ਗੁਰਜੀਤ ਕੌਰ ਦੀ ਥਾਂ ਤੇ ਗੁਰਦੀਪ ਕੌਰ ਨੂੰ ਮਰਨ ਵਰਤ 'ਤੇ ਬਿਠਾਇਆ
ਪ੍ਰਸ਼ਾਸਨ ਨੇ ਗੁਰਜੀਤ ਕੌਰ ਨੂੰ ਜਬਰੀ ਚੁੱਕ ਕੇ ਹਸਪਤਾਲ ਦਾਖਲ ਕਰਾਇਆ
ਸ੍ਰੀ ਆਨੰਦਪੁਰ ਸਾਹਿਬ: 8 ਨਵੰਬਰ (ਪੰਜਾਬ ਸਕਰੀਨ ਬਿਊਰੋ):
ਸਿਰਫ ਇੱਕ ਭੇਦਭਰੀ ਫਾਰਗ ਕੀਤੇ ਸਿੱਖਿਆ ਮੁਲਾਜ਼ਮਾਂ ਦਾ ਸੰਘਰਸ਼ ਹੈ। ਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸਾਡਾ ਇਹ ਹੱਕ-ਸੱਚ ਅਤੇ ਇਨਸਾਫ ਦਾ ਸੰਘਰਸ਼ ਜਿੱਤ ਹੋਣ ਤੱਕ ਜਾਰੀ ਰਹੇਗਾ। ਉਹਨਾਂ ਦਾ ਦਰਦ ਸਿਰਫ ਕੱਢਣ ਤੱਕ ਸੀਮਿਤ ਨਹੀਂ। ਉਹਨਾਂ ਦਾ ਸੁਆਲ ਹੈ ਕਿ ਸਿਰਫ਼ ਸਾਨੂੰ ਕੱਢਿਆ ਗਿਆ? ਇਹ ਇਸ ਪਾਵਨ ਧਰਤੀ ਦੇ ਮੁਲਾਜ਼ਮਾਂ ਨਾਲ ਕਿਓਂ? ਪਹਿਲਾਂ ਭੁੱਖ ਹੜਤਾਲ ਅਤੇ ਫਿਰ ਪਹਿਲੀ ਨਵੰਬਰ ਤੋਂ ਮਰਨ ਵਰਤ ਤੇ ਬੈਠੀ ਗੁਰਜੀਤ ਕੌਰ ਨੇ ਲਈ ਅਰਦਾਸ ਕਰਕੇ ਸੰਘਰਸ਼ ਆਰੰਭਿਆ। ਜਦੋਂ ਸ਼ਾਮ ਮੰਗਲਵਾਰ 8 ਨਵੰਬਰ ਨੂੰ ਡਾਕਟਰਾਂ ਨੇ ਦੱਸਿਆ ਕਿ ਉਸਦੀ ਕਿਡਨੀ ਨੂੰ ਨਾ ਪੂਰਾ ਹੋ ਸਕਣ ਵਾਲਾ ਨੁਕਸਾਨ ਪਹੁੰਚ ਸੱਕਦਾ ਹੈ ਤਾਂ ਗੁਰਜੀਤ ਕੌਰ ਨੂੰ ਮਨਾਉਣ ਲਈ ਉਸਦੇ ਬਹੁਤ ਸਾਰੇ ਸਾਥੀ ਅਤੇ ਹਮਾਇਤੀ ਆਗੂ ਵੀ ਆਏ ਕਿ ਉਹ ਘਟੋਘੱਟ ਪਾਣੀ ਤਾਂ ਪੀਵੇ! ਪਰ ਗੁਰਜੀਤ ਕੌਰ ਅਡੋਲ ਰਹੀ। ਜਦੋਂ ਅੱਜ ਸ਼ਾਮ ਵੇਲੇ ਉਸਨੂੰ ਉਸਦੇ ਸਾਥੀਆਂ ਅਤੇ ਹਮਾਇਤੀਆਂ ਨੇ ਵੀ ਇਸ ਗੱਲ ਲਈ ਜ਼ੋਰ ਪਾਇਆ ਤਾਂ ਉਹ ਕਹਿਣ ਲੱਗੀ ਪਹਿਲਾਂ ਪਾਠ ਪੂਰਾ ਕਰ ਲਵਾਂ ਫਿਰ ਸੋਚਾਂਗੀ। ਜਦੋਂ ਕੋਈ ਫੈਸਲਾ ਨਾ ਹੋਇਆ ਤਾਂ ਪ੍ਰਸ਼ਾਸਨ ਨੇ ਦੇਰ ਰਾਤ ਨੂੰ ਅਚਾਨਕ ਐਕਸ਼ਨ ਲੈਂਦਿਆਂ ਗੁਰਜੀਤ ਕੌਰ ਨੂੰ ਮਰਨਵਰਤ ਵਾਲੀ ਥਾਂ ਤੋਂ ਚੁੱਕ ਲਿਆ ਅਤੇ ਹਸਪਤਾਲ ਦਾਖਲ ਕਰਵਾ ਦਿੱਤਾ। ਸੰਘਰਸ਼ ਕਰ ਰਹੀ ਕਮੇਟੀ ਨੇ ਇਸ ਐਕਸ਼ਨ ਦਾ ਤਿੱਖਾ ਵਿਰੋਧ ਵੀ ਕੀਤਾ ਅਤੇ ਛੇਤੀ ਹੀ ਗੁਰਜੀਤ ਕੌਰ ਦੀ ਥਾਂ ਤੇ ਗੁਰਦੀਪ ਕੌਰ ਨੂੰ ਮਰਨਵਰਤ ਤੇ ਬਿਠਾ ਦਿੱਤਾ।
ਜ਼ਿਕਰਯੋਗ ਹੈ ਕਿ ਦੇਰ ਰਾਤ ਭਾਰੀ ਪੁਲਿਸ ਫੋਰਸ ਵਲੋਂ ਮਰਨ ਵਰਤ 'ਤੇ ਬੈਠੀ ਗੁਰਜੀਤ ਕੌਰ ਨੂੰ ਜਬਰੀ ਚੁੱਕ ਕੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਜਦੋਂ ਕਿ ਫਾਰਗ ਸਿੱਖਿਆ ਕਰਮੀਆਂ ਵਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਗੁਰਦੀਪ ਕੌਰ ਵਾਸੀ ਉਪਰਲਾ ਬੱਢਲ ਨੂੰ ਮਰਨ ਵਰਤ ਤੇ ਉਸ ਦੀ ਥਾਂ 'ਤੇ ਬਿਠਾ ਦਿੱਤਾ ਗਿਆ। ਗੁਰਜੀਤ ਕੌਰ ਨੂੰ ਤੁਰੰਤ ਗੁਲੂਕੋਸ ਲਗਾਇਆ ਗਿਆ ਤਾਂਕਿ ਉਸਦੀ ਜਾਂ ਬਚਾਈ ਜਾ ਸਕੇ। ਐਸਡੀਐਮ ਅਤੇ ਹੋਰ ਅਧਿਕਾਰੀ ਕਾਫੀ ਦੇਰ ਤੋਂ ਗੁਰਜੀਤ ਕੌਰ ਦੀ ਜਾਂ ਬਚਾਉਣ ਲਈ ਸਰਗਰਮ ਸਨ। ਉਹਨਾਂ ਨੇ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨਾਲ ਵੀ ਅੰਦੋਲਨਕਾਰੀ ਕਰਮਚਾਰੀਆਂ ਦੇ ਆਗੂਆਂ ਦੀ ਮੁਲਾਕਾਤ ਕਰਾਉਣ ਦਾ ਉਪਰਾਲਾ ਕੀਤਾ। ਜ਼ਿੰਮੇਵਾਰ ਸੂਤਰਾਂ ਅਨੁਸਾਰ ਇਹ ਮੁਲਾਕਾਤ ਕੁਝ ਕੁ ਤਲਖ਼ੀਆਂ ਮਗਰੋਂ ਬੜੇ ਸੁਖਾਵੇਂ ਮਾਹੌਲ ਵਿੱਚ ਖਤਮ ਹੋਈ। ਓਧਰ ਦੇਰ ਸ਼ਾਮ ਚੰਡੀਗੜ੍ਹ ਵਿਖੇ ਹੋਈ ਬੈਠਕ ਤੋਂ ਬਾਅਦ ਜਦੋਂ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬਿਨਾਂ ਕਾਨੂੰਨੀ ਰਾਏ ਦੇ ਇਨ੍ਹਾਂ ਨੂੰ ਵਿਚਾਰਨਾ ਸੰਭਵ ਨਹੀਂ ਹੈ ਜੋ ਵੀ ਰਾਏ ਐਡਵੋਕੇਟ ਜਨਰਲ ਪੰਜਾਬ ਵੱਲੋਂ ਦਿੱਤੀ ਜਾਂਦੀ ਹੈ ਉਸੇ ਅਨੁਸਾਰ ਇਨ੍ਹਾਂ ਫਾਰਗ ਸਿੱਖਿਆ ਕਰਮੀਆਂ ਨੂੰ ਵਿਭਾਗ ਵਿੱਚ ਲੈਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਓਧਰ ਮਰਨ ਵਰਤ ਤੇ ਬੈਠੇ ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੇ ਨਾਲ ਇਨਸਾਫ ਨਹੀਂ ਹੋ ਜਾਂਦਾ ਉਦੋਂ ਤੱਕ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਕੁਝ ਕਾਨੂੰਨੀ ਨੁਕਤੇ ਇਸ ਮਾਮਲੇ ਵਿੱਚ ਅੜਿੱਕਾ ਬਣੇ ਹੋਏ ਹਨ। ਡਾਕਟਰ ਚੀਮਾ ਇਹਨਾਂ ਨੂੰ ਭਾਲ ਕਰਾਉਣਾ ਚਾਹੁੰਦੇ ਹਨ ਪਰ ਕਾਨੂੰਨੀ ਅਤੇ ਪਾਰਦਰਸ਼ੀ ਢੰਗ ਨਾਲ।
ਪਰ ਇਹ ਸੁਆਲ ਗੰਭੀਰ ਹੈ ਕਿ ਕਾਨੂੰਨ ਦਾ ਡੰਡਾ ਸਿਰਫ ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਿਤ ਮੁਲਾਜ਼ਮਾਂ ਦੇ ਖਿਲਾਫ ਹੀ ਕਿਓਂ? ਕੀ ਮੁਲਾਜ਼ਮਾਂ ਦੀ ਨੌਕਰੀ ਦਾ ਫੈਸਲਾ ਸਿਰਫ ਟੈਲੀਫੋਨ ਕਰੇਗਾ? ਜ਼ਿਕਰਯੋਗ ਹੈ ਕਿ ਇਹਨਾਂ ਸਾਰਿਆਂ ਨੂੰ ਸਿਰਫ ਇੱਕ ਟੈਲੀਫੋਨ ਕਾਲ ਮਗਰੋਂ ਕੱਢ ਦਿੱਤਾ ਗਿਆ। ਸਬੰਧਿਤ ਅਧਿਕਾਰੀ ਨਾਲ ਇਹਨਾਂ ਮੁਲਾਜ਼ਮਾਂ ਨੇ ਗੱਲ ਕੀਤੀ ਤਾਂ ਉਸਦਾ ਕਹਿਣਾ ਸੀ ਕਿ ਉਸਨੇ ਨਹੀਂ ਕੀਤੀ। ਕਿ ਸਰਕਾਰ ਦੇ ਵਿੱਚ ਬੈਠੇ ਕੁਝ ਸਰਕਾਰ ਲੋਕ ਜਾਣਬੁਝ ਕੇ ਤਾਂ ਸਰਕਾਰ ਨੂੰ ਬਦਨਾਮ ਨਹੀਂ ਕਰ ਰਹੇ?
ਕਿ ਰਾਜ ਹੈ ਉਸ ਟੈਲੀਫੋਨ ਕਾਲ ਦਾ?
ਕਿ ਰਾਜ ਹੈ ਉਸ ਟੈਲੀਫੋਨ ਕਾਲ ਦਾ?
No comments:
Post a Comment