ਰਾਫੇਲ ਡੀਲ ਬਾਰੇ ਸਰਕਾਰ ਖੁਲਾਸਾ ਕਿਓਂ ਨਹੀਂ ਕਰ ਰਹੀ?
ਲੁਧਿਆਣਾ: 21 ਜੁਲਾਈ 2018: (ਉੱਤਮ ਕੁਮਾਰ ਰਾਠੌਰ//ਪੰਜਾਬ ਸਕਰੀਨ)::
2019 ਦੀਆਂ ਆਮ ਚੋਣਾਂ ਲਈ ਹਰ ਸਿਆਸੀ ਆਗੂ ਆਪਣੀ ਆਪਣੀ ਜ਼ਮੀਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ, ਇਸੇ ਲੜੀ 'ਚ ਲੁਧਿਆਣਾ ਵਿੱਚ ਰਾਮੂਵਾਲੀਆ ਤੋਂ ਬਾਦ ਸਾਬਕਾ ਕੇਂਦਰੀ ਵਜ਼ੀਰ ਰਹੇ ਮਨੀਸ਼ ਤਿਵਾਰੀ ਦੀ ਲੁਧਿਆਣਾ ਫੇਰੀ ਵੀ ਚਰਚਾ ਦਾ ਵਿਸ਼ਾ ਬਣ ਗਈ, ਇਸ ਬਾਰੇ ਉਨ੍ਹਾਂ ਪਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ, ਜੇਕਰ ਪਾਰਟੀ ਉਨ੍ਹਾਂ ਨੂੰ ਚੋਣ ਲੜਨ ਲਈ ਕਹੇਗੀ ਤਾਂ ਉਹ ਜਰੂਰ ਚੋਣ ਲੜਨਗੇ।
ਬੇਭਰੋਸਗੀ ਮਤੇ ਦੇ ਗਿਰ ਜਾਣ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਬੇਭਰੋਸਗੀ ਮਤਾ ਲਿਆਉਣ ਦਾ ਮੁੱਖ ਮੰਤਵ ਮੋਦੀ ਸਰਕਾਰ ਦੇ ਲੋਕ ਮਾਰੂ ਫੈਸਲਿਆਂ ਤੋਂ ਜੋ ਘਾਣ ਦੇਸ਼ ਨੂੰ ਹੋਇਆ ਹੈ ਉਹ ਲੋਕਾਂ ਸਾਹਮਣੇ ਲਿਆਉਣਾ ਸੀ। ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਨੂੰ ਇਹ ਪਤਾ ਲਗ ਗਿਆ ਕਿ ਸਰਕਾਰ ਕਿਸ ਤਰਾਂ ਵੱਖ-ਵੱਖ ਮੁੱਦਿਆਂ ਤੇ ਲੋਕਾਂ ਨਾਲ ਧੋਖਾ ਕਰ ਰਹੀ ਹੈ, ਕਿ ਰਾਫੇਲ ਡੀਲ ਬਾਰੇ ਸਰਕਾਰ ਖੁਲਾਸਾ ਕਿਓਂ ਨਹੀਂ ਕਰ ਰਹੀ? ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕਿਓਂ ਨਹੀਂ ਕੀਤਾ ਜਾ ਰਿਹਾ, ਕਿਓਂ ਸਰਕਾਰ ਦੇ ਕੁਝ ਖਾਸ ਵਪਾਰੀ ਘਰਾਣਿਆਂ ਦਾ ਵਪਾਰ ਵੱਧ ਰਿਹਾ ਤੇ ਆਮ ਭਾਰਤੀ ਦੋ ਸਮਾਂ ਰੋਟੀ ਦੇ ਜੁਗਾੜ ਤੋਂ ਵੀ ਵਾਂਝਿਆ ਹੋ ਰਿਹਾ ਹੈ।
ਉਨ੍ਹਾਂ ਕਿਹਾ ਮੋਬ ਲਿੰਚਿੰਗ ਸਬਦ ਜੋ ਕਦੀ ਭਾਰਤੀ ਇਤਿਹਾਸ ਦਾ ਹਿਸਾ ਨਹੀਂ ਰਿਹਾ ਪਿਛਲੇ 4 ਸਾਲਾਂ 'ਚ ਭਿਆਨਕ ਰੂਪ ਅਖਤਿਆਰ ਕਰ ਚੁੱਕਾ ਹੈ। ਕੇਂਦਰੀ ਗ੍ਰਿਹ ਮੰਤਰੀ ਰਾਜਨਾਥ ਸਿੰਘ ਦੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਸਬ ਤੋਂ ਵੱਡੀ ਮੋਬ ਲਿੰਚਿੰਗ ਦਸਣ ਤੇ ਕਿਹਾ ਕਿ 1984 'ਚ ਜੋ ਹੋਇਆ ਬਹੁਤ ਮੰਦਭਾਗਾ ਸੀ,ਪਰ ਦੇਸ਼ ਵਿੱਚ ਪਿਛਲੇ 4 ਸਾਲਾਂ ਵਿੱਚ ਗਉਕਸ਼ੀ, ਬੀਫ, ਸਵਾਮੀ ਅਗਨਿਵੇਸ਼ ਤੇ ਹੋਰਨਾਂ ਤੇ ਹਮਲੇ ਦੀ ਘਟਨਾਵਾਂ ਤੋਂ ਬੇਭਰੋਸਗੀ ਦਾ ਵਾਤਾਵਰਨ ਨੇ ਬਹੁਤ ਭਿਆਨਕ ਰੂਪ ਨਾਲ ਦੇਸ਼ ਨੂੰ ਆਪਣੀ ਗ੍ਰਿਫਤ 'ਚ ਲਿਆ ਹੈ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਨੂੰ ਜੱਫੀ ਪਾਉਣ ਨੂੰ ਮੁੰਨਾ ਭਾਈ ਦੀ ਹਰਕਤ ਕਰਾਰ ਦੇਣ ਬਾਰੇ ਕਿਹਾ ਕਿ ਮੋਦੀ ਜੀ ਵਿਦੇਸ਼ਾਂ 'ਚ ਜਾ ਕੇ ਲੋਕਾਂ ਨੂੰ ਗੱਲ ਲਾਉਂਦੇ ਹਨ, ਜੇਕਰ ਰਾਹੁਲ ਗਾਂਧੀ ਨੇ ਮੋਦੀ ਨੂੰ ਜਫੀ ਪਾ ਲਈ ਤਾਂ ਕਿ ਮੰਦਭਾਗਾ ਹੋ ਗਿਆ?
ਉਨ੍ਹਾਂ ਕਿਹਾ 2019 'ਚ ਮਾਹੌਲ ਐਨਡੀਏ ਖਿਲਾਫ ਹੈ, ਇਹ ਸਰਕਾਰ ਦੁਬਾਰਾ ਸੱਤਾ 'ਚ ਨਹੀਂ ਆਊਗੀ।
ਪੰਜਾਬ ਦੇ ਨਸ਼ੇ ਦੇ ਮੁੱਦੇ ਤੇ ਬੋਲਦੇ ਕਿਹਾ ਕਿ ਨਸ਼ੇ ਖਿਲਾਫ ਸਾਰੀਆਂ ਪਾਰਟੀਆਂ ਨੂੰ ਸਿਆਸਤ ਨੂੰ ਛੱਡ ਕੇ ਸਮੱਸਿਆ ਦਾ ਹੱਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ।
No comments:
Post a Comment