Sun, Jan 5, 2014 at 9:34 AM
1.ਇੱਕ ਚੁੱਪ
ਇੱਕ ਚੁੱਪ,
ਖਾਮੋਸ਼ੀ ਤੇ ਦਰਦ..!!
ਬਿਆਨ ਕਰਦੀ...
ਅਖਾਂ ਵਿੱਚ ਪਹੁੰਚ ਗਈ..
ਸ਼ਾਂਤ ਤੇ ਸਹਿਮੀ..!!
ਮਾਸੂਮੀਅਤ ਬਿਆਨ ਕਰਦੀ..
ਮਥੇ ਤੇ ਠਣਕ ਪਈ..
ਰੋਂਦੀ ਤੇ ਕੁਰਲਾਉਂਦੀ..!!
ਆਸ ਬਿਆਨ ਕਰਦੀ..
ਹੰਝੂ ਬਣ ਝਲਕ ਪਈ..
ਇੱਕ ਚੁੱਪ,
ਚਿਹਰਾ ਬਿਆਨ ਕਰਦੀ..
ਖੁੱਦ ਦਬੀ ਜਿਹੀ ਰਹਿ ਗਈ..@ਸਵਰਨਜੀਤ
-----------------
2.ਇੱਕ ਔਰਤ ------Sun, Jan 5, 2014 at 9:42 AM
ਸੰਪਰਕ: Swarnjeet Singh Sadiaura,
ਇਸ ਵਾਰ ਸਵਰਨਜੀਤ ਸਿੰਘ ਸਦਿਓੜਾ ਦੀਆਂ ਤਿੰਨ ਰਚਨਾਵਾਂ
ਨਾਮ ਨੂੰ ਖੇਤੀਬਾੜੀ ਯੂਨੀਵਰਸਿਟੀ ਪਰ ਹਕੀਕਤ ਵਿੱਚ ਇਥੇ ਮਿਲਦਾ ਹੈ ਜ਼ਿੰਦਗੀ ਦਾ ਹਰ ਰੰਗ। ਗੱਲ ਭਾਵੇਂ ਪੰਜਾਬ 'ਚ ਸਮੇਂ ਸਮੇਂ ਚੱਲੇ ਸੰਘਰਸ਼ਾਂ ਦੀ ਹੋਵੇ ਤੇ ਭਾਵੇਂ ਕਲਮੀ ਸਾਧਨਾ ਦੀ--ਇਸ ਸੰਸਥਾਨ ਨਾਲ ਜੁੜੇ ਹਨ ਅਨਗਿਣਤ ਨਾਮ। ਉਸ ਸਿਲਸਿਲੇ ਨੂੰ ਹੀ ਅੱਗੇ ਤੋਰ ਰਹੀ ਹੈ Pau Young Writers ਨਾਮ ਦੀ ਸਰਗਰਮ ਸਾਹਿਤਿਕ ਜੱਥੇਬੰਦੀ। ਨਵੀਆਂ ਕਲਮਾਂ ਨੂੰ ਲੋੜ ਹੁੰਦੀ ਹੈ ਉਤਸ਼ਾਹ ਦੀ ਜੋ ਇਹ ਸੰਗਠਨ ਪੂਰੀ ਲਗਨ ਨਾਲ ਦੇ ਰਿਹਾ ਹੈ। ਅਸੀਂ ਇਸ ਵਾਰ ਤੋਂ ਇਸ ਸੰਸਥਾ ਨਾਲ ਜੁੜੇ ਰਚਨਾਕਾਰਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ। ਇਸ ਰਚਨਾ ਦੀ ਚੋਣ ਵੀ ਇਸੇ ਸੰਸਥਾ ਦੀ ਹੈ। ਜੇ ਤਜਰਬੇਕਾਰ ਇਹਨਾਂ ਰਚਨਾਵਾਂ ਦੀ ਅਸਾਰੂ ਆਲੋਚਨਾ ਭੇਜਣ ਤਾਂ ਉਸਨੂੰ ਵੀ ਥਾਂ ਦਿੱਤੀ ਜਾਏਗੀ ਤਾਂ ਕਿ ਨਵਿਆਂ ਨੂੰ ਪੁਰਾਣਿਆਂ ਦੇ ਗੁਰ ਅਤੇ ਤਜਰਬੇ ਮਿਲ ਸਕਣ। -ਰੈਕਟਰ ਕਥੂਰੀਆ
Photo Courtesy : Meri Patrika |
ਇੱਕ ਚੁੱਪ,
ਖਾਮੋਸ਼ੀ ਤੇ ਦਰਦ..!!
ਬਿਆਨ ਕਰਦੀ...
Swarnjeet Singh Sadiaura |
ਸ਼ਾਂਤ ਤੇ ਸਹਿਮੀ..!!
ਮਾਸੂਮੀਅਤ ਬਿਆਨ ਕਰਦੀ..
ਮਥੇ ਤੇ ਠਣਕ ਪਈ..
ਰੋਂਦੀ ਤੇ ਕੁਰਲਾਉਂਦੀ..!!
ਆਸ ਬਿਆਨ ਕਰਦੀ..
ਹੰਝੂ ਬਣ ਝਲਕ ਪਈ..
ਇੱਕ ਚੁੱਪ,
ਚਿਹਰਾ ਬਿਆਨ ਕਰਦੀ..
ਖੁੱਦ ਦਬੀ ਜਿਹੀ ਰਹਿ ਗਈ..@ਸਵਰਨਜੀਤ
-----------------
2.ਇੱਕ ਔਰਤ ------Sun, Jan 5, 2014 at 9:42 AM
ਫੋਟੋ ਅਰਮਾਨੋਂ ਕੀ ਡੋਲੀ ਤੋਂ ਧੰਨਵਾਦ ਸਹਿਤ |
ਦੁਨੀਆ ਦੇ ਕਈ,
ਨਾਕਾਮ ਰਿਸ਼ਤਿਆ ਚੋ ਆਂ..
ਜੇ ਹਾਂ ਤੇ ਇੱਕ
ਔਰਤ,
ਨਹੀ ਤੇ ਕਈ ਬਦਨਾਮ
ਕਿਸਿਆ ਚੋ ਆਂ..
ਜੇ ਹਾਂ ਤੇ ਇੱਕ
ਮੈਲੀ ਸਫੇਦ ਚਾਦਰ,
ਨਹੀ ਤੇ ਇਜ਼ਤ ਦੇ
ਦੋ-ਚਾਰ ਦਾਗਾਂ ਚੋ
ਆਂ..
ਦੁਖ ਚੋ ਆਂ ,
ਜਾਂ
ਸੁਖ ਚੋ ਆਂ,
ਮੈ ਵੀ ਆਪਣੀ ਮਾਂ ਦੀ ਕੁਖ
ਚੋ ਆਂ..
ਸੁਪਨਿਆਂ 'ਚ ਸਜੀ,
ਕਿਸੇ ਹੀਰ ਚੋ ਆਂ..
ਜੇ ਹਾਂ ਤੇ ਇੱਕ
ਔਰਤ,
ਨਹੀ ਤੇ ਵੰਝਲੀ ਵਜਾਉਂਦੇ ਕਿਸੇ ਫਕੀਰ
ਚੋ ਆਂ..
ਜੇ ਹਾਂ ਤੇ ਕਿਸੇ
ਘਰ ਦਾ ਕਲੇਸ਼,
ਨਹੀ ਤੇ ਲਹੁ ਦੀ
ਵਹਿੰਦੀ ਚਿੱਟੀ
ਲੀਹ ਚੋ ਆਂ..
ਸਾਜ ਚੋ ਆਂ,
ਜਾਂ
ਪਹਿਨੇ ਤਾਜ
ਚੋ ਆਂ,
ਮੈ ਬਾਬਲ ਦੀ ਪੱਗ
ਦੀ ਲਾਜ ਚੋ ਆਂ..
ਅੱਖਾਂ ਨਾਲ ਬੁਣੇ,
ਕਿਸੇ ਖਵਾਬ ਚੋ ਆਂ..
ਜੇ ਹਾਂ ਤੇ ਇੱਕ
ਔਰਤ,
ਨਹੀ ਤੇ ਦੁਲਹਨ ਦੇ
ਪਹੇਨੇ ਕਿਸੇ ਪਸ਼ਾਕ ਚੋ
ਆਂ..
ਜੇ ਹਾਂ ਤੇ ਇਲਮ
ਦਾ ਗਹਿਣਾ,
ਨਹੀ ਤੇ ਨਜ਼ਰਾ ਨਾਲ
ਤਕਦੇ ਬਿਨ ਲਿਬਾਸ ਚੋ
ਆਂ..
ਯਾਦ ਚੋ ਆ,
ਜਾਂ
ਕਿਸੇ ਲਾਭ ਚੋ ਆਂ,
ਮੈ ਅੱਜ ਦੇ ਮਰਦੇ
ਸਮਾਜ ਚੋ ਆਂ........@_ਸਵਰਨਜੀਤ
---------------------
3.ਦੋ ਲਫਜ ਤੇਰੇ ਲਈ ਮੇਰੇ......
Photo Courtesy : Armano ki Doli |
ਦੋ ਲਫਜ ਤੇਰੇ ਲਈ ਮੇਰੇ,
ਸੱਭ ਜੱਗ ਦੀਆਂ ਰੀਤਾਂ ਨੇ..
ਤੂੰ ਸਾਂਭ ਲੈ ਛੱਲੇ ਮੁੰਦੀਆ,
ਬਸ ਵਿਛੜੇ ਨੂੰ ਲੁੱਟੀਆਂ ਨੇ..
ਲੋਕੀ ਸਾਨੂੰ ਤਾਹਨੇ ਮਾਰਦੇ,
ਜਾਤਾਂ ਦੋਹਾਂ ਦੀਆਂ ਵੰਡੀਆ ਨੇ..
ਰਾਹ ਵਿੱਚ ਓਥੇ ਵਿਛੜੇ,
ਜਿਥੇ ਧਰਮ ਦੀ ਮੰਡੀਆ ਨੇ..
ਇੱਕ ਧਰਮ ਲਾਸ਼ਾਂ ਵੰਡਦੈ,
ਦੁੱਜਾ ਗਰੀਬ ਦੀਆਂ ਮੜੀਆਂ ਨੇ..
ਹੱਕ ਸੱਭ ਵਿਚੇ ਲੁੱਕ ਗਏ,
ਬਾਹਾਂ ਪਿਓ ਦੀਆਂ ਫੜੀਆ ਨੇ..
ਸੁਪਨੇ ਸਜਾਉਣੇ ਛਡਦੇ,
ਨਜ਼ਰਾਂ ਜੱਗ ਦੀਆਂ ਬੜੀਆ ਨੇ..
ਇਸ਼ਕ਼ ਕਮਾਵੇ ਉਸ ਲਈ,
ਜਿਸ ਪਾਸੇ ਉਡੀਕਾਂ ਨੇ..
ਦੋ ਲਫਜ ਤੇਰੇ ਲਈ ਮੇਰੇ........@ਸਵਰਨਜੀਤ
ਸੰਪਰਕ: Swarnjeet Singh Sadiaura,
Dhuri, Sangroor.
Punjab.
+919501124002
No comments:
Post a Comment