Wednesday, October 08, 2014

ਜੇ ਸਰਕਾਰ ਚਾਹੇ ਤਾਂ ਦੱਸ ਸਕਦੇ ਹਾਂ ਨਸ਼ਿਆਂ ਦੀ ਥਾਂ ਬਦਲਵੀਂ ਆਮਦਨ ਦੇ ਤਰੀਕੇ

Wed, Oct 8, 2014 at 10:43 AM
ਬੇਲਨ ਬ੍ਰਿਗੇਡ ਨੇ ਫਿਰ ਦੁਹਰਾਇਆ ਆਪਣਾ ਲਟਕਦਾ ਆ ਰਿਹਾ ਸੁਆਲ 
ਅਨੀਤਾ ਸ਼ਰਮਾ ਨੇ ਦਿੱਤਾ ਸਰਕਾਰ ਨੂੰ ਖੁਲ੍ਹੀ ਬਹਿਸ ਦਾ ਸੱਦਾ 
ਲੁਧਿਆਨਾ: 8 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ): 
ਮੋਮੋਠਗਣੀਆਂ ਗੱਲਾਂ ਕਰਨ ਵਾਲੇ ਸ਼ੋਸ਼ੇਬਾਜ਼ ਸਿਆਸਤਦਾਨ ਅਤੇ ਬੇਲਨ ਬ੍ਰਿਗੇਡ ਵਾਲੀ ਅਨੀਤਾ ਸ਼ਰਮਾ ਇੱਕ ਵਾਰ ਫਿਰ ਆਹਮੋ ਸਾਹਮਣੇ ਹਨ। ਮਾਮਲਾ ਵੀ ਪੁਰਾਣਾ ਹੈ ਉਹੀ---ਮਾਮਲਾ--ਕਿ ਪੰਜਾਬ ਦੇ ਨੌਜਵਾਨ ਤੇਜ਼ੀ ਨਾਲ ਨਸ਼ਿਆਂ ਦੀ ਬਲੀ ਕਿਓਂ ਚੜ੍ਹ ਰਹੇ ਹਨ। ਜੇ ਇਸ ਮਾਮਲੇ ਵਿੱਚ ਕੁਝ ਨਵਾਂ ਹੈ ਤਾਂ ਬੇਲਨ ਬ੍ਰਿਗੇਡ ਟੀਮ ਦੀ ਤੇਜ਼ੀ ਅਤੇ ਨਵੇਂ ਗਏ ਤਥ। 
ਜਿਕਰਯੋਗ ਹੈ ਕਿ ਨਸ਼ੇ ਦੇ ਮਾਰੂ ਰੁਝਾਣ ਨੇ ਪੰਜਾਬ ਦੇ ਕਈ ਨੌਜਵਾਨਾਂ ਦੀ ਜਾਨ ਲੈ ਲਈ ਹੈ। ਕਈਆਂ ਨੂੰ ਓਵਰ ਡੋਜ਼ ਦੇ ਬਹਾਨੇ ਨਾਲ ਇਸ ਦੁਨੀਆ ਤੋਂ ਵਿਦਾ ਕਰ ਦਿੱਤਾ ਗਿਆ ਅਤੇ ਕਈਆਂ ਨੂੰ ਹਮੇਸ਼ਾਂ ਲਈ ਇੱਕ ਅਜਿਹੇ ਹਨੇਰੇ ਚੱਕਰ ਵਿੱਚ ਸੁੱਟ ਦਿੱਤਾ ਗਿਆ ਹੈ ਜਿਥੋਂ ਉਹ ਚਾਹ ਕੇ ਵੀ ਕਦੇ ਨਹੀਂ ਪਰਤ ਸਕਦੇ। ਜੇ ਉਹ ਮੁੜਣਗੇ ਤਾਂ ਉਨਾਂ ਦੀ ਲਾਸ਼  ਜਾਂ ਫੇਰ ਅਖਬਾਰੀ ਖਬਰ ਵਿੱਚ ਇਹ ਜਾਣਕਾਰੀ ਕਿ ਫਲਾਂ ਵਿਅਕਤੀ ਦਾ ਅਣਪਛਾਤੀ ਲਾਸ਼ ਸਮਝ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਘਰ ਦੇ ਰੋ ਪਿੱਟ ਕੇ ਆਪਣੇ ਹੀ ਨਸ਼ਈ ਪੁੱਤ ਨੂੰ ਹੀ ਕੋਸ ਕੇ ਆਪਣੀਆਂ ਹੀ ਅੱਖਾਂ ਦਾ ਨੀਰ ਸੁਕਾ ਲੈਣਗੇ ਅਤੇ ਨਸ਼ਿਆਂ ਆਸਰੇ ਮੋਟੀਆਂ ਕਮਾਈਆਂ ਕਰਨ ਵਾਲੇ ਫਿਰ ਆਪਣੇ ਸਫੇਦਪੋਸ਼ ਚਿਹਰਿਆਂ ਪਿਛੇ ਲੁਕੇ ਆਪਣਾ ਧੰਦਾ ਜਾਰੀ ਰੱਖਣਗੇ। 
ਜਮਾਲਪੁਰ ਸ਼ੂਟਆਊਟ 'ਚ ਮਾਰੇ ਗਏ ਦੋ ਹੀਰਿਆਂ ਵਰਗੇ ਨੌਜਵਾਨਾਂ ਦੇ ਦਿਨ ਦਿਹਾੜੇ ਹੋਏ ਕਤਲ ਮਗਰੋਂ ਹਾਲ ਹੀ ਵਿੱਚ ਮੀਡਿਆ ਵਿੱਚ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਹੈ ਕਿ ਇਹਨਾਂ ਦੋਹਾਂ ਦੇ ਕਤਲਾਂ ਪਿਛੇ ਅਸਲ ਵਿੱਚ ਡ੍ਰਗਜ਼ ਮਾਫੀਆ ਹੀ ਸੀ ਕਿਓਂਕਿ ਇਹ ਦੋਵੇਂ ਭਰਾ ਨਸ਼ੇ ਦੇ ਕਾਰੋਬਾਰ ਦਾ ਸਖਤ ਵਿਰੋਧ ਕਰ ਰਹੇ ਸਨ। ਅਸਲੀ ਗੱਲ ਤਾਂ ਜਾਂਚ ਮਗਰੋਂ ਹੀ ਸਾਹਮਣੇ ਆਏਗੀ ਪਰ ਇੱਕ ਗੱਲ ਸਾਫ਼ ਹੋ ਗਈ ਹੈ ਅਕਾਲੀ ਦਲ ਨੇ ਉਸ ਭੋਗ ਸਮੇਂ ਗੈਰ ਹਾਜ਼ਿਰ ਰਹਿ ਕੇ ਆਪਣੀ ਨੀਅਤ ਅਤੇ ਇਰਾਦੇ ਸਪਸ਼ਟ ਕਰ ਦਿੱਤੇ ਹਨ। ਇਹ ਗੈਰ ਹਾਜਰੀ ਉਹਨਾਂ ਘਿਨਾਉਣੇ ਕਤਲਾਂ ਲਈ ਜ਼ਿੰਮੇਵਾਰ ਅਨਸਰਾਂ ਦਾ ਮਨੋਬਲ ਵਧਾਉਣ ਵਾਲੀ ਗੱਲ ਹੀ ਹੈ। ਭਾਵੇਂ ਸਿਆਸੀ ਸ਼ੋਸ਼ੇਬਾਜ਼ੀ ਲਈ ਹੀ ਜਾਂਦੇ ਪਰ ਅਕਾਲੀ ਦਲ ਨੂੰ ਪਹਿਲੇ ਦਿਨ ਤੋਂ ਹੀ ਇਹਨਾਂ ਨੰਗੇ ਚਿੱਟੇ ਕਤਲਾਂ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਸੀ। ਅਕਾਲੀ ਦਲ ਦੇ ਸਿਆਸੀ ਪੰਡਤਾਂ ਨੇ ਪਤਾ ਨਹੀਂ ਕੀ ਸੋਚਿਆ ਕਿ ਹੁਣ ਇਹ ਸਾਰਾ ਮਾਮਲਾ ਵਿਰੋਧੀ ਧਿਰ ਦੇ ਹੱਥਾਂ ਵਿੱਚ ਹੈ। ਸਰਕਾਰ ਕਈ ਕਦਮ ਚੁੱਕ ਕੇ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਸ਼ਨੀਵਾਰ 27 ਸਤੰਬਰ 2014 ਨੂੰ ਵਾਪਰੇ ਇਸ ਹੱਤਿਆ ਕਾਂਡ ਦੇ ਮਾਮਲੇ ਵਿੱਚ ਕੋਈ ਇਨਸਾਫ਼ ਮਿਲੇਗਾ ਇਸ ਬਾਰੇ ਅਕਾਲੀ ਦਲ ਦੀ ਗੈਰ ਹਾਜ਼ਿਰੀ ਨੇ ਸੁਆਲੀਆ ਨਿਸ਼ਾਨ ਲਾ ਦਿੱਤਾ ਹੈ। ਬੇਲਨ ਬ੍ਰਿਗੇਡ ਦੀ ਟੀਮ ਇਸ ਸਾਰੇ ਸਿਆਸੀ ਰੌਲੇ ਤੋਂ ਦੂਰ ਰਹਿ ਕੇ ਇਸ ਮਾਮਲੇ ਦੀਆਂ ਜੜ੍ਹਾਂ ਤੇ ਵਾਰ ਕਰ ਰਹੀ ਹੈ ਕਿ ਸ਼ਰਾਬ ਨਸ਼ਾ ਹੈ ਜਾਂ ਨਹੀਂ? ਟੀਮ ਨੇ ਇਹ ਵੀ ਪੁਛਿਆ ਹੈ ਕਿ ਸ਼ਰਾਬ ਦੀ ਵਿਕਰੀ ਨਾਲ ਪੰਜਾਬ ਨਸ਼ਾ ਮੁਕਤ ਹੋ ਰਿਹਾ ਹੈ ਜਾਂ ਨਸ਼ਾ ਗ੍ਰਸਤ? ਟੀਮ ਨੇ ਆਪਣੇ ਪ੍ਰੈਸ ਨੋਟ ਵਿੱਚ ਸਾਫ਼ ਕਿਹਾ ਹੈ,"ਲੋਕਾ ਨੂੰ ਨਸ਼ੇ ਵਲੋਂ  ਮੁਕਤੀ ਦਵਾਉਣ ਵਾਲੀ ਪੰਜਾਬ ਸਰਕਾਰ ਜਗ੍ਹਾਂ ਜਗ੍ਹਾਂ ਸ਼ਰਾਬ  ਦੇ ਠੇਕੇ ਖੋਲਕੇ ਲੋਕੋ ਨੂੰ ਪਿਅਕੜ ਬਣਾ ਰਹੀ ਹੈ ਅਤੇ ਸ਼ਰਾਬ ਦੀ ਭੈੜੀ ਆਦਤ  ਦੇ ਕਾਰਨ ਹਰ ਰੋਜ  ਸੈਕੜਾਂ ਗਰੀਬ ਲੋਕਾ ਦੇ ਘਰ ਉਜੜ ਰਹੇ  ਹਨ।"    

ਬੇਲਨ ਬ੍ਰਿਗੇਡ ਦੀ  ਕੌਮੀ ਪ੍ਰਧਾਨ ਆਰਕੀਟੇਕਟ ਅਨੀਤਾ ਸ਼ਰਮਾ  ਨੇ ਸਰਕੂਲਰ ਰੋਡ ਲੁਧਿਆਨਾ ਵਿੱਚ ਇੱਕ ਨੁਕੜ ਮੀਟਿੰਗ ਦੇ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਆਪਣੇ ਖ਼ਜਾਨੇ ਨੂੰ ਭਰਣ ਲਈ ਪਿੰਡ-ਪਿੰਡ,  ਗਲੀ-ਗਲੀ  ਸ਼ਰਾਬ  ਦੇ ਠੇਕੇ ਖੋਲ ਰਹੀ ਹੈ।  ਪਿਛਲੇ ਦਿਨਾਂ ਵਿੱਚ 26  ਦੇ ਕਰੀਬ ਗਰਾਮ ਪੰਚਾਇਤਾਂ ਨੇ ਪੰਜਾਬ  ਪੰਚਾਇਤ ਰਾਜ ਐਕਟ ਦੇ ਅਧੀਨ ਇੱਕ ਪੱਤਰ  ਪੰਜਾਬ ਸਰਕਾਰ  ਦੇ ਆਬਕਾਰੀ ਅਤੇ ਕਰ ਆਯੁਕਤ ਨੂੰ ਲਿਖਕੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਠੇਕੇ ਬਿਲਕੁਲ ਨਾ ਖੋਲੇ  ਜਾਣ  ਇਸ  ਨਾਲ  ਪਿੰਡ  ਦਾ  ਮਾਹੋਲ  ਖਰਾਬ  ਹੂੰਦਾ  ਹੈ।  ਪੰਜਾਬ ਆਬਕਾਰੀ ਅਤੇ ਕਰ ਆਯੁਕਤ ਨੇ  ਸ਼ਰਾਬ  ਦੇ ਠੇਕੇ ਨਹੀਂ ਖੋਹਲਣ ਦਾ  ਪ੍ਰਸਤਾਵ ਇਹ ਕਹਿ ਕਰ  ਰੱਦ ਕਰ ਦਿੱਤਾ ਕਿ ਇਸਤੋਂ ਸਰਕਾਰ ਨੂੰ ਲੱਖਾਂ ਰੁਪਏ ਦਾ ਸਾਲਾਨਾ ਘਾਟਾ ਪਵੇਗਾ।  ਸਾਫ਼ ਜ਼ਾਹਿਰ ਹੈ ਕਿ ਆਰਥਿਕ ਘਾਟੇ ਨਾਲੋਂ ਮਨੁੱਖੀ ਜਾਨਾਂ ਦਾ ਘਾਟਾ ਪੈ ਜਾਵੇ ਤਾਂ ਕੋਈ ਹਰਜ ਨਹੀਂ। 

ਅਨੀਤਾ ਸ਼ਰਮਾ  ਨੇ ਕਿਹਾ  ਕਿ ਬਹੂਤ  ਸ਼ਰਮ ਦੀ ਗੱਲ ਹੈ ਕਿ ਪੰਜਾਬ  ਸਰਕਾਰ ਸ਼ਰਾਬ ਵੇਚਕੇ ਆਪਣੇ ਖਜਾਨੇ ਭਰ ਰਹੀ ਹੈ ਲੇਕਿਨ ਇਹ ਸ਼ਰਾਬ ਜੋ  ਗਰੀਬ  ਲੋਕਾ ਦੀ ਜਿੰਦਗੀ ਬਰਬਾਦ ਕਰਦੀ ਹੈ ਅਤੇ ਸਰਕਾਰ ਇਸਨੂੰ ਵੇਚ ਕੇ ਲੱਖਾਂ ਰੁਪਿਆ ਇਕਠਾ  ਕਰਣ  ਦੀ  ਗਲ ਕਰਦੀ ਹੈ।   ਦੂਜੇ ਪਾਸੇ ਸ਼ਰਾਬ ਪੀ-ਪੀ ਕੇ ਸ਼ਰਾਬੀ ਜਦੋਂ ਬੀਮਾਰ ਹੋਕੇ ਇਲਾਜ ਕਰਾਉਣ ਲਈ ਸਿਵਲ ਹਸਪਤਾਲ ਪੁੱਜਦਾ ਹੈ ਤਾਂ ਉਸਨੂੰ ਇੱਥੇ ਕੋਈ ਇਲਾਜ ਨਹੀਂ ਮਿਲਦਾ।  ਸੋਚਣ ਵਾਲੀ ਗਲ ਹੈ ਕਿ ਆਖਿਰ ਇਹ ਸ਼ਰਾਬ ਦੀ ਕਮਾਈ ਪੰਜਾਬ ਸਰਕਾਰ ਕਿਹੜੇ ਮਨੁੱਖ ਕਲਿਆਣ ਵਿੱਚ ਲਗਾ ਰਹੀ ਹੈ।  ਉਹਨਾਂ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਜੇ ਸਰਕਾਰ ਇਸ ਮਾਮਲੇ 'ਤੇ ਉਹਨਾਂ ਨਾਲ ਖੁਲ੍ਹੀ ਬਹਿਸ ਕਰਦੀ ਹੈ ਤਾਂ ਅਸੀਂ ਇਹ ਵੀ ਦੱਸਾਂਗੇ ਕਿ ਕਿਵੇਂ ਉਹਨਾਂ ਢੰਗ ਤਰੀਕਿਆਂ ਨਾਲ ਦੇਸ਼ ਅਤੇ ਲੋਕਾਂ ਲਈ ਕਮਾਈ ਕੀਤੀ ਜਾ ਸਕਦੀ ਹੈ ਜਿਸ ਨਾਲ ਨਸ਼ੇ ਵੀ ਰੁਕਣਗੇ ਅਤੇ ਸਰਕਾਰ ਦੀ ਆਮਦਨ ਵੀ ਵਧੇਗੀ।  

ਇਸ ਨੁੱਕੜ ਮੀਟਿੰਗ ਮੌਕੇ ਸੰਜਨਾ, ਨੀਲਮ ਵਰਮਾ,  ਪੂਨਮ ਅੱਗਰਵਾਲ ਅਤੇ ਰੀਤਾ ਆਦਿ  ਨੇ ਵੀ ਆਪਣੇ ਆਪਣੇ ਵਿਚਾਰ ਰੱਖੇ।  

ਅਨੀਤਾ ਸ਼ਰਮਾ ਨਾਲ ਇਸ ਬਾਰੇ ਹੋਰ ਗੱਲਬਾਤ ਕਰਨ ਲਈ ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ। 
9417423238



ਜੇ ਸਰਕਾਰ ਚਾਹੇ ਤਾਂ ਦੱਸ ਸਕਦੇ ਹਾਂ ਨਸ਼ਿਆਂ ਦੀ ਥਾਂ ਬਦਲਵੀਂ ਆਮਦਨ ਦੇ ਤਰੀਕੇ



                                                                                       यहां भी क्लिक करके देखिये 

No comments: