Updated on 12th December 2020 at 15:45
ਦਿੱਲੀ ਬੈਠੇ ਕਿਸਾਨਾਂ ਨੂੰ ਦੇਖ ਕੇ ਯਾਦ ਆਇਆ ਠੰਡੇ ਬੁਰਜ ਵਾਲਾ ਅਹਿਸਾਸ
ਜ਼ਿੰਦਗੀ ਚੰਗੀ ਭਲੀ ਸੈਟਲ ਹੋਵੇ। ਹਰ ਸੁੱਖ ਆਰਾਮ ਵੀ ਕੋਲ ਹੋਵੇ। ਸ਼ੋਹਰਤ ਵੀ ਪੈਰ ਚੁੰਮਦੀ ਹੋਵੇ ਤਾਂ ਉਸ ਵੇਲੇ ਠੰਡੇ ਬੁਰਜ ਦੀਆਂ ਯਾਦਾਂ ਕਿਸੇ ਵਿਰਲੇ ਟਾਂਵੇ ਨੂੰ ਹੀ ਆਉਂਦੀਆਂ ਹਨ। ਉਦੋਂ ਹੱਡ ਜਮਾ ਦੇਣ ਵਾਲੀ ਸੀਤ ਲਹਿਰ ਵਿੱਚ ਬੈਠੇ ਕਿਸਾਨਾਂ ਦਾ ਦਰਦ ਉਹਨਾਂ ਖਾਸ ਲੋਕਾਂ ਦੇ ਦਿਲਾਂ ਨੂੰ ਟੁੰਭਦਾ ਹੈ ਜਿਹੜੇ ਸਨਵੇਂਦਨਸ਼ੀਲ ਹੁੰਦੇ ਹਨ, ਜਿਹਨਾਂ ਅੰਦਰ ਮਨੁੱਖੀ ਅਧਿਕਾਰਾਂ ਦਾ ਲੋਅ ਹਮੇਸ਼ਾਂ ਮਘਦੀ ਰਹਿੰਦੀ ਹੈ। ਅਜਿਹੇ ਜਿਊਂਦੀ ਜਾਗਦੀ ਜ਼ਮੀਰ ਵਾਲੇ ਕਲਾਕਾਰਾਂ ਵਿੱਚ ਹੀ ਆਉਂਦੀ ਹੈ ਰੂਪੀ ਢਿੱਲੋਂ।
ਰੂਪੀ ਢਿੱਲੋਂ ਪਿਛਲੇ 25 ਸਾਲਾਂ ਤੋਂ ਯੂ.ਕੇ. ਤੋਂ ਇੱਕ ਵਧੀਆ ਸਕਿਨ ਐਂਡ ਹੇਅਰ ਕਲੀਨਿਕ ਚਲਾ ਰਹੀ ਹੈ। ਉਹ ਇਕ ਨਾਮੀ ਕੰਪਨੀ ਦੇ ਵਿਸਥਾਰ ਕਰਨ ਦੇ ਨਾਲ-ਨਾਲ ਘਰ ਵਿੱਚ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰ ਰਹੀ ਹੈ। ਉਸਨੇ ਆਪਣੇ ਕੰਮ ਦੇ ਪ੍ਰਤੀ ਸਮਰਪਿਤ ਹੁੰਦਿਆਂ ਹੋਇਆਂ ਇੱਕ ਮਾਂ ਦਾ ਰੋਲ ਵੀ ਬਾਖੂਬੀ ਨਿਭਾਇਆ ਹੈ। ਹੁਣ ਉਸਨੂੰ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਦੇ ਦਰਦ ਨੇ ਵੀ ਟੁੰਭਿਆ ਹੈ। ਉਸਨੇ ਕਿਸਾਨਾਂ ਦੇ ਧਰਨੇ ਦੀਆਂ ਖਾਸ ਤਸਵੀਰਾਂ ਵੀ ਪੋਸਟ ਕੀਤੀਆਂ ਹਨ।
ਹਾਲਾਂਕਿ, ਰੂਪੀ ਹਮੇਸ਼ਾਂ ਛੋਟੀ ਉਮਰ ਤੋਂ ਹੀ ਗਾਉਣ ਵਿਚ ਦਿਲਚਸਪੀ ਰੱਖਦੀ ਸੀ, ਜਿਸ ਨੂੰ ਉਸਨੇ ਕੁਝ ਸਾਲਾਂ ਲਈ ਅਪਣਾਇਆ ਪਰ ਜਦੋਂ ਉਸਦਾ ਵਿਆਹ ਹੋਇਆ ਤਾਂ ਇਸ ਸ਼ੌਂਕ ਨੂੰ ਵਿਰਾਮ ਦੇਣਾ ਪਿਆ। ਰੂਪੀ ਨੂੰ ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ ਅਤੇ ਮਸ਼ਹੂਰ ਨਰਿੰਦਰ ਬੀਬਾ ਜੀ ਨਾਲ ਅਮਰੀਕਾ ਅਤੇ ਕਨੇਡਾ ਜਾਣ ਦਾ ਵੀ ਮੌਕਾ ਮਿਲਿਆ। ਉਸਨੇ ਹਾਲ ਹੀ ਵਿੱਚ ਲੌਕਡਾਉਨ ਦੌਰਾਨ ਆਪਣੀ ਅਵਾਜ਼ ਨੂੰ ਇੱਕ ਵਾਰ ਫਿਰ ਬਿਹਤਰ ਬਣਾਉਣ ਲਈ ਰਿਆਜ਼ ਕਰਨ ਦੇ ਆਪਣੇ ਜਨੂੰਨ ਨੂੰ ਮੁੜ ਤੋਂ ਉਭਾਰਿਆ ਹੈ. ਪ੍ਰਸਿੱਧ ਪੰਜਾਬੀ ਕਲਾਕਾਰ ਰੂਪੀ ਢਿੱਲੋਂ ਦੇ ਪ੍ਰੇਰਣਾ ਸ੍ਰੋਤ ਹਨ, ਜਿਸ ਵਿੱਚ ਵਿਸ਼ਵ ਪ੍ਰਸਿੱਧ ਸੁਰਿੰਦਰ ਕੌਰ ਜੀ ਵੀ ਸ਼ਾਮਲ ਹਨ।
ਉਸਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਉਮੀਦ ਨਾਲ ਆਪਣੀ ਸੰਗੀਤ ਯਾਤਰਾ ਨੂੰ ਜਾਰੀ ਰੱਖਿਦਿਆਂ ਲਾਕਡਾਊਨ ਸਮੇਂ ਦਾ ਪੂਰਾ ਲਾਹਾ ਲਿਆ, ਜਿਸ ਦੌਰਾਨ ਉਸਨੇ 'ਮਹਿਰਮ ਦਿਲਾਂ ਦੇ' (ਸੁਰਿੰਦਰ ਕੌਰ), 'ਖੈਰੀਅਤ' (ਅਰੀਜੀਤ ਸਿੰਘ) ਅਤੇ 'ਤੇਰੀ ਆ ਮੈਂ ਤੇਰੀ ਰਾਂਝਾ'(ਕੁਲਦੀਪ ਮਾਣਕ) ਵਰਗੇ ਪ੍ਰਸਿੱਧ ਗੀਤਾਂ ਨੂੰ ਪੇਸ਼ ਕਰਨ ਦਾ ਅਭਿਆਸ ਕੀਤਾ।
''ਆਪਣੇ ਸੁਪਨਿਆਂ ਦੀ ਪੈਰਵੀ ਕਰਨ ਵਿਚ ਕਦੇ ਦੇਰ ਨਹੀਂ ਹੁੰਦੀ. ਜੇ ਮੈਂ ਜ਼ਿੰਦਗੀ ਵਿਚ ਕੁਝ ਵੀ ਸਿੱਖਿਆ ਹੈ, ਤਾਂ ਉਹ ਇਹ ਹੈ ਕਿ ਤੁਹਾਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਸੁਕੂਨ ਮਿਲੇ, ਜ਼ਿੰਦਗੀ ਦੇ ਹਰ ਪੜਾਅ 'ਤੇ, ਭਾਵੇਂ ਤੁਸੀਂ ਕਿੰਨੇ ਜਵਾਨ ਜਾਂ ਬਜ਼ੁਰਗ ਹੋਵੋ।''
No comments:
Post a Comment