Wednesday, March 01, 2017

ਦਿੱਲੀ ਗੁਰਦੁਆਰਾ ਚੋਣਾਂ ਵਿਚ ਅਕਾਲੀ ਦਲ ਬਾਦਲ ਦੀ ਹੂੰਝਾ ਫੇਰੂ ਜਿੱਤ

Wed, Mar 1, 2017 at 7:14 PM
ਪੰਜਾਬੀ ਬਾਗ ਸੀਟ ਤੋਂ ਸਰਨਾ ਦੀ ਵੀ ਹਾਰ 
ਅਕਾਲ ਸਹਾਏ ਪਾਰਟੀ ਨੇ ਵੀ ਖਾਤਾ ਖੋਹਲਿਆ-ਦੋ ਸੀਟਾਂ ਉੱਤੇ ਜਿੱਤ 
ਨਵੀਂ ਦਿੱਲੀ: 1 ਮਾਰਚ 2017: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਸ਼੍ਰੋਮਣੀ ਅਕਾਲੀ ਦਲ (ਬਾਦਲ) ਚੋਣਾਂ ਦੀ ਪਹਿਲੀ ਪ੍ਰੀਖਿਆ ਵਿੱਚ ਪਾਸ ਹੋਇਆ ਹੈ। ਉਸ ਨੇ ਦਿੱਲੀ ਦਾ ਕਿਲ੍ਹਾ ਫਤਹਿ ਕਰ ਲਿਆ ਹੈ। ਦਿੱਲੀ ਕਮੇਟੀ ਦੀਆਂ ਚੋਣਾਂ ਦੇ ਮੈਦਾਨ `ਚ ਕੁੱਲ 353 ਉਮੀਦਵਾਰ ਸਨ ਜਿਨ੍ਹਾਂ ਵਿਚੋਂ ਅਕਾਲੀ ਦਲ ਬਾਦਲ ਨੇ ਦਿੱਲੀ ਵਿਚ ਝਾੜੂ ਫੇਰਦੇ ਹੋਏ ਅਪਣੇ ਮੁੱਖ ਵਿਰੋਧੀ ਸਰਨਾ ਪਾਰਟੀ ਨੂੰ ਚਾਰੇ ਖਾਨੇ ਚਿੱਤ ਕਰਦਿਆਂ ਹੋਇਆ ਮੁੜ ਕਮੇਟੀ ਦੀ ਵਾਗਡੋਰ ਤੇ ਅਪਣਾ ਹੱਕ ਬਰਕਰਾਰ ਰਖਿਆ ਹੈ। 
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਹੁਣ ਤੱਕ ਦੇ ਆਏ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ 35 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ ਜਦਕਿ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਿਰਫ 7 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ । ਇਸੇ ਤਰ੍ਹਾਂ 4 ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਹਾਸ਼ਲ ਕੀਤੀ ਹੈ। ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਅਕਾਲ ਤਖਤ ਦੀ ਪਾਰਟੀ ਅਕਾਲ ਸਹਾਏ ਨੇ ਵੀ ਅਪਣਾ ਖਾਤਾ ਖੋਲਦੇ ਹੋਏ 2 ਸੀਟਾਂ ਤੋਂ ਜਿੱਤ ਪ੍ਰਾਪਤ ਕੀਤੀ ਹੈ ਤੇ 2 ਆਜਾਦ ਉਮੀਦੁਆਰ ਕਾਗਰਸੀ ਲੀਡਰ ਤਰਵਿੰਦਰ ਸਿੰਘ ਮਾਰਵਾਹ ਅਤੇ ਦਿਲੀ ਕਮੇਟੀ ਮੈਬਰ ਗੁਰਮੀਤ ਸਿੰਘ ਸ਼ੰਟੀ ਜੋ ਕਿ ਇਸ ਵਾਰੀ ਆਜਾਦ ਉਮੀਦੁਆਰ ਤੌਰ ਤੇ ਖੜੇ ਹੋਏ ਸਨ, ਨੇ ਜਿੱਤ ਪ੍ਰਾਪਤ ਕੀਤੀ ਹੈ । ਭਾਈ ਗੁਰਦੇਵ ਸਿੰਘ ਵਡਾਲਾ ਅਤੇ ਪੰਥਕ ਸੇਵਾ ਦਲ ਅਪਣਾ ਖਾਤਾ ਵੀ ਨਹੀ ਖੋਲ ਸਕੇ ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵੀ ਆਪਣੀ ਪੰਜਾਬੀ ਬਾਗ ਸੀਟ ਤੋ ਹਾਰ ਗਏ ਹਨ। ਉਹਨਾਂ ਨੂੰ ਮਨਜਿੰਦਰ ਸਿੰਘ ਸਿਰਸਾ ਨੇ ਬੜੇ ਸਖ਼ਤ ਮੁਕਾਬਲੇ ਵਿਚ ਹਰਾਇਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਉਹਨਾਂ ਨੂੰ ਜਿੱਤ ਹਾਸ਼ਲ ਹੋਈ ਹੈ ਉਹ ਪਹਿਲਾ ਨਾਲੋ ਵੀ ਜਿਆਦਾ ਕੰਮ ਕਰਨਗੇ।
ਦਿੱਲੀ ਕਮੇਟੀ ਦੀ ਜਿੱਤ ਤੋਂ ਬਾਅਦ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਖ਼ੁਸ਼ ਹੈ। ਡੀਐਸਜੀਐਮਸੀ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਇਹ ਸਾਡੇ ਵਿਕਾਸ ਕਾਰਜਾਂ ਦੀ ਜਿੱਤ ਹੋਈ ਹੈ। ਲੋਕਾਂ ਦੇ ਇੱਕ ਵਾਰ ਫਿਰ ਸਾਡੀ ਲੀਡਰਸ਼ਿਪ `ਚ ਵਿਸ਼ਵਾਸ਼ ਜਤਾਇਆ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਅਸੀਂ ਹਾਂ ਪੱਖੀ ਏਜੰਡਾ ਲੈ ਕੇ ਚੱਲੇ ਸੀ। ਦਿੱਲੀ ਦੀ ਸਿੱਖ ਸੰਗਤ ਹਾਂ ਪੱਖੀ ਏਜੰਡੇ ਦੇ ਪੱਖ `ਚ ਫੈਸਲਾ ਦੇ ਰਹੀ ਹੈ।  

No comments: