ਚਰਨਜੀਤ ਸਿੰਘ ਅਟਵਾਲ ਅਤੇ ਹੋਰ ਕਈ ਸ਼ਖਸੀਅਤਾਂ ਪੁੱਜੀਆਂ
ਹਯਾਤਪੁਰਾ (ਮਾਛੀਵਾੜਾ): 5 ਜੂਨ 2018: (ਪੰਜਾਬ ਸਕਰੀਨ ਟੀਮ)::
ਪੰਜ ਜੂਨ-ਮੰਗਲਵਾਰ। ਸਿਖਰ ਦੁਪਹਿਰਾ। ਅੱਤ ਦੀ ਗਰਮੀ। ਤੇਜ਼ੀ ਨਾਲ ਚੱਲਦੀ ਲੂ। ਇਸਦੇ ਬਾਵਜੂਦ ਸਾਰੇ ਲੋਕ ਕਾਮਰੇਡ ਦਰਸ਼ਨ ਸਿੰਘ ਤਬੀਬਾ ਦੀ ਅੰਤਿਮ ਅਰਦਾਸ ਮੌਕੇ ਪਿੰਡ ਹਯਾਤਪੁਰਾ ਵਿੱਚ ਹੁੰਮ ਹੁੰਮਾ ਕੇ ਪੁੱਜੇ। ਇਹ ਸਾਰੇ ਓਹ ਲੋਕ ਸਨ ਜਿਹੜੇ ਕਾਮਰੇਡ ਤਬੀਬਾ ਨੂੰ ਚਾਹੁਣ ਵਾਲਿਆਂ ਵਿੱਚ ਸਨ। ਸਰਕਾਰ ਅਤੇ ਪ੍ਰਸ਼ਾਸਨ ਦੀ ਬੇਰੁਖੀ ਦੇ ਬਾਵਜੂਦ ਹੋਇਆ ਏਨਾ ਵੱਡਾ ਇਕੱਠ ਦੱਸ ਰਿਹਾ ਸੀ ਕਿ ਕਾਮਰੇਡ ਤਬੀਬਾ ਸੱਚਮੁੱਚ ਲੋਕਾਂ ਦਾ ਨਾਇਕ ਸੀ।
ਕਿਸਾਨੀ ਦੇ ਖੇਤਰ ਵਿੱਚ ਸਫਲਤਾ ਕਿਵੇਂ ਹਾਸਲ ਕਰਨੀ ਹੈ? ਖੇਤੀਬਾੜੀ ਅਤੇ ਸਹਾਇਕ ਧੰਦਿਆਂ ਤੋਂ ਵੱਧ ਆਮਦਨ ਕਿਵੇਂ ਲੈਣੀ ਹੈ? ਕਿਸਾਨੀ ਭਾਈਚਾਰਾ ਕਿਵੇਂ ਮਜ਼ਬੂਤ ਬਣਾਉਣਾ ਹੈ? ਲੋਕਾਂ ਨਾਲ ਹੋਰ ਚੰਗੀ ਤਰਾਂ ਕਿਵੇਂ ਜੁੜਨਾ ਹੈ? ਇਹਨਾਂ ਸਾਰੇ ਮਸਲਿਆਂ ਦੇ ਹੱਲ ਕਾਮਰੇਡ ਦਰਸ਼ਨ ਸਿੰਘ ਤਬੀਬਾ ਨੇ ਬੜੇ ਹੀ ਅਨੁਸ਼ਾਸਿਤ ਢੰਗ ਨਾਲ ਜ਼ਿੰਦਗੀ ਜੀਊ ਕੇ ਦੱਸੇ। ਬਹੁਤ ਸਾਰੇ ਐਵਾਰਡ ਵੀ ਮਿਲੇ। ਮਾਣ ਸਨਮਾਣ ਵੀ ਮਿਲੇ। ਕਈ ਕਿਤਾਬਾਂ ਵੀ ਲਿਖੀਆਂ। ਇਹ ਸਭ ਕੁਝ ਬਹੁਤ ਸਾਰੇ ਲੋਕਾਂ ਨੂੰ ਪਤਾ ਸੀ। ਪਰ ਇਸ ਗੱਲ ਦਾ ਭੇਦ ਅੱਜ ਖੁੱਲੀਆਂ ਕਿ ਕਾਮਰੇਡ ਦਰਸ਼ਨ ਸਿੰਘ ਤਬੀਬਾ ਦਾ ਪ੍ਰੇਮ ਅਤੇ ਜੀਵਨ ਜਾਚ ਲੋਕਾਂ ਦੇ ਦਿਲਾਂ ਵਿੱਚ ਉਕਰੀ ਹੋਈ ਹੈ।
ਇਸ ਮੌਕੇ 14ਵੀਂ ਲੋਕ ਸਭਾ (2004-2009) ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਉਚੇਚੇ ਤੌਰ ਤੇ ਪੁੱਜੇ। ਉਹਨਾਂ ਇਸ ਦੀਵਾਨ ਦੇ ਰੂਹਾਨੀ ਪਲਾਂ ਦਾ ਅਨੰਦ ਬੜੀ ਹੀ ਸਹਿਜ ਨਾਲ ਮਾਣਿਆ। ਸਵਰਗੀ ਦਰਸ਼ਨ ਸਿੰਘ ਤਬੀਬਾ ਨਮਿਤ ਅੰਤਿਮ ਅਰਦਾਸ ਮਗਰੋਂ "ਪੰਜਾਬ ਸਕਰੀਨ" ਨਾਲ ਗੱਲਬਾਤ ਕਰਦਿਆਂ ਸਰਦਾਰ ਅਟਵਾਲ ਨੇ ਕਿਹਾ ਕਿ ਅਸੀਂ ਅਕਸਰ ਤਬੀਬਾ ਨੂੰ ਅਨਪੜ੍ਹ ਵਿਗਿਆਨੀ ਆਖਿਆ ਕਰਦੇ ਸਾਂ ਕਿਓਂਕਿ ਉਹ ਵਿਗਿਆਨ ਦੀ ਪੜ੍ਹਾਈ ਨਾ ਪੜ੍ਹੀ ਹੋਣ ਦੇ ਬਾਵਜੂਦ ਹਰ ਤਜਰਬੇ ਵਿੱਚੋਂ ਕੋਈ ਨ ਕੋਈ ਨਵੀਂ ਕੱਢ ਕੱਢ ਲੈਂਦੇ ਸਨ ਜਿਸਦਾ ਫਾਇਦਾ ਸਾਰੀ ਕਿਸਾਨੀ ਨੂੰ ਹੁੰਦਾ ਸੀ। ਦਰਸ਼ਨ ਸਿੰਘ ਤਬੀਬਾ ਵੱਲੋਂ ਦੇਹ ਦਾਨ ਦੇ ਫੈਸਲੇ ਦੀ ਵੀ ਸਰਦਾਰ ਅਟਵਾਲ ਨੇ ਬਹੁਤ ਪਰਸੰਸਾ ਕੀਤੀ।
ਕਾਮਰੇਡ ਰਮੇਸ਼ ਰਤਨ ਨੇ ਦੱਸਿਆ ਕਿ ਜਿਹੜਾ ਸ਼ਾਨਦਾਰ ਮਕਾਨ ਅੱਜ ਪਿੰਡ ਵਿੱਚ ਨਜਰ ਅ ਰਿਹਾ ਹੈ ਇਹ ਮਕਾਨ ਸਰਾਦਰ ਤਬੀਬਾ ਨੇ ਕੁਝ ਦੇਰ ਪਹਿਲਾਂ ਹੀ ਬਣਾਇਆ। ਇਸ ਵਿੱਚ ਤਬੀਬਾ ਪਰਿਵਾਰ ਦੀ ਹੱਕ ਹਲਾਲ ਵਾਲੀ ਕਿਰਤ ਕਮਾਈ ਲੱਗੀ ਹੋਈ ਹੈ।
ਤਬੀਬਾ ਪਰਿਵਾਰ ਦੇ ਮੈਂਬਰਾਂ ਅਤੇ ਨੇੜਲੇ ਰਿਸ਼ਤੇਦਾਰਾਂ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਉਹਨਾਂ ਵਰਗੇ ਤਾਂ ਨਹੀਂ ਬਣ ਸਕਾਂਗੇ ਪਰ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਸਵਰਗੀ ਕਾਮਰੇਡ ਤਬੀਬਾ ਦੀ ਬੇਟੀ ਕਿਰਨਪਰੀਤ ਕੌਰ ਨੇ ਵੀ ਆਪਣੇ ਪਿਤਾ ਦੇ ਸੰਘਰਸ਼ ਅਤੇ ਖੂਬੀਆਂ ਦੀਆਂ ਗੱਲਾਂ ਸਾਂਝੀਂ ਕੀਤੀਆਂ।
ਮਾਲਵਾ ਕਾਲਜ ਬੌਂਦਲੀ ਤੋਂ ਆਏ ਡਾਕਟਰ ਹਰਿੰਦਰਜੀਤ ਸਿੰਘ ਕਲੇਰ ਨੇ ਵੀ ਸਵਰਗੀ ਤਬੀਬਾ ਵੱਲੋਂ ਕੀਤੇ ਸੰਘਰਸ਼, ਕੰਮ ਦੀ ਲਗਨ ਅਤੇ ਖੇਤੀਬਾੜੀ ਬਾਰੇ ਨਵੇਂ ਤਜਰਬਿਆਂ ਦੀਆਂ ਗੱਲਾਂ ਕੀਤੀਆਂ।
ਇਸ ਮੌਕੇ ਕਿਸਾਨ ਵੱਧ ਚੜ ਕੇ ਸ਼ਾਮਲ ਹੋਏ। ਲੇਖਕਾਂ ਦੀ ਨੁਮਾਇੰਦਗੀ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਨੇ ਅਤੇ ਇਪਟਾ ਕਲਾਕਾਰਾਂ ਦੀ ਨੁਮਾਇੰਦਗੀ ਐਮ ਐਸ ਭਾਟੀਆ ਨੇ ਕੀਤੀ।
ਪੀਏਯੂ ਨੇ ਵੀ ਆਪਣਾ ਪਰ੍ਤੀਨਿਧੀ ਮੰਡਲ ਉਚੇਚੇ ਤੌਰ 'ਤੇ ਭੇਜਿਆ। ਅਗਾਂਹਵਧੂ ਹਲਕਿਆਂ ਵੱਲੋਂ ਸਵਰਗੀ ਤਬੀਬਾ ਦੀ ਯਾਦ ਵਿੱਚ ਛੇਤੀ ਹੀ ਕੋਈ ਸਮਾਗਮ ਦੀ ਯੋਜਨਾ ਵੀ ਵਿਚਾਰ ਅਧੀਨ ਹੈ।
No comments:
Post a Comment