ਸਿੱਖ 1984 ਤੋਂ ਚੀਖ ਰਹੇ ਨੇ ਪਰ ਕੋਈ ਇੰਨਸਾਫ ਨਹੀਂ
ਲੁਧਿਆਣਾ: 6 ਅਪਰੈਲ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਇਤਿਹਾਸਿਕ ਫੈਸਲੇ ਵਿੱਚ ਕਾਲੇ ਹਿਰਨ ਨੂੰ ਮਾਰਨ ਤੇ ਸਲਮਾਨ ਖਾਨ ਨੂੰ ਸਜਾ ਸੁਣਾ ਦਿੱਤੀ ਗਈ, ਇਹ ਚੰਗੀ ਗੱਲ ਹੈ ਜਾਨਵਰ ਨੂੰ ਮਾਰਨਾ ਗੁਨਾਹ ਹੈ ਪਰ ਕੀ ਭਾਰਤੀ ਅਦਾਲਤਾਂ ਨੂੰ ਨਵੰਬਰ 1984 ਇੰਨਸਾਫ ਲਈ ਚੀਖ ਰਹੇ ਲੋਕ ਦਿਖਾਈ ਨਹੀਂ ਦਿੰਦੇ ।ਭਾਰਤ ਦੇ 26 ਰਾਜਾਂ ਵਿੱਚ ਹਜਾਰਾਂ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਬਲਦੇ ਟਾਇਰ ਉਹਨਾਂ ਦੇ ਗਲਾਂ ਵਿੱਚ ਪਾਏ ਗਏ, ਪਰ ਕੋਈ ਇੰਨਸਾਫ ਨਹੀਂ। ਸਿੱਖਾਂ ਨਾਲ਼ੋ ਤਾਂ ਇਸ ਦੇਸ਼ ਵਿੱਚ ਹਿਰਨ ਕਿਸਮਤ ਵਾਲ਼ੇ ਹਨ ਜੀਹਨਾਂ ਨੂੰ ਬਿਨਾ ਬੋਲੇ ਇੰਨਸਾਫ ਤਾਂ ਮਿਲ਼ ਗਿਆ ਪਰ ਹਜ਼ਾਰਾਂ ਸਿੱਖਾਂ ਨੂੰ ਮਾਰਨ ਵਾਲ਼ੇ, ਧੀਆਂ ਭੈਣਾ ਨੂੰ ਸਰੇ ਬਜ਼ਾਰ ਬੇਪੱਤ ਕਰਨ ਵਾਲ਼ੇ, ਉਹਨਾਂ ਦੇ ਘਰ ਬਾਰ ਉਜਾੜਨ ਵਾਲ਼ੇ ਸੱਜਣ ਕੁਮਾਰ, ਟਾਈਟਲਰ ਵਰਗੇ ਗੁੰਡੇ ਰਾਜਗੱਦੀਆਂ ਮਾਣਦੇ ਹਨ। ਚਾਰੇ ਪਾਸੇ ਹਿਰਨ ਮਾਰਨ ਦਾ ਮੁੱਦਾ ਛਾਇਆ ਹੋਇਆ ਹੈ , ਇਹਨਾਂ ਲਈ ਹਜਾਰਾਂ ਸਿੱਖਾਂ ਨੂੰ ਮਾਰਨ ਦਾ ਕੋਈ ਮੁੱਦਾ ਹੀ ਨਹੀਂ , ਕਦੇ ਕਦੇ ਤਾਂ ਇਸ ਤਰਾਂ ਪਰਤੀਤ ਹੁੰਦਾ ਹੈ ਕਿ ਇਹ ਦੇਸ਼ ਨਹੀਂ 'ਚਿੜੀਆਘਰ' ਹੈ। ਇਹਨਾਂ ਗੱਲਾਂ ਦਾ ਪਰਗਟਾਵਾ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪਰ੍ਧਾਨ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਨੇ ਪੱਤਰਕਾਰਾਂ ਨੂੰ ਭੇਜੇ ਪਰੈਸ ਨੋਟ ਵਿੱਚ ਕੀਤਾ। ਉਹਨਾਂ ਅੱਗੇ ਕਿਹਾ ਕਿ ਬਿਸ਼ਨੋਈ ਸਮਾਜ ਜਿਹਨਾਂ ਨੇ ਕਾਲ਼ੇ ਹਿਰਨ ਦੀ ਲੜਾਈ ਲੜੀ ਹੈ ਸਿੱਖਾਂ ਨਾਲ਼ੋ ਤਕੜੇ ਹਨ, ਅਫਸੋਸ ਸਿੱਖਾਂ ਦੇ ਆਗੂ ਸਿਰਫ ਬਿਆਨਬਾਜੀ ਤੱਕ ਸੀਮਿਤ ਹਨ। ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਬਿਸ਼ਨੋਈ ਸਮਾਜ ਤੋਂ ਸੇਧ ਲੈਂਦੇ ਹੋਏ ਸਿੱਖਾਂ ਦੀ ਇੰਨਸਾਫ ਲਈ ਲੜੀ ਜਾ ਰਹੀ ਜੰਗ ਵਿੱਚ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ ਪਰ ਅਫਸੋਸ ਸ਼ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਇੰਨਸਾਫ ਲਈ ਲੜਨ ਵਾਲ਼ਿਆਂ ਨਾਲ ਬੜਾ ਮਾੜਾ ਵਿਵਹਾਰ ਕਰਦੇ ਹਨ। ਪੀੜਤਾਂ ਦੇ ਪਰਿਵਾਰ ਧੱਕੇ ਖਾ ਰਹੇ ਹਨ ਅਤੇ ਇਹ ਆਪਣੀ ਐਸ਼ਪ੍ਰ੍ਸਤੀ ਵਿੱਚ ਮਸਤ ਹਨ। ਭਾਰਤ ਅੰਦਰ ਦੋ ਕਿਸਮ ਦਾ ਕਾਨੂੰਨ ਚੱਲਦਾ ਹੈ ਸਿੱਖਾਂ ਅਤੇ ਘੱਟਗਿਣਤੀਆਂ ਲਈ ਕਨੂੰਨ ਹੋਰ ਹੈ ਅਤੇ ਦੂਸਰਿਆਂ ਲਈ ਕਾਨੂੰਨ ਹੋਰ, ਸੋਚਣ ਵਾਲ਼ੀ ਗੱਲ ਹੈ ਕਿ ਮੁਸਲਮਾਨ ਸਲਮਾਨ ਖਾਨ ਕਹਿੰਦਾ ਕਿ ਉਸ ਨੇ ਕੋਈ ਹਿਰਨ ਨਹੀਂ ਮਾਰਿਆ ਤੇ ਉਸ ਨੂੰ ਪੰਜ ਸਾਲ ਦੀ ਸਜ਼ਾ ਅਤੇ ਦੂਸਰੇ ਪਾਸੇ ਜਗਦੀਸ਼ ਟਾਈਟਲਰ ਸ਼ਰੇਆਮ ਕਹਿੰਦਾ ਕਿ ਉਸ ਨੇ 100 ਸਿੱਖ ਮਾਰੇ ਨੇ, ਇਸ ਕਬੂਲਨਾਮੇ ਦੇ ਬਾਵਜੂਦ ਉਸ ਨੂੰ ਰਾਜਗੱਦੀ। ਸਿੱਖਾਂ ਅਤੇ ਘੱਟਗਿਣਤੀਆਂ ਲਈ ਸੋਚਣ ਦੀ ਘੜੀ ਹੈ ਕਿ ਉਹਨਾਂ ਨੇ ਕੀ ਕਰਨਾ ਹੈ।
No comments:
Post a Comment