Thu, Feb 16, 2017 at 6:11 PM
ਬੇਟੀ ਦੇ ਵਿਆਹ ਵਿਚ ਵੀ ਨਹੀਂ ਸੀ ਹੋ ਸਕੀ ਸ਼ਮੂਲੀਅਤ
ਨਾਭਾ ਕਾਂਡ ਨੂੰ ਬਹਾਨਾ ਬਣਾ ਕੇ ਕੀਤਾ ਪੇਸ਼, ਕਿਹਾ ਇਹ ਵੀ ਭੱਜੇਗਾ
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਭਾਈ ਸੁੱਖਵਿੰਦਰ ਸਿੰਘ ਸੁੱਖੀ ਨਾਲ ਅਜ ਮੁੜ ਦਿੱਲੀ ਅਦਾਲਤ ਵਲੋਂ ਧੱਕਾ ਕਰਦੇ ਹੋਏ ਉਸਨੂੰ ਬੇਟੇ ਦੀ ਵਿਆਹ ਵਿਚ ਸ਼ਾਮਿਲ ਹੋਣ ਲਈ ਕਸਟੱਡੀ ਪੈਰੋਲ ਨਹੀ ਦਿੱਤੀ ਗਈ ਹੈ । ਅਦਾਲਤ ਵਲੋਂ ਇਹ ਦਲੀਲ ਦੇਦੇਂ ਹੋਏ ਅਪੀਲ ਨੂੰ ਖਾਰਿਜ ਕੀਤਾ ਗਿਆ ਕਿ ਨਾਭਾ ਜੇਲ੍ਹ ਵਿਚੋਂ ਪਿੱਛੇ ਕੈਦੀ ਭੱਜੇ ਸਨ ਜਿਨ੍ਹਾਂ ਵਿਚ ਇਸੇ ਜੱਥੇਬੰਦੀ ਦਾ ਮੁੱਖੀ ਹਰਮਿੰਦਰ ਸਿੰਘ ਮਿੰਟੂ ਵੀ ਸ਼ਾਮਿਲ ਸੀ, ਕਿ ਸੁੱਖੀ ਵੀ ਵਿਆਹ ਦੇ ਬਹਾਨੇ ਭੱਜਣ ਦੀ ਫਿਰਾਕ ਵਿਚ ਹੈ।
ਜਿਕਰਯੋਗ ਹੈ ਕਿ ਪਿਛਲੇ ਸਾਲ ਇਸੇ ਜੱਜ ਵਲੋਂ ਭਾਈ ਸੁੱਖੀ ਨੂੰ ਬੇਟੀ ਦੇ ਵਿਆਹ ਲਈ 7 ਦਿਨ ਦੀ ਪੈਰੋਲ ਤੇ ਦਿੱਤੀ ਸੀ ਪਰ ਜਾਣਬੂਝ ਕੇ ਪੈਰਲ ਦੇ ਕਾਗਜ ਈਮੇਲ, ਫੈਕਸ ਨਾ ਕਰਕੇ ਸਰਕਾਰੀ ਡਾਕ ਰਾਹੀ ਭਿਜਵਾਏ ਸਨ ਜੋ ਕਿ ਭਾਈ ਸੁੱਖੀ ਦੀ ਬੇਟੀ ਦੇ ਵਿਆਹ ਦੇ ਨਿਕਲ ਜਾਣ ਤੋਂ ਬਾਅਦ ਜੇਲ੍ਹ ਨੂੰ ਮਿਲੇ ਸਨ ਜਿਸ ਕਰਕੇ ਭਾਈ ਸੁੱਖੀ ਅਪਣੀ ਬੇਟੀ ਦੇ ਵਿਆਹ ਵਿਚ ਹਾਜਿਰੀ ਨਹੀ ਲਵਾ ਸਕੇ ਸਨ ਤੇ ਹੁਣ ਵੀ ਇਹੋ ਜੱਜ ਨਵੇਂ ਬਹਾਨੇ ਬਣਾ ਕੇ ਪੈਰੋਲ ਦੇਣ ਤੋਂ ਇਨਕਾਰੀ ਹੋ ਰਿਹਾ ਹੈ । ਸਿੱਖ ਪੰਥ ਦੀਆਂ ਰਾਜਨਿਤਿਕ ਅਤੇ ਧਾਰਮਿਕ ਜੱਥੇਬੰਦੀਆਂ ਨੂੰ ਇਨ੍ਹਾਂ ਗਲਾਂ ਦਾ ਨੋਟੀਸ ਲੈ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ।
No comments:
Post a Comment