Saturday, July 21, 2018

ਤਰਕਸ਼ੀਲ ਆਗੂ ਜਸਵੰਤ ਜੀਰਖ ਦਾ ਸਨਮਾਨ

Jul 21, 2018, 7:09 PM
ਜਗਵਿੰਦਰ ਜੋਧਾ ਦਾ ਗ਼ਜ਼ਲ ਸੰਗ੍ਰਹਿ “ਬੇਤਰਤੀਬੀਆਂ” ਵੀ ਲੋਕ ਅਰਪਣ
ਲੁਧਿਆਣਾ: 21 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬਨ(ਆਸਟ੍ਰੇਲੀਆ) ਵੱਲੋਂ  ਤਰਕਸ਼ੀਲ ਆਗੂ ਜਸਵੰਤ ਜੀਰਖ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ।  ਇਹ ਜਾਣਕਾਰੀ ਸਬੰਧਤ ਸੂਤਰਾਂ ਨੇ ਅੱਜ ਇਥੇ ਦਿੱਤੀ। ਜ਼ਿਕਰਯੋਗ ਹੋ ਕਿ ਸਾਥੀ ਜੀਰਖ ਕਈ ਪਰਚਿਆਂ ਦਾ ਸੰਪਾਦਨ ਵੀ ਕਰਦੇ ਹਨ ਅਤੇ ਕਈ ਕਿਤਾਬਾਂ ਦੇ ਸੰਕਲਨ ਵੀ ਦੇ ਚੁੱਕੇ ਹਨ। ਤਰਕਸ਼ੀਲ ਅਤੇ ਅਗਾਂਹਵਧੂ ਲਹਿਰ ਨਾਲ ਸਬੰਧਤ ਸਾਹਿਤ ਦੇ ਪ੍ਰਕਾਸ਼ਨ ਵਿੱਚ ਉਹ ਚੁੱਪ ਚੁਪੀਤੇ ਰਹਿ ਕੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ।  
  ਇੰਡੋਜ਼ ਦੇ ਵਿਹੜੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਜਗਵਿੰਦਰ ਜੋਧੇ ਦਾ ਗ਼ਜ਼ਲ ਸੰਗ੍ਰਹਿ “ਬੇਤਰਤੀਬੀਆਂ” ਲੋਕ ਅਰਪਣ ਕੀਤਾ ਗਿਆ । ਇਸ ਮੌਕੇ ਇੰਦਰੇਸ਼ਮੀਤ ਜੀ ਦਾ ਰੂਬਰੂ ਆਯੋਜਿਤ ਕਰਵਾਇਆ ਗਿਆ ਅਤੇ ਤ੍ਰੈ-ਮਾਸਿਕ ਮੈਗਜ਼ੀਨ “ਅੱਖਰ” ਦਾ ਨਵਾਂ ਅੰਕ ਲੋਕ ਅਰਪਣ ਕੀਤਾ ਗਿਆ ।ਜਸਵੰਤ ਜੀਰਖ ਵੱਲੋਂ ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਪ੍ਰਾਪਤੀਆਂ ਅਤੇ ਸਮਾਜ ਵਿੱਚ ਫੈਲੇ ਅੰਧਵਿਸ਼ਵਾਸਾਂ ਅਤੇ ਇਨ੍ਹਾਂ ਨੂੰ ਫੈਲਾਉਣ ਵਾਲੀਆਂ ਪਿਛਾਖੜੀ ਤਾਕਤਾਂ ਬਾਰੇ ਸਪਸ਼ਟ ਕੀਤਾ। ਇਸ ਦੇ ਨਾਲ  ਭੇਜੀ ਜਾ ਰਹੀ ਤਸਵੀਰ ਵਿੱਚ 
 ਬ੍ਰਿਸਬਨ ਵਿੱਖੇ ਜਸਵੰਤ ਜ਼ੀਰਖ ਨੂੰ ਸਨਮਾਨਿਤ ਕੀਤੇ ਜਾਣ ਦੇ  ਦਾ ਦ੍ਰਿਸ਼ ਕੈਮਰੇ ਵਿੱਚ ਕੈਦ ਕੀਤਾ ਗਿਆ ਹੈ। 

No comments: