ਪਿੰਡ ਘਲੋਟੀ ਦੇ ਵਸਨੀਕਾਂ ਨੇ ਵੀ ਜਤਾਈ ਕਿਸਾਨਾਂ ਨਾਲ ਇੱਕਜੁੱਟਤਾ
ਲੁਧਿਆਣਾ: 11 ਮਈ 2021: (ਜਸਪ੍ਰੀਤ ਕੌਰ ਸਮਤਾ//ਪੰਜਾਬ ਸਕਰੀਨ)::
ਕਿਸਾਨਾਂ ਦੇ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਪਿੰਡ ਪਿੰਡ ਵਿੱਚ ਸਰਗਰਮੀਆਂ ਤੇਜ਼ੀ ਨਾਲ ਫਿਰ ਸ਼ੁਰੂ ਹੋ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੀ ਇਕਾਈ ਪਿੰਡ ਘਲੋਟੀ ਵਿੱਚ ਵੀ ਇਸੇ ਮਕਸਦ ਦੀ ਇੱਕ ਮੀਟਿੰਗ ਹੋਈ। ਮੋਰਚੇ ਦੇ ਮਕਸਦ ਅਤੇ ਸੁਨੇਹੇ ਨੂੰ ਤਾਜ਼ਾ ਕਰਦਿਆਂ ਇਹ ਗੱਲ ਯਾਦ ਕਰਾਈ ਗਈ ਕਿ ਕਿਸਾਨਾਂ ਦਾ ਦਿੱਲੀ ਮੋਰਚਾ ਹੋਰ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਕਾਰਜਾਂ ਵਿੱਚੋਂ ਇੱਕ ਹੈ। ਇਸ ਸੰਬੰਧੀ ਹੋਈ ਭਰਵੀਂ ਸਿੱਖਿਆ ਮੀਟਿੰਗ ਵਿੱਚ ਇਲਾਕੇ ਦੇ ਲੋਕ ਵੱਧ ਚੜ੍ਹ ਕੇ ਸ਼ਾਮਲ ਹੋਏ। ਸੈਂਕੜੇ ਪਿੰਡ ਵਾਸੀ ਵਿਸ਼ੇਸ਼ ਤੌਰ ਤੇ ਸੱਦੀ ਇਸ ਕਿਸਾਨ-ਮਜ਼ਦੂਰ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਹਰ ਘਰ ਦੇ ਮੈਂਬਰ ਨੂੰ ਦਿੱਲੀ ਮੋਰਚੇ ਵਿੱਚ ਉਚੇਚੇ ਪੁੱਜਣ ਦਾ ਹੋਕਾ ਦਿੱਤਾ ਗਿਆ। ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਚ ਪਿੰਡ ਵਾਸੀਆਂ ਨੇ ਅਹਿਦ ਲਿਆ ਕਿ ਉਹ ਵੱਧ ਚੜ੍ਹ ਕੇ ਇਸ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣਗੇ।

No comments:
Post a Comment