ਦੋਸ਼ੀਆਂ ਦੀ ਗਿ੍ਫ਼ਤਾਰੀ ਨਾ ਹੋਣ ਕਾਰਨ ਪਰਿਵਾਰ ਨਹੀਂ ਕਰ ਰਿਹਾ ਸੀ ਸੰਸਕਾਰ
ਸਥਾਨਕ ਦੁੱਗਰੀ ਇਲਾਕੇ ਵਿਚ 7 ਅਪ੍ਰੈਲ ਵਾਲੇ ਦਿਨ ਕਤਲ ਕੀਤੇ ਗਏ ਆਟੋ ਰਿਕਸ਼ਾ ਚਾਲਕ ਵਿਕਰਾਂਤ ਉਰਫ ਵਿੱਕੀ ਦਾ ਅੱਜ ਪਰਿਵਾਰਕ ਮੈਂਬਰਾਂ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਆਟੋਸਕੂਲ ਵੈਨ ਦੀ ਪਾਰਕਿੰਗ ਨੂੰ ਲੈ ਕੇ ਵਧੇ ਵਿਵਾਦ ਦੌਰਾਨ ਆਟੋ ਰਿਕਸ਼ਾ ਚਾਲਕ ਵਿਕਰਾਂਤ ਦਾ 7 ਅਪੈ੍ਰਲ ਨੂੰ ਗੋਰੂ ਬੱਚਾ ਅਤੇ ਉਸਦੇ ਸਾਥੀਆਂ ਨੇ ਮਾਰਕੁੱਟ ਕਰਨ ਮਗਰੋਂ ਕਤਲ ਕਰ ਦਿੱਤਾ ਸੀ। ਵੀਰਵਾਰ ਰਾਤ 14 ਅਪ੍ਰੈਲ ਨੂੰ ਐਮ ਐਲ ਏ ਦਰਸ਼ਨ ਸਿੰਘ ਸ਼ਿਵਾਲਿਕ ਨੇ ਇਸ ਪਰਿਵਾਰ ਨੂੰ ਆਰਥਿਕ ਰਾਹਤ ਅਤੇ ਪਰਿਵਾਰਿਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕਰਕੇ ਅੰਤਿਮ ਸੰਸਕਾਰ ਲਈ ਰਾਜ਼ੀ ਕੀਤਾ। ਹਾਲਾਂਕਿ ਐਮ ਐਲ ਏ ਸ਼ਿਵਾਲਿਕ ਨੇਮੀਦੀਆ ਸਾਹਮਣੇ ਇਹਨਾਂ ਗੱਲਾਂ ਦੀ ਪੁਸ਼ਟੀ ਨਹੀਂ ਕੀਤੀ ਪਰ ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਪੰਜ ਲੱਖ ਰੁਪਏ ਦੀ ਅੰਤਰਿਮ ਰਾਹਤ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸਦੇ ਨਾਲ ਹਸਪਤਾਲ ਵਿੱਚ ਪਈ ਲਾਸ਼ ਅਤੇ ਹੋਰ ਸਬੰਧਿਤ ਖਰਚੇ ਵੀ ਦੇਣ ਦੀ ਗੱਲ ਕਹੀ ਗਈ। ਬੱਚਿਆਂ ਨੂੰ ਕਿਸੇ ਚੰਗੇ ਸਕੂਲ ਵਿੱਚ ਐਡਮਿਸ਼ਨ ਦਾ ਵਾਅਦਾ ਵੀ ਕੀਤਾ ਗਿਆ। ਪਿਛਲੇ 8 ਦਿਨਾਂ ਤੋਂ ਵਿਕਰਾਂਤ ਦੇ ਪਰਿਵਾਰਕ ਮੈਂਬਰ ਉਸਦਾ ਸੰਸਕਾਰ ਨਹੀਂ ਕਰ ਰਹੇ ਸਨ। ਪਰਿਵਾਰਕ ਮੈਂਬਰਾਂ ਦੀ ਮੰਗ ਸੀ ਕਿ ਜਿੰਨੀ ਦੇਰ ਤੱਕ ਵਿਕਰਾਂਤ ਦੇ ਕਾਤਲ ਗਿ੍ਫ਼ਤਾਰ ਨਹੀਂ ਕੀਤੇ ਜਾਂਦੇ, ਉਨੀ ਦੇਰ ਤੱਕ ਉਹ ਉਸਦਾ ਸੰਸਕਾਰ ਨਹੀਂ ਕਰਨਗੇ। ਅੱਜ ਐਸ. ਐਚ. ਓ. ਦਵਿੰਦਰ ਕੁਮਾਰ ਖੁਦ ਵਿਕਰਾਂਤ ਦੇ ਘਰ ਗਏ ਅਤੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਗੋਰੂ ਉਰਫ ਗੌਰਵ ਸ਼ਰਮਾ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ। ਜਿਸ 'ਤੇ ਪਰਿਵਾਰਕ ਮੈਂਬਰ ਸੰਸਕਾਰ ਲਈ ਰਾਜੀ ਹੋ ਗਏ। ਸ਼ਮਸ਼ਾਨਘਾਟ ਵਿੱਚ ਸੀਪੀਆਈ ਦੇ ਸਥਾਨਕ ਪਰ ਸਰਗਰਮ ਆਗੂ ਕਾਮਰੇਡ ਗੁਰਨਾਮ ਸਿਧੂ ਤੋਂ ਇਲਾਵਾ ਕੋਈ ਹੋਰ ਲੀਡਰ ਨਹੀਂ ਪਹੁੰਚਿਆ। ਅੰਤਿਮ ਸੰਸਕਾਰ ਤੋਂ ਬਾਅਦ ਸ਼ਮਸ਼ਾਨਘਾਟ ਤੋਂ ਬਾਹਰ ਆਉਂਦਿਆਂ ਜਦੋਂ ਕਾਮਰੇਡ ਸਿਧੂ ਨੇ ਅੱਜ ਐਸ. ਐਚ. ਓ. ਦਵਿੰਦਰ ਕੁਮਾਰ ਨੂੰ ਗੋਰੂ ਦੀ ਗ੍ਰਿਫਤਾਰੀ ਬਾਰੇ ਗੱਲ ਛੇੜੀ ਤਾਂ ਉਹਨਾਂ ਕਿਹਾ ਕਿ ਹੁਣ ਸਾਨੂੰ ਸੰਸਕਾਰ ਤੋਂ ਬਾਅਦ ਹੀ ਸਮਾਂ ਮਿਲਿਆ ਹੈ ਹੈ ਹੁਣ ਛੇਤੀ ਫੜ ਲਿਆਵਾਂਗੇ ਗੋਰੂ ਨੂੰ।
No comments:
Post a Comment