Sat, Sep 27, 2014 at 7:16 PM Updated on Sep 28 2014 8:50 AM
ਲੁਧਿਆਣਾ ਪੁਲਿਸ ਨੂੰ ਐਕਸ਼ਨ ਤੋਂ ਬਾਅਦ ਲੱਗੀ "ਐਨਕਾਊਂਟਰ" ਦੀ ਭਿਣਕ
ਦੋਹਾਂ ਮੁਲਜ਼ਮ ਭਰਾਵਾਂ ਨੂੰ ਗੁਆਂਢੀਆਂ ਦੇ ਘਰੋਂ ਵੱੜ ਕੇ ਪੁਲਿਸ ਨੇ ਬਣਾਇਆ ਨਿਸ਼ਾਨਾ
ਲੁਧਿਆਣਾ:27 ਸਤੰਬਰ 2014:(ਪੰਜਾਬ ਸਕਰੀਨ ਬਿਊਰੋ):
ਇਰਾਦਾ ਕਤਲ ਸਮੇਤ ਹੋਰ ਕਈ ਸੰਗੀਨ ਮਾਮਲਿਆਂ ਵਿੱਚ ਨਾਮਜੱਦ ਦੋ ਨੌਜਵਾਨਾਂ ਨੂੰ ਖੰਨਾ ਪੁਲਿਸ ਨੇ ਅਜੀਬੋਗਰੀਬ ਹਲਾਤ ਵਿੱਚ ਲੁਧਿਆਣਾ ਦੀ ਜਮਾਲਪੁਰ ਕਲੋਨੀ ਦੇ ਨਜਦੀਕ ਅਹਲੂਵਾਲੀਆ ਕਲੋਨੀ ਦੇ ਇੱਕ ਘਰ ਵਿੱਚੋਂ ਲੁਕੇ ਹੋਣ ਦੀ ਜਾਣਕਾਰੀ ਮਿਲਣ ਤੇ "ਐਨਕਾਉਂਟਰ" ਵਿੱਚ ਮਾਰ ਮੁਕਾਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਕਾਰਵਾਈ ਦੌਰਾਨ ਇਨ੍ਹਾਂ ਢੇਰ ਕੀਤੇ ਮੁਲਜਮਾਂ ਦਾ ਇੱਕ ਸਾਥੀ ਪੁਲਿਸ ਨੇ ਬੰਦੀ ਬਣਾ ਲਿਆ ਜਦਕਿ ਦੋ ਹੋਰ ਮੌਕੇ ਦਾ ਫਾਇਦਾ ਚੁੱਕ ਕੇ ਭੱਜਣ ਵਿੱਚ ਕਾਮਯਾਬ ਰਹੇ। ਹਾਲਾਂਕਿ ਖੰਨਾ ਪੁਲਿਸ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਕਾਨ ਅੰਦਰ ਲੁੱਕੇ ਹੋਏ ਉਕਤ ਮੁਲਜਮਾਂ ਨੇ ਪੁਲਿਸ ਰੇਡ ਦੀ ਭਿਣਕ ਮਿਲਦੇ ਹੀ ਪੁਲਿਸ ਪਾਰਟੀ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ,ਜਿਸ ਵਜ੍ਹਾ ਨਾਲ ਪੁਲਿਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ,ਤੇ ਇਸ ਕ੍ਰਾਸ ਫਾਇਰਿੰਗ ਵਿੱਚ ਦੋਨਾਂ ਮੁਲਜਮਾਂ ਦੀ ਗੋਲੀ ਲੱਗਣ ਕਾਰਣ ਮੌਕੇ ਤੇ ਹੀ ਮੌਤ ਹੋ ਗਈ, ਪਰ ਇੱਥੇ ਚਰਚਾਵਾਂ ਦਾ ਬਜਾਰ ਗਰਮ ਰਿਹਾ ਕਿ ਅਜਿਹਾ ਕੀ ਕਾਰਣ
ਫੋਟੋ ਦੈਨਿਕ ਸਵੇਰਾ ਤੋਂ ਧੰਨਵਾਦ ਸਹਿਤ |
ਸੀ ਕਿ ਐਨੇ "ਖੂੰਖਾਰ ਦੱਸੇ ਜਾ ਰਹੇ ਮੁਲਜਮਾਂ" ਦੀ ਭਾਲ ਵਿੱਚ ਰੇਡ ਕਰਣ ਆਈ ਖੰਨਾ ਪੁਲਿਸ ਨੇ ਸਥਾਨਕ ਲੁਧਿਆਣਾ ਪੁਲਿਸ ਨੂੰ ਕਿਸ ਖਾਸ ਮੰਤਵ ਨਾਲ ਆਪਣੀ ਕਾਰਵਾਈ ਬਾਰੇ ਨਾਂ ਤਾਂ ਭਿਣਕ ਲੱਗਣ ਦਿੱਤੀ ਤੇ ਨਾਂ ਹੀ ਸਥਾਨਕ ਪੁਲਿਸ ਤੋਂ ਕੋਈ ਮਦਦ ਲਈ। ਪੁਲਿਸ ਮੁਕਾਬਲੇ ਵਿੱਚ ਗੋਲੀ ਦਾ ਸ਼ਿਕਾਰ ਹੋਏ ਆਰੋਪੀਆਂ ਦੇ ਨਾਮ ਮਾਛੀਵਾੜਾ ਦੇ ਰਹਿਣ ਵਾਲੇ ਜਤਿੰਦਰ ਸਿੰਘ ਉਰਫ ਗੋਲਡੀ ਅਤੇ ਹਰਵਿੰਦਰ ਸਿੰਘ ਉਰਫ ਲਾਲੀ ਦੱਸੇ ਜਾਂਦੇ ਹਨ,ਜੋ ਕਿ ਰਿਸ਼ਤੇ ਵਿੱਚ ਸਕੇ ਭਰਾ ਸਨ ਤੇ ਦੋਨਾਂ ਖਿਲਾਫ ਇਰਾਦਾ ਕਤਲ ਸਮੇਤ ਹੋਰ ਕਈ ਸੰਗੀਨ ਮਾਮਲੇ ਦਰਜ ਹਨ ਤੇ ਇਲਾਕੇ ਵਿੱਚ ਦੋਨਾਂ ਭਰਾਵਾਂ ਦਾ ਖਾਸਾ ਖੌਫ ਸੀ। ਇਸ ਗੁੱਪ ਚੁੱਪ ਪੁਲਿਸ ਐਂਨਕਾਊਂਟਰ ਨਾਲ ਜੁੜੇ ਅਹਿਮ ਤੱਥਾਂ ਬਾਰੇ ਪੁਲਿਸ ਦੇ ਆਲਾ ਅਧਿਕਾਰੀ ਡੂੰਘੀ ਜਾਂਚ ਕਰ ਰਹੇ ਹਨ। ਜਲਦੀ ਹੀ ਇਸ ਜਾਂਚ ਦੇ ਨਤੀਜੇ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਸਨਸਨੀ ਫੈਲਾਉਣ ਵਾਲੇ ਇਸ ਪੁਲਿਸ ਐਂਨਕਾਉਂਟਰ ਦਾ ਇਹ ਮਾਮਲਾ ਸ਼ਨੀਵਾਰ ਸਵੇਰ ਕਰੀਬ ਨੌਂ ਵਜੇ ਦਾ ਹੈ ਜਦੋਂ ਜਮਾਲਪੁਰ ਇਲਾਕੇ ਦੇ ਨਜਦੀਕ ਆਹਲੂਵਾਲੀਆਂ ਕਲੋਨੀ ਵਿੱਚ ਇੱਕ ਘਰ ਵਿੱਚੋਂ ਅਚਾਨਕ ਤਾਬੜਤੋੜ ਫਾਇਰਿੰਗ ਦੀ ਅਵਾਜ ਸੁਣ ਕੇ ਆਲੁ ਦੁਆਲੇ ਕਾਫੀ ਦਹਿਸ਼ਤ ਦਾ ਮਾਹੌਲ ਬਣ ਗਿਆ। ਅਸਲ ਵਿੱਚ ਗੋਲੀਆਂ ਚੱਲਣ ਦੀ ਇਹ ਅਵਾਜ ਆਹਲੂਵਾਲੀਆ ਕਲੋਨੀ ਵਿੱਚ ਸਿਮਰਨ ਨਾਮ ਦੀ ਔਰਤ ਦੇ ਘਰੋਂ ਆ ਰਹੀਆਂ ਸਨ, ਜਿਸ ਦੇ ਘਰ ਵਿੱਚ ਕਰੀਬ ਤਿੰਨ ਚਾਰ ਮਹੀਨਿਆਂ ਤੋਂ ਪੰਜ ਛੇ ਨੌਜਵਾਨ ਕਮਰਾ ਕਿਰਾਏ ਤੇ ਲੈ ਕੇ ਰਹਿ ਰਹੇ ਸਨ। ਸਿਮਰਨ ਨਾਮ ਦੀ ਇਸ ਔਰਤ ਦੇ ਘਰਵਾਲੇ ਅਰਵਿੰਦਰ ਸਿੰਘ ਦੀ ਕਰੀਬ ਛੇ ਮਹੀਨੇ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਸਿਮਰਨ ਇਨ੍ਹੀ ਦਿਨੀ ਘਰ ਵਿੱਚ ਹੀ ਬਿਊਟੀ ਪਾਰਲਰ ਅਤੇ ਪੀ.ਜੀ ਚਲਾ ਰਹੀ ਸੀ।ਜਾਣਕਾਰੀ ਮੁਤਾਬਕ ਨੌ ਕੁ ਵਜੇ ਦੇ ਕਰੀਬ, ਕਾਲੇ ਰੰਗ ਦੀ ਸਕਾਰਪਿਓ ਕਾਰ ਜਿਸ ਤੇ ਮਾਛੀਵਾੜਾ ਪੁਲਿਸ ਲਿਖਿਆ ਹੋਇਆ ਤੀ,ਵਿੱਚ ਸਵਾਰ ਹੋ ਕੇ ਕੁਝ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਮੁਲਾਜਮ ਦਸਿੱਆ।ਇਸ ਸਕਾਰਪਿਓ ਵਿੱਚੋਂ ਉਤੱਰੇ ਤਿੰਨ ਵਿਅਕਤੀਆਂ ਨੇ ਸਿਮਰਨ ਦੇ ਗੁਆਂਢੀ ਦੇ ਘਰ ਦੀ ਡੋਰ ਬੈੱਲ ਵਜਾਈ,ਤੇ ਕਾਰ ਵਿੱਚੋਂ ਨਿਕੱਲੇ ਹੋਰ ਸਾਦੀ ਵਰਦੀ ਧਾਰੀ ਪੁਲਿਸ ਮੁਲਾਜਮ ਸਿਮਰਨ ਦੇ ਘਰ ਵੱਲ ਨੂੰ ਚਲੇ ਗਏ।ਕੁਝ ਪੁਲਿਸ ਮੁਲਾਜਮਾਂ ਗੁਆਂਢੀਆਂ ਦੇ ਘਰੋਂ ਛੱਤ ਵੱਲ ਚਲੇ ਗਏ ਅਤੇ ਕੁਝ ਸਿਮਰਨ ਤੋਂ ਗੇਟ ਖੁਲ੍ਹਵਾ ਕੇ ਅੰਦਰ ਵੱੜੇ।ਪੁਲਿਸ ਸੂਤਰਾਂ ਮੁਤਾਬਕ ਪੁਲਿਸ ਦੇ ਅੰਦਰ ਵੜਣ ਦੀ ਭਿਣਕ ਪੈਣ ਤੇ ਅੰਦਰ ਕਮਰੇ ਵਿੱਚੋਂ ਕਿਸੇ ਨੇ ਫਾਇਰ ਕੀਤਾ ਤੇ ਪੁਲਿਸ ਨੇ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ,ਜਿਸ ਵਿੱਚ ਦੋ ਨੌਜਵਾਨ ਮਾਰੇ ਗਏ ਤੇ ਇੱਕ ਨੌਜਵਾਨ ਕਮਰੇ ਵਿੱਚੋਂ ਨਿੱਕਲ ਕੇ ਬਾਹਰ ਵੱਲ ਭਜਿੱਆ ਜਿਸ ਨੂੰ ਪੁਲਿਸ ਨੇ ਪਿੱਛਾ ਕਰਕੇ ਗਲੀ ਦੇ ਮੋੜ ਤੋਂ ਹੀ ਦਬੋਚ ਲਿਆ।ਪੁਲਿਸ ਮੁਤਾਬਕ ਇਨ੍ਹਾਂ ਦੇ ਦੋ ਹੋਰ ਸਾਥੀ ਇਸ ਦੌਰਾਨ ਫਰਾਰ ਹੋਣ ਵਿੱਚ ਕਾਮਯਾਬ ਰਹੇ।
ਮਾਛੀਵਾੜਾ ਪੁਲਿਸ ਮਿੰਟਾਂ 'ਚ ਐਕਸ਼ਨ, ਲੁਧਿਆਣਾ ਪੁਲਿਸ ਘੰਟਾ ਭਰ ਅੰਦਰ ਨਾ ਵੜੀ
ਫੋਟੋ ਦੈਨਿਕ ਸਵੇਰਾ ਤੋਂ ਧੰਨਵਾਦ ਸਹਿਤ |
ਇਸ ਮਾਮਲੇ ਦੀ ਭਿਣਕ ਪੈਣ ਤੇ ਆਲਾ ਅਧਿਕਾਰੀਆਂ ਨੂੰ ਹੱਥਾਂ ਦੀ ਪੈ ਗਈ ਤੇ ਪੁਲਿਸ ਕਮਿਸ਼ਨਰ ਪ੍ਰਮੋਦ ਬਾਨ,ਏ.ਡੀ.ਸੀ.ਪੀ ਸਤਬੀਰ ਸਿੰਘ ਅਟਵਾਲ,ਏ.ਡੀ.ਸੀ.ਪੀ ਹਰਮੋਹਨ ਸਿੰਘ ਸੰਧੂ,ਏ.ਸੀ.ਪੀ ਸਾਹਨੇਵਾਲ ਲਖਬੀਰ ਸਿੰਘ ਟਿਵਾਣਾ,ਏ.ਸੀ.ਪੀ ਪੂਰਬੀ ਗੁਰਜੀਤ ਸਿੰਘ ਅਤੇ ਏ.ਸੀ.ਪੀ ਕ੍ਰਾਈਮ ਜਸਵਿੰਦਰ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪੁੱਜੇ ਤੇ ਸਾਰੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ।ਮੌਕੇ ਤੇ ਹਾਜਰ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਐਂਕਾਉਂਟਰ ਕਰਣ ਵਿੱਚ ਬਾਹਰ ਦੀ ਪੁਲਿਸ ਨੇ ਕੁੱਝ ਮਿਨਟਾਂ ਦਾ ਸਮਾਂ ਲੈ ਕੇ ਪੂਰੀ ਕਾਰਵਾਈ ਨਬੇੜ ਦਿੱਤੀ ਪਰ ਇਸ ਐਂਕਾਉਂਟਰ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੀ ਲੁਧਿਆਣਾ ਪੁਲਿਸ ਪੂਰਾ ਘੰਟਾ ਭਰ ਅੰਦਰ ਹੋਰ ਬਦਮਾਸ਼ਾਂ ਦੇ ਹੋਣ ਦੇ ਖਤਰੇ ਨੂੰ ਭਾਂਪ ਕੇ ਅੰਦਰ ਨਾ ਵੜ ਦੀ ਹਿਆ ਨਾ ਕਰ ਸਕੀ। ਜਦੋਂ ਅੰਦਰ ਕਿਸੇ ਹੋਰ ਮੁਲਜਮ ਦੇ ਨਾ ਹੋਣ ਦੀ ਪੂਰੀ ਤਸੱਲੀ ਹੋਈ ਤਾਂ ਪੁਲਿਸ ਘਰ ਦੇ ਅੰਦਰ ਵੜੀ ਤੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ।ਜਾਣਕਾਰੀ ਮੁਤਾਬਕ ਇਸ ਪੂਰੀ ਕਾਰਵਾਈ ਵਿੱਚ ਕਰੀਬ 14 ਰਾਊਂਡ ਫਾਇਰਿੰਗ ਹੋਈ।
ਖੰਨਾਂ ਪੁਲਿਸ ਦਾ ਐਨਕਾਉਂਟਰ ਛੱਡ ਗਿਆ ਕਈ ਸਵਾਲ
ਸ਼ਨੀਵਾਰ ਨੂੰ ਪੁਲਿਸ ਵਲੋਂ ਐਨਕਾਊਂਟਰ ਕਰਕੇ ਦੋ ਆਰੋਪੀਆਂ ਨੂੰ ਮਾਰ ਮੁਕਾਉਣ ਦਾ ਮਾਮਲਾ ਕਈ ਅਣਸੁਲਝੇ ਸਵਾਲਾਂ ਨੂੰ ਜਨਮ ਦੇ ਗਿਆ ਹੈ ਜਿਸ ਦੀ ਤਫਤੀਸ਼ ਆਲਾ ਅਧਿਕਾਰੀਆਂ ਵਲੋਂ ਸੁਰੂ ਕਰ ਦਿੱਤੀ ਗਈ ਹੈ। ਸਵਾਲ ਇਹ ਹੈ ਕਿ ਅਸਲ ਵਿੱਚ ਇਹ ਦੋਨੋਂ ਐਂਨੇ ਹਾਰਡ ਕੋਰ ਅਪਰਾਧੀ ਸੀ ਵੀ,ਜਾਂ ਕਿਸੇ ਸਾਜਿਸ਼ ਤਹਿਤ ਪੁਲਿਸ ਨੇ ਐਂਕਾਊਂਟਰ ਦੇ ਨਾਮ ਤੇ ਦੋ ਨੌਜਵਾਨਾਂ ਨੂੰ ਮਾਰ ਮੁਕਾਇਆ ਹੈ? ਦਫ਼ਾ 307ਅਤੇ ਹੋਰ ਮਾਮਲਿਆਂ ਵਿੱਚ ਨਾਮਜੱਦ ਇਹ ਆਰੋਪੀ ਕੀ ਐਨੇਂ ਵੱਡੇ ਬਦਮਾਸ਼ ਸਨ ਕਿ ਇਨ੍ਹਾਂ ਦਾ ਪੁਲਿਸ ਐਨਕਾਉਂਟਰ ਕਰਨਾ ਪਿਆ? ਜੇ ਅਸਲ ਵਿੱਚ ਹੀ ਇਹ ਬਹੁਤ ਖਤਰਨਾਕ ਮੁਜਰਮ ਸਨ ਤਾਂ ਫਿਰ ਇਨ੍ਹਾਂ ਨੂੰ ਕਾਬੂ ਕਰਣ ਲਈ ਮਾਰੀ ਰੇਡ ਵਿੱਚ ਖੰਨਾਂ ਪੁਲਿਸ ਨੇ ਸਥਾਨਕ ਪੁਲਿਸ ਦੀ ਮਦਦ ਲੈਣਾ ਜਰੂਰੀ ਕਿਊਂ ਨਾ ਸਮਝਿਆ? ਮਦਦ ਤਾਂ ਦੂਰ ਦੀ ਗੱਲ ਹੈ ਇਸ ਕਾਰਵਾਈ ਨੂੰ ਬਿਨਾਂ ਸਥਾਨਕ ਅਧਿਕਾਰੀਆਂ ਦੀ ਜਾਣਕਾਰੀ ਤੋਂ
ਫੋਟੋ ਦੈਨਿਕ ਸਵੇਰਾ ਤੋਂ ਧੰਨਵਾਦ ਸਹਿਤ |
ਅੰਜਾਮ ਦੇਣ ਪਿੱਛੇ ਟੀਚਾ ਇਨ੍ਹਾਂ ਨੂੰ ਗਿਰਫਤਾਰ ਕਰਨਾ ਹੀ ਸੀ ਜਾਂ ਫਿਰ ਇਨ੍ਹਾਂ ਦਾ ਮਾਮਲਾ ਨਬੇੜਨ ਦੀ ਸੋਚ ਕੇ ਹੀ ਸਥਾਨਕ ਅਧਿਕਾਰੀਆਂ ਨੂੰ ਭਿਣਕ ਨਾ ਲੱਗਣ ਦਿੱਤੀ ਗਈ? ਅਜੇ ਤੱਕ ਸੂਤਰ ਦੱਸਦੇ ਹਨ ਕਿ ਮਾਰੇ ਗਏ ਦੋਨਾਂ ਭਰਾਵਾਂ ਸਮੇਤ ਗਿਰਫਤਾਰ ਕੀਤੇ ਨੌਜਵਾਨ ਅਤੇ ਫਰਾਰ ਹੋਏ ਆਰੋਪੀਆਂ ਕੋਲੋਂ ਇੱਕ ਪਿਸਤੌਲ ਬਰਾਮਦ ਹੋਈ, ਫਿਰ ਕੀ ਇੱਕ ਪਿਸਤੌਲ ਦੇ ਸਿਰ ਤੇ ਇਨ੍ਹਾਂ ਨੌਜਵਾਨਾਂ ਨੇ ਪੁਲਿਸ ਨਾਲ ਮੁਕਾਬਲਾ ਕਰਣ ਲਈ ਗੋਲੀਆਂ ਚਲਾਉਣ ਦੀ ਹਿੰਮਤ ਵਿਖਾ ਦਿੱਤੀ? ਖੈਰ ਇਨ੍ਹਾਂ ਸਵਾਲਾਂ ਦੇ ਜਵਾਬ ਆਉਣੇ ਜੇ ਬਾਕੀ ਹਨ ਪਰ ਸੂਤਰਾਂ ਮੁਤਾਬਕ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀ ਦੇਰ ਰਾਤ ਤੱਕ ਇਸ ਐਂਨਕਾਉਂਟਰ ਵਿੱਚ ਹਿੱਸਾ ਲੈਣ ਵਾਲੀ ਪੁਲਿਸ ਟੀਮ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕਰਦੇ ਰਹੇ।
ਇਸ "ਪੁਲਿਸ ਮੁਕਾਬਲੇ" ਵਿੱਚ ਮਾਰੇ ਗਏ ਦੋ ਨੌਜਵਾਨ ਜਤਿੰਦਰ ਉਰਫ਼ ਗੋਲਡੀ ਅਤੇ ਹਰਿੰਦਰ ਉਰਫ਼ ਲਾਲੀ ਗ਼ਰੀਬ ਪਰਿਵਾਰ ਦੇ ਲੜਕੇ ਸਨ ਜਿਨ੍ਹਾਂ ਦੇ ਮਾਪਿਆਂ ਨੂੰ ਇਸ ਘਟਨਾ ਸਬੰਧੀ ਕੋਈ ਸੂਚਨਾ ਨਹੀਂ ਸੀ ਪਰ ਉਹਨਾਂ ਨਾਲ ਕਿਸੇ ਅਣਹੋਣੀ ਦਾ ਖਦਸ਼ਾ ਹਰ ਵੇਲੇ ਜਰੁਰ ਬਣਿਆ ਰਹਿੰਦਾ ਸੀ। ਏਸੇ ਕਾਰਨ ਦੋਵੇਂ ਮੁੰਡੇ ਆਪਣੇ ਖਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਲੁਕ ਛਿਪ ਕੇ ਰਹਿੰਦੇ ਸਨ। ਪੁਲਿਸ ਦੇ ਡਰੋਂ ਘਰੋਂ ਬੇਘਰ ਹੋਏ ਇਹ ਮੁੰਡੇ ਕਦੇ ਕਿਤੇ ਅਤੇ ਕਦੇ ਕਿਤੇ ਲੁਕਦੇ ਫਿਰਦੇ ਸਨ। ਮੁਕਾਬਲੇ ਵਾਲਾ ਕਮਰਾ ਵੀ ਉਹਨਾਂ ਪੁਲਿਸ ਕੋਲੋਂ ਲੁਕਣ ਲਈ ਹੀ ਲਿਆ ਹੋਇਆ ਸੀ ਜਿੱਥੇ ਓਹ ਦੋ ਕੁ ਮਹੀਨੇ ਪਹਿਲਾਂ ਹੀ ਰਹਿਣ ਲੱਗੇ ਸਨ। ਜਦੋਂ ਨੌਜਵਾਨਾਂ ਦੇ ਪਿਤਾ ਸੱਤਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੜਾਈ ਤੋਂ ਇੱਕ ਮਹੀਨੇ ਬਾਅਦ ਤੋਂ ਉਨ੍ਹਾਂ ਦਾ ਆਪਣੇ ਪੁੱਤਰਾਂ ਨਾਲ ਕੋਈ ਸੰਪਰਕ ਨਹੀਂ ਹੋਇਆ। ਇਸ ਲੜਾਈ ਵਿੱਚ ਵਿਰੋਧੀ ਧਿਰ ਨੇ ਜਾਣਬੁੱਝ ਕੇ ਹਰਿੰਦਰ ਸਿੰਘ ਨੂੰ ਇਸ ਮਾਮਲੇ ਵਿੱਚ ਉਲਝਾ ਦਿੱਤਾ ਸੀ ਜੋ ਲੜਾਈ ਦੌਰਾਨ ਉੱਥੇ ਮੌਜੂਦ ਨਹੀਂ ਸੀ ਜਿਸ ਕਾਰਨ ਉਹ ਫ਼ਰਾਰ ਹੋ ਗਿਆ। ਉਨ੍ਹਾਂ ਦਾ ਦੂਜਾ ਮੁੰਡਾ ਜਤਿੰਦਰ ਸਿੰਘ ਦੋਸਤਾਂ ਨਾਲ ਦੰਗਲ ਮੇਲਾ ਦੇਖਣ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਧਿਰ ਨੇ ਦੋਵਾਂ ਨੂੰ ਲੜਾਈ ਵਿੱਚ ਸ਼ਾਮਲ ਕਰ ਦਿੱਤਾ। ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰਾਂ ਦੇ ਪਿੰਡ ਤੱਖਰਾਂ ਵਾਸੀ ਦੋਸਤ ਦੀ ਕਿਸੇ ਨਾਲ ਰੰਜਿਸ਼ ਸੀ ਪਰ ਉਨ੍ਹਾਂ ਦੇ ਪੁੱਤਰਾਂ ਨੂੰ ਅਮੀਰ ਘਰਾਣਿਆਂ ਦੇ ਮੁੰਡਿਆਂ ਨਾਲ ਕੀਤੀ ਦੋਸਤੀ ਏਨੀ ਮਹਿੰਗੀ ਪਈ ਕਿ ਆਖਿਰ ਉਹਨਾਂ ਨੂੰ ਜਾਨ ਤੋਂ ਹੀ ਹੱਥ ਧੋਣਾ ਪਿਆ।
ਖੰਨਾ ਪੁਲਿਸ ਨੇ ਬਿਨਾਂ ਦੱਸੇ ਕੀਤਾ ਸਾਰਾ ਆਪ੍ਰੇਸ਼ਨ-ਪੁਲਿਸ ਕਮਿਸ਼ਨਰ ਪ੍ਰਮੋਦ ਬਾਨ
ਸ਼ਨੀਵਾਰ ਸਵੇਰ ਤੋਂ ਹੀ ਚਰਚਾ ਦਾ ਵਿਸ਼ਾ ਬਣੇ ਇਸ "ਪੁਲਿਸ ਐਂਨਕਾਊਂਟਰ" ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪ੍ਰਮੋਦ ਬਾਨ ਨੇ ਦਸਿੱਆ ਕਿ ਇਸ ਰੇਡ ਅਤੇ ਐਂਨਕਾਉਂਟਰ ਬਾਰੇ ਖੰਨਾਂ ਪੁਲਿਸ ਵਲੋਂ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ।ਪੁਲਿਸ ਅਧਿਕਾਰੀਆਂ ਮੁਤਾਬਕ ਮੌਕੇ ਤੋਂ ਪੁਲਿਸ ਨੂੰ ਇੱਕ ਦੇਸੀ ਪਿਸਤੌਲ ਬਰਾਮਦ ਹੋਈ,ਜਿਸ ਨੂੰ ਕਬਜੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਅਸਲ ਵਿੱਚ ਆਰੋਪੀਆਂ ਨੇ ਗੋਲੀ ਚਲਾਈ ਵੀ ਸੀ ਜਾਂ ਨਹੀਂ? ਜਾਣਕਾਰੀ ਮੁਤਾਬਕ ਮਾਮਲੇ ਦੀ ਜੁਡੀਸ਼ਿਅਲ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।ਉਕਤ ਘਟਨਾਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਜੁਡੀਸ਼ਿਅਲ ਮੈਜਿਸਟ੍ਰੇਟ ਹਰਪ੍ਰੀਤ ਕੌਰ ਮੌਕਾ ਵੇਖਣ ਲਈ ਘਟਨਾ ਵਾਲੀ ਥਾਂ ਤੇ ਪੁੱਜੇ। ਖਬਰ ਲਿੱਖੇ ਜਾਣ ਤੇ ਜਾਂਚ ਜਾਰੀ ਸੀ। ਇਸ ਜਾਂਚ ਦੇ ਨਤੀਜੇ ਵੀ ਸਾਹਮਣੇ ਆ ਜਾਣਗੇ ਪਰ ਕੁਲ ਮਿਲਾ ਕੇ ਜਿੱਥੇ ਪੁਲਿਸ ਦੇ ਵਿਵਾਦਿਤ ਐਕਸ਼ਨਾਂ ਵਿੱਚ ਇੱਕ ਹੋਰ ਵਾਧਾ ਹੋ ਗਿਆ ਹੈ ਉੱਥੇ ਇਹ ਸੁਆਲ ਵੀ ਹੁਣ ਰਾਜਨੀਤਿਕ 'ਚ ਉਭਰ ਕੇ ਸਾਹਮਣੇ ਆਵੇਗਾ ਕਿ ਕੀ ਸੂਬੇ ਵਿੱਚ ਚੁਣੀ ਹੋਈ ਸਰਕਾਰ ਦਾ ਰਾਜ ਹੈ ਜਾਂ ਪੁਲਿਸ ਰਾਜ? ਸਿੰਘਮ ਸਟਾਈਲ ਵਾਲਾ ਇਹ ਐਕਸ਼ਨ ਅਕਾਲੀ ਭਾਜਪਾ ਸਰਕਾਰ ਲਈ ਕਈ ਸੁਆਲ ਖੜੇ ਕਰੇਗਾ।
Sarbjit Singh Ghuman · 52 mutual friends
ਖੰਨਾ ਪੁਲੀਸ ਨੇ ਲੁਧਿਆਣੇ ਵਿਚ ਕੱਲ਼ ਝੂਠਾ ਮੁਕਾਬਲਾ ਬਣਾਇਆ-ਦੋਨੇ ਮੁੰਡੇ ਫੜੇ ਜਾ ਸਕਦੇ ਸੀ ਪਰ ਜਦ ਸੌਦਾ ਹੋਇਆ ਹੋਵੇ,ਫਿਰ ਮਾਰਨੇ ਈ ਪੈਂਦੇ ਨੇ!ਲੋਕਾਂ ਦੇ ਵਧਦੇ ਦਬਾਅ ਕਾਰਨ ਥਾਣਾ ਮੁੱਖੀ ਨੂੰ ਲਾਇਨ ਹਾਜ਼ਰ ਕਰ। ਪਿੰਡ ਤੱਖਰਾਂ ਦੇ ਸਰਪੰਚ ਦੇ ਪਤੀ ਅਤੇ ਮਾਛੀਵਾੜਾ ਥਾਣੇ ਦੇ ਤਿੰਨ ਕਾਂਸਟੇਬਲਾਂ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ।
No comments:
Post a Comment