21st July 2021 at 6:44 PM
ਜੀ ਕੇ ਵੱਲੋਂ ਸੀਨੀਅਰ ਅਕਾਲੀ ਹਰਸਿਮਰਤ ਬਾਦਲ ਨੂੰ ਜ਼ੋਰਦਾਰ ਨਸੀਹਤ
ਨਵੀਂ ਦਿੱਲੀ: 21 ਜੁਲਾਈ 2021 (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਦਿੱਲੀ ਦੇ ਛਤਰਪੁਰ ਵਿਖੇ ਪ੍ਰਸ਼ਾਸਨ ਵੱਲੋਂ ਤੋੜੀ ਗਈ ਚਰਚ ਦਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਸਾਂਸਦਾਂ ਵੱਲੋਂ ਦੌਰਾ ਕਰਨ ਉੱਤੇ ਜਾਗੋ ਪਾਰਟੀ ਨੇ ਸਵਾਲ ਚੁੱਕੇ ਹਨ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਮਾਮਲੇ ਉੱਤੇ ਬੋਲਦੇ ਹੋਏ ਅਕਾਲੀ ਦਲ ਉੱਤੇ ਈਸਾਈ ਭਾਈਚਾਰੇ ਦੀਆਂ ਵੋਟਾਂ ਦੀ ਰਾਜਨੀਤੀ ਦੇ ਲਾਲਚ ਵਿੱਚ ਧਰਮ ਤਬਦੀਲੀ ਉੱਤੇ ਚੁੱਪ ਰਹਿਣ ਨੂੰ ਖ਼ਤਰਨਾਕ ਦੱਸਿਆ ਹੈ। ਪੰਜਾਬ ਵਿੱਚ ਸਿੱਖ ਪਾਦਰੀਆਂ ਦੀ ਆੜ ਵਿੱਚ ਸਿੱਖਾਂ ਦੀ ਹੋ ਰਹੀ ਧਰਮ ਤਬਦੀਲੀ ਉੱਤੇ ਚੁੱਪੀ ਤੋੜਨ ਦੀ ਹਰਸਿਮਰਤ ਕੌਰ ਬਾਦਲ ਨੂੰ ਨਸੀਹਤ ਦਿੰਦੇ ਹੋਏ ਜੀਕੇ ਨੇ ਕਿਹਾ ਕਿ ਚਰਚ ਟੁੱਟੀ ਗ਼ਲਤ ਹੋਇਆ, ਪਰ ਉੱਥੇ ਤੁਸੀਂ ਪੰਜਾਬ ਦੇ ਮਸੀਹ ਭਾਈਚਾਰੇ ਦੀਆਂ ਵੋਟਾਂ ਨੂੰ ਅਗਲੀ ਵਿਧਾਨਸਭਾ ਚੋਣਾਂ ਵਿੱਚ ਲੈਣ ਦੀ ਇੱਛਾ ਨਾਲ ਜਾ ਰਹੇ ਹੋਏ ਲੱਗਦੇ ਹੋ, ਹਿੰਮਤ ਹੈ ਤਾਂ ਚਰਚ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਧਰਮ ਤਬਦੀਲੀ ਉੱਤੇ ਬੋਲੋ। ਤੁਹਾਡੇ ਕੋਲ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਪਟਨਾ ਸਾਹਿਬ ਅਤੇ ਜੇਕਰ ਮੰਨੀਏ ਤਾਂ ਹਜ਼ੂਰ ਸਾਹਿਬ ਕਮੇਟੀ ਦਾ ਵੀ ਪ੍ਰਬੰਧ ਹੈਂ, ਪਰ ਸਿੱਖ ਹਿਤਾਂ ਉੱਤੇ ਬੋਲਦੇ ਹੋਏ ਤੁਸੀਂ ਡਰਦੇ ਹੋ।
ਸੰਸਦ ਭਵਨ ਵਿੱਚ ਅਕਾਲੀ ਸਾਂਸਦਾਂ ਵੱਲੋਂ 3 ਦਿਨ ਤੋਂ ਕਿਸਾਨਾਂ ਦੇ ਕਥਿਤ ਸਮਰਥਕ ਵਿੱਖਣ ਲਈ ਕੀਤੇ ਜਾ ਰਹੇ ਪ੍ਰਦਰਸ਼ਨਾਂ ਉੱਤੇ ਬੋਲਦੇ ਹੋਏ ਜੀਕੇ ਨੇ ਕਿਹਾ ਕਿ ਸੰਸਦ ਭਵਨ ਤੋਂ 500 ਮੀਟਰ ਦੀ ਦੂਰੀ ਉੱਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਤੁਹਾਡੇ ਪ੍ਰਬੰਧ ਵਿੱਚ ਕਿਸਾਨਾਂ ਨੂੰ ਬੱਚਿਆਂ ਸਹਿਤ ਪੁਲਿਸ ਕੁੱਟਦੀ ਹੈ ਅਤੇ ਹਿਰਾਸਤ ਵਿੱਚ ਲੈਂਦੀ ਹੈ, ਪਰ ਅਕਾਲੀ ਸਾਂਸਦਾਂ ਦੀ ਕਿਸਾਨ ਹਮਦਰਦੀ ਉੱਥੇ ਨਜ਼ਰ ਨਹੀਂ ਆਉਂਦੀ।
ਇਸੇ ਤਰਾਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਅੱਗੇ ਮੋਟਰ ਗੱਡੀਆਂ ਦੇ ਜਾਣ ਉੱਤੇ ਦਿਨ ਵਿੱਚ ਲੱਗੀ ਰੋਕ ਉੱਤੇ ਬੋਲਣਾ ਅਕਾਲੀ ਸਾਂਸਦਾਂ ਨੂੰ ਰਾਸ ਨਹੀਂ ਆਵੇਗਾ। ਕਿਉਂਕਿ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਉੱਤੇ ਕਮੇਟੀ ਦੇ ਕੋਰਟ ਜਾਣ ਦੇ ਰਸਤੇ ਆਪਣੀ ਬੇਵਕੂਫ਼ੀ ਨਾਲ ਬੰਦ ਕਰ ਲਏ ਹਨ। ਸ਼ਾਇਦ ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ਼ ਆਦੇਸ਼ ਉੱਤੇ ਸਿਰਸਾ ਨੇ ਖ਼ੁਦ ਇਹ ਗੋਲ ਕਮੇਟੀ ਉੱਤੇ ਕਰਵਾਇਆ ਹੈ। ਕਿਉਂਕਿ ਗੁਰਦੁਆਰਾ ਸੀਸਗੰਜ ਸਾਹਿਬ ਦੇ ਸਾਹਮਣੇ ਗਾਂਧੀ ਮੈਦਾਨ ਵਾਲੇ ਸਥਾਨ ਉੱਤੇ ਓਮੈਕਸ ਦੀ 2100 ਕਾਰਾਂ ਅਤੇ 81 ਬੱਸਾਂ ਦੀ ਮਲਟੀਲੈਵਲ ਪਾਰਕਿੰਗ ਬਣ ਰਹੀ ਹੈ। ਇਹ ਉਹੀ ਓਮੈਕਸ ਹੈ, ਜਿਨੂੰ ਅਕਾਲੀ ਸਰਕਾਰ ਦੇ ਸਮੇਂ ਮੋਹਾਲੀ ਵਿੱਚ ਨਿਊ ਚੰਡੀਗੜ੍ਹ ਸ਼ਹਿਰ ਵਸਾਉਣ ਲਈ ਸੁਖਬੀਰ ਬਾਦਲ ਨੇ ਵਿਸ਼ੇਸ਼ ਰਿਆਇਤਾਂ ਵੀ ਦਿੱਤੀਆਂ ਸਨ, ਤਾਂਕਿ ਆਪਣਾ ਸੱਤ ਸਿਤਾਰਾ ਸੁਖਬਿਲਾਸ ਹੋਟਲ ਦੇ ਆਸਪਾਸ ਦਾ ਮਾਹੌਲ ਵਿਕਸਿਤ ਹੋ ਸਕੇ। ਇਸ ਲਈ ਇਹ ਪੁਰੀ ਸੰਭਾਵਨਾ ਹੈ ਕਿ ਗੁਰਦੁਆਰਾ ਸੀਸਗੰਜ ਸਾਹਿਬ ਆਉਣ ਵਾਲੀ ਸੰਗਤ ਨੂੰ ਆਪਣੀ ਗੱਡੀ ਇਸ ਓਮੈਕਸ ਦੀ ਪਾਰਕਿੰਗ ਵਿੱਚ ਲਗਾਉਣ ਲਈ ਇਹ ਫਿਕਸ ਮੈਚ ਖੇਡਿਆ ਜਾ ਰਿਹਾ ਹੋਵੇ।
No comments:
Post a Comment