ਆਖਿਰ ਦਿਲ ਵਾਲੇ ਸਟੇਂਟ ਦੀਆਂ ਕੀਮਤਾਂ ਵਿੱਚ ਕਮੀ ਦੇ ਹੁਕਮ ਜਾਰੀ
ਦਿਲ ਦੀਆਂ ਬਲਾਕ ਹੋਈਆਂ ਧਮਣੀਆਂ ਵਿੱਚ ਲੱਗਦੇ ਸਟੇਂਟ ਦੀਆਂ ਕੀਮਤਾਂ ਵਿਰੂਹੱਢ ਸਮੇਂ ਸਮੇਂ ਉੱਠਦੀ ਰਹੀ ਆਵਾਜ਼ ਆਖਿਰ ਸੁਣੀ ਗਈ ਹੈ। ਬਹੁਤ ਹੀ ਘੱਟ ਕੀਮਤ ਵਾਲੇ ਸਟੇਂਟ ਦੀ ਅਸਮਾਨ ਚੂੰਡੀਆਂ ਕੀਮਤਾਂ ਵਿੱਚ ਹੁੰਦੀ ਵਿਕਰੀ ਨੂੰ ਠੱਲ੍ਹ ਪੈਣ ਦੇ ਕੁਝ ਆਸਾਰ ਨਜ਼ਰ ਆਉਣ ਲੱਗੇ ਹਨ। ਨੈਤਿਕ ਢੰਗ ਦੇ ਨਾਲ ਸਿਹਤ ਸੇਵਾਵਾਂ ਦੇ ਲਈ ਡਾਕਟਰਾਂ ਦਾ ਗਠਜੋੜ (ਅਲਾਇੰਸ ਆਫ਼ ਡਾਕਟਰਜ਼ ਫ਼ਾਰ ਐਥੀਕਲ ਹੈਲਥਕੇਅਰ) ਨੇ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਵਾਲੀ ਜੱਥੇਬੰਦੀ ਨੇਸ਼ਨਲ ਫ਼ਾਰਮਾਸੂਟੀਕਲ ਪ੍ਰਾਈਸਿੰਗ ਅਥਾਰਟੀ (ਐਨ ਪੀ ਪੀ ਏ ) ਵਲੋਂ ਦਿਲ ਦੇ ਵਿੱਚ ਪੈਣ ਵਾਲੇ ਸਟੈਂਟਾਂ ਦੀਆਂ ਕੀਮਤਾਂ ਨੂੰ ਤੈਅ ਕਰਨ ਦਾ ਸੁਆਗਤ ਕੀਤਾ ਹੈ। ਇਸ ਫ਼ੈਸਲੇ ਦੇ ਮੁਤਾਬਕ ਸਟੈਂਟਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ ਤੇ ਧਾਤੂ ਵਾਲੇ ਸਟੈਂਟਾਂ ਦੀਆਂ ਕੀਮਤਾਂ 7260 ਰੁਪਏ ਅਤੇ ਦਵਾਈ ਯੁਕਤ ਸਟੈਂਟਾਂ ਦੀ ਕੀਮਤ 29600 ਰੁਪਏ ਕਰ ਦਿੱਤੀ ਗਈ ਹੈ ਜਦੋਂ ਕਿ ਇਹ ਹੁਣ ਤੱਕ 70,000 ਰੁ: ਤੋਂ ਲੈ ਕੇ 1,65,000 ਰੁ: ਤੱਕ ਵਿਕਦੇ ਰਹੇ ਹਨ। For more pics please click here
Sl. No.
|
Coronary Stents
(Sl. 31 in Schedule I of DPCO,
2013)
|
Unit
(In
Number)
|
Ceiling Price
(In Rs.)
|
(1)
|
(2)
|
(3)
|
(4)
|
1
|
Bare Metal Stents
|
1
|
7260
|
2
|
Drug Eluting
Stents (DES)
including
metallic DES and
Bioresorbable
Vascular
Scaffold (BVS)/
Biodegradable
Stents
|
1
|
29600
|
ਇਹ ਹੈਰਾਨੀ ਗੱਲ ਹੈ ਕਿ ਜਿਹੜਾ ਸਟੈਂਟ ਫ਼ੈਕਟ੍ਰੀ ਤੋਂ 8000 ਰੁ: ਦਾ ਬਣ ਕੇ ਨਿਕਲਦਾ ਸੀ ਉਹ ਮਰੀਜ਼ ਨੂੰ 70,000 ਤੋਂ ਡੇਢ ਲੱਖ ਰੁ ਤੱਕ: ਦਾ ਮਿਲਦਾ ਸੀ। ਇਸ ਕੜੀ ਵਿੱਚ ਸਭ ਤੋਂ ਵੱਧ ਮੁਨਾਫ਼ਾ ਵੱਡੇ ਵੱਡੇ ਹਸਪਤਾਲਾਂ ਦਾ ਅਤੇ ਕਈ ਡਾਕਟਰਾਂ ਦਾ ਹੁੰਦਾ ਸੀ। ਹੁਣ 13 ਫ਼ਰਵਰੀ ਨੂੰ ਪਾਸ ਆਪਣੇ ਫ਼ੈਸਲੇ ਵਿੱਚ ਐਨ ਪੀ ਪੀ ਏ ਨੇ ਕਿਹਾ ਹੈ ਕਿ ਜੇਕਰ ਇਸਤੋਂ ਵੱਧ ਰੇਟ ਲਏ ਜਾਣ ਗੇ ਤਾਂ ਉਹ ਮਰੀਜ਼ ਨੂੰ ਵਾਪਸ ਕਰਨੇ ਪੈਣਗੇ। ਇਸ ਬਾਬਤ ਅਲਾਇੰਸ ਆਫ਼ ਡਾਕਟਰਜ਼ ਫ਼ਾਰ ਐਥੀਕਲ ਹੈਲਥਕੇਅਰ ਨੇ ਐਨ ਪੀ ਪੀ ਏ ਦੇ ਚੇਅਰਮੈਨ ਦੇ ਨਾਲ 3 ਜਨਵਰੀ ਨੂੰ ਮੁਲਾਕਾਤ ਕੀਤੀ ਸੀ ਤੇ ਮੰਗ ਕੀਤੀ ਸੀ ਕਿ ਇਹਨਾਂ ਦੀਆਂ ਕੀਮਤਾਂ ਨੂੰ ਤੈਅ ਕੀਤਾ ਜਾਏ। For more pics please click here
ਇਸ ਮੀਟਿੰਗ ਵਿੱਚ ਪੰਜਾਬ ਮੈਡੀਕਲ ਕੌਂਸਲ ਦੇ ਸਾਬਕਾ ਪਰਧਾਨ ਡਾ: ਜੀ ਐਸ ਗਰੇਵਾਲ, ਪੰਜਾਬ ਮੈਡੀਕਲ ਕੌਂਸਲ ਦੀ ਐਥਿਕਲ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਦੇ ਕੌਮੀ ਮੀਤ ਪਰਧਾਨ ਡਾ: ਅਰੁਣ ਮਿੱਤਰਾ ਨੇ ਡੈਲੀਗੇਸ਼ਨ ਦੀ ਅਗਵਾਈ ਕੀਤੀ ਸੀ। ਇੱਥੋਂ ਜਾਰੀ ਬਿਆਨ ਵਿੱਚ ਦੋਨਾਂ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਇਸਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਕਿ ਸੈਟੰਟ ਦੀ ਕੀਮਤ ਵਿੱਚ 10 ਗੁਣਾ ਤੱਕ ਦਾ ਫ਼ਰਕ ਪੈ ਜਾਏਗਾ ਅਤੇ ਨਾਲ ਹੀ ਲਾਲਚ ਵਿੱਚ ਹਸਪਤਾਲਾਂ ਵਲੋਂ ਗਲਤ ਕੰਮ ਅਤੇ ਗੈਰ ਜ਼ਰੂਰੀ ਸਟੈਂਟ ਪਾਣ ਵਿੱਚ ਕਮੀ ਆਏਗੀ।
ਫ਼ੈਸਲੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਸਪਤਾਲਾਂ ਨੂੰ ਦਿੱਤੇ ਜਾਣ ਵਾਲੇ ਬਿੱਲ ਵਿੱਚ ਸਟੈਂਟ ਦੀ ਕੀਮਤ ਵੱਖਰੇ ਤੌਰ ਤੇ ਦਿਖਾਣੀ ਪਏਗੀ। ਡਾ: ਮਿੱਤਰਾ ਤੇ ਡਾ: ਗਰੇਵਾਲ ਨੇ ਕਿਹਾ ਕਿ ਇਹ ਇੱਕ ਇਤਹਾਸਕ ਫ਼ੈਸਲਾ ਹੈ ਤੇ ਇਸਤੋਂ ਬਾਅਦ ਹੁਣ ਦਵਾਈਆਂ ਅਤੇ ਹੋਰ ਮੈਡੀਕਲ ਵਸਤਾਂ ਦੀਆਂ ਕੀਮਤਾਂ ਨੂੰ ਤੈਅ ਕਰਵਾਉਣ ਬਾਰੇ ਮੁਹਿੰਮ ਛੇੜੀ ਜਾਏਗੀ।
ਇਸ ਸ਼ਲਾਘਾਯੋਗ ਫੈਸਲੇ ਦੇ ਨਾਲ ਹੀ ਹੁਣ ਇਹ ਸੁਆਲ ਵੀ ਖੜਾ ਹੋਇਆ ਹੈ ਕਿ ਕੀ ਏਨੇ ਸਾਲਾਂ ਤੱਕ ਆਮ ਲੋਕਾਂ ਦੀਆਂ ਜੇਬਾਂ ਉੱਤੇ ਡਾਕਾ ਮਾਰਨ ਵਾਲੇ ਲੁਟੇਰਿਆਂ ਵਿਰੁੱਧ ਕੋਈ ਐਕਸ਼ਨ ਲਿਆ ਜਾਏਗਾ? ਕੀ ਇਹਨਾਂ ਕੋਲੋਂ ਇਸ ਰਕਮ ਦੀ ਕਿਸੇ ਭਾਰੀ ਜੁਰਮਾਨੇ ਸਮੇਤ ਵਸੂਲੀ ਕੀਤੀ ਜਾਏਗੀ?
For more pics please click here
For more pics please click here
ਕਾਬਿਲੇ-ਜ਼ਿਕਰ ਹੈ ਕਿ ਇਹ ਵੀ ਸੁਣਿਆ ਗਿਆ ਸੀ ਕਿ ਵਿਦੇਸ਼ਾਂ ਤੋਂ ਮੰਗਵਾਏ ਜਾਂਦੇ ਸਟੇਂਟ ਨੂੰ ਵੀ ਕਈ ਸ਼ਾਤਰ ਕਿਸਮ ਏ ਲੋਕ ਬੜੀ ਹੁਸ਼ਿਆਰੀ ਨਾਲ ਕੱਟ ਕੇ ਦੋ ਬਣਾ ਲੈਂਦੇ ਸਨ ਕਿਓਂਕਿ ਕਈ ਸਟੇਂਟ ਕੁਝ ਲੰਮੇ ਵੀ ਹੁੰਦੇ ਹਨ। ਇਸ ਲਈ ਅਜਿਹੇ ਲੋਕਾਂ ਕੋਲੋਂ ਵਸੂਲੀ ਕਰਕੇ ਪੀੜਤਾਂ ਨੂੰ ਦੇਣਾ ਇੱਕ ਚੰਗਾ ਕੰਮ ਹੀ ਹੋਵੇਗਾ।
ਇਸੇ ਦੌਰਾਨ ਬਾਬਾ ਰਾਮਦੇਵ ਦੇ ਪਤੰਜਲੀ ਹਸਪਤਾਲ ਨਾਲ ਸਬੰਧਿਤ ਇੱਕ ਵੈਦ-ਡਾਕਟਰ ਅਮਨਦੀਪ ਕੌਰ ਨੇ ਸਪਸ਼ਟ ਕਿਹਾ ਹੈ ਕਿ ਸਾਡੇ ਕੋਲ ਇਸ ਸਮੱਸਿਆ ਦਾ ਹੱਲ ਮੌਜੂਦ ਹੈ ਜਿਹੜਾ ਕਿ ਬਹੁਤ ਹੀ ਘੱਟ ਕੀਮਤ ਵਿੱਚ ਸਟੇਂਟ ਪਾਏ ਬਿਨਾ ਹੀ ਮਰੀਜ਼ਾਂ ਨੂੰ ਠੀਕ ਕਰ ਸਕਦਾ ਹੈ। ਸਾਨੂੰ ਉੱਥੇ ਅਜਿਹੇ ਮਰੀਜ਼ ਵੀ ਮਿਲੇ ਜਿਹੜੇ ਵੱਡੇ ਵੱਡੇ ਨਾਮੀ ਹਸਪਤਾਲਾਂ ਤੋਂ ਨਿਰਾਸ਼ ਹੋ ਕੇ ਪਰਤੇ ਹਨ ਅਤੇ ਇਥੇ ਆ ਕੇ ਰਾਹਤ ਮਹਿਸੂਸ ਕਰ ਰਹੇ ਹਨ। For more pics please click here
ਇਸੇ ਦੌਰਾਨ ਮੈਡੀਕਲ ਕਿੱਤੇ ਨਾਲ ਹੀ ਸਬੰਧਿਤ ਡਾਕਟਰ ਕੁਲਦੀਪ ਬਿੰਦਰ ਨੇ ਆਸ ਪ੍ਰਗਟਾਈ ਹੈ ਕਿ ਇਸ ਇਤਿਹਾਸਿਕ ਫ਼ੈਸਲੇ ਨਾਲ ਲੋਕਾਂ ਨੂੰ ਨਿਸਚੇ ਹੀ ਫਾਇਦਾ ਹੋਵੇਗਾ। ਉਹਨਾਂ ਦੱਸਿਆ ਕਿ ਲੈਂਸ ਦੇ ਮਾਮਲੇ ਵਿੱਚ ਵੀ ਇਹੀ ਕੁਝ ਹੁੰਦਾ ਹੈ। ਜਿਹੜਾ ਸਭ ਤੋਂ ਵਧੀਆ ਜਰਮਨ ਦਾ ਲੈਂਸ ਹੈ ਉਹ ਸਿਰਫ 300 ਰੁਪਏ ਦਾ ਆਉਂਦਾ ਹੈ ਜਦ ਕਿ ਲੋਕ ਸਮਝਦੇ ਹਨ ਕਿ ਅਸੀਂ ਦਸ ਹਜ਼ਾਰ ਦਾ ਲੈਂਸ ਪਵਾ ਲਿਆ ਜਾਂ ਫਿਰ ਵੀਹ ਹਜ਼ਾਰ ਦਾ ਪੁਆ ਲਿਆ।
For more pics please click here
For more pics please click here
ਸਿਵਲ ਸਰਜਨ ਡਾਕਟਰ ਰਾਜੀਵ ਭੱਲਾ ਨੇ ਵੀ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਦਿਲ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਫੈਸਲੇ ਨੂੰ ਲਾਗੂ ਕਰਨ ਕਰਾਉਣ ਬਾਰੇ ਪੁਛੇ ਜਾਣ 'ਤੇ ਉਹਨਾਂ ਕਿਹਾ ਕਿ ਇਹ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਇਸਦੀਆਂ ਸ਼ਕਤੀਆਂ ਸਾਡੇ ਕੋਲ ਨਹੀਂ ਹਨ।
ਹੁਣ ਦੇਖਣਾ ਇਹ ਹੈ ਕਿ ਇਸ ਇਤਿਹਾਸਿਕ ਫੈਸਲੇ ਨੂੰ ਲਾਗੂ ਕਰਾਉਣ ਲਈ ਪ੍ਰਸ਼ਾਸਨ ਵੱਲੋਂ ਕੀ ਕੀ ਕਦਮ ਪੁੱਟੇ ਜਾਂਦੇ ਹਨ। ਲੋਕਾਂ ਵਿੱਚ ਖਦਸ਼ਾ ਹੈ ਕਿ ਜੇ ਇਹ ਮੁੱਲ ਦਿਖਾਵੇ ਵੱਜੋਂ ਘਟ ਵੀ ਗਏ ਤਾਂ ਕਿਸੇ ਹੋਰ ਬਹਾਨੇ ਬਿਲ ਦਾ ਬੋਝ ਵਧ ਦਿੱਤਾ ਜਾਵੇਗਾ।
No comments:
Post a Comment