Wed, Mar 4, 2015 at 4:05 PM
ਮਨੋਰੋਗ ਕੇਂਦਰ ਦੇ ਮਰੀਜ਼ਾਂ ਨੂੰ ਦੋਰਾਹਾ 'ਚ ਦਿਖਾਈ ਗਈ ਨਵੀਂ ਜ਼ਿੰਦਗੀ ਦੀ ਝਲਕ
ਲੁਧਿਆਣਾ:
4 ਮਾਰਚ,
2015: (ਪੰਜਾਬ ਸਕਰੀਨ ਬਿਊਰੋ):
ਭਾਰਤ
ਦੇ ਪਹਿਲੇ ਮਨੋਰੋਗ ਅਤੇ
ਨਸ਼ਾਮੁਕਤੀ ਕੇਂਦਰ ਮਾਇਂਡ ਪਲਸ
ਰਿਟ੍ਰੀਟ ਨੇ ਹੋਲੀ ਦੇ
ਰੰਗਾਂ ਨਾਲ ਭਰੇ ਖੁਸ਼ੀ
ਦੇ ਤਿਉਹਾਰ ਨੂੰ ਜੈਵਿਕ
(ਆਰਗੈਨਿਕ) ਰੰਗਾਂ ਨਾਲ ਮਨਾਇਆ। ਮਰੀਜ਼ਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਰੰਗ ਭਰ ਦੇਣ ਦੇ ਉਦੇਸ਼ ਨਾਲ ਮਨੋਰੋਗ ਯੂਨਿਟ ਦੇ ਸਟਾਫ ਨਾਲ ਹੋਲੀ ਦਾ ਤਿਓਹਾਰ ਦੋਰਾਹਾ ਵਿਖੇ ਮਨਾਇਆ। ਇਸ ਦੋਰਾਨ ਤਿਓਹਾਰ ਨੂੰ ਵਧੇਰੇ ਖੁਸ਼ੀ ਨਾਲ ਭਰਦੇ ਹੋਏ ਮਰੀਜ਼ਾਂ ਅਤੇ ਓਹਨਾਂ ਦੇ ਮਾਤਾ ਪਿਤਾ ਅਤੇ ਸਟਾਫ ਨੇ ਰੰਗਾਂ ਦੇ ਨਾਲ ਨਾਲ ਗੁਲਾਲ ਅਤੇ ਮਿਠਾਈਆਂ ਵੀ ਵੰਡੀਆਂ। ਸਟਾਫ਼ ਅਤੇ ਮਰੀਜ਼ਾਂ ਨੁੰ ਹੋਲੀ ਦਾ ਭਰਪੂਰ ਆਨੰਦ ਮਿਲੇਆ।
ਡਾ ਕੁਨਾਲ ਕਾਲਾ, ਮਾਇਂਡ ਪਲ੍ਸ ਰਿਟ੍ਰੀਟ ਦੇ ਮੈਨੇਜਿੰਗ ਡਾਇਰੈਕਟਰ ਨੇ ਮੌਕੇ ਦੀ ਜਾਣਕਾਰੀ ਦੇਂਦੇਆਂ ਕਿਹਾ ਕਿ ਇਹਨਾਂ ਮਰੀਜ਼ਾਂ ਨੂੰ ਕਈ ਸਮਾਜਿਕ ਚੁਣੋਤਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਵਾਸਤਵ ਵਿੱਚ ਸਮਾਜ ਦੇ ਇਕ ਕਮਜ਼ੋਰ ਗਰੁੱਪ ਨੂੰ ਹੁੰਦੇ ਹਨ ਅਤੇ ਇਹਨਾ ਦੀ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ। ਰਸਾਇਣਕ ਰੰਗਾਂ ਵਿੱਚ ਲੀਡ, ਪਾਰਾ ਅਤੇ ਕਾਪਰ (ਪਿੱਤਲ) ਸਲ੍ਫੇਟ ਹੁੰਦੇ ਹਨ। ਇਹ ਰਸਾਇਣ ਆਮ ਐਲਰਜੀ ਤੋਂ ਲੈਕੇ ਗੁਰਦੇ ਫੇਲ ਹੋਣ ਦਾ ਕਾਰਣ ਬਣ ਸਕਦੇ ਹਨ।
ਓਹਨਾਂ ਨੇ ਅੱਗੇ ਕਿਹਾ ਕਿ ਮੈਂ ਖੁਸ਼ ਹਾਂ ਕਿ ਅਸੀ ਇਹਨਾਂ ਸਾਰੇ ਮਰੀਜ਼ਾਂ ਨੂੰ ਅਜਿਹਾ ਮੰਚ ਪ੍ਰਦਾਨ ਕਰ ਸਕੇ ਜਦ ਸਾਰੇ ਆਪਣਾ ਦੁੱਖ
ਦਰਦ ਭੁਲ ਗਏ। ਇਹ ਯਕੀਨੀ ਤੌਰ 'ਤੇ ਪ੍ਰਸੰਸਾਯੋਗ ਕਦਮ ਹੈ। ਅੱਜ ਕੋਈ ਵੀ ਉੱਤਰੀ ਭਾਰਤ ਵਿੱਚ ਅਜਿਹਾ ਸਥਾਨ ਨਹੀਂ ਹੈ ਜਿਥੇ ਮਨੋਵਿਗਯਾਨਿਕ ਅਤੇ ਨਸ਼ਾਮੁਕਤੀ ਦੇ ਅੰਤਰਰਾਸ਼ਟਰੀ ਸਤਰ ਦੇ ਇਲਾਜ਼ ਗੁਣਵੱਤਾ ਅਤੇ ਗੁਪਤਤਾ ਨੂੰ ਮੁੱਡ ਰੱਖ ਕੇ ਕੀਤੇ ਜਾ ਰਹੇ ਹੋਣ। ਚਾਹੇ ਸਰੀਰਕ ਸਿਹਤ ਸੰਭਾਲ ਲਈ ਮਲਟੀ-ਸ੍ਪੇਸ਼ਲਟੀ ਹਸਪਤਾਲ ਖੁਲ ਚੁਕੇ ਹਨ ਪਰ ਮਨੋਰੋਗ ਚਿਕਿਤਸਾ ਕੇਂਦਰ ਹੁਣ ਤਕ ਮੌਜੂਦ ਨਹੀ ਹੋ ਸਕੇ ਹਨ। ਅਸੀ ਇਸ ਤਰਾਂ ਦੇ ਹੋਰ ਆਯੋਜਨ ਕਰਨੇ ਚਾਹਾਂਗੇ ਜਿਸ ਨਾਲ ਸਾਡੇ ਮਰੀਜ਼ਾਂ ਨੂੰ ਵੱਧ ਉਪਚਾਰ ਮਿਲੇਗਾ ਅਤੇ ਮਾਇਂਡ ਪਲ੍ਸ ਰਿਟ੍ਰੀਟ ਵੀ ਇਹਨਾਂ ਮਰੀਜ਼ਾਂ ਦਾ ਆਪਣੇ ਘਰ ਤੋਂ ਦੂਰ ਇੱਕ ਹੋਰ ਘਰ ਹੈ।
No comments:
Post a Comment