Sunday, May 14, 2017

Mother's Day:v ਮਾਂਵਾਂ ਲਈ//*ਹਰਜਿੰਦਰ ਕੰਗ

                 *ਫਰਿਜਨੋ(ਯੂ ਐੱਸ ਏ)
                 +1 (559) 917-4890
               
Courtesy Image: Feel Your Love
ਪੱਤਾ ਪੱਤਾ ਕਿਰਦੀ 
ਠੰਢੀ ਛਾਂ ਬੈਠੀ ਹੈ। 
ਘਰ ਦੇ ਇਕ ਖੂੰਜੇ ਵਿੱਚ 
ਬੁੱਢੀ ਮਾਂ ਬੈਠੀ । 

ਮਾਲਕ ਘਰ ਦੀ ,
ਇਹ ਰਾਣੀ ਪਟਰਾਣੀ ਇਹ,
ਕਿਹੜੇ ਥਾਂ ਹੁੰਦੀ ਸੀ ,
ਕਿਹੜੇ ਥਾਂ ਬੈਠੀ ਹੈ। 

ਇਸ ਦਾ ਬਾਗ਼ ਬਗ਼ੀਚਾ ,
ਇੰਨਾ ਵਧਿਆ ਫੁੱਲਿਆ,
ਥਾਂ ਏਹਦੇ ਲਈ ਬਚੀ ਨਾ ,
ਏਥੇ ਤਾਂ ਬੈਠੀ ਹੈ। 

ਕੰਗ ਕਿਸੇ ਵੀ ਧੀ ਪੁੱਤ ,
ਫੜੀ ਨਾ ਬਾਂਹ ਇਸਦੀ
ਮੌਤ ਕੁਲਹਿਣੀ ਦੀ ਇਹ ,
ਫੜ ਕੇ ਬਾਂਹ ਬੈਠੀ ਹੈ।   
ਪ੍ਰੋਫੈਸਰ ਗੁਰਭਜਨ ਗਿੱਲ ਰਾਹੀਂ WhatsApp on 14 May 2017 at 20:04

No comments: