Wed, Oct 8, 2014 at 2:17 PM
ਅੰਧੋਦਿਆ ਸਮਾਜ ਸੇਵਾ ਸੰਮਤੀ ਨੇ ਕੀਤੀ ਨਵੀਂ ਕੋਸ਼ਿਸ਼
ਲੁਧਿਆਣਾ: 1 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਸਮਾਜ ਵਿੱਚ ਅਨੇਕਾਂ ਹੀ ਉਹ ਬਦਕਿਸਮਤ ਮਾਪੇ ਹੁੰਦੇ ਹਨ ਜੋ ਬੱਚਿਆਂ ਨੂੰ ਜਨਮ ਤਾਂ ਦੇ ਦਿੰਦੇ ਹਨ ਪਰ ਉਨ•ਾਂ ਦੀ ਪਾਲਣ ਪੋਸ਼ਨ ਵਿਸ਼ੇਸ਼ ਤੌਰ ਤੇ ਵਿਦਿਆ ਦਿਵਾਉਣ ਵਿੱਚ ਅਸਫਲ ਰਹਿ ਜਾਂਦੇ ਹਨ । ਜਿਸ ਦੇ ਕਾਰਨ 40ਫੀ ਸਦੀ ਬੱਚੇ ਵਿਦਿਆ ਹਾਸਲ ਕਰਨ ਤੋਂ ਵਾਝੇ ਰਹਿ ਜਾਂਦੇ ਹਨ । ਗੁਰੂਆਂ, ਪੀਰਾਂ, ਪੈਗੰਬਰਾਂ ਤੇ ਬੁੱਧੀਜੀਵੀਆਂ ਨੇ ਇਹ ਸਿੱਧ ਕੀਤਾ ਹੈ ਕਿ ਲੋੜਵੰਦ ਦੀ ਮਦਦ ਤੇ ਗਰੀਬ ਅਨਾਥ ਬੱਚਿਆਂ ਦੀ ਬਾਂਹ ਫੜਣ ਵਾਲੇ ਨੂੰ ਸਭ ਤੋਂ ਉਤਮ ਸੇਵਾ ਦਾ ਦਰਜਾ ਮਿਲਦਾ ਹੈ । ਇਸ ਸਬੰਧ ਵਿੱਚ ਮਹਾਂਨਗਰ ਘੁਮਾਰ ਮੰਡੀ ਇਲਾਕੇ ਦੇ ਮੋਹਤਵਰ ਵਿਅਕਤੀਆਂ ਦੀ ਅਗਵਾਈ ਹੇਠ ਇਕ ਸਮਾਜਿਕ ਸੰਸਥਾ ਅੰਧੋਦਿਆ ਸਮਾਜ ਸੇਵਾ ਸੰਮਤੀ ਅੱਗੇ ਆਈ ਹੈ । ਜਿਸ ਦੇ ਸਰਪ੍ਰਸਤ ਭੁਪਿੰਦਰ ਸਿੰਘ, ਪ੍ਰਧਾਨ ਸੰਤੋਖ ਸਿੰਘ, ਸਕੱਤਰ ਹਰਜੀਤ ਸਿੰਘ ਨੰਦਾ, ਤਵਨਿੰਦਰ ਸਿੰਘ ਪਨੇਸਰ, ਅਮਨਦੀਪ ਸਿੰਘ ਸੋਹਲ, ਸੁਰਿੰਦਰ ਸਿੰਘ ਮਠਾੜੂ ਨੇ ਸਾਂਝੇ ਤੌਰ ਤੇ ਦੱਸਿਆ ਇਹ ਸੰਸਥਾ ਰਾਜਨੀਤੀ ਤੇ ਧਾਰਮਿਕ ਕੰਮਾਂ ਤੋਂ ਵੱਖ ਹੈ । ਇਸ ਸੰਸਥਾ ਦਾ ਮਿਸ਼ਨ ਗਰੀਬ ਤੇ ਅਨਾਂਥ ਬੱਚਿਆਂ ਨੂੰ ਛੋਟੀਆਂ ਜਮਾਤਾਂ ਤੱਕ ਮੁਫਤ ਵਿਦਿਆ ਦਿਵਾਉਣਾ ਹੈ । ਜੇਹੜੇ ਪ੍ਰੀਵਾਰ ਇਸ ਮਹਿੰਗਾਈ ਦੇ ਯੂੱਗ ਵਿੱਚ ਆਪਣੇ ਬੱਚਿਆਂ ਨੂੰ ਵਿਦਿਆਂ ਦਿਵਾਉਣ ਵਿੱਚ ਬੇਵੱਸ ਜਾਂ ਕਿਸੇ ਮਜਬੂਰੀ ਦਾ ਸ਼ਿਕਾਰ ਬਣ ਬੱਚਿਆਂ ਨੂੰ ਵਿੱਦਿਆਂ ਦਵਾਉਣ ਵਿੱਚ ਅਸਫਲ ਹਨ । ਉਨ•ਾਂ ਬੱਚਿਆਂ ਨੂੰ ਇਹ ਸੰਸਥਾ ਸਕੂਲ ਦੇ ਦਾਖਲੇ ਤੋਂ ਲੈਕੇ ਸਕੂਲ ਦੀ ਫੀਸ, ਕਿਤਾਬਾਂ ਵਰਦੀ ਆਦਿ ਦਾ ਖਰਚ ਕਰੇਗੀ । ਚਾਹੇ ਬੱਚਾ ਕਿਸੇ ਵੀ ਸਕੂਲ ਵਿੱਚ ਪੜਦਾ ਹੋਵੇ । ਉਸ ਨੂੰ ਵਿਦਿਆ ਪੱਖੀ ਯੋਗ ਮਦਦ ਕੀਤੀ ਜਾਵੇਗੀ । ਇਸ ਮਿਸ਼ਨ ਵਿੱਚ ਵੱਖ ਵੱਖ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਸਹਿਯੋਗ ਵੀ ਮਿਲ ਰਿਹਾ ਹੈ ।

No comments:
Post a Comment