ਸਭ ਤੋਂ ਵੱਧ ਕੁਰਬਾਨੀਆਂ ਲਾਲ ਝੰਡੇ ਵਾਲਿਆਂ ਦੀਆਂ-ਕਾਮਰੇਡ ਸੇਖੋਂ
ਸੀਪੀਆਈ ਦੇ ਮੰਚ ਤੋਂ ਮੋਦੀ ਸਰਕਾਰ ਦਾ ਜ਼ੋਰਦਾਰ ਲੇਖਾ ਜੋਖਾ
ਭਾਜਪਾ ਦੀ ਮੋਦੀ ਸਰਕਾਰ 'ਤੇ ਸਮਾਜ ਨੂੰ ਫ਼ਿਰਕੂ ਲੀਹਾਂ ਤੇ ਵੱਡਣ ਦਾ ਦੋਸ਼
ਜੇਠ ਮਹੀਨਾ ਚੜ੍ਹਿਆ ਤਾਂ ਗਰਮੀ ਵੀ ਬਹੁਤ ਜ਼ਿਆਦਾ ਸੀ ਪਰ ਕਾਮਰੇਡ ਗੁਰਮੇਲ ਹੂੰਝਣ ਨੂੰ ਸ਼ਰਧਾਂਜਲੀ ਅਰਪਿਤ ਕਰਨ ਵਾਲਿਆਂ ਦਾ ਜੋਸ਼ ਵੀ ਇਸ ਵਾਰ ਜ਼ਿਆਦਾ ਸੀ। ਮੰਚ ਤੋਂ ਕਾਮਰੇਡ ਗੁਲਜ਼ਾਰ ਪੰਧੇਰ ਦਾ ਐਲਾਨ ਇਸ ਮਾਹੌਲ ਨੂੰ ਹੋਰ ਗਰਮ ਰਿਹਾ ਸੀ। ਕਾਮਰੇਡ ਪੰਧੇਰ ਨੇ ਕਿਹਾ ਜਿਹਨਾਂ ਨੇ ਗੁਰਮੇਲ ਨੂੰ ਸ਼ਹੀਦ ਕਰਕੇ ਸਮਝਿਆ ਸੀ ਕਿ ਬਸ ਹੁਣ ਸਭ ਖਤਮ ਤਾਂ ਅਸੀਂ ਉਹਨਾਂ ਨੂੰ ਦੱਸਣ ਆਏ ਹਾਂ ਕਿ ਗੁਰਮੇਲ ਅਤੇ ਉਸਦੇ ਸਾਥੀ ਅੱਜ ਵੀ ਜਿਊਂਦੇ ਹਨ। ਇਸੇ ਤਰ੍ਹਾਂ ਸੀਪੀਐਮ ਦੀ ਸੂਬਾ ਕਮੇਟੀ ਦੇ ਮੈਂਬਰ ਕਾਮਰੇਡ ਸੁਖਵਿੰਦਰ ਸੇਖੋਂ ਨੇ ਕਿਹਾ ਕਿ ਸਾਡੀਆਂ ਪਾਰਟੀਆਂ ਭਾਵੇਂ ਅੱਜ ਛੋਟੀਆਂ ਹਨ ਪਰ ਦੇਸ਼ ਦੀ ਏਕਤਾ ਅਖੰਡਤਾ ਲਈ ਸਾਡੀਆਂ ਕੁਰਬਾਨੀਆਂ ਸਭ ਤੋਂ ਵੱਧ ਹਨ। ਕਾਮਰੇਡ ਮੇਵਾ ਸਿੰਘ ਅਤੇ ਹੋਰਨਾਂ ਨੇ ਕਾਮਰੇਡ ਗੁਰਮੇਲ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸ਼ਹਾਦਤ ਦੇ ਪਲਾਂ ਦੀ ਵੀ ਯਾਦ ਕਰਾਈ ਕਿ ਕਿਸ ਤਰਾਂ ਕਾਮਰੇਡ ਗੁਰਮੇਲ ਮਾੜੀ ਆਰਥਿੱਕਤਾ ਕਰਕੇ ਮੁਢਲੀਆਂ ਲੋੜਾਂ ਦੇ ਪ੍ਰਬੰਧ ਕਰ ਸਕਣੋਂ ਵੀ ਅਸਮਰਥ ਸੀ ਅਤੇ ਕਮਿਊਨਿਸਟ ਵਿਰੋਧੀ ਹਮਲਾਵਰਾਂ ਨੇ ਇਸੇ ਕਮਜ਼ੋਰੀ ਦਾ ਫਾਇਦਾ ਉਠਾਇਆ। ਸਟੇਜ ਤੋਂ ਮੋਗਾ ਕਲਾ ਮੰਚ ਦੀ ਟੀਮ ਨੇ ਦਿਲ ਟੁੰਬਵੀਆਂ ਪੇਸ਼ਕਾਰੀਆਂ ਕੀਤੀਆਂ। ਇਸ ਮੌਕੇ ਅਸੀਂ ਇਹਨਾਂ ਕਲਾਕਾਰਾਂ ਦੇ ਵਿਚਾਰ ਵੀ ਰਿਕਾਰਡ ਕੀਤੇ ਅਤੇ ਸ਼ਹੀਦ ਗੁਰਮੇਲ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਸੀਪੀਆਈ ਨੇ ਇਸ ਮੌਕੇ ਦੇਸ਼ ਦੀ ਮੌਜੂਦਾ ਸਥਿਤੀ ਅਤੇ ਲੋਕ ਮਸਲਿਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ।
ਦੇਸ਼ ਦੀ ਏਕਤਾ ਅਖੰਡਤਾ ਅਤੇ ਫ਼ਿਰਕੂ ਤੇ ਸਮਾਜਿਕ ਸਦਭਾਵਨਾ ਦੀ ਰਾਖੀ ਦਾ ਪ੍ਰਣ ਲੈਂਦੇ ਅਤੇ ਸੰਵਿਧਾਨ ਦੀਆਂ ਲੋਕਤੰਤਰ ਤੇ ਧਰਮ ਨਿਰਪੱਖਤਾ ਦੀਆਂ ਮੂਲ ਮੱਦਾਂ ਨੂੰ ਖ਼ਤਮ ਕਰਨ ਦੀਆਂ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਨੂੰ ਖਦੇੜਨ ਲਈ ਸੰਘਰਸ਼ ਤਿੱਖੇ ਕਰਨ ਦਾ ਭਾਰਤੀ ਕਮਿਉਨਿਸਟ ਪਾਰਟੀ ਨੇ ਸੱਦਾ ਦਿੱਤਾ। ਅੱਜ ਕਾਮਰੇਡ ਗੁਰਮੇਲ ਸਿੰਘ ਹੂੂੰਝਣ ਅਤੇ ਕਾਮਰੇਡ ਜੋਗਿੰਦਰ ਸਿੰਘ, ਜਿਹਨਾਂ ਨੂੰ 14 ਮਈ 1989 ਨੂੰ ਅੱਤਵਾਦੀ ਸ਼ਹੀਦ ਕਰ ਗਏ ਸਨ ਦੇ ਸ਼ਹੀਦੀ ਸਮਾਗਮ ਉਹਨਾਂ ਦੇ ਪਿੰਡ ਪੰਧੇਰ ਖੇੜੀ ਵਿਖੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਹੀ। ਆਰ ਐਸ ਐਸ ਦੀ ਹਥਠੋਕਾ ਭਾ ਜ ਪਾ ਦੀ ਮੋਦੀ ਸਰਕਾਰ ਦਾ ਤਿੰਨ ਸਾਲ ਦਾ ਲੇਖਾ ਜੋਖਾ ਸਾਬਤ ਕਰਰਦਾ ਹੈ ਕਿ ਉਹ ਲੋਕਾਂ ਦੇ ਲਈ ਕੁਝ ਵੀ ਸਾਰਥਕ ਕੰਮ ਕਰਨ ਤੋਂ ਅਸਫ਼ਲ ਰਹੀ ਹੈ। ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਝੂਠ ਸਾਬਿਤ ਹੋਈ; ਜੇਕਰ ਇਹ ਵਾਅਦਾ ਪੂਰਾ ਕੀਤਾ ਜਾਂਦਾ ਤਾਂ ਹੁਣ ਤੱਕ 6 ਕਰੋੜ ਬੋਰੁਜ਼ਗਾਰ ਨੌਜਵਾਨਾ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਸਨ।ਪਰ ਅਸਲੀਅਤ ਹੈ ਕਿ ਕੇਵਲ 1 ਲੱਖ 35 ਹਜ਼ਾਰ ਨੌਕਰੀਆਂ ਹੀ ਮੁਹੱਈਆ ਕਰਵਾਈਆ ਜਾ ਸਕੀਆਂ ਹਨ। ਪਿਛਲੀ ਸਰਕਾਰ ਤੇ ਘੋਟਾਲਿਆਂ ਦੇ ਦੋਸ਼ ਲਾ ਕੇ ਇਹ ਸੱਤਾ ਵਿੱਚ ਆਏ ਸਨ, ਪਰ ਇਨਾਂ ਦੇ ਰਾਜ ਵਿੱਚ ਤਾਂ ਵੱਡੇ ਵੱਡੇ ਘੋਟਾਲੇ ਹੋ ਰਹੇ ਹਨ। ਵਿਆਪਮ ਵਰਗੇ ਘੋਟਾਲੇ ਹੋਏ ਜਿਸ ਦੌਰਾਨ 47 ਲੋਕਾਂ ਦੇ ਕਤਲ ਕੀਤੇ ਗਏ, ਆਈ ਪੀ ਐਲ ਦੇ ਲਲਿਤ ਮੋਦੀ ਦਾ ਘੋਟਾਲਾ, ਵਿਜੈ ਮਾਲਿਆ ਨੂੰ ਭਜਾਉਣ ਦਾ ਘੋਟਾਲਾ ਕੁਝ ਮਿਸਾਲਾਂ ਹਨ। 15 -15 ਲੱਖ ਰੁਪਏ ਹਰ ਪਰਿਵਾਰ ਦੀ ਜੇਬ ਵਿੱਚ ਪਾਉਣ ਦੀ ਗੱਲ ਨੂੰ ਇੱਕ ਜੁਮਲਾ ਕਹਿ ਕੇ ਖਤਮ ਕਰ ਦਿੱਤਾ ਗਿਆ। ਨੋਟਬੰਦੀ ਦੇ ਨਾਲ ਅੱਤਵਾਦ ਖਤਮ ਹੋਣ ਦੀ ਗੱਲ ਨਿਰਾ ਝੂਠ ਨਿਕਲੀ ਬਲਕਿ ਲੋਕਾਂ ਦੇ ਰੁਜ਼ਗਾਰ ਤੇ ਕੰਮਾਂ ਕਾਰਾਂ ਤੇ ਬਹੁਤ ਮਾੜਾ ਅਸਰ ਪਿਆ। ਕਸ਼ਮੀਰ ਦੀ ਹਾਲਤ ਸਰਕਾਰ ਦੀਆਂ ਨੀਤੀਆਂ ਕਰਕੇ ਸੰਨ 1990 ਤੋਂ ਵੀ ਬਦਤਰ ਹੋ ਗਈ। ਸਾਡੇ ਨੌਜਵਾਨ ਫ਼ੌਜੀਆਂ ਨੂੰ ਇਹਨਾਂ ਦੇ ਦਮਗਜ਼ਿਆਂ ਦਾ ਖ਼ਮਿਆਜ਼ਾ ਭੁਗਤਣਾ ਪੈਅ ਰਿਹਾ ਹੈ। ਮਹਿੰਗਾਈ ਵਧਦੀ ਹੀ ਜਾ ਰਹੀ ਹੈ। ਹੁਣ ਲੋਕਾਂ ਵਿੱਚੋਂ ਕੱਟੇ ਜਾਣ ਦੇ ਡਰ ਤੋਂ ਗਊ ਰੱਖਿਆ, ਲਵ ਜਿਹਾਦ, ਜਬਰਨ ਧਰਮਿਕ ਪਰੀਵਰਤਨ ਕਰਨ ਤੇ ਨਾਮ ਦੇ ਨਾਮ ਤੇ ਹਮਲੇ ਅਤੇ ਕਤਲ ਵੀ ਹੋ ਰਹੇ ਹਨ। ਗੈਰਸੰਵਿਧਾਨਕ ਢੰਗ ਦੇ ਨਾਲ ਗੁਡਿਆਂ ਦੇ ਟੋਲਿਆਂ ਵਲੋਂ ਅਣਮਨੁੱਖੀ ਕਾਰੇ ਕਰਵਾਏ ਜਾ ਰਹੇ ਹਨ। ਰੋਮੀਓ ਸਕਵੈਡ ਦੇ ਨਾਮ ਦੇ ਥੱਲੇ ਇਹ ਗੁੰਡੇ ਸਰਕਾਰੀ ਸ਼ੈਅ ਤੇ ਹੁੜਦੰਗ ਮਚਾ ਰਹੇ ਹਨ। ਸਮਾਜ ਨੂੰ ਵੰਡਣ ਦੀ ਪੂਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਵਖਰਾ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾ ਰਿਹਾ ਹੈ ਤੇ ਭੰਡਿਆ ਜਾ ਰਿਹਾ ਹੈ। ਪਰ ਲੋਕਾਂ ਦੇ ਵਿੱਚ ਫ਼ੈਲੇ ਭਰਮ ਹੌਲੀ ਹੌਲੀ ਦੂਰ ਹੋ ਰਹੇ ਹਨ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਰ ਕਿਸਮ ਦੀਆਂ ਫ਼ਿਰਕਾਪ੍ਰਸਤ ਤਾਕਤਾਂ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਹਨ। ਇਸ ਲਈ ਦੇਸ਼ ਨੂੰ ਬਚਾਉਣ ਦੇ ਲਈ ਅੱਜ ਜੰਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਦੇ ਵਿਸ਼ਾਲ ਏਕੇ ਦੀ ਲੋੜ ਹੈ। ਪਰ ਇਹ ਜਿੰਨਾਂ ਮਰਜ਼ੀ ਜ਼ੋਰ ਲਾ ਲੈਣ, ਨੁਕਸਾਨ ਤਾਂ ਸ਼ਾਇਦ ਪੁਚਾ ਸਕਣ, ਵੱਖੋ ਵੱਖ ਕਿਸਮ ਦੀਆਂ ਫ਼ਿਰਕਾਪ੍ਰਸਤ ਤੇ ਧਰਮ ਦੀ ਵਰਤੋਂ ਕਰ ਕੇ ਨਫ਼ਰਤ ਫ਼ੈਲਾਉਣ ਵਾਲੀਆਂ ਤਾਕਤਾਂ ਸਾਡੇ ਮਹਾਨ ਦੇਸ਼ ਭਾਰਤ ਦੀ ਅਨੇਕਤਾ ਵਿੱਚ ਏਕਤਾ ਨੂੰ ਨਹੀਂ ਤੋੜ ਸਕਣਗੀਆਂ। ਸਾਡੇ ਦੇਸ਼ ਦੇ ਹਰ ਧਰਮ, ਜਾਤ ਤੇ ਵਰਗ ਦੇ ਲੋਕਾਂ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ ਤੇ ਅਥਾਹ ਕੁਰਬਾਨੀਆਂ ਦਿੱਤੀਆਂ। ਪਰ ਅੱਜ ਉਹ ਲੋਕ ਸੱਤਾ ਵਿੱਚ ਕਾਬਜ਼ ਹਨ ਜਿਹਨਾਂ ਨੇ ਨਾ ਕੇਵਲ ਇਸ ਸੰਗਰਾਮ ਵਿੱਚ ਕੋਈ ਯੋਗਦਾਨ ਹੀ ਨਹੀਂ ਪਾਇਆ ਬਲਕਿ ਬਰਤਾਨਵੀ ਸਾਮਰਾਜ ਦੀ ਮੁਖਬਰੀ ਕੀਤੀ। ਹਿੰਦੁ ਰਾਜ ਬਣਾਉਣ ਦੇ ਨਾਮ ਤੇ ਜੋ ਕਾਰੇ ਕੀਤੇ ਜਾ ਰਹੇ ਹਨ ਉਹਨਾਂ ਨੂੰ ਲੋਕ ਛੇਤੀ ਹੀ ਪਛਾਣ ਕੇ ਪਛਾੜ ਦੇਣਗੇ। ਅਸੀਂ ਪੰਜਾਬੀਆਂ ਨੇ ਫ਼ਿਰਕਾਪਰਮਸਤੀ ਦੇ ਨਾਂ ਥੱਲੇ ਚੱਲੀ ਖ਼ਾਲਿਸਤਾਨ ਦੀ ਲਹਿਰ ਨੂੰ ਪੂਰੀ ਤਰਾਂ ਪਛਾੜਿਆ ਅਤੇ ਇਸ ਸੰਘਰਸ਼ ਵਿੱਚ ਭਾਰਤੀ ਕਮਿਉਨਿਸਟ ਪਾਰਟੀ ਨੇ ਮੂਹਰਲੀਆਂ ਕਤਾਰਾਂ ਵਿੱਚ ਹੋ ਕੇ ਕੁਰਬਾਨੀਆਂ ਦਿੱਤੀਆਂ। For More Pics Please Click Here
ਜੋ ਲੋਕਾਂ ਦੀਆਂ ਉਮੀਦਾਂ ਜਗਾ ਕੇ ਅਕਾਲੀ ਭਾਜਪਾ ਸਰਕਾਰ ਨੂੰ ਭਾਂਜ ਦੇ ਕੇ ਕਾਂਗ੍ਰਸ ਸਰਕਾਰ ਸੱਤਾ ਵਿੱਚ ਆਈ ਹੈ ਉਸਨੂੰ ਕੀਤੇ ਹੋਏ ਵਾਅਦੇ ਜਿਵੇਂ ਕਿ ਹਰ ਪਰੀਵਾਰ ਨੂੰ ਨੌਕਰੀ ਦੇਣੀ, ਨੀਲੇ ਕਾਰਡ ਬਣਾਉਣੇ, ਬੁਢਾਪਾ ਪੈਨਸ਼ਨ, ਨਸ਼ਿਆਂ ਦੇ ਕਾਰੋਬਾਰ, ਰੇਤ, ਕੇਬਲ ਤੇ ਟਰਾਂਸਪੋਰਟ ਮਾਫ਼ੀਆਂ ਨੂੰ ਠੱਲ੍ਹ ਪਾਉਣੀ, ਸਭਨਾਂ ਨੂੰ ਗੁਣਵੱਤਕ ਵਿਦਿਆ ਤੇ ਸਿਹਤ ਸੇਵਾਵਾਂ ਮੁੱਹਈਆ ਕਰਵਾਉਣੀਆਂ, ਪੂਰੇ ਕਰਨੇ ਚਾਹੀਦੇ ਹਨ। For More Pics Please Click Here
ਇਸ ਮੌਕੇ ਤੇ ਪਾਰਟੀ ਦੀ ਸੂਬਾ ਸਕੱਤਰੇਤ ਦੇ ਮੈਂਬਰ ਕਾਮਰੇਡ ਬੰਤ ਸਿਘ ਬਰਾੜ, ਕਾਮਰੇਡ ਕਰਤਾਰ ਸਿੰਘ ਬੁਆਣੀ-ਸਕੱਤਰ ਭਾ ਕ ਪਾ ਜ਼ਿਲ੍ਹਾ ਲੁਧਿਆਣਾ, ਸੂਬਾ ਐਗਜ਼ੈਕਟਿਵ ਦੇ ਮੌਂਬਰ ਕਾਮਰੇਡ ਗੁਲਜ਼ਾਰ ਗੋਰੀਆ, ਡਾ: ਅਰੁਣ ਮਿੱਤਰਾ ਤੇ ਕਾਮਰੇਡ ਡੀ ਪੀ ਮੌੜ -ਜ਼ਿਲ੍ਹਾ ਸਹਾਇਕ ਸਕੱਤਰ, ਕਾਮਰੇਡ ਰਮੇਸ਼ ਰਤਨ ਸ਼ਹਿਰੀ ਸਕੱਤਰ ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਕੁਲਵੰਤ ਸਿੰਘ, ਕਾਮਰੇਡ ਗੁਲਜ਼ਾਰ ਪੰਧੇਰ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਅਵਤਾਰ ਛਿਬੜ, ਕਾਮਰੇਡ ਨਵਲ ਛਿਬੜ ਐਡਵੋਕੇਟ, ਸ: ਲਖਵੀਰ ਸਿੰਘ ਲੱਖਾ ਐਮ ਐਲ ਏ, ਸ: ਤੇਜ ਪ੍ਰਕਾਸ਼ ਸਾਬਕਾ ਮੰਤਰੀ, ਕਾਮਰੇਡ ਸੁਖਵਿੰਦਰ ਸੇਖੋਂ ਸੂਬਾਈ ਆਗੂ ਸੀ ਪੀ ਐਮ, ਕਾਮਰੇਡ ਸੁਖਵਿਦਰ ਮਹੇਸ਼ਵਰੀ ਸੂਬਾਈ ਆਗੂ ਸਰਬ ਭਾਰਤ ਨੌਜਵਾਨ ਸਭਾ, ਕਾਮਰੇਡ ਭਰਪੂਰ ਸਿੰਘ ਸਵੱਦੀ, ਕਾਮਰੇਡ ਪਰਮਜੀਤ ਸਿੰਘ ਐਡਵੋਕੇਟ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਕੇਵਲ ਸਿੰਘ ਬਨਵੈਤ, ਕਾਮਰੇਡ ਮੇਵਾ ਸਿੰਘ, ਕਾਮਰੇਡ ਪ੍ਰਿੰਸੀਪਲ ਜਗਜੀਤ ਸਿੰਘ, ਕਾਮਰੇਡ ਰਣਧੀਰ ਸਿੰਘ ਧੀਰਾ, ਕਾਮਰੇਡ ਰਾਮਾਧਾਰ ਸਿੰਘ, ਕਾਮਰੇਡ ਆਨੋਦ ਕੁਮਾਰ ਆਦਿ ਨੇ ਵੀ ਆਾਪਣੇ ਵਿਚਾਰ ਦਿੱਤੇ। ਸਮਾਗਮ ਦੀ ਪ੍ਰਧਾਨਗੀ ਕਾ: ਜੋਗਿੰਦਰ ਸਿੰਘ ਦੀ ਪਤਨੀ ਹਰਬੰਸ ਕੌਰ ਨੇ ਕੀਤੀ। ਇਸ ਮੌਕੇ ਤੇ ਇਲਾਕੇ ਦੇ ਹੋਣ ਹਾਰ ਬੱਚਿਆਂ ਨੂੰ ਇਨਾਮ ਦਿੱਤੇ ਗਏ। ਬੱਚਿਆਂ ਨੇ ਕਾਮਰੇਡ ਗੁਰਮੇਲ ਹੂੰਝਣ ਦੀ ਜੀਵਨੀ ਬਾਰੇ ਗੀਤ ਗਾਏ। ਮੋਗਾ ਤੋਂ ਕਾਮਰੇਡ ਵਿੱਕੀ ਦੀ ਅਗਵਾਈ ਹੇਠ ਇੱਕ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
For More Pics Please Click Here
For More Pics Please Click Here
No comments:
Post a Comment