ਟ੍ਰੇਡ ਯੂਨੀਅਨਾਂ ਦੀ ਕੇਂਦਰੀ ਕਮਾਨ ਨੇ ਦਿੱਤਾ ਸੀ ਦੇਸ਼ ਵਿਆਪੀ ਸੱਤਿਆਗ੍ਰਹਿ ਦਾ ਸੱਦਾ
ਭਾਰੀ ਪੁਲਿਸ ਫੋਰਸ ਨੇ ਰੋਕਿਆ ਸੱਤਿਆਗ੍ਰਹੀਆਂ ਨੂੰ-ਡੀਸੀ ਦਫਤਰ ਦੇ ਬੂਹੇ ਕੀਤੇ ਬੰਦ
ਲੁਧਿਆਣਾ: 26 ਫਰਵਰੀ 2015:(ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਰੋਸ ਵਖਾਵਾ ਬੜਾ ਹੀ ਜ਼ੋਰਦਾਰ ਅਤੇ ਜੋਸ਼ੀਲਾ ਸੀ। ਅੱਜ ਲਾਲ ਝੰਡੇ ਦੇ ਨਾਲ ਭਗਵਾ ਵਾਲੇ ਵੀ ਸਨ ਅਤੇ ਤਿਰੰਗੇ ਵਾਲੇ ਵੀ। ਮੋਦੀ ਸਰਕਾਰ ਦੀਆਂਨੀਤੀਆਂ ਦਾ ਵਿਰੋਧ ਕਰਨ ਦੇ ਮਾਮਲੇ ਵਿੱਚ ਭਾਜਪਾ ਪੱਖੀ ਮਜਦੂਰ ਜੱਥੇਬੰਦੀ ਬੀ ਐਮ ਐਸ ਵੀ ਪਿਛੇ ਨਹੀਂ ਸੀ ਰਹੀ।
ਕੇਂਦਰੀ
ਟਰੇਡ ਯੂਨੀਅਨਾਂ ਦੇਸ਼ ਵਿਆਪੀ ਅੰਦੋਲਨ ਦੀ ਸੱਦੇ ਦਾ ਹੁੰਗਾਰਾ ਭਰਦਿਆਂ ਅੱਜ ਲੁਧਿਆਣਾ ਵਿੱਚ ਵੀ ਮੋਦੀ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ
ਨੀਤੀਆਂ ਵਿਰੁੱਧ ਪੰਜਾਂ ਪ੍ਰਮੁਖ ਟ੍ਰੇਡ ਯੂਨੀਅਨਾਂ ਨੇ ਜ਼ੋਰਦਾਰ ਰੋਸ ਵਖਾਵਾ ਕੀਤਾ। ਏਟਕ, ਸੀਟੂ, ਇੰਟਕ, ਬੀ.ਐਮ.ਐਸ. ਅਤੇ ਸੀ.ਟੀ.ਯੂ. ਵੱਲੋਂ ਸਤਿਆਗ੍ਰਹਿ
ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਹੋਏ ਸਨਅਤੀ, ਹੌਜਰੀ, ਟੈਕਸਟਾਈਲ, ਸਾਈਕਲ,
ਨਿਰਮਾਣ, ਭੱਠਾ, ਆਂਗਣਵਾੜੀ, ਆਸ਼ਾ, ਬਿਜਲੀ, ਟਰਾਂਸਪੋਰਟ, ਨਗਰ ਨਿਗਮ, ਸਰਕਾਰੀ,
ਅਰਧ-ਸਰਕਾਰੀ ਕੱਚੇ ਅਤੇ ਪੱਕੇ ਮੁਲਾਜ਼ਮਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ।
ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਮਜ਼ਦੂਰ ਅਤੇ ਮੁਲਾਜ਼ਮ ਆਪਣੇ ਆਪਣੇ ਮਾਟੋ
ਅਤੇ ਝੰਡੇ
ਲੈ ਕੇ ਮਾਰਚ ਕਰਦੇ ਹੋਏ ਸਵੇਰੇ 11 ਵਜੇ ਵਜੇ ਚਤਰ ਸਿੰਘ ਪਾਰਕ ਵਿੱਚ ਇਕੱਠੇ ਹੋਏ ਜਿੱਥੇ
ਇੱਕ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ। ਇਸ ਰੈਲੀ ਦੀ ਪ੍ਰਧਾਨਗੀ ਸ੍ਰੀ ਨਾਗੇਸ਼ਵਰ ਸਿੰਘ (ਬੀ.ਐਮ.ਐਸ.), ਸ੍ਰੀ ਸਵਰਨ ਸਿੰਘ (ਇੰਟਕ), ਕਾ: ਓਮ ਪ੍ਰਕਾਸ਼ ਮਹਿਤਾ (ਏਟਕ), ਕਾ: ਜਤਿੰਦਰ ਪਾਲ
ਸਿੰਘ (ਸੀਟੂ), ਕਾ: ਪਰਮਜੀਤ ਸਿੰਘ (ਸੀ.ਟੀ.ਯੂ.) ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਕੇਵਲ ਸਿੰਘ ਬਨਵੈਤ, ਕਾਮਰੇਡ ਜਗਦੀਸ਼ ਚੰਦ, ਸ੍ਰੀ ਐੱਸ.ਕੇ. ਤਿਵਾੜੀ, ਸ੍ਰੀ ਗੁਰਬਖਸ਼
ਰਾਏ, ਕਾਮਰੇਡ ਰਾਜਾ ਰਾਮ ਅਤੇ ਕਾਮਰੇਡ ਤਰਸੇਮ ਜੋਧਾਂ ਸਾਬਕਾ ਐੱਮ.ਐੱਲ.ਏ. ਨੇ ਕਿਹਾ ਕਿ ਅੱਜ ਦਾ
ਸਤਿਆਗ੍ਰਹਿ ਦੇਸ਼ ਵਿਆਪੀ ਹੈ ਤੇ ਇਹ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ
ਵਿੱਚ ਕੀਤੀਆਂ ਜਾ ਰਹੀਆਂ ਮਜਦੂਰ ਵਿਰੋਧੀ ਸੋਧਾਂ ਅਤੇ ਹੋਰ ਮਜ਼ਦੂਰ, ਮੁਲਾਜ਼ਮ ਨੀਤੀਆਂ
ਵਿਰੁੱਧ ਹੈ । ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਥੌੜ੍ਹੇ ਸਮੇਂ
ਵਿੱਚ ਹੀ ਕਿਰਤ ਕਾਨੂੰਨਾਂ ਵਿੱਚ ਪਰਿਵਰਤਨ ਕਰਕੇ ਯੂਨੀਅਨਾਂ ਬਣਾਉਣ ਦੇ ਹੱਕ ਨੂੰ ਖੋਹਿਆ
ਜਾ ਰਿਹਾ ਹੈ । ਛਾਂਟੀ, ਪ੍ਰਾਵੀਡੈਂਟ ਫੰਡ ਦੇ ਕਾਨੂੰਨ ਸਮੇਤ ਬਹੁਤ ਸਾਰੇ ਕਿਰਤ
ਕਾਨੂੰਨਾਂ ਨੂੰ ਮਾਲਕਾਂ, ਧਨੀਆਂ ਅਤੇ ਕਾਰਪੋਰੇਟ ਵਰਗ ਦੇ ਹੱਕ ਅਤੇ ਮਜ਼ਦੂਰਾਂ ਦੇ ਵਿਰੋਧ
ਵਿੱਚ ਬਦਲਿਆ ਜਾ ਰਿਹਾ ਹੈ। ਲੇਬਰ ਨੂੰ ਠੇਕੇਦਾਰਾਂ ਦੇ ਰਹਿਮੋਕਰਮ ਤੇ ਛੱਡਿਆ ਜਾ ਰਿਹਾ
ਹੈ। ਘੱਟੋ ਘੱਟ ਉਜਰਤਾ ਚ ਵਾਧਾ ਨਹੀਂ ਮੰਨਿਆ ਜਾ ਰਿਹਾ। ਹਰ ਖੇਤਰ ਜਿਵੇਂ ਕਿ ਬੈਂਕ,
ਬੀਮਾਂ, ਡੀਫੈਂਸ ਆਦਿ ਵਿੱਚ ਐੱਫ.ਡੀ.ਆਈ. ਲਾਗੂ ਕੀਤੀ ਜਾ ਰਹੀ ਹੈ । ਖੁਦਰਾ ਵਪਾਰ ਵਿੱਚ
ਵਿਦੇਸ਼ੀ ਪੂੰਜੀ ਨੂੰ ਖੁੱਲ੍ਹ ਦੇਣ ਨਾਲ ਛੋਟੇ ਵਪਾਰੀ, ਦੁਕਾਨਦਾਰ, ਛੋਟੇ ਉਦਮੀ, ਛੋਟੇ
ਅਤੇ ਮੱਧਮੀ ਕਿਸਾਨ ਰੁਲ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਇਹਨਾਂ ਨੀਤੀਆਂ ਨੂੰ ਤੁਰੰਤ
ਵਾਪਸ ਲਿਆ ਜਾਵੇ । ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਨਿੱਜੀ ਜਾਇਦਾਦ, ਭੰਨ
ਤੋੜ ਰੋਕੂ ਬਿੱਲ ਦੇ ਨਾਂ ਹੇਠ ਲਿਆਂਦੇ ਬਿੱਲ ਦੀ ਨਿੰਦਾ ਕਰਦਿਆਂ ਕਿਹਾ ਕਿ ਅਸਲ ਵਿੱਚ ਇਹ
ਕਾਨੂੰਨ ਹੱਕ ਮੰਗਦੇ ਲੋਕਾਂ ਨੂੰ ਰੋਕਣ ਲਈ ਲਿਆਂਦਾ ਗਿਆ ਹੈ ।
ਰੈਲੀ ਨੂੰ ਸੰਬੋਧਨ
ਕਰਦਿਆਂ ਕਾ: ਰਮੇਸ਼ ਰਤਨ, ਸ਼੍ਰੀ ਗੁਰਜੀਤ ਸਿੰਘ ਜਗਪਾਲ, ਭਗੀਰਥ ਪਾਲੀਵਾਲ, ਰਾਮ ਲਾਲ ਅਤੇ
ਸ੍ਰੀ ਵਿਜੈ ਕੁਮਾਰ ਨੇ ਮੰਗ ਕੀਤੀ ਕਿ ਵੱਧਦੀਆਂ ਕੀਮਤਾਂ ਨੰ ਨੱਥ ਪਾਈ ਜਾਵੇ, ਗੈਰ
ਹੁਨਰੀ ਮਜ਼ਦੂਰਾਂ ਦੀ ਘੱਟੋ ਘੱਟ ਉਜਰਤ ੧੫੦੦੦/- ਰੁਪਏ ਮਿੱਥੀ ਜਾਵੇ, ਠੇਕੇਦਾਰੀ ਪ੍ਰਬੰਧ
ਬੰਦ ਕਰਕੇ ਹਰ ਖੇਤਰ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਕਿਰਤ ਕਾਨੂੰਨਾਂ
ਵਿੱਚ ਸੁਧਾਈ ਦੇ ਨਾਂ ਹੇਠ ਮਜ਼ਦੂਰ ਵਿਰੋਧੀ ਕਾਨੂੰਨ ਪ੍ਰੀਵਰਤਨ ਬੰਦ ਕੀਤੇ ਜਾਣ, ਮਾਲਕਾਂ
ਵੱਲੋਂ ਕਿਰਤ ਕਾਨੂੰਨਾਂ ਦੀ ਉਲੰਘਣਾ ਤੇ ਸਖਤੀ ਨਾਲ ਰੋਕ ਲਗਾਈ ਜਾਵੇ, ਸਕੀਮ ਵਰਕਰਾਂ
ਜਿਵੇਂ ਕਿ ਆਸ਼ਾ, ਆਂਗਣਵਾੜੀ, ਰਸਮਾ, ਐੱਨ.ਆਰ.ਐੱਚ.ਐੱਮ. ਆਦਿ ਵਰਕਰਾਂ ਨੂੰ ਪੱਕਾ ਕੀਤਾ
ਜਾਵੇ, ਪਬਲਿਕ ਸੈਕਟਰ ਅਤੇ ਹੋਰ ਅਦਾਰਿਆਂ ਵਿੱਚ ਵਿਨਿਵੇਸ ਬੰਦ ਕੀਤਾ ਜਾਵੇ, ੦੧.੦੧.੨੦੦੪
ਤੋਂ ਲਾਗੂ ਕੀਤੀ ਨਵੀਂ ਪੈਨਸ਼ਨ ਸਕੀਮ ਖਤਮ ਕਰਕੇ ਪੁਰਾਣੀ ਪੈਨਸ਼ਨ ਸਕੀਮ ਹੀ ਲਾਗੂ ਕੀਤੀ
ਜਾਵੇ । ਘੱਟੋ ਘੱਟ ਪੈਨਸ਼ਨ ੩੦੦੦/- ਰੁਪਏ ਮਿੱਥੀ ਜਾਵੇ । ਕਿਸਾਨਾਂ ਦੀ ਜ਼ਮੀਨ ਅਕੁਆਇਰ
ਕਰਨ ਵਾਲਾ ਮਾੜਾ ਕਾਨੂੰਨ ਵਾਪਸ ਲਿਆ ਜਾਵੇ । ਮਜ਼ਦੂਰਾਂ ਨੂੰ ਸਹੂਲਤਾਂ ਦੇਣ ਲਈ ਸਮਾਜਿਕ
ਸੁਰੱਖਿਆ ਫੰਡ ਕਾਇਮ ਕੀਤਾ ਜਾਵੇ ।
ਰੈਲੀ ਉਪਰੰਤ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਮਜ਼ਦੂਰਾਂ ਮੁਲਾਜ਼ਮਾਂ ਨੇ ਜਲੂਸ ਦੀ ਸ਼ਕਲ ਵਿੱਚ ਮਿੰਨੀ ਸਕੱਤਰੇਤ ਵੱਲ ਮਾਰਚ ਕੀਤਾ ਜਿੱਥੇ ਉਹਨਾਂ ਨਾਹਰਿਆਂ ਦੀ ਗੂੰਜ ਵਿੱਚ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ । ਇਸ ਜਸੂਲ ਦੀ ਅਗਵਾਈ ਕਾ: ਗੁਰਨਾਮ ਸਿੰਘ ਸਿੱਧੂ, ਸ੍ਰੀ ਸੁਰੇਸ਼ ਸੂਦ, ਹਰਿੰਦਰ ਕੁਮਾਰ, ਸ਼ਿਵ ਕੁਮਾਰ ਮਿਸ਼ਰਾ, ਲਲਿਤ ਕੁਮਾਰ, ਜਸਵੀਰ ਸਿੰਘ, ਕੌਰ ਚੰਦ, ਬੂਟਾ ਸਿੰਘ, ਕਮੇਸ਼ਵਰ ਯਾਦਵ, ਸੁਭਾਸ਼ ਰਾਣੀ, ਰਾਮ ਜਤਨ ਪਾਲ, ਲੱਡੂ ਸ਼ਾਹ, ਜੀਆ ਲਾਲ ਗੋਤਮ, ਅਮਰ ਨਾਥ, ਪ੍ਰਕਾਸ਼ ਸਿੰਘ ਹੀਸੋਵਾਲ, ਰਾਮ ਬਰਿਸ਼, ਸਮਰ ਬਹਾਦਰ, ਅਮਰੀਕ ਸਿੰਘ, ਰਾਮ ਜਤਨ ਪਾਲ, ਸੁਰਜੀਤ ਕੁਮਾਰ ਆਦਿ ਨੇ ਕੀਤੀ ।
ਰੈਲੀ ਉਪਰੰਤ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਮਜ਼ਦੂਰਾਂ ਮੁਲਾਜ਼ਮਾਂ ਨੇ ਜਲੂਸ ਦੀ ਸ਼ਕਲ ਵਿੱਚ ਮਿੰਨੀ ਸਕੱਤਰੇਤ ਵੱਲ ਮਾਰਚ ਕੀਤਾ ਜਿੱਥੇ ਉਹਨਾਂ ਨਾਹਰਿਆਂ ਦੀ ਗੂੰਜ ਵਿੱਚ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ । ਇਸ ਜਸੂਲ ਦੀ ਅਗਵਾਈ ਕਾ: ਗੁਰਨਾਮ ਸਿੰਘ ਸਿੱਧੂ, ਸ੍ਰੀ ਸੁਰੇਸ਼ ਸੂਦ, ਹਰਿੰਦਰ ਕੁਮਾਰ, ਸ਼ਿਵ ਕੁਮਾਰ ਮਿਸ਼ਰਾ, ਲਲਿਤ ਕੁਮਾਰ, ਜਸਵੀਰ ਸਿੰਘ, ਕੌਰ ਚੰਦ, ਬੂਟਾ ਸਿੰਘ, ਕਮੇਸ਼ਵਰ ਯਾਦਵ, ਸੁਭਾਸ਼ ਰਾਣੀ, ਰਾਮ ਜਤਨ ਪਾਲ, ਲੱਡੂ ਸ਼ਾਹ, ਜੀਆ ਲਾਲ ਗੋਤਮ, ਅਮਰ ਨਾਥ, ਪ੍ਰਕਾਸ਼ ਸਿੰਘ ਹੀਸੋਵਾਲ, ਰਾਮ ਬਰਿਸ਼, ਸਮਰ ਬਹਾਦਰ, ਅਮਰੀਕ ਸਿੰਘ, ਰਾਮ ਜਤਨ ਪਾਲ, ਸੁਰਜੀਤ ਕੁਮਾਰ ਆਦਿ ਨੇ ਕੀਤੀ ।
No comments:
Post a Comment