ਪ੍ਰਾਈਵੇਟ ਬਸ ਅਪਰੇਟਰਾਂ ਦੇ ਖਿਲਾਫ ਭਰਵਾਂ ਧਰਨਾ
ਅੰਮ੍ਰਿਤਸਰ: 17 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਆਟੋ ਏਕਤਾ ਯੂਨੀਅਨ ਵੱਲੋਂ ਅੰਮ੍ਰਿਤਸਰ ਵਿੱਚ ਪ੍ਰਾਈਵੇਟ ਬਸ ਅਪਰੇਟਰਾਂ ਦੇ ਖਿਲਾਫ ਭਰਵਾਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਵਿਚ ਆਟੋ ਵਾਲਿਆਂ ਨੇ ਆਪਣੀਆਂ ਦਿੱਕਤਾਂ ਅਤੇ ਪ੍ਰਾਈਵੇਟ ਬਸਾਂ ਵਾਲਿਆਂ ਵੱਲੋਂ ਦਰਪੇਸ਼ ਔਕੜਾਂ ਦਾ ਜ਼ਿਕਰ ਕੀਤਾ। ਪ੍ਰਾਈਵੇਟ ਬਸ ਆਪਰੇਟਰਾਂ ਦੇ ਖਿਲਾਫ ਰੋਸ ਦਾ ਪ੍ਰਗਟਾਵਾ ਕਰਦਿਆਂ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਅਮਰਜੀਤ ਸਿੰਘ ਅਸਲ, ਮੋਹਨ ਲਾਲ, ਪਰਮਜੀਤ ਸਿੰਘ ਅਤੇ ਤੀਰਥ ਸਿੰਘ ਨੇ ਵੀ ਸੰਬੋਧਨ ਕੀਤਾ।
No comments:
Post a Comment