Friday, April 09, 2021

ਹੁਣ ਪੰਡਤਰਾਓ ਵੱਲੋਂ ਸਿੱਖ ਇਤਿਹਾਸ ਦੀ ਚੇਤਨਾ ਲਈ ਵੀ ਉਪਰਾਲਾ

ਬੇਟੀ  ਖੀਵੀ ਨੇ ਵੰਡੀਆਂ ਖੀਰ ਦੀਆਂ ਡੱਬੀਆਂ 

ਚੰਡੀਗੜ੍ਹ: 8 ਅਪ੍ਰੈਲ 2021: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ)::

ਪੰਜਾਬੀਆਂ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਬਾਰੇ  ਅਜੇ ਤੀਕ ਉਹ ਜਜ਼ਬਾ ਨਹੀਂ ਜਾਗ ਸਕਿਆ ਜਿਹੜਾ ਜਾਗਣਾ ਚਾਹੀਦਾ ਸੀ। 

ਅਜੇ ਸਾਡੇ ਆਲੈ ਦੁਆਲੇ ਕਹਿੰਦੀਆਂ ਕਹਾਉਂਦੀਆਂ ਪੰਜਾਬੀ ਅਖਬਾਰਾਂ ਵਿੱਚ ਗੈਰ ਪੰਜਾਬੀ ਸ਼ਬਦ ਆਮ ਦੇਖੇ ਜਾ ਸਕਦੇ ਹਨ। ਖਬਰਾਂ ਤੋਂ ਲੈ ਕੇ ਫ਼ੀਚਰਾਂ ਅਤੇ ਅਤੇ ਹੋਰ ਲਿਖਤਾਂ ਵਿਹਕ ਵੀ ਇਹੀ ਹਾਲ। ਹੈ  

ਅਜੇ ਵੀ ਗੁਰਸਿੱਖ ਨਜ਼ਰ ਆਉਂਦੇ ਘਰਾਂ ਵਿੱਚ ਪੰਜਾਬੀ ਨੂੰ ਬੋਲਣ ਵਿਛਕ ਸ਼ਾਨ ਨਹੀਂ ਸਮਝੀ ਜਾਂਦੀ। 

ਭਾਸ਼ਾ ਨੂੰ ਹਥਿਆਰ ਬਣਾ ਕੇ ਆਪੋ ਆਪਣੀ ਸਿਆਸਤ ਗਰਮਾਉਣ ਵਾਲੇ ਲੋਕ ਤਾਂ ਬਥੇਰੇ ਹਨ ਪਰ  ਚੁੱਪਚਪੀਤੇ ਪੰਜਾਬੀ ਲਈ ਕੁਝ ਕਰਨ ਵਾਲੇ ਸੱਜਣ ਵਿਰਲੇ ਹੀ ਹਨ। ਇਹਨਾਂ ਵਿੱਚੋਂ ਹੀ ਇੱਕ ਹਨ ਪੰਡਤ ਰਾਓ ਧਰੇਨਵਰ। 

ਅਸ਼ਲੀਲ ਗਾਣਿਆਂ ਦੇ ਪ੍ਰਦੂਸ਼ਣ ਅਤੇ ਪੰਜਾਬੀ ਮਾਂ ਬੋਲੀ ਲਈ ਸ਼ਾਨਦਾਰ ਕਦਮ ਚੁੱਕਣ ਵਾਲੇ ਪੰਡਤਰਾਓ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਵੀ ਇਸ ਪਾਸੇ ਜੋੜ ਰਹੇ ਹਨ। ਹੁਣ ਪੰਡਤਰਾਓ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਆਪਣੀ  ਨੇੜਤਾ ਦਾ ਸਬੂਤ ਵੀ ਆਪਣੇ ਕੰਮਾਂ ਰਾਹੀਂ ਦੇ ਰਹੇ ਹਨ। 

ਇਸਦੀ ਤਾਜ਼ਾ ਮਿਸਾਲ ਉਦੋਂ ਮਿਲੀ ਜਦੋਂ ਮਾਂ ਬੋਲੀ ਪੰਜਾਬੀ ਦੇ ਸੇਵਕ ਪੰਡਤਰਾਓ ਧਰੇਨਵਰ ਦੀ ਪੁੱਤਰੀ ਖੀਵੀ ਨੇ ਖੀਰ ਵੰਡ ਕੇ ਆਪਣਾ ਸੱਤਵਾਂ ਜਨਮ ਦਿਨ ਮਨਾਇਆ। ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਉਸ ਨੇ ਖੀਰ ਦੀਆਂ ਡੱਬੀਆਂ ਵੰਡੀਆਂ। ਸ੍ਰੀ ਗੁਰੂ ਅੰਗਦ ਦੇਵ ਦੀ ਸੁਪਤਨੀ ਮਾਤਾ ਖੀਵੀ ਦੇ ਨਾਂਅ 'ਤੇ ਬੇਟੀ ਦਾ ਨਾਂਅ ਰੱਖਣ ਵਾਲੇ ਕਰਨਾਟਕ ਦੇ ਮੂਲ ਵਾਸੀ ਪੰਡਤਰਾਓ ਧਰੇਨਵਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਜੇ ਕਿਸੇ ਔਰਤ ਦਾ ਨਾਂਅ ਦਰਜ ਹੈ, ਤਾਂ ਉਹ ਕੇਵਲ ਮਾਤਾ ਖੀਵੀ ਜੀ ਨੂੰ ਸੁਭਾਗ ਪ੍ਰਾਪਤ ਹੈ। ਸਿੱਖ ਧਰਮ ਤੇ ਸਾਰੇ ਸਮਾਜ ਲਈ ਮਾਤਾ ਖੀਵੀ ਦੇ ਵਡਮੁੱਲੇ ਯੋਗਦਾਨ ਦਾ ਸੰਦੇਸ਼ ਸਾਰੀ ਦੁਨੀਆ 'ਚ ਲਿਜਾਣਾ ਬਹੁਤ ਜ਼ਰੂਰੀ ਹੈ। ਹੁਣ ਇਖਣਾ ਹੈ ਕਿ ਸਿੱਖ ਸੰਸਥਾਵਾਂ ਇਸ ਮਕਸਦ ਲਈ ਕਿ ਕਦਮ ਪੁੱਟਦੀਆਂ ਹਨ। 

No comments: