Sun, Apr 12, 2015 at 10:34 AM
ਲੁਧਿਆਣਾ ਵਿੱਚ ਲਗਾਤਾਰ ਹੜਤਾਲ ਕਾਰਣ ਕੰਮ ਕਾਜ ਠੱਪ
ਲੁਧਿਆਣਾ ਵਿੱਚ ਲਗਾਤਾਰ ਹੜਤਾਲ ਕਾਰਣ ਕੰਮ ਕਾਜ ਠੱਪ
ਲੁਧਿਆਣਾ: 9 ਅਪ੍ਰੈਲ 2015: (ਪਾਲੀ//ਪੰਜਾਬ ਸਕਰੀਨ//ਨਜ਼ਰੀਏ):
ਲੁਧਿਆਣੇ ਵਿੱਚ ਆਏ ਦਿਨ ਸਰਕਾਰੀ ਕਰਮਚਾਰੀਆਂ ਵਲੋਂ ਹੜਤਾਲਾਂ ਹੁੰਦੀਆਂ ਜਿਹਨਾਂ ਨੇ ਆਮ ਲੋਕਾਂ ਦੀ ਦੁਰਦਸ਼ਾ ਕਰ ਰੱਖੀ ਹੈ ਪਰ ਸਰਕਾਰ ਬੜੇ ਮਜੇ ਨਾਲ ਜ਼ਿਮਨੀ ਚੋਣ ਜਿਤਣ ਵਿੱਚ ਦਿਨ ਰਾਤ ਮਸਰੂਫ ਹੈ। ਸਰਕਾਰ ਦੀ ਹਾਲਤ ਓਸ ਤਰਾਂ ਹੈ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਅਜੇ ਕੁਝ ਦਿਨ ਪਹਿਲਾਂ ਹੀ ਪਟਵਾਰੀਆਂ ਨੇ ਹੜਤਾਲ ਕਰ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਸੀ ਹੁਣ ਸੁਵਿਧਾ ਸੈਂਟਰ ਜਿਸ ਦਾ ਅਸਲ ਵਿੱਚ ਨਾ ਦੁਬਿਧਾ ਸੈਂਟਰ ਹੋਣਾ ਚਾਹੀਦਾ ਸੀ ਨੇ ਹੜਤਾਲ ਕਰ ਦਿੱਤੀ। ਹੁਣ ਡੀ ਸੀ ਦਫਤਰ ਦੇ ਕਲਰਕਾਂ ਨੇ ਹੜਤਾਲ ਕਰ ਕੇ ਕੰਮ ਕਾਜ ਥੱਪ ਕਰ ਦਿੱਤਾ ਹੈ। ਲੋਕ ਵਿਚਾਰੇ ਕਚਿਹਿਰੀ ਕੰਮ ਕਰਾਉਣ ਆਉਦੇ ਹਨ ਪਰ ਅੱਗੋਂ ਪਤਾ ਲਗਦਾ ਹੈ ਕਿ ਕਚਿਹਿਰੀ ਵਿੱਚ ਹੜਤਾਲ ਹੋ ਗਈ ਹੈ। ਸਰਕਾਰ ਨੂੰ ਚਾਹੀਦਾ ਹੈ ਕੇ ਲੋਕਾਂ ਦੀ ਖਜਲ ਖਰਾਬੀ ਰੋਕ ਕੇ ਕੰਮ ਨੂੰ ਯਕੀਨੀ ਬਣਾਵੇ ਅਤੇ ਲੋਕਾਂ ਦੀ ਖਜਲ ਖਰਾਬੀ ਨੂੰ ਰੋਕੇ ਨਾ ਕਿ ਆਏ ਦਿਨ ਜਿਮਨੀ ਚੋਣਾਂ ਵਰਗੇ ਬਹਾਨੇ ਬਣਾ ਕੇ ਪੰਜਾਬ ਦੇ ਲੋਕਾ ਨੂੰ ਲਾਵਾਰਿਸ ਬਣਾ ਕੇ ਛਡੀ ਰੱਖੇ !
No comments:
Post a Comment