ਸੱਤ ਅਗਸਤ ਨੂੰ ਹੋਣਗੇ ਦੇਸ਼ ਭਰ ਵਿੱਚ ਰੋਸ ਮੁਜ਼ਾਹਰੇ
ਲੁਧਿਆਣਾ//ਚੰਡੀਗੜ੍ਹ: 05 ਅਗਸਤ 2019:(ਪੰਜਾਬ ਸਕਰੀਨ ਬਿਊਰੋ)::
ਦੇਸ਼ ਦੀਆਂ ਖੱਬੀਆਂ ਪਾਰਟੀਆਂ ਨੇ ਭਾਜਪਾ ਦੀ ਕੇਂਦਰੀ ਸਰਕਾਰ ਵਲੋਂ ਫਾਸ਼ੀ ਤੇ ਤਾਨਾਸ਼ਾਹੀ ਕਦਮ ਚੁੱਕਦਿਆਂ ਜੰਮੂ-ਕਸ਼ਮੀਰ ਨੂੰ ਭਾਰਤ ਨਾਲ ਜੋਡ਼ਣ ਵਾਲੀ ਧਾਰਾ 370 ਨੂੰ ਖਤਮ ਕਰਨ ਅਤੇ ਜੰਮੂ-ਕਸ਼ਮੀਰ ਰਾਜ ਨੂੰ ਤੋਡ਼ ਕੇ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਉਣ ਨੂੰ ਦੇਸ਼ ਦੀ ਏਕਤਾ, ਧਰਮ-ਨਿਰਖਪਤਾ, ਜਮਹੂਰੀਅਤ ਲਈ ਵੱਡਾ ਹਮਲਾ ਆਖਦਿਆਂ ਇਸ ਵਿਰੁਧ ਫੌਰੀ ਤੌਰ ਤੇ ਸਾਂਝਾ ਰੋਸ ਦਿਵਸ ਮਨਾਉਣ ਦਾ ਸੱਦਾ ਹੈ। ਕੌਮੀ ਸੱਦਾ ਦੇਣ ਵਾਲੀਆਂ ਖੱਬੀਆਂ ਪਾਰਟੀਆਂ ਵਿਚ ਸੀਪੀਆਈ, ਸੀਪੀਆਈ(ਐਮ), ਸੀਪੀਆਈ(ਐਮਐਲ), ਫਾਰਵਰਡ ਬਲਾਕ, ਰੈਵੋਲੂਸ਼ਨਰੀ ਸੋਸਲਿਸਟ ਪਾਰਟੀਆਂ ਸ਼ਾਮਲ ਹਨ।

ਉਹਨਾਂ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਬਿਨਾਂ ਭਰੋਸੇ ਵਿਚ ਲਿਆਂ ਰਸਸ ਕੰਟਰੋਲਡ ਭਾਜਪਾ ਸਰਕਾਰ ਦੀਅ ਜਮਹੂਰੀਅਤ-ਵਿਰੋਧੀ ਚਾਲਾਂ ਦੀ ਸਖਤ ਨਿਖੇਧੀ ਕੀਤੀ। ਹੋਰ ਤਾਂ ਹੋਰ ਪਾਰਲੀਮੈਂਟ ਦਾ ਸੈਸ਼ਨ ਚਲ ਰਿਹਾ ਹੈ, ਉਸ ਵਿਚ ਵੀ ਬਕਾਇਦਾ ਸੋਚ ਵਿਚਾਰ ਨਹੀਂ ਹੋਈ ਜਿਸ ਨਾਲ ਸੰਸਦੀ ਪ੍ਰਣਾਲੀ ਨੂੰ ਵੀ ਢਾਹ ਲਾਈ ਗਈ ਹੈ। ਇਹ ਗੈਰ- ਸੰਵਿਧਾਨਕ ਚਾਲਾਂ ਦੇਸ਼ ਦੇ ਸੰਘੀ ਢਾਂਚੇ ਨੂੰ ਨਾਸ਼ ਕਰਨ ਵੱਲ ਲੈ ਜਾਣਗੀਆਂ। ਜੰਮੂ-ਕਸ਼ਮੀਰ ਵਿਚ ਖਿਚੋਤਾਣ ਨੂੰ ਵਧਾਉਣਾ ਅਤੇ ਅਸਥਿਰਤਾ ਪੈਦਾ ਕਰਨਾ ਰਾਸ਼ਟਰੀ ਹਿਤ ਵਿਚ ਨਹੀਂ ਹੈ।
ਇਸ ਸੱਦੇ ਦੇ ਪ੍ਰਸੰਗ ਵਿਚ ਇਹਨਾਂ ਪਾਰਟੀਆਂ ਦੀਆਂ ਪੰਜਾਬ ਇਕਾਈਆਂ ਦੇ ਆਗੂਆਂ ਨੇ ਅੱਜ ਇਥੇ ਇਕ ਸਾਂਝਾ ਬਿਆਨ ਜਾਰੀ ਕਰਕੇ ਆਪਣੀਆਂ ਜ਼ਿਲਾ ਇਕਾਈਆਂ ਨੂੰ ਸੱਦਾ ਦਿਤਾ ਕਿ ਤੁਰੰਤ ਜ਼ਬਰਦਸਤ ਰੋਸ ਦਿਵਸ ਮਨਾਇਆ ਜਾਵੇ। ਉਹਨਾਂ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅੰਗ ਹੈ, ਬਾਹਰੋਂ ਤੇ ਅੰਦਰੋਂ ਦੇਸ਼ ਦੁਸ਼ਮਣ ਤਾਕਤਾਂ ਵਲੋਂ ਸ਼ਹਿ ਪ੍ਰਾਪਤ ਦਹਿਸ਼ਤਗਰਦੀ ਭਿਆਨਕ ਸਮਸਿਆ ਹੈ ਜਿਸ ਨੂੰ ਹੱਲ ਕਰਨਾ ਸਾਡਾ ਤਰਜੀਹੀ ਕਾਰਜ ਹੈ। ਇਹ ਇਕ ਉਲਝੀ ਹੋਈ ਸਿਆਸੀ ਸਮਸਿਆ ਹੈ ਜਿਸਦਾ ਹੱਲ ਸਖਤੀ ਦੇ ਨਾਲ-ਨਾਲ ਸਿਆਸੀ ਗੱਲਬਾਤ ਰਾਹੀਂ ਹੀ ਹੋ ਸਕਦਾ ਹੈ ਜਿਸ ਵਾਸਤੇ ਜਮਹੂਰੀ ਪ੍ਰਕਿਰਿਆ ਵੀ ਜ਼ਰੂਰੀ ਹੁੰਦੀ ਹੈ, ਜਿਸ ਨੂੰ ਭਾਜਪਾ ਸਰਕਾਰ ਨੇ ਇਕੋ ਝਟਕੇ ਨਾਲ ਖਤਮ ਕਰ ਦਿਤਾ ਹੈ। ਸਾਰੇ ਸੂਬੇ ਨੂੰ ਫੌਜ ਦੇ ਹਵਾਲੇ ਤਾਂ ਪਹਿਲਾਂ ਹੀ ਕੀਤਾ ਸੀ, ਫੌਜ ਦੀ ਗਿਣਤੀ ਹੋਰ ਵੀ ਵਧਾ ਦਿਤੀ ਹੈ।
ਦੇਸ਼ ਦੀਆਂ ਖੱਬੀਆਂ ਪਾਰਟੀਆਂ ਸੀਪੀਆਈ, ਸੀਪੀਆਈ(ਐਮ), ਸੀਪੀਆਈ(ਐਮਐਲ) ਦੇ ਸੱਦੇ ਨੂੰ ਪੰਜਾਬ ਵਿਚ ਲਾਗੂ ਕਰਨ ਲਈ ਇਹਨਾਂ ਦੀਆਂ ਇਕਾਈਆਂ ਦੇ ਆਗੂਆਂ ਸਰਵਸਾਥੀ ਬੰਤ ਸਿੰਘ ਬਰਾਡ਼ (ਸੀਪੀਆਈ), ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ (ਆਰਐਮਪੀਆਈ), ਕਿਰਨਜੀਤ ਸੇਖੋਂ (ਐਮਸੀਪੀਆਈ)(ਯੂ), ਨੇ ਪੰਜਾਬ ਦੇ ਲੋਕਾਂ ਦੇ ਨਾਂ ਅਪੀਲ ਕੀਤੀ ਕਿ ਦੇਸ਼ ਵਿਚ ਜੰਗੀ ਵਾਤਾਵਰਣ ਪੈਦਾ ਕਰਨ, ਜਮਹੂਰੀਅਤ, ਸੰਘੀ ਢਾਂਚੇ ਉਤੇ ਹਮਲਾ ਕਰਨ ਵਾਲੀ ਭਾਜਪਾ ਦੇ ਫਿਰਕੂ ਕਤਾਰਬੰਦੀ ਦੀ ਸਾਜ਼ਿਸ਼ ਵਿਰੁਧ ਫੌਰੀ ਤੌਰ ਤੇ ਜ਼ੋਰਦਾਰ ਰੋਸ ਦਿਵਸ ਮਨਾਇਆ ਜਾਵੇ ਜਿਸ ਵਿਚ ਖੱਬੀਆਂ ਪਾਰਟੀਆਂ ਦੀਆਂ ਜ਼ਿਲਾ ਇਕਾਈਆਂ ਆਪਸ ਵਿਚ ਮਿਲ ਕੇ ਰੋਸ ਐਕਸ਼ਨ ਦਾ ਰੂਪ ਤੈਅ ਕਰ ਲੈਣ-ਮੁਜ਼ਾਹਰਾ, ਧਰਨਾ, ਰੈਲੀ, ਮਾਰਚ ਆਦਿ।
No comments:
Post a Comment