ਖੇਤੀ ਵਿਰਾਸਤ ਮਿਸ਼ਨ ਦੇ ਸੈਮੀਨਾਰ ਵਿੱਚ ਪੁੱਜੀਆਂ ਕਈ ਅਹਿਮ ਸ਼ਖਸੀਅਤਾਂ
ਲੁਧਿਆਣਾ: 9 ਮਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਇਸ
ਮੌਕੇ 'ਤੇ ਕਿਚਨ ਗਾਰਡਨ ਮੁਹਿੰਮ ਨੂੰ ਘਰ ਘਰ ਲਿਜਾ ਰਹੇ ਗੁਰਵੰਤ ਸਿੰਘ ਨੇ ਗੰਭੀਰ ਦੋਸ਼
ਵਰਗਾ ਇੰਕਸ਼ਾਫ ਕੀਤਾ ਕਿ ਸਰਕਾਰ ਜਿਸ ਸੋਲਰ ਸਿਸਟਮ ਨੂੰ ਘਰ ਘਰ ਪਹੁੰਚਾਉਣ ਦੇ ਦਾਅਵੇ
ਕਰਦੀ ਵਿੱਚ ਵੀਹ ਵੀਹ ਰੁਪਏ ਵਾਲੇ ਪੁਰਜੇ ਨੂੰ ਲਗਾ ਕੇ ਉਸਦਾ ਕਈ ਕਈ ਜ਼ਿਆਦਾ ਮੁੱਲ
ਵਸੂਲਿਆ ਹੈ। ਇਸ ਕਿਸਮ ਦੇ ਮਾਮਲੇ ਵਿੱਚ ਸਬਸਿਡੀ ਕੀ ਰਹਿ ਜਾਂਦਾ ਹੈ। ਓਰਗੈਨਿਕ ਖੇਤੀ
ਨੂੰ ਦਰਪੇਸ਼ ਕਈ ਹੋਰ ਗੰਭੀਰ ਮਸਲੇ ਵੀ ਵਿਚਾਰੇ ਗਏ। ਇਸਦੀ ਮਾਰਕੀਟਿੰਗ ਲਈ ਵੀ ਠੋਸ
ਵਿਚਾਰਾਂ ਹੋਈਆਂ। ਮਿਸ਼ਨ ਦੇ ਸੰਸਥਾਪਕ ਉਮੇਂਦਰ ਦੱਤ ਨੇ ਸਾਰੇ ਮਸਲਿਆਂ ਬੂਬ ਧਿਆਨ ਨਾਲ
ਸੁਣਿਆ ਅਤੇ ਬੜੀ ਸ਼ਾਂਤੀ ਨਾਲ ਸਾਰੇ ਮਸਲਿਆਂ ਬਾਰੇ ਵਿਚਾਰਾਂ ਵੀ ਕੀਤੀਆਂ।
%2BCopy.jpg)
ਪ੍ਰੋਗਰਾਮ ਵਿੱਚ ਰਾਜੀਵ ਗੁਪਤਾ, ਰੋਹਿਤ ਗੁਪਤਾ, ਡਾਕਟਰ ਰੰਜਨਾ ਸੂਦ, ਕਾਮਰੇਡ ਰਮੇਸ਼ ਰਤਨ, ਰਾਜੇਸ਼ ਜੈਨ ਅਤੇ ਰਾਕੇਸ਼ ਖਰਬੰਦਾ ਵੀ ਮੌਜੂਦ ਸਨ।
ਪ੍ਰੋਗ੍ਰਾਮ
ਵਿੱਚ ਅਗਲੇ ਹੀ ਦਿਨ ਅਰਥਾਤ 10 ਮੈ ਨੂੰ ਨਿਸ ਦੀ ਉਚੇਚੀ ਟ੍ਰੇਨਿੰਗ ਦੇਣ ਦਾ ਵੀ ਐਲਾਨ
ਕੀਤਾ ਗਿਆ। ਜਿਹੜੀ ਕਿ ਲੁਧਿਆਣਾ ਵਿੱਚ ਹੀ ਆਰਤੀ ਸਿਨੇਮਾ ਦੇ ਸਾਹਮਣੇ ਡਾਕਟਰ ਅਮਰਜੀਤ
ਕੌਰ ਬਿਲਡਿੰਗ ਵਿੱਚ ਤੜਕੇ 6:30 ਤੋਂ ਲੈ ਕੇ 9:30 ਤੱਕ ਚੱਲੇਗੀ ਅਤੇ ਇਹ ਬਿਲਕੁਲ ਮੁਫਤ
ਹੋਵੇਗੀ।
No comments:
Post a Comment