Thursday, April 24, 2014

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣ ਸਰਗਰਮੀਆਂ ਵਿੱਚ ਤੇਜ਼ੀ

Thu, Apr 24, 2014 at 5:39 PM
ਡਾ.ਮਾਨ ਅਤੇ ਡਾ.ਸਿਰਸਾ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਮੈਦਾਨ ਵਿਚ 
ਲੁਧਿਆਣਾ: 24 ਅਪ੍ਰੈਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 04 ਮਈ, 2014 ਨੂੰ ਹੋ ਰਹੀਆਂ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਵਾਪਸ ਲੈਣ ਦੀ ਅੰਤਿਮ ਮਿਤੀ 24 ਅਪ੍ਰੈਲ 2014 ਸੀ ਜਿਸ ਉਪਰੰਤ ਡਾ. ਤੇਜਵੰਤ ਮਾਨ ਅਤੇ ਡਾ. ਸੁਖਦੇਵ ਸਿੰਘ ਸਿਰਸਾ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਲੜਨਗੇ। ਡਾ. ਅਨੂਪ ਸਿੰਘ ਜਨਰਲ ਸਕੱਤਰ ਦੇ ਅਹੁਦੇ ਲਈ ਸਿਰਫ਼ ਇੱਕੋ ਉਮੀਦਵਾਰ ਰਹਿ ਗਏ ਹਨ ਤੇ ਉਨ੍ਹਾਂ ਦੇ ਮੁਕਾਬਲੇ ਵਿਚ ਹੋਰ ਕੋਈ ਉਮੀਦਵਾਰ ਨਹੀਂ ਰਿਹਾ। ਪ੍ਰਬੰਧਕੀ ਬੋਰਡ ਲਈ ਪੰਜਾਬ ਅਤੇ ਚੰਡੀਗੜ ਤੋਂ ਬਾਹਰ ਦੇ ਮੈਂਬਰਾਂ ਲਈ ਰਾਖਵੇਂ ਦੋ ਸਥਾਨਾਂ ਲਈ ਦੋ ਹੀ ਉਮੀਦਵਾਰ ਸ. ਹਰਦੇਵ ਸਿੰਘ ਗਰੇਵਾਲ ਅਤੇ ਡਾ. ਹਰਵਿੰਦਰ ਸਿੰਘ ਚੋਣ ਮੈਦਾਨ ਵਿਚ ਰਹਿ ਗਏ ਹਨ। ਇਹ ਸੂਚਨਾ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਡਾ. ਸਰਜੀਤ ਸਿੰਘ ਗਿੱਲ ਨੇ ਦਸਿਆ ਕਿ ਬਾਕੀ ਅਹੁਦਿਆਂ ਲਈ ਚੋਣ ਮੈਦਾਨ ਵਿਚ ਰਹਿ ਗਏ ਉਮੀਦਵਾਰ ਹੇਠ ਲਿਖੇ ਅਨੁਸਾਰ ਹਨ :
ਸੀਨੀਅਰ ਮੀਤ ਪ੍ਰਧਾਨ : ਡਾ. ਜੋਗਿੰਦਰ ਸਿੰਘ ਨਿਰਾਲਾ-503, ਡਾ. ਸੁਰਜੀਤ ਸਿੰਘ-727
ਮੀਤ ਪ੍ਰਧਾਨ  : ਡਾ. ਕ੍ਰਾਂਤੀਪਾਲ-750 , ਡਾ. ਸੁਦਰਸ਼ਨ ਗਾਸੋ-951, ਸ੍ਰੀ ਸੁਰਿੰਦਰ ਕੈਲੇ-531, ਪ੍ਰੋ. ਸੰਧੂ ਵਰਿਆਣਵੀ-, 824, ਸ੍ਰੀ ਦੇਵ ਦਰਦ-1424, ਸ੍ਰੀਮਤੀ ਗੁਰਚਰਨ ਕੌਰ ਕੋਚਰ-1008, ਸ੍ਰੀ ਤ੍ਰੈਲੋਚਨ ਲੋਚੀ-1388, ਡਾ. ਸਵਰਨਜੀਤ ਕੌਰ ਗਰੇਵਾਲ-764, ਡਾ. ਸ਼ਰਨਜੀਤ ਕੌਰ-506, ਸ੍ਰੀ ਸੀ.ਮਾਰਕੰਡਾ-716, ਡਾ. ਗੁਰਮੀਤ ਕੱਲਰਮਾਜਰੀ-1467
ਜਨਰਲ ਸਕੱਤਰ : ਡਾ. ਅਨੂਪ ਸਿੰਘ-527

ਮੈਂਬਰ ਪ੍ਰਬੰਧਕੀ ਬੋਰਡ : ਡਾ. ਗੁਲਜ਼ਾਰ ਸਿੰਘ ਪੰਧੇਰ-648, ਸ੍ਰੀ ਰਵੀ ਰਵਿੰਦਰ-1627, ਸ੍ਰੀ ਜਗਦੀਸ਼ ਰਾਏ ਕੁਲਰੀਆ-1347, ਡਾ. ਭਗਵੰਤ ਸਿੰਘ-884, ਸ. ਗੁਲਜ਼ਾਰ ਸਿੰਘ ਸ਼ੌਕੀ-529, ਸ੍ਰੀ ਭੁਪਿੰਦਰ-504, ਸ. ਮੇਜਰ ਸਿੰਘ ਗਿੱਲ-1450, ਸ. ਭੁਪਿੰਦਰ ਸਿੰਘ ਸੰਧੂ-916, ਸ੍ਰੀ ਤਰਸੇਮ-817, ਡਾ. ਰਾਮ ਮੂਰਤੀ-1721, ਸ. ਸਹਿਜਪ੍ਰੀਤ ਸਿੰਘ ਮਾਂਗਟ-1648, ਬੀਬਾ ਬਲਵੰਤ-856, ਸ੍ਰੀ ਜਸਪਾਲ ਮਾਨਖੇੜਾ-1202, ਸ੍ਰੀ ਹਰਬੰਸ ਮਾਲਵਾ-874, ਸ੍ਰੀਮਤੀ ਭੁਪਿੰਦਰ ਕੌਰ ਪ੍ਰੀਤ-845, ਸ. ਪ੍ਰੀਤਮ ਸਿੰਘ ਭਰੋਵਾਲ-1811,  ਸ. ਬਲਦੇਵ ਸਿੰਘ ਝੱਜ-1060, ਪ੍ਰੋ. ਖੁਸ਼ਦੀਪ ਸਿੰਘ-1517, ਸ੍ਰੀ ਮੱਖਨ ਮਾਨ-900, ਸ੍ਰੀ ਖੁਸ਼ਵੰਤ ਬਰਗਾੜੀ-1495, ਨੀਤੂ ਅਰੋੜਾ-1719,    ਡਾ. ਭੀਮ ਇੰਦਰ ਸਿੰਘ-969, ਸ੍ਰੀਮਤੀ ਸਿਮਿਰਤ ਸੁਮੈਰਾ-1274
    ਡਾ. ਸਰਜੀਤ ਸਿੰਘ ਗਿੱਲ ਨੇ ਦਸਿਆ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਦੀ ਚੋਣ ਗੁਪਤ ਵੋਟਾਂ ਰਾਹੀਂ ਐਤਵਾਰ 04 ਮਈ, 2014 ਨੂੰ ਸਵੇਰੇ 09 ਵਜੇ ਤੋਂ ਦੁਪਹਿਰ 01 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਚ ਹੋਵੇਗੀ। ਉੇਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।

No comments: