Jul 26, 2019, 4:54 PM
ਪੀ.ਐਚ.ਡੀ ਲਈ ਸਾਊਥ ਡਿਕੋਤਾ ਰਾਜ ਯੂਨੀਵਰਸਿਟੀ ਤੋਂ ਮਿਲੀ ਫੈਲੋਸ਼ਿਪ
ਪੀ.ਐਚ.ਡੀ ਲਈ ਸਾਊਥ ਡਿਕੋਤਾ ਰਾਜ ਯੂਨੀਵਰਸਿਟੀ ਤੋਂ ਮਿਲੀ ਫੈਲੋਸ਼ਿਪ
ਲੁਧਿਆਣਾ: 26 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਵਿੱਚ ਐਮ ਐਸ ਸੀ ਕਰ ਰਹੀ ਵਿਦਿਆਰਥਣ ਕੁਮਾਰੀ ਰੁਚਿਕਾ ਨੂੰ ਪੀ ਐਚ ਡੀ ਲਈ ਅਮਰੀਕਾ ਦੀ ਸਾਊਥ ਡਿਕੋਤਾ ਰਾਜ ਯੂਨੀਵਰਸਿਟੀ ਤੋਂ ਫੈਲੋਸ਼ਿਪ ਮਿਲੀ ਹੈ । ਉਹ ਡਾ. ਫੈਬਿਨਾ ਮੈਥਇਊ ਦੀ ਨਿਗਰਾਨੀ ਹੇਠ ਸੂਰਜਮੁਖੀ ਸੰਬੰਧੀ ਆਪਣੀ ਖੋਜ ਕਰੇਗੀ । ਮੌਜੂਦਾ ਸਮੇਂ ਕੁਮਾਰੀ ਰੁਚਿਕਾ ਆਪਣੀ ਐਮ ਐਸ ਸੀ ਦੀ ਖੋਜ ਪੌਦਾ ਰੋਗ ਵਿਗਿਆਨ ਦੇ ਮੁਖੀ ਡਾ. ਨਰਿੰਦਰ ਸਿੰਘ ਦੀ ਅਗਵਾਈ ਵਿੱਚ ਕਰ ਰਹੀ ਹੈ । ਮਾਸਟਰਜ਼ ਦੌਰਾਨ ਉਸਨੇ 10 ਵਿੱਚੋਂ 9.05 ਕੁੱਲ ਅੰਕ ਪ੍ਰਾਪਤ ਕੀਤੇ ਸਨ । ਆਪਣੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੌਰਾਨ ਪੀ.ਏ.ਯੂ. ਦੇ ਬਹੁਤ ਸਾਰੇ ਮੁਕਾਬਲਿਆਂ ਵਿੱਚ ਇਨਾਮ ਜਿੱਤੇ ਜਿਨ•ਾਂ ਵਿੱਚੋਂ ਲੇਖ ਲਿਖਣ ਮੁਕਾਬਲੇ ਅਤੇ ਪੇਸ਼ਕਾਰੀ ਲਈ ਸਰਦਾਰ ਸੁਖਦੇਵ ਸਿੰਘ ਇਨਾਮ, ਸਮਾਜ ਸੇਵਾ ਅਤੇ ਨੈਤਿਕ ਕੀਮਤਾਂ ਦੇ ਪਸਾਰ ਲਈ ਡਾ. ਦਲੀਪ ਸਿੰਘ ਦੀਪ ਐਵਾਰਡ ਪ੍ਰਮੁੱਖ ਹਨ । ਪੀ.ਏ.ਯੂ. ਦੇ ਰਸਾਲੇ ਦੇ ਖੇਤੀ ਸੈਕਸ਼ਨ ਦੀ ਦੋ ਸਾਲ ਵਿਦਿਆਰਥੀ ਸੰਪਾਦਕ ਵੀ ਕੁਮਾਰੀ ਰੁਚਿਕਾ ਰਹਿ ਚੁੱਕੀ ਹੈ । ਇਸ ਤੋਂ ਬਿਨਾਂ ਇਸ ਨੇ ਸਾਹਿਤਕ ਅਤੇ ਥੀਏਟਰ ਦੀਆਂ ਗਤੀਵਿਧੀਆਂ ਵਿੱਚ ਬਹੁਤ ਸਾਰੇ ਇਨਾਮ ਜਿੱਤੇ। 2015-16 ਦੌਰਾਨ ਉਹ ਯੂਨੀਵਰਸਿਟੀ ਦੀ ਸਰਵੋਤਮ ਭਾਸ਼ਣ ਕਰਤਾ ਸੀ । ਆਲ ਇੰਡੀਆ ਅੰਤਰ ਖੇਤੀ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਸਕਿੱਟ ਵਿੱਚ ਉਸਨੇ ਦੂਸਰਾ ਇਨਾਮ ਜਿੱਤਿਆ ਅਤੇ ਲੁਧਿਆਣਾ ਐਫ ਐਮ ਰੇਡੀਓ ਵਿੱਚ ਕੁਮਾਰੀ ਰੁਚਿਕਾ ਐਂਕਰ ਦਾ ਕਾਰਜ ਵੀ ਕਰਦੀ ਰਹੀ ਹੈ ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮ ਸ਼੍ਰੀ ਐਵਾਰਡੀ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜੀ. ਕੇ. ਸਾਂਘਾ, ਡੀਨ ਖੇਤੀਬਾੜੀ ਕਾਲਜ ਡਾ. ਐਸ ਐਸ ਕੁੱਕਲ ਅਤੇ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਨਰਿੰਦਰ ਸਿੰਘ ਨੇ ਕੁਮਾਰੀ ਰੁਚਿਕਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ।
No comments:
Post a Comment