May 9, 2019, 6:40 PM
ਬੈਂਸ ਨੇ ਲੀਗਲ ਸੈੱਲ ਲੁਧਿਆਣਾ ਦਾ ਕਨਵੀਨਰ ਨਿਯੁਕਤ ਕੀਤਾ
ਲੁਧਿਆਣਾ: 9 ਮਈ 2019: (ਪੰਜਾਬ ਸਕਰੀਨ ਬਿਊਰੋ)::
ਬੈਂਸ ਭਰਾਵਾਂ ਦੀ ਅਗਵਾਈ ਵਾਲੀ ਲੋਕ ਇਨਸਾਫ ਪਾਰਟੀ ਦਾ ਜਾਦੂ ਅਜੇ ਵੀ ਬਰਕਰਾਰ ਹੈ ਅਤੇ ਇਹ ਨੌਜਵਾਨਾਂ ਨੂੰ ਵੀ ਆਪਣੇ ਵੱਲ ਖਿੱਚ ਰਹੀ ਹੈ। ਨਵੀਂ ਖਬਰ ਇਹ ਹੈ ਅਕਾਲੀ ਦਲ ਦੇ ਬੇਹੱਦ ਮਜ਼ਬੂਤ ਕਹੇ ਜਾਂਦੇ ਯੂਥ ਸੰਗਠਨ-ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ-ਦੇ ਅਹੁਦੇਦਾਰ ਵੀ ਆਪਣੀ ਜੱਥੇਬੰਦੀ ਛੱਡ ਕੇ ਲੋਕ ਇਨਸਾਫ ਪਾਰਟੀ ਅਰਥਾਤ "ਲਿੱਪ" ਵੱਲ ਆਉਣ ਲੱਗ ਪਏ ਹਨ।
ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਕਾਫੀ ਵੱਡਾ ਝਟਕਾ ਲੱਗਿਆ ਜਦੋਂ ਅਕਾਲੀ ਦਲ ਬਾਦਲ ਵਲੋਂ ਬਣਾਈ ਗਈ ਨੌਜਵਾਨਾਂ ਦੀ ਜੱਥੇਬੰਦੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (SOI) ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਰਜੋਧ ਸਿੰਘ ਗਿੱਲ ਨੇ ਆਪਣੇ ਸਾਥੀਆਂ ਸਣੇ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਹਾਜਰੀ ਵਿੱਚ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਤੇ ਵਿਧਾਇਕ ਬੈਂਸ ਨੇ ਐਡਵੋਕੇਟ ਗੁਰਜੋਧ ਸਿੰਘ ਗਿੱਲ ਨੂੰ ਪਾਰਟੀ ਵਿੱਚ ਮਾਣ ਸਨਮਾਨ ਦਿੰਦੇ ਹੋਏ ਲੁਧਿਆਣਾ ਦੇ ਲੀਗਲ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ।
ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਅੱਜ ਜਿੱਥੇ ਇੱਕ ਪਾਸੇ ਕਾਨੂੰਨ ਵਿਵਸਥਾ ਚਰਮਰਾਈ ਹੋਈ ਹੈ ਉੱਥੇ ਗਰੀਬਾਂ ਲਈ ਕਾਨੂੰਨ ਦੀ ਲੜਾਈ ਲੜਨੀ ਬਹੁਤ ਔਖੀ ਹੈ ਅਤੇ ਲੋਕ ਇਨਸਾਫ ਪਾਰਟੀ ਅਜਿਹੇ ਪ੍ਰਬੰਧ ਕਰ ਰਹੀ ਹੈ ਕਿ ਹਰ ਇੱਕ ਵਿਅਕਤੀ ਨੂੰ ਕਾਨੂੰਨ ਦੀ ਸਹਾਇਤਾ ਫਰੀ ਦਿੱਤੀ ਜਾ ਸਕੇ, ਪਰ ਇਹ ਤਾਂ ਹੀ ਸੰਭਵ ਹੈ ਜੇਕਰ ਲੋਕ ਉਹਨਾਂ ਦਾ ਸਾਥ ਦੇਣ ਅਤੇ ਲੋਕ ਸਭਾ ਚੋਣਾਂ 2019 ਵਿੱਚ ਲੋਕ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੂੰ ਜਿਤਾਉਣ। ਉਹਨਾਂ ਇਹ ਵੀ ਕਿਹਾ ਕਿ ਕੁਝ ਲੋਕ ਕਾਨੂੰਨ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਬਿਨਾਂ ਵਜ੍ਹਾ ਕਾਨੂੰਨੀ ਪਚੜਿਆਂ ਵਿੱਚ ਫਸ ਜਾਂਦੇ ਹਨ। ਇਹਨਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਲੋਕ ਇਨਸਾਫ ਪਾਰਟੀ ਇਕ ਵਿਸ਼ੇਸ਼ ਮੁਹਿੰਮ ਚਲਾਵੇਗੀ, ਜਿਸ ਨਾਲ ਲੋਕਾਂ ਨੂੰ ਕਾਨੂੰਨ ਅਤੇ ਨਿਆਂ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ। ਇਸ ਮੌਕੇ ਤੇ ਗੁਰਜੋਧ ਸਿੰਘ ਗਿੱਲ ਨੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ਼ ਦੁਆਇਆ ਕਿ ਉਹ ਦਿੱਤੀ ਹੋਈ ਜਿੰਮੇਵਾਰੀ ਨੂੰ ਤਨ ਮਨ ਨਾਲ ਨਿਭਾਉਣਗੇ। ਇਸ ਮੌਕੇ ਤੇ ਇਲਾਕਾ ਵਾਸੀਆਂ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਐਡਵੋਕੇਟ ਗੁਰਜੋਧ ਸਿੰਘ ਗਿੱਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ। ਇਸ ਮੌਕੇ ਤੇ ਅਰਜੁਨ ਸਿੰਘ ਚੀਮਾ, ਜੁਝਾਰ ਸਿੰਘ ਗਿੱਲ, ਨਰਿੰਦਰ ਸਿੰਘ ਮਾਨ, ਜਸਵਿੰਦਰ ਸਿੰਘ ਮਾਨ, ਜਗਦੀਪ ਸਿੰਘ ਮਾਨ, ਜਤਿੰਦਰ ਸਿੰਘ ਪੰਧੇਰ, ਪੁਨੀਤ ਔਲਖ, ਹਰਵਿੰਦਰ ਸਿੰਘ ਨਿੱਕਾ, ਸੁਦਰਸ਼ਨ ਚੌਹਾਨ, ਹਰਵਿੰਦਰ ਕਲੇਰ, ਗੁਰਪ੍ਰੀਤ ਸਿੰਘ ਤੇ ਹੋਰ ਸ਼ਾਮਲ ਸਨ।
No comments:
Post a Comment