Sun, Jul 16, 2017 at 3:56 PM
ਪੰਜਾਬ 'ਚ ਫਿਰਕੂ ਸੰਤਾਪ ਨੂੰ ਸਹਿਣ ਨਹੀਂ ਕਰੇਗਾ ਘੱਟ ਗਿਣਤੀ ਵਰਗ
ਲੁਧਿਆਣਾ, 16 ਜੁਲਾਈ 2017: ( ):: ਬੀਤੀ ਸ਼ਾਮ ਸਲੇਮ ਟਾਬਰੀ ਚਰਚ ਦੇ ਪਾਸਟਰ ਸੁਲਤਾਨ ਮਸੀਹ ਦੀ ਸ਼ਰੇਆਮ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ 'ਤੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਤੋਂ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਮੰਗ ਕੀਤੀ ਹੈ ਕਿ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਫ਼ਾਂਸੀ ਦੀ ਸਜਾ ਦਿੱਤੀ ਜਾਵੇ। ਸ਼ਾਹੀ ਇਮਾਮ ਨੇ ਕਿਹਾ ਕਿ ਪਾਸਟਰ ਸੁਲਤਾਨ ਦੀ ਹੱਤਿਆ ਇਸ ਗੱਲ ਦਾ ਸੰਕੇਤ ਹੈ ਕਿ ਰਾਜ 'ਚ ਸੰਪ੍ਰਦਾਇਕਤਾ ਦੇ ਨਾਮ 'ਤੇ ਕੁੱਝ ਸ਼ਰਾਰਤੀ ਤੱਤ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪੰਜਾਬ 'ਚ ਹਿੰਦੂ, ਸਿੱਖ, ਮੁਸਲਮਾਨ, ਈਸਾਈ ਭਾਈਚਾਰਾ ਬੜੇ ਹੀ ਪਿਆਰ ਨਾਲ ਰਹਿ ਰਿਹਾ ਹੈ ਲੇਕਿਨ ਕੁੱਝ ਫਿਰਕਾਪ੍ਰਸਤ ਕਤਾਂ ਇਸਨੂੰ ਤੋੜਣਾ ਚਾਹੁੰਦੀਆਂ ਹਨ, ਇਸ ਸਾਜਿਸ਼ ਨੂੰ ਕਿਸੇ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਸ਼ਾਹੀ ਇਮਾਮ ਨੇ ਕਿਹਾ ਕਿ ਫਿਰਕਾਪ੍ਰਸਤ ਸ਼ਰਾਰਤੀ ਤੱਤ ਆਪਣੇ ਦਿਮਾਗ 'ਚੋਂ ਇਹ ਖਾਮਖਿਆਲੀ ਕੱਢ ਦੇਣ ਕਿ ਘੱਟ ਗਿਣਤੀ ਵਰਗ ਉਨ•ਾਂ ਦੀ ਗੋਲੀਆਂ ਤੋਂ ਡਰ ਜਾਣਗੇ। ਸ਼ਾਹੀ ਇਮਾਮ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਮੰਗ ਕਰਣਗੇ ਕਿ ਈਸਾਈ ਵਰਗ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਪਾਸਟਰ ਸੁਲਤਾਨ ਮਸੀਹ ਦੇ ਕਤਲ ਦੀ ਸਾਜਿਸ਼ ਕਰਣ ਵਾਲੀਆਂ ਨੂੰ ਵੀ ਬੇਨਕਾਬ ਕੀਤਾ ਜਾਵੇ। ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਨੇ ਦਸ ਸਾਲਾਂ ਤੱਕ ਅੱਤਵਾਦ ਦਾ ਕਾਲ਼ਾ ਦੌਰ ਵੇਖਿਆ ਹੈ ਹੁਣ ਜਦੋਂ ਕਿ ਪੰਜਾਬ ਤਰੱਕੀ ਦੇ ਵੱਲ ਜਾ ਰਿਹਾ ਹੈ ਤਾਂ ਫਿਰਕਾਪ੍ਰਸਤ ਤਾਕਤਾਂ ਆਪਣੀ ਦਹਿਸ਼ਤ ਫੈਲਾਉਣਾ ਚਾਹੁੰਦੀਆਂ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਪਾਸਟਰ 'ਤੇ ਹਮਲਾ ਅਤੇ ਕਾਤਲਾਂ ਦਾ ਫਰਾਰ ਹੋਣਾ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਗੁਜਾਰੀ 'ਤੇ ਸਵਾਲੀਆ ਨਿਸ਼ਾਨ ਹੈ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਪੰਜਾਬ ਭਰ ਦੇ ਸਮੂਹ ਧਰਮਾਂ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਦੁਖ ਘੜੀ 'ਚ ਸੱਭ ਲੋਕ ਅਮਨ, ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ। ਇਸ ਮੌਕੇ 'ਤੇ ਗੁਲਾਮ ਹਸਨ ਕੈਸਰ, ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ , ਕਾਰੀ ਇਬਰਾਹੀਮ, ਅੰਜੁਮ ਅਸਗਰ, ਹਿਫਜੁਰ ਰਹਿਮਾਨ, ਸ਼ਾਕਿਰ ਆਲਮ, ਪਰਵੇਜ ਆਲਮ, ਸ਼ਾਹ ਨਵਾਜ ਅਹਿਮਦ, ਅਕਰਮ ਅਲੀ, ਬਾਬੁਲ ਖਾਨ, ਆਜਾਦ ਅਲੀ , ਮੁਹੰਮਦ ਜਾਵੇਦ, ਅਸ਼ਰਫ ਅਲੀ , ਬਿਲਾਲ ਖਾਨ, ਮੁਹੰਮਦ ਰਿਆਜ, ਮੁਹੰਮਦ ਅਸਲਮ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਸਤਕੀਮ ਅਹਿਰਾਰੀ ਅਤੇ ਹੋਰ ਵੀ ਮੌਜੂਦ ਸਨ ।
ਫੋਟੋ ਕੈਪਸ਼ਨ : ਜਾਮਾ ਮਸਜਿਦ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਅਤੇ ਹੋਰ

No comments:
Post a Comment