Saturday, October 18, 2014

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਸਾਫ਼-ਸਫ਼ਾਈ

Sat, Oct 18, 2014 at 4:31 PM
SGPC ਦੇ ਸਹਿਯੋਗ ਨਾਲ ਨਿਊਯਾਰਕ ਦੀਆਂ ਸੰਗਤਾਂ ਵੱਲੋਂ ਸਫਾਈ ਚੇਤਨਾ 
ਅੰਮ੍ਰਿਤਸਰ 18 ਅਕਤੂਬਰ(ਇੰਦਰ ਮੋਹਣ ਸਿੰਘ ਅਨਜਾਣ//SGPC//ਪੰਜਾਬ ਸਕਰੀਨ):
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਅਪੀਲ ਦੇ ਅਧਾਰਪੁਰ ਸ. ਅਮਰੀਕ ਸਿੰਘ ਸਿਡਾਨਾ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਬੰਸ ਕੌਰ ਸਿਡਾਨਾ ਦੁਆਰਾ ਨਿਊਯਾਰਕ ਦੀ ਸੰਗਤ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਸਾਫ਼-ਸਫ਼ਾਈ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸ. ਸਿਡਾਨਾ ਦੇ ਪ੍ਰੀਵਾਰ ਨਾਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸਾਫ਼-ਸਫ਼ਾਈ ਲਈ ਜਾਗਰੂਕ ਕਰਨ ਸਮੇਂ ਸਫ਼ਾਈ ਸਬੰਧੀ ਸਲੋਗਨ (ਨਾਹਰਿਆਂ) ਦੇ ਬੈਨਰ ਫੜ੍ਹ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਅਤੇ ਦੁਕਾਨਾਂ ਵਾਲਿਆਂ ਨੂੰ ਮਿਲੇ ਤੇ ਉਨ੍ਹਾਨੂੰ ਬੇਨਤੀ ਕੀਤੀ ਕਿ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਦੀ ਸਥਾਪਨਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਤੇ ਇਨ੍ਹਾਂ ਦੇ ਆਲੇ-ਦੁਆਲੇ ਹਰ ਕਿੱਤੇ ਦੇ ਲੋਕਾਂ ਨੂੰ ਵਸਾਇਆ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਨਗਰੀ ਨੂੰ ਸਾਫ਼-ਸੁਥਰਾ ਰੱਖਣਾ ਸਾਡੀ ਪਹਿਲੀ ਜਿੰਮੇਵਾਰੀ ਹੈ। ਉਨ੍ਹਾਂਕਿਹਾ ਕਿ ਇਹ ਸਾਫ਼ ਸਫ਼ਾਈ ਰੱਖਣ ਲਈ ਸਭ ਨੂੰ ਸਪੈਸ਼ਲ ਲਿਫਾਫੇ ਦਿੱਤੇ ਜਾਣਗੇ ਜਿਨ੍ਹਾਂ  ਵਿੱਚ ਆਪਣੇ ਘਰਾਂ ਤੇ ਦੁਕਾਨਾਂ ਦਾ ਕੂੜਾ ਕਰਕਟ ਪਾ ਕੇ ਮਿਥੇ ਹੋਏ ਸਥਾਨ ਤੇ ਪਏ ਕੂੜੇਦਾਨ ਵਿੱਚ ਪਾਉਣਾ ਹੋਵੇਗਾ। ਸਾਡੇ ਵਾਲੋਂ ਚਲਾਈਆਂ ਜਾ ਰਹੀਂਆਂ ਵਿਸ਼ੇਸ਼ ਗੱਡੀਆਂ ਇਸ ਕੂੜੇ ਨੂੰ ਰੋਜ਼ਾਨਾ ਯੋਗ ਸਥਾਨ ਪੁਰ ਸੁੱਟ ਕੇ ਆਉੇਣਗੀਆਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਅਧਿਕਾਰੀ ਸ. ਮਨਜੀਤ ਸਿੰਘ ਸਕੱਤਰ, ਸ. ਕੇਵਲ ਸਿੰਘ ਐਡੀ: ਸਕੱਤਰ, ਸ. ਸੁਖਦੇਵ ਸਿੰਘ ਭੂਰਾ ਕੋਹਨਾ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲਿਸੀਟੀ, ਸ. ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਸ. ਪ੍ਰਵਿੰਦਰ ਸਿੰਘ, ਸ. ਸੁੱਖਾ ਸਿੰਘ, ਸ. ਰਾਮ ਸਿੰਘ ਸਾਬਕਾ ਮੀਤ ਸਕੱਤਰ, ਸ. ਕੁਲਜੀਤ ਸਿੰਘ  ਨਿਉਯਾਰਕ ਦੀ ਸੰਗਤ ਅਤੇ ਆਲੇ-ਦੁਆਲੇ ਦੇ ਦੁਕਾਨਦਾਰ ਹਾਜ਼ਰ ਸਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਸਾਫ਼-ਸਫ਼ਾਈ

No comments: