Sun, Oct 19, 2014 at 7:15 PM
ਅਨੀਤਾ ਸ਼ਰਮਾ ਦੀ ਅਗਵਾਈ 'ਚ ਵਿਸ਼ੇਸ਼ ਟੀਮ ਨੇ ਕੀਤਾ ਮੁਹੱਲਿਆਂ ਦਾ ਦੌਰਾ
ਲੁਧਿਆਣਾ: 19 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਜਦੋਂ ਨਸ਼ਿਆਂ ਦੀ ਹਨੇਰੀ ਝੂਲ ਰਹੀ ਹੈ ਅਤੇ ਸਰਕਾਰਾਂ ਆਪਣੀ ਆਮਦਨ ਲਈ ਥਾਂ ਥਾਂ ਠੇਕੇ ਖੋਹਲਣ 'ਤੇ ਤੁਲੀਆਂ ਹੋਈਆਂ ਹਨ ਉਦੋਂ ਬੇਲਨ ਬ੍ਰਿਗੇਡ ਹਿੰਮਤ ਕੀਤੀ ਹੈ ਇਸ ਤੁਫਾਨ ਦੇ ਖਿਲਾਫ਼ ਖੜ੍ਹੇ ਹੋਣ ਦੀ। ਚੋਣਾਂ ਦੇ ਮੌਸਮ ਵਿੱਚ ਜਦੋਂ ਨਸ਼ੇੜੀਆਂ ਲਈ ਮੌਜਾਂ ਵਾਲਾ ਸਮਾਂ ਹੁੰਦਾ ਹੈ ਅਤੇ ਨਸ਼ੇ ਦੇ ਵਪਾਰੀ ਚਾਂਦੀ ਬਣਾ ਰਹੇ ਹੁੰਦੇ ਹਨ ਉਦੋਂ ਮੈਦਾਨ ਵਿੱਚ ਨਿੱਤਰੀ ਬੇਲਨ ਬ੍ਰਿਗੇਡ ਨਾਮ ਦੀ ਜੱਥੇਬੰਦੀ ਨੇ ਡਟ ਕੇ ਨਸ਼ਿਆਂ ਦੇ ਖਿਲਾਫ਼ ਸਿਰਫ ਸਟੈਂਡ ਹੀ ਨਹੀਂ ਲਿਆ ਬਲਕਿ ਪੰਜਾਬ ਦੀ ਪਹਿਰੇਦਾਰੀ ਵੀ ਕੀਤੀ। ਉਸਤੋਂ ਬਾਅਦ ਵੀ ਇਸ ਸੰਗਠਨ ਨੇ ਇਹੀ ਆਖਿਆ--ਹਮਨੇ ਚਿਰਾਗ ਰਖ ਦੀਆ ਤੂਫਾਂ ਕੇ ਸਾਮਨੇ। ਇਸ ਸੰਗਠਨ ਦੇ ਕਾਰਕੁਨਾਂ ਦੀ ਹਿੰਮਤ ਹੀ ਸੀ ਕਿ ਪੰਜਾਬ ਵਿੱਚ ਨਸ਼ੋ ਦੇ ਖਿਲਾਫ ਇੱਕ ਜਨਤਕ ਮੁਹਿੰਮ ਖੜ੍ਹੀ ਹੋ ਗਈ।ਰਸੋਈ ਦਾ ਵੇਲਣਾ ਇੱਕ ਹਥਿਆਰ ਬਣ ਕੇ ਸਾਹਮਣੇ ਆਇਆ ਕਿਓਂਕਿ ਸੁਆਲ ਘਰ ਘਰ ਦਾ ਸੀ। ਪਰਿਵਾਰਾਂ ਦੇ ਪਰਿਵਾਰ ਨਸ਼ਿਆਂ ਨੇ ਖਾ ਲਏ ਸਨ। ਨਸ਼ਿਆਂ ਦੇ ਸੰਘਰਸ਼ ਕਰਨ ਵਾਲੀ ਸੰਸਥਾ ਬੇਲਨ ਬ੍ਰਿਗੇਡ ਨੇ ਲੁਧਿਆਣਾ ਦੇ ਕਈ ਮੁਹੱਲਿਆਂ ਦਾ ਦੌਰਾ ਕੀਤਾ। ਸ਼ਿਵਪੁਰੀ , ਧਰਮਪੁਰਾ, ਪ੍ਰੇਮ ਨਗਰ, ਮਾਡਲ ਕਲੋਨੀ ਅਤੇ ਬਸੰਤ ਨਗਰ ਦਾ ਦੌਰਾ ਕਰਕੇ ਲੋਕਾ ਨੂੰ ਨਸ਼ੋ ਵਲੋਂ ਦੂਰ ਰਹਿਣ ਲਈ ਜਾਗ੍ਰਤ ਕੀਤਾ। ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹਿਦਾ ਸੀ ਉਹ ਕੰਮ ਇਸ ਜਨਤਕ ਸੰਗਠਨ ਨੇ ਕੀਤਾ।
ਦਿੱਲੀ ਵਿੱਚ ਸ਼ਰਾਬ ਦੀ ਇੱਕ ਆਲੀਸ਼ਾਨ ਦੁਕਾਨ |
ਬੇਲਨ ਬ੍ਰਿਗੇਡ ਦੀ ਕੋਮੀ ਪ੍ਰਧਾਨ ਆਰਕੀਟੇਕਟ ਅਨੀਤਾ ਸ਼ਰਮਾ ਨੇ ਦੱਸਿਆ ਕਿ ਦਿਵਾਲੀ ਦੇ ਦਿਨਾਂ ਵਿੱਚ ਲੋਕ ਜਿਆਦਾ ਨਸ਼ਾ ਕਰਦੇ ਹਨ। ਅਤੇ ਜਿਨ੍ਹਾਂ ਘਰਾਂ ਦੇ ਲੋਕ ਨਸ਼ੇੜੀ ਅਤੇ ਸ਼ਰਾਬੀ ਹੋਣ ਅਤੇ ਜੁਆ ਖੇਡਦੇ ਹੋਣ ਉਹਨਾਂ ਦੇ ਘਰਾਂ ਵਿੱਚ ਰੋਸ਼ਨੀ ਵਾਲੀ ਦਿਵਾਲੀ ਦੀ ਥਾਂ ਕਾਲੀ ਦਿਵਾਲੀ ਹੁੰਦੀ ਹੈ। ਨਸ਼ਿਆਂ ਦੀ ਵਰਤੋਂ ਕਰਨ ਵਾਲੀਆਂ ਦੇ ਘਰਾਂ ਵਿੱਚ ਸਿਰਫ ਕਲੇਸ਼, ਲੜਾਈ ਮਾਰ ਕੁਟ ਹੀ ਦੇਖਣ ਨੂੰ ਮਿਲਦੀ ਹੈ। ਨਸ਼ੇੜੀ ਲੋਕ ਨਸ਼ੇ ਦੀ ਹਾਲਤ ਵਿੱਚ ਆਪਣਾ ਪਰਾਇਆ ਸਭ ਕੁੱਝ ਭੁੱਲ ਜਾਂਦੇ ਹਣ ਅਤੇ ਇਹ ਨਸ਼ੇੜੀ ਲੋਕ ਆਪਣੇ ਹੋਸ਼ ਗਵਾ ਕੇ ਸ਼ਰਾਬੀ ਹਾਲਤ ਵਿੱਚ ਦਿਵਾਲੀ ਵਾਲੇ ਦਿਨ ਘਰ ਵਿੱਚ ਆਂਤਕ ਫ਼ੇਲਾ ਦਿੰਦੇ ਹੈ ਜਿਸਦੇ ਨਾਲ ਘਰ ਦਾ ਮਾਹੋਲ ਖ਼ਰਾਬ ਹੋ ਜਾਂਦਾ ਹੈ ਅਤੇ ਛੋਟੇ ਬੱਚੇ ਦਿਵਾਲੀ ਦੀ ਖੁਸ਼ੀਆ ਮਨਾਣ ਦੀ ਥਾਂ ਰੋ-ਧੋ ਕੇ ਸੋ ਜਾਂਦੇ ਹਨ। ਇਹ ਸਿਲਸਿਲਾ ਲੰਮੇ ਸਮੇਉਣ ਤੋਂ ਜਾਰੀ ਹੈ ਪਰ ਸਰਕਾਰੀ ਤੌਰ ਤੇ ਇਸਦੇ ਕਰੂਪ ਚਿਹਰੇ ਨੂੰ ਕਦੇ ਵੀ ਖੁਲ੍ਹ ਕੇ ਸਾਹਮਣੇ ਨਹੀਂ ਲਿਆਂਦਾ ਗਿਆ।
ਅਨੀਤਾ ਸ਼ਰਮਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਹੋਣ ਤੋ ਰੋਕਣ ਅਤੇ ਸ਼ਰਾਬ ਪੀ ਕੇ ਮੁਹੱਲਿਆਂ ਵਿੱਚ ਹੁੜਦੰਗ ਮਚਾਣ ਅਤੇ ਘਰਾਂ ਵਿੱਚ ਕਲੇਸ਼ ਪਾਉਣ ਵਾਲੇ ਲੋਕਾਂ ਨੂੰ ਠੀਕ ਰਾਹ ਉੱਤੇ ਲੈ ਕੇ ਆਣ। ਇਹੀ ਸਾਡੀ ਮਨੁੱਖਤਾ ਦੇ ਪ੍ਰਤੀ ਸ਼ੁਭ ਦਿਵਾਲੀ ਹੋਵੇਗੀ।
ਰੈਲੀ ਸਮੇਂ ਚੰਡੀਗੜ੍ਹ ਦੇ 22 ਸੈਕਟਰ ਚੋਂ ਦਾਰੂ ਖਰੀਦ ਕੇ ਲਿਆਏ ਕਾਮਰੇਡ ਬੜੀ ਟੋਹਰ ਨਾਲ ਦਿਖਾ ਰਹੇ ਨੇ ਡੱਬ ' ਚ ਟੰਗੀਆਂ ਬੋਤਲਾਂ (ਫੋਟੋ ਦੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ) |
ਇਸੇ ਦੌਰਾਨ ਲੋਕਾਂ ਨੇ ਬੇਲਨ ਬ੍ਰਿਗੇਡ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਨੂੰ ਕਹਿ ਕੇ ਤਿਓਹਾਰਾਂ ਦੇ ਇਹਨਾਂ ਦਿਨਾਂ ਵਿੱਚ ਨਸ਼ਿਆਂ ਦੀ ਵਿਕਰੀ ਬੰਦ ਕਰਾਈ ਜਾਵੇ, ਹੁੜਦੰਗ ਦੇ ਖਿਲਾਫ਼ ਤੁਰੰਤ ਕਾਰਵਾਈ ਲਈ ਹੈਲਪ ਲਾਈਨ ਨੰਬਰ ਐਲਾਨੇ ਜਾਣ ਅਤੇ ਹਰ ਗਲੀ ਮੁਹੱਲੇ ਵਿੱਚ ਪੀਸੀਆਰ ਟੀਮਾਂ ਨਸ਼ਿਆਂ ਦੀ ਵਰਤੋਂ ਅਤੇ ਹੁੱਲੜਬਾਜ਼ੀ ਰੋਕਣ ਲਈ ਬਾਰ ਬਾਰ ਪੈਟਰੋਲਿੰਗ ਕਰਨ।
ਅਫਸੋਸਨਾਕ ਗੱਲ ਹੈ ਕਿ ਖੱਬੇ ਪੱਖੀ ਪਾਰਟੀਆਂ ਵੀ ਨਸ਼ਿਆਂ ਖਿਲਾਫ਼ ਪੂਰੀ ਤਰਾਂ ਖੁਲ੍ਹ ਕੇ ਨਹੀਂ ਨਿੱਤਰੀਆਂ। ਜਦੋਂ ਚੰਡੀਗੜ੍ਹ ਵਿੱਚ 29 ਮੈ 20115 ਨੂੰ ਸੀਪੀਆਈ ਦੀ 19ਵੀਂ ਕਾਂਗਰਸ ਮਗਰੋਂ ਪਰੇਡ ਗਰਾਊਂਡ ਵਿੱਚ ਜਨਤਕ ਰੈਲੀ ਹੋਈ ਤਾਂ ਉਦੋਂ ਕਾਮਰੇਡਾਂ ਨੇ ਖੁਲ੍ਹ ਕੇ ਦਾਰੂ ਦੀ ਵਰਤੋਂ ਕੀਤੀ। ਚੰਡੀਗੜ੍ਹ ਦੇ ਸੈਕਟਰ 22 ਵਿੱਚ ਬਣੇ ਠੇਕੇ ਤੋਂ ਕਮਿਊਨਿਸਟ ਵਰਕਰਾਂ ਨੇ ਦਾਰੂ ਰੱਜ ਕੇ ਖਰੀਦੀ ਅਤੇ ਰੱਜ ਕੇ ਪੀਤੀ। ਜੇ ਲੋਕਾਂ ਵਾਸਤੇ ਕੁੱਲੀ, ਜੁੱਲੀ ਅਤੇ ਗੁੱਲੀ ਦੀ ਗੱਲ ਕਰਨ ਵਾਲੀਆਂ ਖੱਬੀਆਂ ਪਾਰਟੀਆਂ ਦਾ ਇਹ ਹਾਲ ਹੈ ਤਾਂ ਬਾਕੀਆਂ ਨੂੰ ਕੀ ਕਿਹਾ ਜਾ ਸਕਦਾ ਹੈ? ਇਸਤੋਂ ਆਸਾਨੀ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਪਾਰਟੀਆਂ ਹੁਣ ਰੋਜ਼ੀ ਰੋਟੀ ਲਈ ਲੜਨ ਵਾਲੇ ਗਰੀਬ ਮਜਦੂਰਾਂ ਦੀਆਂ ਪਾਰਟੀਆਂ ਹਨ ਜਾਂ ਫਿਰ ਮਹਿੰਗੀ ਦਾਰੂ ਪੀਣ ਵਾਲੇ ਅਮੀਰਾਂ ਦੀਆਂ?
ਕਲਕੱਤਾ ਵਿੱਚ ਵੱਡੇ ਪੈਮਾਨੇ 'ਤੇ ਚਲਦੀ ਇੱਕ ਵਾਈਨ ਦੀ ਪਰਚੂਨ ਦੁਕਾਨ |
ਬੇਲਨ ਬ੍ਰਿਗੇਡ ਦੀ ਟੀਮ ਨੂੰ ਆਪਣੇ ਮੁਹੱਲੇ ਵਿੱਚ ਬੁਲਾਉਣ ਜਾਂ ਇਸ ਸਬੰਧੀ ਹੋਰ ਸੁਝਾਅ ਦੇਣ ਲਈ ਸੰਪਰਕ ਕੀਤਾ ਜਾ ਸਕਦਾ ਹੈ: ਅਨੀਤਾ ਸ਼ਰਮਾ 94174 23238
No comments:
Post a Comment