Sunday, September 24, 2017

ਲੁਧਿਆਣਾ ਵਿੱਚ ਬਣਾਈ ਫੁੱਟ ਪਾਊ ਸਿਆਸਤ ਵਿਰੁੱਧ ਹਿਊਮਨ ਚੇਨ

Sun, Sep 24, 2017 at 8:03 PM
ਗਊ ਦੇ ਨਾਮ ਉੱਤੇ ਫੈਲਾਈ ਗਈ ਦਹਿਸ਼ਤ ਦਾ ਵੀ ਤਿੱਖਾ ਵਿਰੋਧ 
ਲੁਧਿਆਣਾ: 24 ਸਤੰਬਰ: (ਸਤੀਸ਼ ਸਚਦੇਵਾ//ਪੰਜਾਬ ਸਕਰੀਨ)::
ਅੱਜ  "ਨਫ਼ਰਤ ਦੇ ਖਿਲਾਫ਼, ਲੁਧਿਆਣੇ ਦੀ ਆਵਾਜ਼ " ਵਿੱਚ ਸ਼ਾਮਲ ਹੋਣ ਲਈ ਕੀਤੀ ਅਪੀਲ ਵਿੱਚ ਸ਼ਾਮ 5 ਵਜੇ ਹਿਊਮਨ ਚੇਨ ਬਣਾ ਕੇ ਦੇਸ਼ ਵਿੱਚ ਜੋ ਵਰਗਾਂ, ਧਰਮਾਂ ਤੇ ਜਾਤਾਂ ਦੇ ਨਾਂ ਤੇ ਖੇਡੀ ਜਾ ਰਹੀ, ਫੁੱਟਪਾਊ ਰਾਜਨੀਤੀ ਦੀ ਗੰਦੀ ਖੇਡ ਉੱਤੇ ਉੱਚ ਦਰਜੇ ਦੇ ਵੱਡੀ ਗਿਣਤੀ ਫੌਜੀ ਅਫਸਰਾਂ ਸਮੇਤ, ਅਨੇਕਾਂ ਲੇਖਕਾਂ, ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ ਤੇ ਮੁਲਕ ਦੇ ਹਰ ਸੁਹਿਰਦ ਸ਼ਹਿਰੀ ਨੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧ੍ਰੋਹੀ ਗਰਦਾਨ ਕੇ ਸੰਘੀ ਲਾਣਾ ਉਨ੍ਹਾਂ ਦੇ ਕਤਲਾਂ ਦੇ ਰਾਹ ਪਿਆ ਹੋਇਆ ਹੈ, ਜੋ ਕਿ ਬਹੁਤ ਖਤਰਨਾਕ ਰੁਝਾਨ ਹੈ। ਵਿਚਾਰਾਂ ਦਾ ਵਖਰੇਵਾਂ ਦੇਸ਼ ਧ੍ਰੋਹ ਨਹੀਂ ਹੁੰਦਾ, ਸਗੋਂ ਇੱਕ ਮਜ਼ਬੂਤ ਲੋਕ ਤੰਤਰ ਤੇ ਧਰਮ ਨਿਰਪੱਖ ਦੇਸ਼ ਲਈ ਇਹ ਅਤਿਅੰਤ ਜਰੂਰੀ ਹੈ।

  ਦੇਸ਼ ਦੇ ਬੁੱਧੀਜੀਵੀਆਂ ਤੇ ਹੋਰ ਫਿਕਰਮੰਦ ਲੋਕਾਂ ਨੇ" ਨਾਟ ਇਨ ਮਾਈ ਨੇਮ" ਲਹਿਰ ਦੀ ਸ਼ੁਰੂਆਤ ਕਰਕੇ ਇਸ ਫਿਰਕੂ ਨਫਰਤ ਖਿਲਾਫ ਸਾਰੇ ਮੁਲਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਹ ਦੇਸ਼ ਸਾਡੇ ਸਾਰਿਆਂ ਦਾ ਹੈ, ਕਿਸੇ ਇੱਕ ਫਿਰਕੇ, ਵਰਗ, ਧਰਮ ਜਾਂ ਸੰਸਥਾ ਦੇ ਲੋਕਾਂ ਦੀ ਜਗੀਰ ਨਹੀਂ। ਅਸੀਂ ਲੁਧਿਆਣਾ ਦੀਆਂ ਇਨਸਾਨੀ ਜ਼ਜਬਾ ਰੱਖਣ ਵਾਲੀਆਂ ਸਾਰੀਆਂ ਸੰਸਥਾਵਾਂ, ਘੱਟ ਗਿਣਤੀਆਂ, ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ ਤੇ ਹਰ ਦੇਸ਼ ਪ੍ਰੇਮੀ ਨੂੰ ਇੱਕ ਮੁੱਠ ਹੋ ਕੇ ਅੰਧ ਰਾਸ਼ਟਰਵਾਦ ਦੇ ਇਸ ਖਤਰਨਾਕ ਰੁਝਾਨ ਨੂੰ ਠੱਲ੍ਹ  ਪਾਉਣ ਤੇ ਸਮਾਜ ਵਿੱਚ ਭਰਾਤਰੀ ਭਾਵ ਵਧਾਉਣ ਲਈ ਸਿਰਤੋੜ ਕੋਸ਼ਿਸ਼ਾਂ ਕਰਨ ਲਈ ਅੱਗੇ ਆਉਣ ਦੀ ਅਪੀਲ ਕਰਦੇ ਹਾਂ।
  ਹਾਲਤ ਮੰਗ ਕਰਦੇ ਹਨ ਕਿ ਆਪਣੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਆਪਣੀ ਚੁੱਪ ਨੂੰ ਤੋੜਨਾ ਪਵੇਗਾ। ਇਸ ਲਈ ਆਓ ਆਪਾਂ ਸਾਰੇ " ਨਾਟ ਇਨ ਮਾਈ  ਨੇਮ " ਲਹਿਰ ਨਾਲ ਇੱਕਮੁੱਠਤਾ ਪ੍ਰਗਟਾਂਉਂਦੇ ਹੋਏ ਅੱਜ ਅਸੀਂ ਮਿੰਨੀ ਸਕੱਤਰੇਤ ਲੁਧਿਆਣਾ ਦੇ ਬਾਹਰ ਫਿਰੋਜ਼ਪੁਰ ਰੋਡ ਤੇ ਇੱਕਠੇ ਹੋ ਕੇ ਇਸ ਫਿਰਕੂ ਨਫਰਤ ਦੇ ਖਿਲਾਫ ਸ਼ਾਮਲ ਹੋ ਕੇ ਕੇ ਬਣਾਈ ( Human Chain)  ਵਿੱਚ ਸ਼ਾਮਲ ਹੋਏ ਹਾਂ  ਅਤੇ "ਨਫਰਤ ਦੇ ਖਿਲਾਫ਼, ਲੁਧਿਆਣੇ ਦੀ ਆਵਾਜ਼ ਲਹਿਰ ਦਾ ਅੰਗ ਬਣੇ ਹਾਂ, ਇਸ ਹਿਊਮਨ ਚੇਨ ਵਿੱਚ ਮਹਾਂ ਸਭਾ ਲੁਧਿਆਣਾ ਦੇ ਪ੍ਰਧਾਨ  ਰਿਟਾ ਕਰਨਲ ਜੇ ਐਸ ਬਰਾੜ, ਜਸਵੰਤ ਜੀਰਖ, ਗੁਰਮੇਲ ਸਿੰਘ ਕਨੇਡਾ, ਡਾਕਟਰ ਸੰਦੀਪ ਸਿੰਘ, ਅਰੁਣ, ਰਾਕੇਸ਼ ਆਜਾਦ, ਹਿੰਮਤ ਸਿੰਘ, ਆਤਮਾ ਸਿੰਘ, ਮਾਸਟਰ ਜਰਨੈਲ ਸਿੰਘ, ਬਲਵਿੰਦਰ ਸਿੰਘ, ਕਾਮਰੇਡ ਸੁਰਿੰਦਰ ਸਿੰਘ, ਗੱਲਰ ਚੌਹਾਨ, ਸਤੀਸ਼ ਸਚਦੇਵਾ, ਸ਼੍ਰੀ ਬਲਕੌਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਥੀਆਂ ਨੇ ਭਾਗ ਲਿਆ।

No comments: