Tuesday, July 06, 2021

ਘਰ ਘਰ ਰੁਜਗਾਰ ਸਕੀਮ ਤਹਿਤ ਨਵਤੇਜ ਸਿੰਘ ਨੂੰ ਮਿਲਿਆ ਰੁਜ਼ਗਾਰ

 Tuesday 6th July 2021 at 10:06 AM

ਲਾਕਡਾਊਨ 'ਚ ਮਿਲੀ ਬੇਰੋਜ਼ਗਾਰੀ ਤੋਂ ਬਾਅਦ ਮਿਲੇ ਕੰਮ ਦੀ ਸਫਲ ਕਹਾਣੀ 

ਸ੍ਰੀ ਮੁਕਤਸਰ ਸਾਹਿਬ6 ਜੁਲਾਈ 2021: (ਪੰਜਾਬ ਸਕਰੀਨ ਬਿਊਰੋ)::
ਸ੍ਰੀ ਮੁਕਤਸਰ ਸਾਹਿਬ ਪਿੰਡ ਸੇਖ ਦੇ  ਨਵਤੇਜ ਸਿੰਘ ਨੇ ਦੱਸਿਆ
ਕਿ ਬਾਰ੍ਹਵੀਂ ਪਾਸ ਹੈ ਤੇ ਉਸਨੇ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ। ਪਿਛਲੇ ਲਾਕਡਾਊਨ ਵਿੱਚ ਉਹ ਬਿਲਕੁੱਲ ਬੇਰੋਜ਼ਗਾਰ ਸੀ। ਜਦੋਂ ਉਸਨੂੰ ਪੰਜਾਬ ਸਰਕਾਰ ਦੀ ਸਕੀਮ ਘਰ-ਘਰ ਰੋਜ਼ਗਾਰ ਦਾ ਪਤਾ ਲੱਗਿਆ ਤਾਂ ਉਸਨੇ ਜਿਲ੍ਹਾ ਰੁਜ਼ਗਾਰ ਦਫਤਰ ਵਿੱਚ ਜਾ ਕੇ ਗੱਲ ਕੀਤੀ। ਦਫਤਰ ਵਿੱਚ ਉਸਦੀ ਕਾਊਂਸਲਿੰਗ ਕੀਤੀ ਗਈ ਅਤੇ ਉਹਨਾਂ ਨੇ ਨਵਤੇਜ ਨੂੰ ਉਸਦੀ ਯੋਗਤਾ ਦੇ ਮੁਤਾਬਿਕ ਸੀ.ਐੱਸ.ਸੀ. ਆਈ.ਡੀ. ਅਪਲਾਈ ਕਰਨ ਲਈ ਕਿਹਾ। ਇਸਦੇ ਨਾਲ ਹੀ ਦਫਤਰ ਵਿੱਚ ਮੌਜੂਦ ਡੀ.ਐੱਮ. ਨੇ ਮੇਰੀ ਸੀ.ਐੱਸ.ਸੀ. ਆਈ.ਡੀ. ਵੀ ਅਪਲਾਈ ਕਰ ਦਿੱਤੀ।                          
ਨਵਤੇਜ ਸਿੰਘ ਅਨੁਸਾਰ ਸੀ.ਐੱਸ.ਸੀ. ਆਈ.ਡੀ. ਵਿੱਚ ਅਸੀ ਬਹੁਤ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕਦੇ ਹਾਂ। ਇਸ ਦੇ ਤਹਿਤ ਮੈਨੂੰ ਸਭ ਤੋਂ ਪਹਿਲਾਂ ਆਈ.ਸੀ.ਆਈ.ਸੀ ਬੈਂਕ ਦਾ ਬੀ.ਸੀ. ਨਿਯੁਕਤ ਕੀਤਾ ਜਿਵੇਂ ਕਿ ਪਿਛਲੇ ਲਾਕਡਾਊਨ ਦੇ ਦੌਰਾਨ ਅਸੀਂ ਬਹੁਤ ਸਾਰੇ ਲੋਕਾਂ ਦਾ ਕੈਸ਼ ਕਢਵਾ ਕੇ ਦਿੱਤਾ। ਪਿੰਡਾਂ ਦੇ ਵਿੱਚ ਹੀ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਵਾਈਆਂ ਅਤੇ ਉਹਨਾਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪਈ।
ਇਸ ਦੇ ਨਾਲ ਅਸੀਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਵਾਏ। ਇਸ ਦੇ ਨਾਲ ਹੀ ਜਿੰਨੀਆਂ ਹੀ ਸੀ.ਐੱਸ.ਸੀ ਦੀਆਂ ਸਰਵਿਸ ਨੇ ਜਿਵੇਂ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਵੋਟਰ ਕਾਰਡ ਆਦਿ ਨੇ ਉਹ ਵੀ ਅਸੀਂ ਪ੍ਰਦਾਨ ਕਰ ਰਹੇ ਹਾਂ। ਅਸੀਂ ਬਹੁਤ ਸਾਰੀਆਂ ਸੀ.ਐੱਸ.ਸੀ. ਦੇ ਜ਼ਰੀਏ ਸਹੂਲਤਾਂ ਪ੍ਰਦਾਨ ਕਰ ਰਹੇ ਹਾ। ਪੰਜਾਬ ਸਰਕਾਰ ਦੀ ਸਕੀਮ ਘਰ-ਘਰ ਰੋਜ਼ਗਾਰ ਤਹਿਤ ਮੈਨੂੰ ਸੀ.ਐੱਸ.ਸੀ. ਆਈ.ਡੀ. ਮਿਲੀ। ਜਿਸ ਦੇ ਜ਼ਰੀਏ ਅਸੀਂ ਪਿੰਡਾਂ ਵਿੱਚ ਸਹੂਲਤਾਂ ਪ੍ਰਦਾਨ ਕਰ ਰਹੇ ਹਾਂ। ਪੰਜਾਬ ਸਰਕਾਰ ਦੀ ਸਕੀਮ ਘਰ-ਘਰ ਰੋਜ਼ਗਾਰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

No comments: