ਵਟਸਐਪ ਗਰੁੱਪ ਸੋਸ਼ਲ ਥਿੰਕਰਜ਼ ਫੋਰਮ ਵਿੱਚ ਐਮ ਐਸ ਭਾਟੀਆ ਹੁਰਾਂ ਦੀ ਵਿਸ਼ੇਸ਼ ਪੋਸਟ
ਚੀ ਦੀ ਮੌਤ ਦੀ ਖਬਰ ਜਦ ਰੇਡੀਓ ਰਾਹੀਂ ਫੈਲਾ ਦਿੱਤੀ ਗਈ ਕਿਸੇ ਨੂੰ ਇਸ ਬਾਰੇ ਯਕੀਨ ਨਹੀਂ ਸੀ ਹੋ ਰਿਹਾ, ਖਾਸ ਕਰ ਗੁਰੀਲਿਆਂ ਨੂੰ। ਸਭ ਨੂੰ ਇਹ ਸੀ ਕਿ ੲਿਹ ਵੀ ਅਮਰੀਕਾ ਦੀ ਇੱਕ ਚਾਲ ਹੈ। ਪਰ ਜਦੋਂ 10 ਅਕਤੂਬਰ ਨੂੰ ਵਿਸਥਾਰ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਪੂਰੀ ਦੁਨੀਆ ਦੇ ਇਨਸਾਫ ਪਸੰਦ ਲੋਕਾਂ ਵਿੱਚ ਮਾਤਮ ਛਾ ਗਿਆ। ਚੀ ਦੀ ਮੌਤ ਨੇ ਸਾਮਰਾਜ ਦੇ ਹਜ਼ਾਰਾਂ ਹੀ ਦੁਸ਼ਮਣ ਪੈਦਾ ਕਰ ਦਿੱਤੇ ਉਸ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਕਾਲਜਾਂ ਯੂਨੀਵਰਸਿਟੀਆਂ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ। ਅਮਰੀਕਾ ਨੂੰ ਵੀ ਆਪਣੀਆਂ ਯੂਨੀਵਰਸਿਟੀਆਂ ਕੁਝ ਦਿਨਾਂ ਲਈ ਬੰਦ ਕਰਨੀਆਂ ਪਈਆਂ। ਵਿਦਿਆਰਥੀ ਅਤੇ ਨੌਜਵਾਨ ਸੜਕਾਂ ਤੇ ਉੱਤਰ ਆਏ ਉਨ੍ਹਾਂ 'ਚੀ ਗਵੇਰਾ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਕੰਧਾਂ ਭਰ ਦਿੱਤੀਆਂ। ਬਿਲਕੁਲ ਉਹੀ ਦ੍ਰਿਸ਼ ਸੀ ਜਿਸ ਤਰ੍ਹਾਂ ਭਗਤ ਸਿੰਘ ਦੀ ਸ਼ਹਾਦਤ ਦੀ ਖਬਰ ਤੋਂ ਬਾਅਦ ਭਾਰਤ ਵਿੱਚ ਲੋਕ ਇਕੱਠੇ ਹੋ ਗਏ ਸਨ। ਕਿਸ ਤਰ੍ਹਾਂ ਦਾ ਦ੍ਰਿਸ ਹੋਵੇਗਾ? ਇਹ ਸੋਚ ਕੇ ਵੀ ਰੌਂਗਟੇ ਖੜੇ ਹੋ ਜਾਂਦੇ ਹਨ। ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਹਰਮਨਪਿਆਰਾ ਆਗੂ ਚੀ ਹਮੇਸ਼ਾ ਲਈ ਅਲਵਿਦਾ ਕਹਿ ਚੁੱਕਾ ਸੀ।
ਲੀਬੀਆ ਸਰਕਾਰ ਚੀ ਦੀ ਡਾਇਰੀ ਸਾਮਰਾਜੀਆਂ ਕੋਲ ਦਸ ਲੱਖ ਡਾਲਰ ਤੋਂ ਵੱਧ ਵਿੱਚ ਵੇਚਣ ਲਈ ਤਿਆਰ ਸੀ ਫ਼ੀਡਲ ਨੂੰ ਪਤਾ ਸੀ ਕਿ ਚੀ ਰੋਜ਼ਾਨਾ ਡਾਇਰੀ ਲਿਖਦਾ ਹੈ ਅਤੇ ਉਹ ਡਾਇਰੀ ਉਨ੍ਹਾਂ ਲਈ ਕਿੰਨੀ ਮਾਇਨੇ ਰੱਖਦੀ ਹੈ। ਫੀਡਲ ਜਾਣਦਾ ਸੀ ਕਿ ਇਹ ਡਾਇਰੀ ਆਉਣ ਵਾਲੀਆਂ ਨਸਲਾਂ ਲਈ ਰਾਹ ਦਸੇਰਾ ਸਾਬਤ ਹੋਵੇਗੀ ਤੇ ਸਾਮਰਾਜ ਲਈ ਕਫ਼ਨ ਤਿਆਰ ਕਰਨ ਦਾ ਕੰਮ ਕਰੇਗੀ। ਉਦੋਂ ਹੀ ਫੀਡਲ ਨੇ ਦਾਅ ਖੇਡਿਆ ਉਸ ਨੇ ਟੈਲੀਵਿਜ਼ਨ ਅਤੇ ਰੇਡੀਓ ਰਾਹੀਂ ਇਹ ਖ਼ਬਰ ਫੈਲਾ ਕੇ ਸਨਸਨੀ ਪੈਦਾ ਕਰ ਦਿੱਤੀ ਕਿ ਕਿਸੇ ਸ਼ੁਭਚਿੰਤਕ ਨੇ ਚੀ ਗਵੇਰਾ ਦੀ ਡਾਇਰੀ ਦੀ ਨਕਲ ਸਾਡੇ ਤੱਕ ਪਹੁੰਚਾ ਦਿੱਤੀ ਹੈ ਅਤੇ ਇਹ ਜਲਦੀ ਹੀ ਛਾਪ ਦਿੱਤੀ ਜਾਵੇਗੀ।
ਬੋਲੀਵੀਆ ਦੇ ਗ੍ਰਹਿ ਮੰਤਰੀ ਅਰਗੋਏਦਸ ਦੇ ਮਨ ਉੱਪਰ ਚੀ ਦੀ ਮੌਤ ਦਾ ਇੰਨਾ ਡੂੰਘਾ ਅਸਰ ਹੋਇਆ ਕਿ ਉਸ ਨੇ ਚੀ ਦੇ ਕੱਟੇ ਹੋਏ ਹੱਥ, ਉਸਦੀ ਡਾਇਰੀ ਦੀ ਨਕਲ, ਚੀ ਅਤੇ ਉਸ ਦੇ ਸਾਥੀਆਂ ਦੀਆਂ ਹੋਰ ਸਾਰੀਆਂ ਵਸਤੂਆਂ ਗੁਪਤ ਰੂਪ ਵਿੱਚ ਫੀਡਲ ਕਾਸਟਰੋ ਤੱਕ ਪਹੁੰਚਾ ਦਿੱਤੀਆਂ।
26 ਜੁਲਾਈ ਦੀ ਵਰ੍ਹੇਗੰਢ ਮੌਕੇ "ਫੀਡਲ ਕਾਸਟਰੋ ਨੇ ਲੋਕਾਂ ਨੂੰ ਦੱਸਿਆ, ਡਾਕਟਰ ਅਰਗੋਏਦਸ ਨੇ ਜੱਦੋ ਜਹਿਦ ਜਾਰੀ ਰੱਖੀ ਅਤੇ ਕਿਊਬਾ ਵਾਸਤੇ ਪਲਾਸਟਰ ਦਾ ਉਹ ਮੌਤ ਨਕਾਬ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਚੀ ਦੇ ਕਤਲ ਦੇ ਦਿਨ ਉਸ ਦੇ ਚਿਹਰੇ ਉੱਤੇ ਪਾਇਆ ਗਿਆ ਸੀ ਇਸ ਤੋਂ ਇਲਾਵਾ ਉਸ ਨੇ ਚੀ ਦੇ ਹੱਥਾਂ ਨੂੰ ਸਾਂਭ ਕੇ ਰੱਖਿਆ ਅਤੇ ਸਾਡੇ ਦੇਸ਼ ਭੇਜਿਆ। ਕਿਊਬਨ ਵਿਸ਼ੇਸ਼ਕਾਂ ਦੇ ਯਤਨ ਸਦਕਾ ਅਸੀਂ ਚੀ ਦੇ ਹੱੱਥ ਚੰਗੀ ਤਰ੍ਹਾਂ ਸੰਭਾਲ ਕੇ ਰੱਖੇ ਹੋਏ ਹਨ।"
ਫੀਡਲ ਨੇ ਇਸ ਮੌਕੇ ਲੋਕਾਂ ਨੂੰ ਪੁੱਛਿਆ, "ਸਾਡੀ ਕੌਮ ਦੀਆਂ ਰਵਾਇਤਾਂ ਜੱਗ ਪ੍ਰਸਿੱਧ ਹਨ ਸਾਡੀ ਰਵਾਇਤ ਹੈ ਕਿ ਉਹ ਆਪਣੇ ਪੁੱਤਰਾਂ ਨੂੰ ਦਫ਼ਨਾਉਦੀ ਹੈ ਇਹ ਸਾਡਾ ਰਿਵਾਜ ਹੈ ਸਾਡੇ ਕੋਲ ਚੀ ਦੇ ਸਰੀਰ ਵਿੱਚੋਂ ਬੱਸ ਇਹੋ 'ਚੀ ਦੇ ਹੱਥ' ਬਾਕੀ ਰਹਿ ਗਏ ਹਨ ਸਾਨੂੰ ਨਹੀਂ ਪਤਾ ਉਸ ਦੀਆਂ ਅਸਥੀਆਂ ਸਾਨੂੰ ਕਦੇ ਮਿਲਣਗੀਆਂ ਜਾਂ ਨਹੀਂ ਪਰ ਸਾਡੇ ਸਾਹਮਣੇ ਇਹ ਸਵਾਲ ਖੜ੍ਹਾ ਹੋਇਆ ਹੈ ਕਿ ਚੀ ਦੇ ਹੱਥਾਂ ਦਾ ਕੀ ਕਰੀਏ ਇਸ ਲਈ ਸਵਾਲ ਅਸੀਂ ਆਪਣੇ ਲੋਕਾਂ ਸਾਹਮਣੇ ਰੱਖਦੇ ਹਾਂ ਤੇ ਤੁਹਾਡੀ ਰਾਏ ਮੰਗਦੇ ਹਾਂ।"
ਲੋਕਾਂ ਦਾ ਸ਼ੋਰ ਸੀ, "ਉਹਨਾਂ ਨੂੰ ਸੰਭਾਲ ਕੇ ਰੱਖੋ।"
ਇੱਕ ਮਹਾਨ ਕ੍ਰਾਂਤੀਕਾਰੀ- ਚੀ ਗੁਵੇਰਾ ਵਿਚੋਂ

No comments:
Post a Comment