Fri, May 13, 2016 at 3:11 AM
ਜਿਵੇਂ ਚੰਨ ਨੂੰ ਵਿਹਲ ਮਿਲੀ ਹੋਵੇ
ਕੱਲ ਤੂੰ ਮਿਲੀ
ਜਿਵੇਂ ਬਲਦੀ ਧਰਤ ਠਰ ਗਈ ਹੋਵੇ
ਜਲਦੇ ਰੁੱਖਾਂ ਦੇ ਖਾਬਾਂ ਨੂੰ ਜਿਵੇਂ ਸਕੂਨ ਆਇਆ ਹੋਵੇ-
ਕੱਲ ਜਦੋਂ ਤੂੰ ਮਿਲੀ
ਰਾਤ ਚੁੱਪ ਸੀ
ਤੂੰ ਆਈ ਤਾਂ ਸੂਰਜ ਜਾਗਿਆ
ਅੱਖ ਖੁਲ੍ਹੀ ਸਰਘੀ ਦੀ
ਜਦੋਂ ਤੂੰ ਮਿਲੀ ਕੱਲ
ਮੇਰੇ ਵਿਹੜੇ ਦੇ ਬੂਟਿਆਂ ਨੂੰ
ਫੁੱਲਾਂ ਵਰਗਾ ਚਾਅ ਚੜ੍ਹਿਆ
ਵਟਣੇ ਵਰਗਾ ਸੁਪਨਾ ਆਇਆ
ਮਹਿੰਦੀ ਵਰਗੀ ਰੀਝ ਜਾਗੀ
ਕੱਲ ਜਦੋਂ ਤੂੰ ਅੰਦਰ ਵੜੀ
ਮੇਰੇ ਸ਼ਬਦ ਇੱਕ ਨਜ਼ਮ ਬਣ ਗਏ
ਅਧੂਰੀ ਜੇਹੀ ਕਵਿਤਾ ਨੂੰ ਲਫ਼ਜ਼ ਮਿਲੇ
ਸਿੱਸਕਦੀਆਂ ਸਤਰਾਂ
ਹਾਉਕਿਆਂ ਤੋਂ ਮੁੱਕਤ ਹੋਈਆਂ-
ਪਲਕਾਂ 'ਚ ਸੁਪਨੇ ਉੱਗੇ
ਮਸਾਂ ਦੋ ਚਾਰ ਹੰਝੂ ਸਿੰਮੇ
ਕੱਲ ਜਦੋਂ ਤੂੰ ਦਰ ਤੇ ਪੈਰ ਧਰਿਆ
ਦੇਖ ਏਦਾਂ ਵੀ
ਆ ਜਗਦੇ ਨੇ ਸਿਤਾਰੇ ਦਰਾਂ ਬਨੇਰ੍ਹਿਆਂ ਤੇ-
ਮੈਨੂੰ ਨਹੀਂ ਸੀ ਪਤਾ-
ਖੁਸ਼ਬੂਆਂ ਏਦਾਂ ਵੀ ਆ ਵਿਛਦੀਆਂ ਨੇ
ਸੁੰਨ੍ਹਿਆਂ ਬੂਹਿਆਂ ਤੇ
ਜਿਵੇਂ ਚੰਨ ਨੂੰ ਵਿਹਲ ਮਿਲੀ ਹੋਵੇ-
ਚਾਨਣੀ ਚੌਂਕਾ ਲਿੱਪਦੀ ਫਿਰੇ
ਕੋਂਪਲਾਂ ਡੋਡੀਆਂ ਨੇ ਅੱਖਾਂ ਖੋਲ੍ਹੀਆਂ
ਕੱਲ ਤੇਰੇ ਆਉਣ ਤੇ-
ਸਾਹਾਂ 'ਚ ਰਾਗ ਛਿੜਿਆ
ਤਰਨਮ 'ਚ ਹਵਾ ਗਾਉਂਦੀ ਫਿਰੇ
ਉਦਾਸ ਕੰਧਾਂ ਕਿੱਲੀਆਂ ਨੂੰ ਚਾਅ ਚੜ੍ਹ ਗਏ-
ਰਾਹ ਵਗਣ ਲੱਗ ਪਏ
ਗਲੀਆਂ 'ਚ ਰੌਣਕ ਨੱਚਣ ਲੱਗੀ
ਬੂਹਿਆਂ ਤੇ ਸਰੀਂਹ ਦੇ ਪੱਤ ਸਜ ਗਏ
ਘਰ 2 ਦਾ ਕੋਣਾਂ 2 ਮਹਿਕਿਆ
ਸੂਰਜ ਘਰੋਂ ਨਾ ਜਾਵੇ-
ਪੰਛੀਆਂ ਨੂੰ ਗੀਤ ਲੱਭੇ
ਮੋਰਾਂ ਨੂੰ ਗੁਆਚੀਆਂ ਪੈਲਾਂ ਮਿਲੀਆਂ
ਕੱਲ ਜਦੋਂ ਤੂੰ ਦਰ ਤੇ ਪੈਰ ਧਰਿਆ
ਉਦਾਸ ਬੈਠਾ ਘਰ ਨੱਚਣ ਲੱਗਾ
ਚਿਰਾਂ ਤੋਂ ਠੰਢਾ ਪਿਆ ਚੁੱਲ੍ਹਾ ਬਲਿਆ
ਬਾਰੀਆਂ 'ਚੋਂ ਰਿਸ਼ਮਾਂ ਅੰਦਰ ਲੰਘੀਆਂ
ਰੌਸ਼ਨੀ ਨੇ ਮਹਿਫ਼ਿਲ ਲਾਈ-
ਸਾਹਾਂ 'ਚੋਂ ਨਜ਼ਮ ਪੁੰਗਰੀ
ਕਾਇਨਾਤ ਕਵਿਤਾ ਬਣੀ-
ਜਦੋਂ ਤੂੰ ਹੋਟਾਂ ਨੂੰ ਇੱਕ ਚੁੰਮਣ ਬਖਸ਼ਿਆ
ਗਲਵੱਕੜੀ 'ਚ ਦੁਨੀਆਂ ਜੜੀ
ਓਦੋਂ ਕੱਲ ਮੈਂ ਚੁੱਪ ਮਿੱਟੀ ਦੀ ਕਿਤਾਬ ਪੜ੍ਹੀ
ਦੇਖ ਏਦਾਂ ਵੀ ਕਦੇ ਆਉਂਦੀ ਹੈ
ਸਦੀਆਂ ਬਾਅਦ ਕਦੇ ਇੱਕ ਘੜੀ
ਹੋਵੇ ਜਿਵੇਂ ਰਿਮਝਿਮ ਦੀ ਝੜੀ
ਦਰਾਂ ਮੇਰਿਆਂ 'ਤੇ ਖੜ੍ਹੀ
ਜਿਵੇਂ ਚੰਨ ਨੂੰ ਵਿਹਲ ਮਿਲੀ ਹੋਵੇ
ਕੱਲ ਤੂੰ ਮਿਲੀ
ਜਿਵੇਂ ਬਲਦੀ ਧਰਤ ਠਰ ਗਈ ਹੋਵੇ
ਜਲਦੇ ਰੁੱਖਾਂ ਦੇ ਖਾਬਾਂ ਨੂੰ ਜਿਵੇਂ ਸਕੂਨ ਆਇਆ ਹੋਵੇ-
ਕੱਲ ਜਦੋਂ ਤੂੰ ਮਿਲੀ
ਰਾਤ ਚੁੱਪ ਸੀ
ਤੂੰ ਆਈ ਤਾਂ ਸੂਰਜ ਜਾਗਿਆ
ਅੱਖ ਖੁਲ੍ਹੀ ਸਰਘੀ ਦੀ
ਜਦੋਂ ਤੂੰ ਮਿਲੀ ਕੱਲ
ਮੇਰੇ ਵਿਹੜੇ ਦੇ ਬੂਟਿਆਂ ਨੂੰ
ਫੁੱਲਾਂ ਵਰਗਾ ਚਾਅ ਚੜ੍ਹਿਆ
ਵਟਣੇ ਵਰਗਾ ਸੁਪਨਾ ਆਇਆ
ਮਹਿੰਦੀ ਵਰਗੀ ਰੀਝ ਜਾਗੀ
ਕੱਲ ਜਦੋਂ ਤੂੰ ਅੰਦਰ ਵੜੀ
ਮੇਰੇ ਸ਼ਬਦ ਇੱਕ ਨਜ਼ਮ ਬਣ ਗਏ
ਅਧੂਰੀ ਜੇਹੀ ਕਵਿਤਾ ਨੂੰ ਲਫ਼ਜ਼ ਮਿਲੇ
ਸਿੱਸਕਦੀਆਂ ਸਤਰਾਂ
ਹਾਉਕਿਆਂ ਤੋਂ ਮੁੱਕਤ ਹੋਈਆਂ-
ਪਲਕਾਂ 'ਚ ਸੁਪਨੇ ਉੱਗੇ
ਮਸਾਂ ਦੋ ਚਾਰ ਹੰਝੂ ਸਿੰਮੇ
ਕੱਲ ਜਦੋਂ ਤੂੰ ਦਰ ਤੇ ਪੈਰ ਧਰਿਆ
ਦੇਖ ਏਦਾਂ ਵੀ
ਆ ਜਗਦੇ ਨੇ ਸਿਤਾਰੇ ਦਰਾਂ ਬਨੇਰ੍ਹਿਆਂ ਤੇ-
ਮੈਨੂੰ ਨਹੀਂ ਸੀ ਪਤਾ-
ਖੁਸ਼ਬੂਆਂ ਏਦਾਂ ਵੀ ਆ ਵਿਛਦੀਆਂ ਨੇ
ਸੁੰਨ੍ਹਿਆਂ ਬੂਹਿਆਂ ਤੇ
ਜਿਵੇਂ ਚੰਨ ਨੂੰ ਵਿਹਲ ਮਿਲੀ ਹੋਵੇ-
ਚਾਨਣੀ ਚੌਂਕਾ ਲਿੱਪਦੀ ਫਿਰੇ
ਕੋਂਪਲਾਂ ਡੋਡੀਆਂ ਨੇ ਅੱਖਾਂ ਖੋਲ੍ਹੀਆਂ
ਕੱਲ ਤੇਰੇ ਆਉਣ ਤੇ-
ਸਾਹਾਂ 'ਚ ਰਾਗ ਛਿੜਿਆ
ਤਰਨਮ 'ਚ ਹਵਾ ਗਾਉਂਦੀ ਫਿਰੇ
ਉਦਾਸ ਕੰਧਾਂ ਕਿੱਲੀਆਂ ਨੂੰ ਚਾਅ ਚੜ੍ਹ ਗਏ-
ਰਾਹ ਵਗਣ ਲੱਗ ਪਏ
ਗਲੀਆਂ 'ਚ ਰੌਣਕ ਨੱਚਣ ਲੱਗੀ
ਬੂਹਿਆਂ ਤੇ ਸਰੀਂਹ ਦੇ ਪੱਤ ਸਜ ਗਏ
ਘਰ 2 ਦਾ ਕੋਣਾਂ 2 ਮਹਿਕਿਆ
ਸੂਰਜ ਘਰੋਂ ਨਾ ਜਾਵੇ-
ਪੰਛੀਆਂ ਨੂੰ ਗੀਤ ਲੱਭੇ
ਮੋਰਾਂ ਨੂੰ ਗੁਆਚੀਆਂ ਪੈਲਾਂ ਮਿਲੀਆਂ
ਕੱਲ ਜਦੋਂ ਤੂੰ ਦਰ ਤੇ ਪੈਰ ਧਰਿਆ
ਉਦਾਸ ਬੈਠਾ ਘਰ ਨੱਚਣ ਲੱਗਾ
ਚਿਰਾਂ ਤੋਂ ਠੰਢਾ ਪਿਆ ਚੁੱਲ੍ਹਾ ਬਲਿਆ
ਬਾਰੀਆਂ 'ਚੋਂ ਰਿਸ਼ਮਾਂ ਅੰਦਰ ਲੰਘੀਆਂ
ਰੌਸ਼ਨੀ ਨੇ ਮਹਿਫ਼ਿਲ ਲਾਈ-
ਸਾਹਾਂ 'ਚੋਂ ਨਜ਼ਮ ਪੁੰਗਰੀ
ਕਾਇਨਾਤ ਕਵਿਤਾ ਬਣੀ-
ਜਦੋਂ ਤੂੰ ਹੋਟਾਂ ਨੂੰ ਇੱਕ ਚੁੰਮਣ ਬਖਸ਼ਿਆ
ਗਲਵੱਕੜੀ 'ਚ ਦੁਨੀਆਂ ਜੜੀ
ਓਦੋਂ ਕੱਲ ਮੈਂ ਚੁੱਪ ਮਿੱਟੀ ਦੀ ਕਿਤਾਬ ਪੜ੍ਹੀ
ਦੇਖ ਏਦਾਂ ਵੀ ਕਦੇ ਆਉਂਦੀ ਹੈ
ਸਦੀਆਂ ਬਾਅਦ ਕਦੇ ਇੱਕ ਘੜੀ
ਹੋਵੇ ਜਿਵੇਂ ਰਿਮਝਿਮ ਦੀ ਝੜੀ
ਦਰਾਂ ਮੇਰਿਆਂ 'ਤੇ ਖੜ੍ਹੀ
No comments:
Post a Comment