Wed, Jul 19, 2017 at 6:55 PM
ਕੈਪਟਨ ਸਰਕਾਰ ਵੀ ਟਾਲਮਟੋਲ ਦੀ ਨੀਤੀ ਵਾਲੇ ਰਾਹ- ਸੁਖਜੀਤ ਸਿੰਘ
ਅੱਜ ਮਿਤੀ 19-07-2017 ਨੂੰ ਸਰਕਟ ਹਾਊਸ ਫਿਰੋਜਪੁਰ ਰੋਡ ਲੁਧਿਆਣਾ ਵਿਖੇ ਸਮੂਹ ਜਿਲ੍ਹਾਂ ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ ’ਚ ਸਾਲ 2004 ਤੋ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਮੀਟਿੰਗ ਸ.ਸੁਖਜੀਤ ਸਿੰਘ ਸੂਬਾ ਪ੍ਰਧਾਨ ਅਤੇ ਸ.ਭਵਨਦੀਪ ਸਿੰਘ ਮਾਨ ਜਿਲ੍ਹਾਂ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ’ਚ ਵੱਖ-ਵੱਖ ਵਿਭਾਗਾਂ ਦੇ ਐਨ.ਪੀ.ਐਸ. ਸਕੀਮ ਅਧੀਨ 2004 ਤੋ ਬਾਅਦ ’ਚ ਭਰਤੀ ਹੋਏ ਮੁਲਾਜ਼ਮਾਂ ਨੂੰ ਐਨ.ਪੀ.ਐਸ ਵਰਗੀ ਮੁਲਾਜ਼ਮ ਮਾਰੂ ਨੀਤੀ ਤੋਂ ਜਾਣੂ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਵੱਖ-ਵੱਖ ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਮੁਲਾਜ਼ਮ ਮਾਰੂ ਨੀਤੀਆਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ। ਇਹਨਾਂ ’ਚੋਂ ਸਭ ਤੋਂ ਘਾਤਕ ਐਨ.ਪੀ.ਐਸ/ਸੀ.ਪੀ.ਐਫ ਵਰਗੀ ਨੀਤੀ ਹੈ। ਇਹ ਨੀਤੀ ਕੇਂਦਰ ਸਰਕਾਰ ਵੱਲੋਂ 2004 ਤੋਂ ਲਾਗੂ ਕੀਤੀ ਸੀ। ਦੇਸ਼ ਭਰ ਦੇ ਰਾਜਾਂ ਵਿੱਚ ਰਾਜ ਕਰ ਰਹੀਆਂ ਪੂੰਜੀਵਾਦੀ ਰਾਜ ਸਰਕਾਰਾਂ ਵੱਲੋਂ ਇਸ ਨੀਤੀ ਨੂੰ ਆਪਣੇ ਰਾਜਾਂ ਵਿੱਚ ਲਾਗੂ ਕਰਕੇ ਇਹ ਸਬੂਤ ਦਿੱਤਾ ਕਿ ਮੁਲਾਜ਼ਮ ਦੇ ਵਿਰੁੱਧ ਕੋਈ ਵੀ ਕਾਨੂੰਨ ਪਾਸ ਕਰਨਾ ਹੋਵੇ ਤਾਂ ਸਾਰੀਆਂ ਸਰਕਾਰਾਂ/ਸਾਰੀਆਂ ਪਾਰਟੀਆਂ ਇੱਕ ਮੱਤ/ਜੁਟ ਹੋ ਜਾਂਦੀਆਂ ਹਨ। ਜੇਕਰ ਸਰਕਾਰ ਨੇ ਕਦੇ ਆਪਣੇ ਆਪਨੂੰ ਕੋਈ ਫਾਇਦਾ ਲੈਣਾ ਹੋਵੇ ਤਾ ਵਿਧਾਨ ਸਭਾ ’ਚ ਜੁੱਤੀਆ ਪੈਂਦੀਆ ’ਚ ਮਤਾ ਪਾਸ ਕਰ ਲਿਆ ਜਾਂਦਾ ਹੈ ਉਸ ਸਮੇ ਕੋਈ ਵੀ ਆਪੋਜੀਸ਼ਨ ’ਚ ਵਿਰੋਧੀ ਧਿਰ ਦਾ ਨੇਤਾ ਵੀ ਨਹੀ ਬੋਲਦਾ। ਹਕੀਕਤ ਇਹ ਹੈ ਕਿ ਮੁਲਾਜ਼ਮ ਵਰਗ ਕਿਸੇ ਵੀ ਸਰਕਾਰ ਦੀ ਰੀੜ ਦੀ ਹੱਡੀ ਤਰ੍ਹਾਂ ਹੁੰਦਾ ਹੈ ਜੋ ਸਰਕਾਰ ਦੀਆਂ ਨੀਤੀਆਂ ਲੋਕਾਂ ਵਿੱਚ ਸੁਚੱਜੇ ਢੰਗ ਨਾਲ ਲੈ ਕੇ ਜਾਂਦਾ ਹੈ, ਜਿਸ ਕਾਰਨ ਸਰਕਾਰ ਦਾ ਅਕਸ ਲੋਕਾਂ ਵਿੱਚ ਚੰਗਾ ਬਣਦਾ ਹੈ। ਸਰਕਾਰਾਂ ਵੱਲੋਂ ਹਰ ਦਿਨ ਮੁਲਾਜ਼ਮਾਂ ਦੇ ਵਿਰੁੱਧ ਲਏ ਜਾਰਹੇ ਫੈਸਲਿਆਂ ਤੋਂ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਯੋਗ ਯਤਨ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਮੁਲਾਜ਼ਮਾਂ ਦੇ ਵਿਸ਼ਾਲ ਵਿਦਰੋਹ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਐਨ.ਪੀ.ਐਸ ਅਧੀਨ ਭਰਤੀ ਹੋਇਆ ਮੁਲਾਜ਼ਮ ਵਰਗ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਜਾਣੂ ਹੋ ਚੁੱਕਾ ਹੈ। ਸੀ.ਪੀ.ਐਫ ਕਰਮਚਾਰੀ ਦੇ ਝੰਡੇ ਹੇਠ ਹਰ ਮੁਲਾਜ਼ਮ ਵਰਗ ਦਿਨ ਬ ਦਿਨ ਜੁੜਦਾ ਜਾ ਰਿਹਾ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਸਾਰੇ ਮੁਲਾਜ਼ਮਾਂ ਨੂੰ ਇੱਕ ਪਲੇਟ ਫਾਰਮ ਤੇ ਆਉਣ ਦਾ ਸੱਦਾ ਦਿੱਤਾ ਅਤੇ ਐਨ.ਪੀ.ਐਸ ਵਰਗੀ ਮੁਲਾਜ਼ਮ ਮਾਰੂ ਨੀਤੀ ਵਿਰੁੱਧ ਲੜੀ ਜਾ ਰਹੀ ਲੜਾਈ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਵਿੱਚ ਵੱਡੀ ਗਿਣਤੀ ਵਿੱਚ ਇਸ ਸਕੀਮ ਤੋਂ ਪ੍ਰਭਾਵਿਤ ਮੁਲਾਜ਼ਮ ਵਰਗ ਸ਼ਿਰਕਤ ਕਰੇਗਾ। ਇਸ ਮੀਟਿੰਗ ’ਚ 14 ਅਕਤੂਬਰ 2017 ਨੂੰ ਸੂਬਾ ਪੱਧਰੀ ਰੈਲੀ ਦੀਆ ਤਿਆਰੀਆਂ ਵੀ ਕੀਤੀਆ ਗਈਆਂ ਹਨ। ਮਿਤੀ ਪਹਿਲੀ ਜਨਵਰੀ 2004 ਤੋ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਐਨ.ਪੀ.ਐਸ.ਸਕੀਮ ਵਰਤੀ ਮੁਲਾਜਮ ਮਾਰੂ ਨੀਤੀ ਵਿਰੁੱਧ ਸਰਕਾਰ ਨਾਲ ਲੜੀ ਜਾ ਰਹੀ ਇਸ ਲੜਾਈ ਲਈ ਲਾਮਬੰਦ ਕੀਤਾ ਗਿਆ। ਇਸ ਗੱਲ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਕਿ ਐਮ.ਐਲ.ਏ/ਐਮ.ਪੀ.ਤਾਂ ਸਿਰਫ ਪੰਜ ਸਾਲ ਲਈ ਚੁਣੇ ਜਾਂਦੇ ਹਨ, ਤਾਂ ਵੀ ਇਹ ਪੱਕੀ ਪੈਨਸ਼ਨ ਦੇ ਹੱਕਦਾਰ ਹੁੰਦੇ ਹਨ ਜਦੋਂ ਕਿ ਐਮ.ਐਲ.ਏ/ਐਮ.ਪੀ. ਜਿੰਨੀ ਵਾਰ ਵੀ ਚੁਣਿਆ ਜਾਂਦਾ ਹੈ ਉਨ੍ਹੀ ਵਾਰ ਪੱਕੀ ਪੈਨਸ਼ਨ ਦਾ ਹੱਕਦਾਰ ਹੁੰਦਾ ਹੈ। ਇਸ ਤੋ ਉਲਟ ਮੁਲਾਜ਼ਮ ਵਰਗ 20-40 ਸਾਲ ਤੱਕ ਸਰਕਾਰ ਦੀ ਨੌਕਰੀ ਕਰਦਾ ਹੈ ਅਤੇ ਆਪਣੀ ਸਾਰੀ ਉਮਰ ਸਰਕਰ ਦੇ ਲੇਖੇ ਲਗਾ ਦਿੰਦਾ ਹੈ ਤਾਂ ਵੀ ਪੈਨਸਨ ਦਾ ਹੱਕਦਾਰ ਨਹੀ ਹੁੰਦਾ। ਸਰਕਾਰ ਵੱਲੋ ਐਨ.ਪੀ.ਐਸ/ਸੀ.ਪੀ.ਐਫ.ਵਰਗੀ ਸਕੀਮ ਲਾਗੂ ਕਰਕੇ ਮੁਲਾਜ਼ਮਾਂ ਦਾ ਬੁਢਾਪਾ ਰੋਲ ਕੇ ਰੱਖ ਦਿੱਤਾ ਹੈ। Click for More Pics on Facebook
ਇਸ ਲਈ ਮੁਲਾਜਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਰਣਬੀਰ ਸਿੰਘ ਢੰਡੇ ਸੂਬਾ ਜਰਨਲ ਸਕੱਤਰ, ਅਮਨਦੀਪ ਸਿੰਘ ਕੈਸੀਅਰ ਜਸਵਿੰਦਰ ਸਿੰਘ ਸੂਬਾ ਪ੍ਰਧਾਨ (ਸੀ.ਪੀ.ਐਫ.ਕਰਮਚਾਰੀ ਵਾਟਰ ਸਪਲਾਈ), ਜਗਤਾਰ ਸਿੰਘ ਰਾਜੋਆਣਾ ਜਿਲ੍ਹਾ ਜਨਰਲ ਸਕੱਤਰ, ਰਵਿੰਦਰਪਾਲ ਸਿੰਘ, ਗੁਰਮੀਤ ਸਿੰਘ, ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਵਿਕਰਾਂਤ ਸਿੰਘ, ਸੰਦੀਪ ਕੁਮਾਰ,ਅਮਿਤ ਅੋਰੜਾ ਗੁਰਦੇਵ ਰਾਣਾ, ਸੰਤੀਸ ਕੁਮਾਰ, ਖੁਸਹਾਲ ਸਿੰਘ ਮੋਹੀ, ਬੁੱਧ ਸਿੰਘ, ਸਤਨਾਮ ਸਿੰਘ ਮੁੱਲਾਪੁਰੀ, ਗੁਰਪ੍ਰੀਤ ਸਿੰਘ, ਮੁਨੀਸ਼ ਸਰਮਾਂ,ਵਿਨੋਦਕੁਮਾਰ, ਕਾਂਸੀਪ੍ਰਸਾਦ, ਅਸ਼ੋਕ ਕੁਮਾਰ, ਵਰਿੰਦਰ ਕੁਮਾਰ, ਪ੍ਰਿੰਕ ਸ਼ਰਮਾ , ਗੁਰਚਰਨ ਸਿੰਘ ਦੁਗਾ ਜਿਲਾ ਪ੍ਰਧਾਨ,ਭੀਮ ਸਿੰਘ ਚੇਅਰਮੈਨ, ਸਾਹਿਲ ਪੁਰੀ ਬੀਈਈ, ਏ.ਪੀ.ਮੋਰੀਆ ਜਿਲਾ ਪ੍ਰਧਾਨ ਪੀ.ਡਬਲਿਯੂ.ਡੀ. ਸਤਿੰਦਰ ਸਿੰਘ ਜਿਲਾ ਪ੍ਰਧਾਨ ਵਾਟਰ ਸਪਲਾਈ, ਗੁਰਪ੍ਰੀਤ ਸਿੰਘ ਨਿਜ਼ਰ, ਗੁਰਪ੍ਰੀਤ ਸਿੰਘ ਪੀ.ਏ.ਯੂ. ਜਸਵੰਤ ਸਿੰਘ ਪਟਵਾਰੀ,ਵਿਜੈ ਕੁਮਾਰ ਖੇਤੀਬਾੜੀ ਤੇ ਹੋਰ ਵੀ ਕਈ ਵਿਭਾਗਾਂ ਤੋਂ ਕਰਮਚਾਰੀ ਹਾਜ਼ਰ ਸਨ।
No comments:
Post a Comment