Monday, February 03, 2020

ਪੀਏਯੂ ਚੋਣਾਂ ਵਿੱਚ ਕਈਆਂ ਨੇ ਕੀਤਾ ਅੰਬ ਗਰੁੱਪ ਦੇ ਵਾਲੀਆ ਦਾ ਸਮਰਥਨ

ਵਾਲੀਆ ਗਰੁੱਪ ਇੱਕ ਵਾਰ ਫੇਰ ਨਵੇਂ ਉਤਸ਼ਾਹ ਵਿੱਚ 
ਲੁਧਿਆਣਾ: 3 ਫਰਵਰੀ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ):: 
ਪੀ.ਏ.ਯੂ ਇੰਮਪਲਾਈਜ਼ ਫੋਰਮ (ਅੰਬ ਗਰੁੱਪ) ਦੀ ਟੀਮ ਵੱਲੋਂ ਪੀ.ਏ.ਯੂ ਇੰਮਪਲਾਈਜ਼ ਯੂਨੀਅਨ ਦੀਆਂ 5 ਫਰਵਰੀ 2020 ਨੂੰ ਹੋ ਰਹੀਆਂ ਚੌਣਾ ਲਈ ਅੱਜ ਥਾਪਰ ਹਾਲ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਜਿਸ ਵਿੱਚ ਵੱਖਰੀਆਂ-ਵਖਰੀਆਂ ਬਿਲਿਡਿੰਗਾਂ ਤੋਂ ਅਤੇ ਫੀਲਡ ਵਿੱਚੋਂ ਭਾਰੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਲ ਹੋਏ। ਜਿਸ ਵਿੱਚ ਇਸਤਰੀ ਮੁਲਾਜ਼ਮ ਵੀ ਭਾਰੀ ਗਿਣਤੀ ਵਿੱਚ ਸ਼ਾਮਲ ਹੋਈਆਂ।ਪੀ.ਏ.ਯੂ ਇੰਮਪਲਾਈਜ਼ ਫੋਰਮ ਦੀ ਟੀਮ ਵੱਲੋ ਆਪਣੇ ਪਿਛਲੇ ਚਾਰ ਸਾਲਾਂ ਵਿੱਚ ਕੀਤੇ ਕੰਮਾਂ ਦੇ ਅਧਾਰ ਤੇ ਮੁਲਾਜ਼ਮਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ।ਅੱਜ ਦੀ ਰੈਲੀ ਵਿੱਚ ਡਰਾਈਵਰਾਂ ਵੱਲੋਂ ਵੱਡੀ ਗਿਣਤੀ ਵਿੱਚ ਇਸ ਰੈਲੀ ਵਿੱਚ ਸ਼ਾਮਲ ਹੋ ਕੇ ਅੰਬ ਗਰੁੱਪ ਦੀ ਟੀਮ ਦਾ ਸਮਰਥਨ ਕੀਤਾ ਗਿਆ।ਯਾਦ ਰਹੇ ਕਿ ਲੈਬ ਸਟਾਫ ਅਮਰੀਕ ਸਿੰਘ ਘੁੰਗਰਾਣਾ ਦੀ ਅਗਵਾਈ ਵਿੱਚ  ਤੇ ਟਰੈਕਟਰ ਡਰਾਈਵਰ ਬਲਜਿੰਦਰ ਸਿੰਘ ਪੰਧੇਰ ਦੀ ਅਗਵਾਈ ਵਿੱਚ ਪਹਿਲਾਂ ਹੀ ਅੰਬ ਗਰੁੱਪ ਦਾ ਸਮਰਥਨ ਕਰਨ ਦਾ ਐਲਾਨ ਕਰ ਚੁੱਕੇ ਹਨ। ਸਮਰਥਨ ਕਰਨ ਵਾਲੀਆ ਕਾਰ/ਜੀਪ ਡਰਾਈਵਰਾਂ ਵਿੱਚ ਸੁਖਦੇਵ ਸ਼ਰਮਾ, ਹੁਸਨ ਕੁਮਾਰ, ਕੇਵਲ ਸਿੰਘ, ਜੋਗਿੰਦਰ ਪਾਲ, ਬਲਜੀਤ ਸਿੰਘ, ਪਰਮਜੀਤ ਸਿੰਘ ਪੰਡੋਰੀ, ਪਰਮਜੀਤ ਸਿੰਘ ਗਰੇਵਾਲ, ਹਰਪਾਲ ਸਿੰਘ, ਕਿਰਪਾਲ ਸਿੰਘ, ਜਸਪਾਲ ਸਿੰਘ, ਮਹਿੰਦਰ ਪਾਲ ਸਿੰਘ, ਅਮ੍ਰਿਤ ਪਾਲ ਸਿੰਘ ਆਦਿ ਸ਼ਾਮਲ ਹੋਏ।
         ਪੀ.ਏ.ਯੂ ਇੰਮਪਲਾਈਜ਼ ਫੋਰਮ (ਅੰਬ ਗਰੁੱਪ) ਦੀ ਟੀਮ ਦੇ ਪ੍ਰਧਾਨਗੀ ਦੇ ਉਮੀਦਵਾਰ ਸ੍ਰ.ਬਲਦੇਵ ਸਿੰਘ ਵਾਲੀਆ ਨੇ ਚਾਰ ਸਾਲਾਂ ਵਿੱਚ ਕੀਤੀਆਂ ਉਪਲਬਧੀਆਂ ਬਾਰੇ ਮੁਲਾਜ਼ਮਾਂ ਨੂੰ ਜਾਣੂ ਕਰਵਾਇਆ।ਜਿਸ ਵਿੱਚ ਲੈਬ ਅਟੈਂਡਟ ਦੀ ਗਰੇਡ ਪੇ 1900-ਤੋਂ 2400 ਕਰਵਾਈ, ਡਰਾਈਵਰਾਂ ਦੀਆਂ ਸੁਪਰਵਾਈਜ਼ਰ ਪੋਸਟਾਂ ਵਿੱਚ ਵਾਧਾ ਕਰਵਾਈਆਂ, ਸੀ-ਗਰੇਡ ਮੁਲਾਜ਼ਮਾਂ ਨੂੰ ਸਪੈਸ਼ਲ ਪੇ 240 ਰੁਪਏ ਲਾਗੂ ਕਰਵਾਈ, ਜੇ.ਈ ਦਾ ਕਨਵੇਸ ਅਲਾਉਂਸ ਲਾਗੂ ਕਰਵਾਈਆ। ਜੂਨੀਅਰ/ਸੀਨੀਅਰ ਕੇਸਾ ਵਿੱਚ ਮੁਲਾਜ਼ਮਾਂ ਦੇ ਬਕਾਇਆ ਦੀ ਅਦਾਇਗੀ ਕਰਵਾਈ, ਦਫ਼ਤਰੀ/ ਫੀਲਡ/ਲੈਬ/ ਇੰਜੀ: ਸਟਾਫ ਦੀਆਂ ਲਗਾਤਾਰ ਤਰੱਕੀਆਂ ਕਰਵਾਈਆਂ ਅਤੇ ਏ.ਐਸ.ਆਈ ਨੂੰ ਏ.ਐਫ.ਓ ਦੀ ਲਾਈਨ ਆਫ ਪ੍ਰਮੋਸ਼ਨ ਵਿੱਚ ਕਰਵਾਈਆਂ ਆਦਿ।
   ਇਸ ਤੋਂ ਇਲਾਵਾ ਸ੍ਰ. ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਜੇ ਇੱਕ ਵਾਰ ਫਿਰ ਤੋਂ ਉਹਨਾ ਦੀ ਟੀਮ ਨੂੰ ਸੇਵਾ ਦਾ ਮੋੋਕਾ ਦੇਣਗੇ ਤਾਂ ਉਹਨਾ ਦੇ ਮੁੱਖ ਟੀਚੇ ਇਸ ਪ੍ਰਕਾਰ ਹੋਣਗੇ:-
*(9-7-2012) ਤੱਕ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ
* ਏ.ਐਸ.ਆਈ ਦੀ ਏ.ਐਫ.ਓ ਦੀ ਪ੍ਰਮੋਸ਼ਨ ਲਈ ਪੋਸਟਾਂ ਵਧਾਉਣੀਆਂ ਤੇ   ਕੁਆਲੀਫਕੇਸ਼ਨ ਤੇ ਤਜ਼ਰਬਾ ਘੱਟ ਕਰਵਾਉਣਾ 
* ਲਾਇਬਰੇਰੀ ਅਟੈਂਡਟ ਤੇ ਮੈਟ ਅਟੈਂਡਟ ਦਾ ਲੈਬ ਅਟੈਂਡਟ ਦੇ ਅਧਾਰ ਤੇ ਗਰੇਡ ਪੇ.2400 ਕਰਵਾਉਣੀ 
* ਕੋਰਟ ਕੇਸ ਜਿੱਤੇ ਲੈਬ ਅਟੈਂਡਟ ਦੇ ਕੇਸ ਨੂੰ ਯੂਨੀਵਰਸਿਟੀ ਵਿੱਚ ਲਾਗੂ ਕਰਵਾਉਣਾ
* ਟੈਕਨੀਸ਼ੀਅਲ ਸਟਾਫ ਦੀ ਤੱਰਕੀ ਲਈ ਤਜਰਬਾ ਘਟਾਉਣਾ 
* ਡੀ.ਪੀ.ਐਲ/ਕੰਟਰੈਕਟ ਤੇ ਕੰਮ ਕਰਦੇ ਹੋਏ ਮੁਲਾਜ਼ਮਾਂ  ਨੂੂੰ ਪੱਕਾ ਕਰਵਾਉਣਾ 
* ਪ੍ਰਮੋਸ਼ਨਾਂ ਦੀ ਰਹਿ ਗਈਆਂ ਪੋਸਟਾਂ ਨੂੰ ਤੁਰੰਤ ਭਰਵਾਉਣਾ 
* ਡੈਮੋਸਟੇਟਰ ਦੀ ਲਾਇਨ ਆਫ਼ ਪ੍ਰਮੋਸ਼ਨ ਬਣਵਾਉਣੀ।
* 15-1-15 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪਰਖ ਸਮੇਂ ਦੋਰਾਨ ਡੀਸੀ ਵੱਲੋਂ ਜਾਰੀ ਕੀਤੇ ਬੀ ਗਰੇਡ ਦੇ ਰੇਟਾਂ ਅਨੁਸਾਰ ਤਨਖਾਹ ਦਵਾਉਣੀ। 
    ਇਸ ਰੈਲੀ ਨੂੰ ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਨਵਨੀਤ ਸ਼ਰਮਾ, ਗੁਰਇਕਬਾਲ ਸਿੰਘ, ਧਰਮਿੰਦਰ ਸਿੰਘ, ਦਲਜੀਤ ਸਿੰਘ, ਸੁਖਦੇਵ ਸ਼ਰਮਾ, ਲਾਲ ਬਹਾਦਰ ਯਾਦਵ ਨੇ ਸੰਬੋਧਨ ਕੀਤਾ।
       ਇਸ ਤੋਂ ਇਲਾਵਾ ਮੋਹਨ ਲਾਲ, ਕੇਸ਼ਵ ਰਾਏ ਸੈਣੀ, ਰਾਜ ਸਿੰਘ ਢਿੱਲੋਂ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਬਲਜਿੰਦਰ ਸਿੰਘ ਟਰੳੈਕਟਰ ਡਰਾਈਵਰ, ਹਰਮਿੰਦਰ ਸਿੰਘ ਹਰਪਾਲ ਸਿੰਘ,ਚਰਨ ਦਾਸ, ਸੁਰਜੀਤ ਸਿੰਘ ਆਦਿ ਸ਼ਾਮਲ ਹੋਏ।
ਇਸ ਮੁਹਿੰਮ ਨਾਲ ਜੁੜਨ ਦੇ ਇੱਛੁਕ ਇਸ ਧੜੇ ਦੇ ਲੀਡਰ ਬਲਦੇਵ ਸਿੰਘ ਵਾਲੀਆ ਨਾਲ ਉਹਨਾਂ ਦੇ ਮੋਬਾਈਲ ਨੰਬਰ +919417300134 'ਤੇ  ਸੰਪਰਕ ਕਰ ਸਕਦੇ ਹਨ।  
  

No comments: