ਸਾਡਾ ਮਾਂ-ਪੁੱਤ ਦਾ ਕੋਈ ਗੀਤ ਲਿਖੋ, ਮਿੱਟੀ ਸੰਗ ਨਿਭ ਗਈ ਪ੍ਰੀਤ ਲਿਖੋ!
ਬਰਨਾਲੇ ਨੇੜਲੇ ਪਿੰਡ 'ਚ ਕਰਜ਼ੇ ਕਾਰਨ ਆਤਮਹੱਤਿਆ ਕਰ ਗਏ ਕਿਸਾਨ ਮਾਂ-ਪੁੱਤ ਦੇ ਨਾਂਅ......
ਸਾਡਾ ਮਾਂ-ਪੁੱਤ ਦਾ ਕੋਈ ਗੀਤ ਲਿਖੋ,
ਮਿੱਟੀ ਸੰਗ ਨਿਭ ਗਈ ਪ੍ਰੀਤ ਲਿਖੋ।
ਲਿਖੋ ਹਰਫ਼ ਅਸਾਡੀ ਹੋਣੀ ਦੇ,
ਕੁੱਝ ਬਲ੍ਹਦੇ ਤੇ ਕੁੱਝ ਸੀਤ ਲਿਖੋ।
ਜਾਬਰ ਦੀਆਂ ਧਾੜਾਂ ਚੜ੍ਹ ਆਈਆਂ,
ਬੜੀ ਡੂੰਘੀ ਸਾਜਿਸ਼ ਘੜ ਆਈਆਂ।
ਆਇਆ ਜਦ ਲੈ ਕੇ ਮਰਹਮ ਹੁਣ,
ਉਸ ਹਾਕਮ ਨੂੰ ਬਦਨੀਤ ਲਿਖੋ।
ਅਰਸੇ ਤੋਂ ਪਲ ਪਲ ਮਰਦੇ ਰਹੇ,
ਬੱਸ ਅੱਜ ਕੱਲ੍ਹ-ਅੱਜ ਕੱਲ੍ਹ ਕਰਦੇ ਰਹੇ।
ਸੁਫ਼ਨੇ ਸਨ ਜੀਹਨਾਂ ਅੱਖਾਂ ਵਿੱਚ,
ਹੁਣ ਪੱਥਰ ਨੇ, ਭੈਭੀਤ ਲਿਖੋ।
ਸਾਡੀ ਵੀ ਜੀਣ ਦੀ ਖਾਹਿਸ਼ ਸੀ,
ਜੋ ਅੱਧ-ਵਿਚਾਲੇ ਟੁੱਟ ਗਈ ਏ।
ਤੁਸੀਂ ਜਿਉਂਦਿਆਂ ਦਾ ਕੋਈ ਫ਼ਿਕਰ ਕਰੋ
ਸਾਨੂੰ ਕਰਜ਼ਾ-ਮੁਕਤ ਅਤੀਤ ਲਿਖੋ।
ਸਾਡਾ ਮਾਂ-ਪੁੱਤ ਦਾ ਕੋਈ ਗੀਤ ਲਿਖੋ
ਮਿੱਟੀ ਸੰਗ ਨਿਭ ਗਈ ਪ੍ਰੀਤ ਲਿਖੋ।
-ਸੁਖਦੀਪ ਸਿੱਧੂ
ਬਰਨਾਲੇ ਨੇੜਲੇ ਪਿੰਡ 'ਚ ਕਰਜ਼ੇ ਕਾਰਨ ਆਤਮਹੱਤਿਆ ਕਰ ਗਏ ਕਿਸਾਨ ਮਾਂ-ਪੁੱਤ ਦੇ ਨਾਂਅ......
ਸਾਡਾ ਮਾਂ-ਪੁੱਤ ਦਾ ਕੋਈ ਗੀਤ ਲਿਖੋ,
ਮਿੱਟੀ ਸੰਗ ਨਿਭ ਗਈ ਪ੍ਰੀਤ ਲਿਖੋ।
ਲਿਖੋ ਹਰਫ਼ ਅਸਾਡੀ ਹੋਣੀ ਦੇ,
ਕੁੱਝ ਬਲ੍ਹਦੇ ਤੇ ਕੁੱਝ ਸੀਤ ਲਿਖੋ।
ਜਾਬਰ ਦੀਆਂ ਧਾੜਾਂ ਚੜ੍ਹ ਆਈਆਂ,
ਬੜੀ ਡੂੰਘੀ ਸਾਜਿਸ਼ ਘੜ ਆਈਆਂ।
ਆਇਆ ਜਦ ਲੈ ਕੇ ਮਰਹਮ ਹੁਣ,
ਉਸ ਹਾਕਮ ਨੂੰ ਬਦਨੀਤ ਲਿਖੋ।
ਅਰਸੇ ਤੋਂ ਪਲ ਪਲ ਮਰਦੇ ਰਹੇ,
ਬੱਸ ਅੱਜ ਕੱਲ੍ਹ-ਅੱਜ ਕੱਲ੍ਹ ਕਰਦੇ ਰਹੇ।
ਸੁਫ਼ਨੇ ਸਨ ਜੀਹਨਾਂ ਅੱਖਾਂ ਵਿੱਚ,
ਹੁਣ ਪੱਥਰ ਨੇ, ਭੈਭੀਤ ਲਿਖੋ।
ਸਾਡੀ ਵੀ ਜੀਣ ਦੀ ਖਾਹਿਸ਼ ਸੀ,
ਜੋ ਅੱਧ-ਵਿਚਾਲੇ ਟੁੱਟ ਗਈ ਏ।
ਤੁਸੀਂ ਜਿਉਂਦਿਆਂ ਦਾ ਕੋਈ ਫ਼ਿਕਰ ਕਰੋ
ਸਾਨੂੰ ਕਰਜ਼ਾ-ਮੁਕਤ ਅਤੀਤ ਲਿਖੋ।
ਸਾਡਾ ਮਾਂ-ਪੁੱਤ ਦਾ ਕੋਈ ਗੀਤ ਲਿਖੋ
ਮਿੱਟੀ ਸੰਗ ਨਿਭ ਗਈ ਪ੍ਰੀਤ ਲਿਖੋ।
-ਸੁਖਦੀਪ ਸਿੱਧੂ
No comments:
Post a Comment