Wednesday, June 05, 2019

ਪੀਏਯੂ ਵਿਖੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

ਪੰਛੀਆਂ ਲਈ ਬਣਾਏ ਗਏ ਪਾਣੀ ਦੇ ਕਟੋਰੇ ਅਤੇ ਬੂਟੇ ਵੰਡੇ
ਲੁਧਿਆਣਾ: 5 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਈਕੋ ਕਲੱਬ ਦੇ ਮੈਂਬਰ ਵਿਦਿਆਰਥੀਆਂ ‘ਤੇ ਅਧਿਆਪਕਾਂ ਨੇ ਬੁੱਧਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਵੱਧ ਰਹੇ ਤਾਪਮਾਨ ‘ਤੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਦੇ ਮੰਤਵ ਦੀ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ ‘ਵਰਸਿਟੀ ਕੈਂਪਸ ਵਿੱਚ ਬੂਟੇ ਲਗਾਏ ਗਏ ਅਤੇ ਬਾਕੀਆਂ ਨੂੰ  ਆਪਣੇ ਘਰਾਂ ਵਿੱਚ ਲਗਾਉਣ ਦੇ ਲਈ ਗਮਲੇ ‘ਤੇ ਬੂਟੇ ਵੰਡੇ ਵੀ ਗਏ। ਇਸ ਦੌਰਾਨ ਉਨ੍ਹਾਂ ਵੱਲੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਪੰਛੀਆਂ ਦੀ ਪਿਆਸ ਨੂੰ ਬੁਝਾਉਣ ਦੇ ਹੱਲ੍ਹ ਲਈ ਵੱਖ ਵੱਖ ਜਗਾਂਹਾਂ ‘ਤੇ ਪਾਣੀ ਦੇ ਕਟੋਰੇ ਵੀ ਬਣਾਏ ਗਏ ਜਿੱਥੌਂ ਪੰਛੀ ਅਗਾਂਹ ਵਾਸਤੇ ਵੀ ਪਾਣੀ ਪੀ ਸਕਣਗੇ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ‘ਵਰਸਿਟੀ ਦੇ ਜੰਗਲਾਤ ਵਿਭਾਗ ਦੇ ਮੁੱਖੀ ਡਾ. ਸੰਜੀਵ ਕੁਮਾਰ ਚੌਹਾਨ ਨੇ ਕਿਹਾ ਕਿ ਭਾਵੇਂ ਕਿ ਖੇਤੀਬਾੜੀ ‘ਵਰਸਿਟੀ ਦੇ ਕੈਂਪਸ ਵਿੱਚ ਦਰੱਖਤਾਂ ‘ਤੇ ਬੂਟਿਆਂ ਦੀ ਭਰਮਾਰ ਹੈ ਪ੍ਰੰਤੂ ਫਿਰ ਵੀ ਆਲਮੀ ਪੱਧਰ ‘ਤੇ ਵੱਧ ਰਹੇ ਪ੍ਰਦੂਸ਼ਣ ‘ਤੇ ਗਰਮੀ ਦੀ ਸਮੱਸਿਆ ਦਾ ਮੁੱਖ ਕਾਰਨ ਦਰੱਖਤਾਂ ਦੀ ਕਟਾਈ ਹੀ ਹੈ, ਜਿਸ ਨਾਲ ਜਿੱਥੇ ਕਿ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਪੰਛੀਆਂ ਤੋਂ ਮਨੁੱਖ ਨੇ ਰਹਿਣ ਦਾ ਟਿਕਾਣਾ ਵੀ ਖੋ ਲਿਆ ਹੈ। ਇਸੇ ਲਈ ਉਨ੍ਹਾਂ ਆਪਣੇ ਸਾਥੀਆਂ ਦੇ ਨਾਲ ਮਿਲਕੇ ‘ਵਰਸਿਟੀ ਵਿਖੇ ਬੂਟੇ ਲਗਗਾਉਣ, ਗਮਲੇ ਵੰਡਣ ਅਤੇ ਪੰਛੀਆਂ ਦੇ ਪਾਣੀ ਪੀਣ ਲਈ ਕਟੋਰੇ ਬਣਾਉਣ ਦਾ ਫੈਸਲਾ ਕੀਤਾ ਜਿਸ ਨਾਲ ਯਕੀਨਨ ਪੰਛੀਆਂ ਨੂੰ  ਸੌਖ ਹੋਏ।
ਉਨ੍ਹਾਂ ਦੇ ਨਾਲ ਮੌਜੂਦ ‘ਵਰਸਿਟੀ ਦੇ ਕੰਮਿਊਨਿਕੇਸ਼ਨ ਵਿਭਾਗ ਤੋਂ ਸਹਿ ਨਿਰਦੇਸ਼ਕ (ਟੈਲੀਵਿਜ਼ਨ) ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਇਸ ਗਤੀਵਿਧੀ ਵਿੱਚ ਸਹਿਯੋਗ ਦੇਣ ਲਈ ‘ਵਰਸਿਟੀ ਦੇ ਵੱਖ ਵੱਖ ਕਾਲਜਾਂ ‘ਤੇ ਵਿਭਾਗਾਂ ਦੇ 40 ਤੋਂ ਵਧੇਰੇ ਵਿਦਿਆਰਥੀ ਕੇਵਲ ਇੱਕ ਸੱਦੇ ‘ਤੇ ਪਹੁੰਚੇ। ਜਿੰਨ੍ਹਾਂ‘ਚ ਪਲਵਿੰਦਰ ਸਿੰਘ ਬੱਸੀ, ਆਕਾਸ਼, ਕਸਿਸ, ਸਿਮਰਨ, ਪ੍ਰਭਜੋਤ ਅਤੇ ਗੁਰਪ੍ਰੀਤ ਸਿੰਘ ਸ਼ਾਮਿਲ ਸਨ। ਉਨ੍ਹਾਂ ਵੱਲੋਂ 100 ਤੋਂ ਵਧੇਰੇ ਗਮਲੇ ਅਤੇ ਬੂਟੇ ਵੰਡੇ ਗਏ ਜਦਕਿ 40 ਤੋਂ ਵਧੇਰੇ ਥਾਂਵਾਂ ‘ਤੇ ਪੰਛੀਆਂ ਲਈ ਪਾਣੀ ਦੇ ਕਟੋਰੇ ਤਿਆਰ ਕਰਕੇ ਲਗਏ ਗਏ।
  

No comments: