ਉਸਦੀ "ਫਰਮ" ਹੁਣ ਕਾਫੀ ਕੁਝ ਬਣਾਉਂਦੀ ਹੈ
ਲੁਧਿਆਣਾ: 20 ਸਤੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਵਿਨੋਦ ਕੁਮਾਰੀ ਨਾਲ ਤਾਂ ਤਕਰੀਬਨ ਹਰ ਮੇਲੇ ਮੌਕੇ ਮੁਲਾਕਾਤ ਹੋ ਜਾਂਦੀ। ਮੈਂ ਉਸਨੂੰ ਫ਼ਰੀਦਕੋਟ ਦੇ ਕਿਸਾਨ ਮੇਲੇ ਤੇ ਵੀ ਮਿਲਿਆ ਅਤੇ ਪਟਿਆਲਾ ਦੇ ਕਿਸਾਨ ਮੇਲੇ ਤੇ ਵੀ। ਪੁੱਛਿਆ ਤਾਂ ਕਹਿਣ ਲੱਗੀ ਅਸੀਂ ਤਾਂ ਹਰ ਮੇਲੇ 'ਤੇ ਪਹੁੰਚਦੇ ਹਾਂ। ਹੁਸ਼ਿਆਰਪੁਰ ਦੀ ਵਿਨੋਦ ਕੁਮਾਰੀ ਨੇ ਜਦੋਂ ਪਹਿਲੀ ਵਾਰ 15 ਕੁ ਹਜ਼ਾਰ ਰੁਪਏ ਲਾਏ ਤਾਂ ਉਸਨੂੰ ਡਰ ਲੱਗਿਆ ਸੀ ਕਿ ਕਿਧਰੇ ਡੁੱਬ ਨਾ ਜਾਣ ਪਰ ਪਹਿਲੇ ਕਿਸਾਨ ਮੇਲੇ ਚੋਂ ਹੀ ਸਾਰੇ ਪੈਸੇ ਮੁੜ ਆਏ। ਉਸਦਾ 12 ਸਾਲ ਦਾ ਤਜਰਬਾ ਦੱਸਦਾ ਹੈ ਕਿ ਇਸ ਕੰਮ ਵਿੱਚ ਮੁਨਾਫ਼ਾ ਹੀ ਮੁਨਾਫ਼ਾ ਹੈ ਹਾਂ ਮਿਹਨਤ ਅਤੇ ਲਗਨ ਜ਼ਰੂਰੀ ਹੈ। ਉਸਦੇ ਪਰਿਵਾਰਿਕ ਮੈਂਬਰ ਵੀ ਉਸ ਨਾਲ ਕੰਮ ਕਰਾਉਂਦੇ ਹਨ। ਉਹ ਇਸ ਤਰਾਂ ਕੰਮ ਕਰਦੀ ਹੈ ਜਿਵੇਂ ਉਹ ਕਿਤੇ ਨੌਕਰੀ ਕਰਦੀ ਹੋਵੇ ਅਤੇ ਫਰਮ ਦਾ ਮਾਲਿਕ ਸਿਰ 'ਤੇ ਖੜਾ ਹੋਵੇ। ਮੈਂ ਮਜ਼ਾਕ ਨਾਲ ਅਖਿਆ ਥੱਕ ਜਾਏਂਗੀ ਝੱਟ ਅਰਾਮ ਵੀ ਕਰ ਲਿਆ ਕਰ। ਆਖਣ ਲੱਗੀ ਕੰਮ ਵੇਲੇ ਕੰਮ ਆਰਾਮ ਵੇਲੇ ਆਰਾਮ। ਆਪਣਾ ਕੰਮ ਹੈ ਨ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ। ਉਹ ਪਿਛਲੇ 12 ਸਾਲਾਂ ਤੋਂ ਇਸ ਲਾਈਨ ਵਿੱਚ ਹੈ। ਉਹ ਕਹਿੰਦੀ ਹੈ ਕਿ ਉਸ ਦੀ ਸਾਰੀ ਪ੍ਰਾਪਤੀ ਪੀਏਯੂ ਕਾਰਨ ਹੀ ਸੰਭਵ ਹੋ ਸਕੀ। ਇਸ ਵੇਲੇ ਉਸ ਦੀ ਫਰਮ ਮਤਲਬ ਸੈਲਫ ਹੈਲਪ ਗਰੁੱਪ ਵਿੱਚ ਹੁਣ ਅਚਾਰ, ਚਟਨੀਆਂ, ਸਕੁਐਸ਼ ਅਤੇ ਹੋਰ ਬਹੁਤ ਕੁਝ ਬਣਦਾ ਹੈ ਜਿਸਦੀ ਮੰਗ ਲਗਾਤਾਰ ਵੱਧ ਰਹੀ ਹੈ।
No comments:
Post a Comment