18 ਤੋਂ ਵੱਧ ਜੱਥੇਬੰਦੀਆਂ ਆਈਆਂ ਮੈਦਾਨ ਵਿੱਚ:ਸੰਘਰਸ਼ ਦਾ ਐਲਾਨ ਐਤਵਾਰ
ਲੁਧਿਆਣਾ: 23 ਸਤੰਬਰ 2017: (ਪੰਜਾਬ ਸਕਰੀਨ ਟੀਮ ਦੇ ਨਾਲ ਸਤੀਸ਼ ਸਚਦੇਵਾ)::
ਗਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ( ਲੁਧਿਆਣਾ) ਦੀ ਯਾਦਗਾਰ ਉਸਾਰਣ ਅਤੇ ਪਾਰਕ ਆਦਿ ਬਣਾਉਣ ਲਈ ਪਿੰਡ ਵਾਸੀਆਂ ਵਲੋਂ ਸਾਂਝੀ ਜਮੀਨ ਮਹਾਂ ਸਭਾ ਲੁਧਿਆਣਾ ਨੂੰ ਦਿੱਤੀ ਗਈ ਸੀ। ਉਸ ਦੇ ਬਹੁਤ ਵੱਡੇ ਹਿੱਸੇ ਤੇ ਇੰਪਰੂਵਮੈਂਟ ਟਰਸਟ ਲੁਧਿਆਣਾ ਵਲੋਂ ਨਜ਼ਾਇਜ਼ ਕਬਜਾ ਕਰਕੇ ਉਸਾਰੀ ਕਰਨੀ ਸ਼ੁਰੂ ਕੀਤੀ ਹੋਈ ਹੈ। ਇਸ ਦੇ ਵਿਰੋਧ ਵਿੱਚ ਕਈ ਵੇਰ ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਾ ਹੈ। ਪਰ ਉਹਨਾਂ ਕੋਈ ਸਾਰਥਿਕ ਗੱਲ ਕਰਣ ਦੀ ਬਜਾਏ ਸ਼ਹੀਦ ਬਾਬਾ ਭਾਨ ਸਿੰਘ ਦੀ ਯਾਦ''ਚ ਉਸਾਰੀ ਪੱਕੀ ਸਟੇਜ ਢਾਹ ਕੇ ਹੋਰ ਅੱਗੇ ਨਜ਼ਾਇਜ਼ ਕਬਜਾ ਕਰਣ ਲਈ ਜੇ. ਸੀ.ਬੀ ਮਸ਼ੀਨ ਨਾਲ ਕਾਫੀ ਏਰੀਏ ਵਿੱਚ ਪੁਟਾਈ ਕਰ ਦਿੱਤੀ ਹੈ। ਅੱਜ ਇੰਪਰੂਵਮੈਂਟ ਟਰਸਟ ਦੀ ਧੱਕੇਸ਼ਾਹੀ ਦੇ ਖਿਲਾਫ਼ ਤਕਰੀਬਨ ਡੇਢ ਦਰਜਨ ਜਨਤਕ ਜਥੇਬੰਦੀਆਂ ਦੇ ਕਾਰਕੁੰਨਾਂ ਵਲੋਂ ਜਬਰਦਸਤ ਵਿਰੋਧ ਕਰਕੇ ਇੰਪਰੂਵਮੈਂਟ ਟਰਸਟ ਦੇ ਗੈਰਕਾਨੂੰਨੀ ਤੌਰ ਤੇ ਕੀਤੇ ਜਾ ਰਹੇ ਕਬਜ਼ੇ ਨੂੰ ਰੋਕ ਕੇ ਇੱਥੇ ਸ਼ਹੀਦਾਂ ਦੀ ਯਾਦ ਵਿੱਚ ਪਾਰਕ ਬਣਾਉਣ ਲਈ ਅੱਗੇ ਵਧਣ ਦਾ ਪ੍ਰੋਗਰਾਮ ਤਹਿ ਕੀਤਾ ਗਿਆ।
More Pics on Facebook Please
ਜਥੇਬੰਦੀਆਂ ਵਿੱਚ ਮਹਾਂ ਸਭਾ ਲੁਧਿਆਣਾ, ਲੋਕ ਮੋਰਚਾ ਪੰਜਾਬ, ਤਰਕਸ਼ੀਲ ਸੁਸਾਇਟੀ, ਇਨਕਲਾਬੀ ਕੇਂਦਰ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ, ਪੰਜਾਬ ਸਟੂਡੈਂਟਸ ਯੂਨੀਅਨ, ਇਨਕਲਾਬੀ ਵਿਦਿਆਰਥੀ ਮੰਚ, ਪੀਪਲਜ਼ ਮੀਡੀਆ ਲਿੰਕ, ਨੌਜਵਾਨ ਸਭਾ, ਬਿਗੁਲ ਮਜ਼ਦੂਰ ਦਸਤਾ, ਐਕਸ ਸਰਵਿਸ ਮੈਨ ਐਸੋਸੀਏਸ਼ਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਪੰਜਾਬ ਸਿਹਥ ਵਿਭਾਗ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸ਼ਾਮਲ ਸਨ। ਕਰਨਲ ਜੇ ਐਸ ਬਰਾੜ, ਜਸਵੰਤ ਜੀਰਖ, ਗੁਰਮੇਲ ਸਿੰਘ ਗਿੱਲ, ਕਸਤੂਰੀ ਲਾਲ, ਹਿੰਮਤ ਸਿੰਘ, ਸਤੀਸ਼ ਸਚਦੇਵਾ, ਧਰਮ ਪਾਲ ਸਿੰਘ, ਮਾਸਟਰ ਜਰਨੈਲ ਸਿੰਘ, ਬਲਵਿੰਦਰ ਸਿੰਘ, ਅਰੁਣ ਕੁਮਾਰ, ਹਰਪ੍ਰੀਤ ਸਿੰਘ ਜੀਰਖ, ਰੈਕਟਰ ਕਥੂਰੀਆ, ਦਲਜੀਤ ਸਿੰਘ, ਡਾਕਟਰ ਸੰਦੀਪ ਸਿੰਘ, ਅਵਤਾਰ ਸਿੰਘ, ਹਰੀ ਸਿੰਘ ਸਾਹਨੀ, ਕਾਮਰੇਡ ਸੁਰਿੰਦਰ ਸਿੰਘ, ਡਾਕਟਰ ਮੋਹਨ ਸਿੰਘ, ਕਰਨਲ ਐਸ ਐਸ ਸੋਹੀ, ਕਰਨਲ ਹਰਬਖਸ਼ ਸਿੰਘ ਸਮੇਤ ਬਹੁਤ ਸਾਰੇ ਕਾਰਕੁੰਨ ਸ਼ਾਮਿਲ ਸਨ।More Pics on Facebook Please
No comments:
Post a Comment