Wed, Jun 1, 2016 at 3:43 PM
ਮੱਧਮ ਵਰਗ ਤੇ ਗਰੀਬ ਜਨਤਾ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਕੀਤਾ ਗਿਆ
ਲੁਧਿਆਣਾ:: 1 ਜੂਨ 2016: (ਪੰਜਾਬ ਸਕਰੀਨ ਬਿਊਰੋ)::
ਕੱਲ ਇੱਥੇ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ ਵਲੋ ਲੁਧਿਆਣਾ ਨੂੰ ਸਮਾਰਟ ਸਿਟੀ ਬਨਾਉਣ ਬਾਰੇ ਦਿੱਤੇ ਬਿਆਨਾ ਬਾਬਤ ਇੱਕ ਬਿਆਨ ਵਿੱਚ ਭਾਰਤੀ ਕਮਿਉਨਿਸਟ ਪਾਰਟੀ ਨੇ ਕਿਹਾ ਹੈ ਕਿ ਇਸ ਵਿੱਚ ਮੱਧਮ ਵਰਗ ਤੇ ਗਰੀਬ ਜਨਤਾ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਇਹ ਤਾਂ ਕੇਵਲ ਖ਼ੂਬਸੂਰਤੀ ਦੀਆਂ ਗੱਲਾਂ ਹਨ ਜਦੋ ਕਿ ਵੱਡੀ ਗਿਣਤੀ ਵਿੱਚ ਰਹਿੰਦੀ ਵੱਸੋ ਦੀਆਂ ਰੋਜ਼ ਮੱਰਾ ਦੀਆਂ ਲੋੜਾਂ ਨੂੰ ਪੂਰੀ ਤਰਾਂ ਅਣਗੌਲਿਆ ਕੀਤਾ ਗਿਆ ਹੈ। ਪਾਰਟੀ ਦੇ ਜ਼ਿਲ੍ਹੇ ਦੇ ਸਕੱਤਰ ਕਾ: ਕਰਤਾਰ ਬੁਆਣੀ, ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਤੇ ਕਾ: ਡੀ ਪੀ ਮੌੜ, ਸ਼ਹਿਰੀ ਸਕੱਤਰ ਕਾ: ਰਮੇਸ਼ ਰਤਨ ਤੇ ਸਹਾਇਕ ਸਕੱਤਰ ਕਾ: ਗੁਰਨਾਮ ਸਿੱਧੂ ਨੇ ਕਿਹਾ ਕਿ ਟਾਈ ਬੱਨ੍ਹਣ ਤੇ ਕਲਫ਼ ਲਾਉਣ ਯਾ ਬਿੰਦੀ ਸੁਰਖੀ ਦੇ ਨਾਲ ਕੋਈ ਵਿਅਕਤੀ ਸਮਾਰਟ ਨਹੀ ਬਣ ਜਾਂਦਾ, ਅਸਲੀ ਸਮਾਰਟਨੈਸ ਤਾਂ ਤਨ ਤੇ ਮਨ ਵਿੱਚ ਹੁੰਦੀ ਹੈ। ਇਸੇ ਤਰਾਂ ਜਿਸ ਨਗਰ ਵਿੱਚ ਲੱਖਾਂ ਲੋਕਾਂ ਦੇ ਲਈ ਰਹਿਣ ਦੀ ਥਾਂ ਨਾ ਹੋਵੇ, ਸਿਖਿਆ ਤੇ ਸਿਹਤ ਦੀਆਂ ਸਹੂਲਤਾਂ ਉਸਦੀ ਪਹੁੰਚ ਤੋ ਬਾਹਰ ਹੋਣ ਨੂੰ ਸਮਾਰਟ ਕਿਵੇ ਕਿਹਾ ਜਾ ਸਕਦਾ ਹੈ। ਮੱਧਮ ਵਰਗ ਵਲੋ ਪਿਛਲੇ ਲੰਮੇ ਸਮੇ ਤੋ ਫ਼ੀਸਾਂ ਨੂੰ ਲੈ ਕੇ ਅੰਦੋਲਨ ਚਲ ਰਹੇ ਹਨ ਕਿਉਕਿ ਉਹ ਵਿਦਿਆ ਮਹਿੰਗੀ ਹੋਣ ਕਰ ਕੇ ਬੱਚਿਆਂ ਨੂੰ ਚੰਗੀ ਵਿਦਿਆ ਦੇਣ ਵਿੱਚ ਅਸਮਰਥ ਹੁੰਦੇ ਜਾ ਰਹੇ ਹਨ, ਪਰ ਇਸ ਗੱਲ ਦਾ ਕੋਈ ਜ਼ਿਕਰ ਨਹੀ ਹੈ। ਲੋਕਾਂ ਵਲੋ ਸਿਵਲ ਹਸਪਤਾਲ ਨੂੰ ਆਧਨਿਕ ਸਹੂਲਤਾਂ ਵਾਲਾ ਊੱਚ ਕੋਟੀ ਦਾ ਹਸਪਤਾਲ ਬਨਾਉਣ ਦੀ ਮੰਗ ਕੀਤੀ ਜਾ ਰਹੀ ਹੇ ਤੇ ਭਾਰਤੀ ਕਮਿਉਨਿਸਟ ਪਾਰਟੀ ਨੇ ਇਸ ਬਾਰੇ ਪ੍ਰਦਰਸ਼ਨ ਵੀ ਕੀਤੇ ਹਨ ਪਰ ਇਹਨਾਂ ਗੱਲਾਂ ਬਾਰੇ ਕੋਈ ਜਿਕਰ ਨਹੀ ਹੈ। ਰੇਹੜੀ ਫੜੀ ਵਾਲਿਆਂ, ਜਿਹੜੇ ਕਿ ਆਮ ਮੱਧਮ ਵਰਗੀ ਤੇ ਗਰੀਬ ਪਰਵਾਰ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਦੇ ਵੈਂਡਿੰਗ ਜ਼ੋਨ ਬਨਾਉਣ ਦੀ ਕੋਈ ਗੱਲ ਨਹੀ ਹੈ। ਛੋਟੇ ਉਦਮੀਆਂ ਤੇ ਕਾਰਖਾਨੇਦਾਰਾਂ ਦੀਆਂ ਲੋੜਾਂ ਬਾਰੇ ਕੌਈ ਜਿਕਰ ਨਹੀ ਹੈ। ਬੁੱਢੇ ਨਾਲੇ ਦੀ ਸਫ਼ਾਈ ਬਾਰੇ ਕੋਈ ਜਿਕਰ ਨਹੀ ਹੈ। ਨਗਰ ਵਿੱਚ ਅਨੇਕਾਂ ਥਾਵਾਂ ਤੇ ਗੈਰ ਸਮਾਜੀ ਅੰਸਰਾਂ ਵਲੋ ਸਰਕਾਰੀ ਜ਼ਮੀਨਾਂ ਤੇ ਕੀਤੇ ਕਬਜ਼ੇ ਛੁਡਾਉਣ ਦਾ ਕੋਈ ਜ਼ਿਕਰ ਨਹੀ ਹੈ। ਬੱਚਿਆਂ ਦੇ ਲਈ ਖੇਲ੍ਹਣ ਦੀਆਂ ਥਾਵਾਂ ਬਨਾਉਣ ਦੀ ਕੋਈ ਚਰਚਾ ਨਹੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਇਸ਼ਾਰਿਆਂ ਤੇ ਪੰਜਾਬ ਸਰਕਾਰ ਦਾ ਇਹ ਇੱਕ ਛਲਾਵੇ ਭਰਿਆ ਸੁਪਨਾਂ ਲੋਕਾਂ ਨੂੰ ਦਿਖਾਇਆ ਗਿਆ ਹੈ ਜਿਸਤੇ ਕਰੋੜਾਂ ਰੁਪਏ ਲਗਾ ਕੇ ਬਰਬਾਦ ਕਰ ਦਿੱਤੇ ਜਾਣ ਗੇ ਤੇ ਕੇਵਲ ਲੀਪਾਪੋਤੀ ਕਰਕੇ ਲੋਕਾਂ ਨੂੰ ਅੱਛੇ ਦਿਨ ਦੇ ਸੁਪਣੇ ਦਿਖਾਏ ਜਾਂਦੇ ਰਹਿਣਗੇ।
No comments:
Post a Comment