Friday, October 24, 2014

ਪ੍ਰੋ. ਹਜ਼ਾਰਾ ਸਿੰਘ ਦੇ ਦੇਹਾਂਤ 'ਤੇ ਸ਼ੋਕ ਦਾ ਪ੍ਰਗਟਾਵਾ

Fri, Oct 24, 2014 at 12:53 PM
ਪੰo ਸਾਹਿਤ ਅਕਾਡਮੀ ਲੁਧਿਆਣਾ ਦੇ ਬਜ਼ੁਰਗ ਜੀਵਨ ਮੈਂਬਰ ਸਨ ਡਾ. ਹਜ਼ਾਰਾ ਸਿੰਘ 
ਸਾਰੇ ਮੈਂਬਰਾਂ ਨੂੰ ਨਹੀਂ ਦਿੱਤੀ ਗਈ ਸੋਗ ਸਭਾ ਦੀ ਅਗਾਊਂ ਜਾਣਕਾਰੀ 
ਲੁਧਿਆਣਾ: 24 ਅਕਤੂਬਰ 2014: (*ਡਾ. ਗੁਲਜ਼ਾਰ ਸਿੰਘ ਪੰਧੇਰ//ਪੰਜਾਬ ਸਕਰੀਨ ਬਿਊਰੋ):

ਸੁਤੰਤਰਤਾ ਸੰਗਰਾਮੀ, ਸਿੱਖਿਆ ਸ਼ਾਸ਼ਤਰੀ, ਪੰਜਾਬੀ ਤੇ ਅੰਗਰੇਜ਼ੀ ਦੇ ਸਾਹਿਤਕਾਰ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਬਜ਼ੁਰਗ ਜੀਵਨ ਮੈਂਬਰ ਡਾ. ਹਜ਼ਾਰਾ ਸਿੰਘ ਦੇ ਅਚਾਨਕ ਵਿਛੋੜੇ 'ਤੇ ਅਕਾਡਮੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਹਜ਼ਾਰਾ ਸਿੰਘ ਸਾਡੇ ਸੀਨੀਅਰ ਮੈਂਬਰਾਂ ਵਿਚੋਂ ਸਨ ਜਿਨ੍ਹਾਂ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀਆਂ ਕਈ ਪੁਸਤਕਾਂ ਅੰਗਰੇਜੀ ਤੇ ਪੰਜਾਬੀ ਵਿਚ ਰਚੀਆਂ। ਉਨ੍ਹਾਂ ਦੇ ਵਿਛੋੜੇ ਨਾਲ ਸਾਡੇ ਕੋਲੋਂ ਇਕ ਸਿੱਖਿਆ ਸ਼ਾਸ਼ਤਰੀ ਤੇ ਨਾਮਵਰ ਵਿਦਵਾਨ ਚਲਾ ਗਿਆ ਹੈ।  
ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਹਜ਼ਾਰਾ ਸਿੰਘ ਨੇ ਸੁਤੰਤਰਤਾ ਸੰਗਰਾਮ ਵਿਚ ਲਗਦੀ ਵਾਹ ਭਰਪੂਰ ਯੋਗਦਾਨ ਦਿੱਤਾ। ਉਹ ਸ੍ਰੀ ਸੁਭਾਸ਼ ਚੰਦਰ ਬੋਸ ਦੀ ਫ਼ੌਜ ਦਾ ਅੰਗ ਸਨ। ਉਨ੍ਹਾਂ ਦੇ ਵਿਛੋੜੇ ਨਾਲ ਸਾਡੇ ਕੋਲੋਂ ਇਕ ਸਿਰੜੀ, ਨਿਰਭੈ ਤੇ ਬੇਬਾਕ ਸੂਰਮਾ ਵਿਛੜ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਡਾ. ਹਜ਼ਾਰਾ ਸਿੰਘ ਇਕ ਨਾਮਵਰ ਸਿਖਿਆ ਸ਼ਾਸ਼ਤਰੀ ਵਜੋਂ ਲੰਮਾ ਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਪ੍ਰਾਅਧਿਆਪਕ ਤੇ ਮੁਖੀ ਰਹੇ। ਉਨ੍ਹਾਂ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਜੀਵਨ ਸੇਧ ਦਿੱਤੀ। ਪ੍ਰਿੰ. ਪ੍ਰੇਮ ਸਿੰਘ ਬਜਾਜ ਨੇ ਕਿਹਾ ਕਿ ਮੈਂ ਡਾ. ਹਜ਼ਾਰਾ ਸਿੰਘ ਦੇ ਉਸਾਰੂ ਤੇ ਸੰਘਰਸ਼ਮਈ ਜੀਵਨ ਨੂੰ ਸਲਾਮ ਕਰਦਾ ਹਾਂ।
ਸ਼ੋਕ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ, ਸਾਬਕਾ ਜਨਰਲ ਸਕੱਤਰ ਪ੍ਰੋ.ਰਵਿੰਦਰ ਭੱਠਲ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਸੁਰਿੰਦਰ ਕੈਲੇ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਸਕੱਤਰ ਸੁਰਿੰਦਰ ਰਾਮਪੁਰੀ, ਡਾ. ਗੁਲਜ਼ਾਰ ਸਿੰਘ ਪੰਧੇਰ ਤੇ ਸਹਿਜਪ੍ਰੀਤ ਮਾਂਗਟ, ਪ੍ਰੀਤਮ ਸਿੰਘ ਭਰੋਵਾਲ, ਮਿੱਤਰ ਸੈਨ ਮੀਤ ਸਮੇਤ ਸਥਾਨਕ ਮੈਂਬਰ ਸ਼ਾਮਲ ਸਨ।

*ਡਾ. ਗੁਲਜ਼ਾਰ ਸਿੰਘ ਪੰਧੇਰ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰੈਸ ਸਕੱਤਰ ਹਨ। 

ਪੋਸਟ ਸਕ੍ਰਿਪਟ: ਇਸੇ ਦੌਰਾਨ ਪ੍ਰਮੁੱਖ ਕਲਮਕਾਰ ਅਤੇ ਸੀਨੀਅਰ ਕੈਮਰਾਮੈਨ ਹੋਣ ਦੇ ਨਾਲ ਨਾਲ ਸਾਹਿਤ ਅਕਾਦਮੀ ਦੀਆਂ ਸਰਗਰਮੀਆਂ ਵਿੱਚ ਜੋਸ਼ੋ ਖਰੋਸ਼ ਨਾਲ ਭਾਗ ਲੈਣ ਵਾਲੇ ਜਨਮੇਜਾ ਸਿੰਘ ਜੋਹਲ ਨੇ ਗਿਲਾ ਕੀਤਾ ਹੈ ਕਿ ਕਿਸੇ ਦੱਸਿਆ ਨਹੀਂ, ਇਹ ਸ਼ੋਕ ਸਭਾ ਕਦ ਹੋਈ, ਅੱਗੇ ਤੌਂ ਕਿਰਪਾ ਕਰਕੇ ਅਗਾਊਂ ਦੱਸ ਦਿੱਤਾ ਜਾਵੇ ਜੀ। 
ਧੰਨਵਾਦ 
Janmeja Singh Johl


No comments: