Nov 27, 2018, 3:42 PM
ਅਮਨ ਲਈ ਕੰਮ ਕਰਦੀਆਂ ਡਾਕਟਰਾਂ ਦੀਆਂ ਜੱਥੇਬੰਦੀਆਂ ਦੀ ਮੰਗ
ਲੁਧਿਆਣਾ: 27 ਨਵੰਬਰ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਅਮਨ ਦੇ ਲਈ ਡਾਕਟਰਾਂ ਦੀ ਨੋਬਲ ਪੁਰਸਕਾਰ ਪ੍ਰਾਪਤ ਕੋਮਾਂਤ੍ਰੀ ਜੱਥੇਬੰਦੀ ਇੰਟਰਨਸ਼ਨਲ ਫ਼ਿਜ਼ੀਸ਼ੀਅਨਜ਼ ਫ਼ਾਰ ਦੀ ਪਰਿਵੈਨਸ਼ਨ ਆਫ਼ ਨਿਊਕਲੀਅਰ ਵਾਰ (ਆਈ ਪੀ ਪੀ ਐਨ ਡਬਲਯੂ) ਅਤੇ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀ ਡੀ) ਨੇ ਕਰਤਾਰਪੁਰ ਲਾਂਘੇ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸਡੀਆਂ ਸੰਸਥਾਵਾਂ ਤਾਂ ਲੰਮੇਂ ਸਮੇਂ ਤੋ ਇਹ ਮੰਗ ਕਰ ਰਹੀਆਂ ਹਨ। ਜਾਰੀ ਬਿਅਨ ਵਿੱਚ ਆਈ ਪੀ ਪੀ ਐਨ ਡਬਲਯੂ ਦੇ ਸਹਿ ਪਰਧਾਨ ਡਾ: ਅਰੁਣ ਮਿੱਤਰਾ ਅਤੇ ਆਈ ਡੀ ਪੀ ਡੀ ਦੇ ਪਰਧਾਨ ਡਾ: ਐਸ ਐਸ ਸੂਦਨ ਤੇ ਜਨਰਲ ਸਕੱਤਰ ਡਾ: ਸ਼ਕੀਲ ਉਰ ਰਹਿਮਾਨ ਨੇ ਮੰਗ ਕੀਤੀ ਹੈ ਕਿ ਇਹੋ ਜਿਹੇ ਹੋਰ ਲਾਂਘੇ ਬਣਾਏ ਜਾਣ ਤਾਂ ਜੋ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦਾ ਆਪਸ ਵਿੱਚ ਮੇਲਜੋਲ ਵੱਧ ਸਕੇ। ਧਾਰਮਿਕ ਥਾਵਾਂ ਤੋਂ ਇਲਾਵਾ ਇਹ ਲਾਂਘੇ ਮੰਡੀਆਂ ਦੇ ਨਾਲ ਜੋੜੇ ਜਾਣ ਤਾਂ ਜੋ ਦੋਨੋ ਦੇਸ਼ਾਂ ਵਿੱਚ ਵਪਾਰ ਵੱਧ ਸਕੇ ਤੇ ਆਰਥਿਕ ਖੁਸ਼ਹਾਲੀ ਵਧੇ। ਇਸਦੇ ਨਾਲ ਦੋਨਾਂ ਦੇਸ਼ਾਂ ਵਿੱਚ ਸੰਬੰਧ ਸੁਧਰਨ ਵਿੱਚ ਰਾਹ ਖੁੱਲਣਗੇ। ਆਗੂਆਂ ਨੇ ਕਿਹਾ ਕਿ ਦੋਨੋ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ। ਲਗਾਤਾਰ ਚਲ ਰਿਹਾ ਤਣਾਅ ਕਿਸੇ ਵੀ ਸਮੇਂ ਖਤਰਨਾਕ ਹੋ ਸਕਦਾ ਹੈ। ਛੋਟੇ ਪੱਧਰ ਤੇ ਚਲ ਰਹੇ ਟਕਰਾਅ ਕਿਸੇ ਸਮੇਂ ਵੀ ਵੱਡੀਆਂ ਲੜਾਈਆਂ ਦਾ ਰੂਪ ਲੈ ਸਕਦੇ ਹਨ। ਐਸੀ ਸਥਿਤੀ ਵਿੱਚ ਪਰਮਾਣੂ ਯੁੱਧ ਦਾ ਖਤਰਾ ਵੀ ਬਰਕਰਾਰ ਹੈ। ਇਸ ਸਥਿਤੀ ਵਿੱਚ 2 ਅਰਬ ਲੋਕਾਂ ਦਾ ਜੀਵਨ ਖਤਰੇ ਵਿੱਚ ਪੈ ਜਾਏਗਾ। ਇਸ ਲਈ ਇਹ ਜ਼ਰੂਰੀ ਹੈ ਕਿ ਐਸੇ ਅਨੇਕਾਂ ਕਦਮ ਚੁੱਕੇ ਜਾਣ ਜਿਹਨਾਂ ਦੇ ਨਾਲ ਦੋਹਾਂ ਦੇਸ਼ਾਂ ਵਿੱਚ ਤਣਾਅ ਘਟੇ।
No comments:
Post a Comment