Mon, Dec 23, 2013 at 11:12 PM
ਸਾਡਾ ਦੁਸ਼ਮਨ ਬਹੁਤ ਹੀ ਸ਼ਾਤਰ ਹੈ ਤੇ ਸਾਡੇ ਲੀਡਰ ਅਪਣੇ ਹੁੰਦੇ ਹੋਏ ਵੀ ਅਪਣੇ ਨਹੀਂ
ਭਾਈ ਬਲਜੀਤ ਸਿੰਘ ਭਾਉ ਅਤੇ ਭਾਈ ਮਾਣਕਿਆ ਸਖਤ ਸੁੱਰਖਿਆ ਹੇਠ ਪੇਸ਼
ਪੱਕੀ ਰਿਹਾਈ ਤਕ ਮੋਰਚਾ ਜਾਰੀ ਰਹੇ
ਭਾਈ ਬਲਜੀਤ ਸਿੰਘ ਭਾਉ ਅਤੇ ਭਾਈ ਮਾਣਕਿਆ ਸਖਤ ਸੁੱਰਖਿਆ ਹੇਠ ਪੇਸ਼
ਪੱਕੀ ਰਿਹਾਈ ਤਕ ਮੋਰਚਾ ਜਾਰੀ ਰਹੇ
ਨਵੀˆ
ਦਿੱਲੀ: 23 ਦਸੰਬਰ 2013: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ) :

ਪੇਸ਼ੀ ਉਪਰੰਤ ਭਾਈ ਬਲਜੀਤ ਸਿੰਘ ਭਾਉ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ
ਸੰਜੇ ਦੱਤ ਦੀ ਪਤਨੀ ਪਾਰਟੀਆਂ ਵਿਚ ਦੇਖੀ ਜਾਣ ਤੋਂ ਬਾਅਦ ਵੀ ਉਸ ਨੂੰ ਉਸ ਦੀ ਬੀਮਾਰੀ
ਦਾ ਬਹਾਨਾ ਬਣਾ ਕੇ ਪੈਰੋਲ ਦਿੱਤੀ ਜਾ ਸਕਦੀ ਹੈ, ਪਿਆਰਾ ਸਿੰਘ ਭਨਿਆਰਾ, ਆਸ਼ੂਤੋਸ਼,
ਰਾਮ ਰਹੀਮ ਇਤਨੇ ਸੰਗੀਨ ਜੁਰਮ ਕਰਨ ਤੋਂ ਬਾਵਜੂਦ ਉਹ ਸਾਰੇ ਇਸੇ ਸਰਕਾਰ ਦੀ ਛੱਤਰਛਾਇਆ
ਹੇਠ ਘੁੰਮ ਰਹੇ ਹਨ ਕਿਉਕਿ ਇਸ ਦੇਸ਼ ਵਿਚ ਸਿੱਖਾਂ ਲਈ ਕਨੂੰਨ ਵਖਰਾ ਹੈ ਤੇ ਬਹੁਗਿਣਤੀ ਲਈ
ਵਖਰਾ । ਸਿੰਘਾਂ ਦਾ ਪੈਰੋਲ ਤੇ ਰਿਹਾ ਹੋਣਾ ਇਹ ਸਾਡੀ ਸਫਲਤਾ ਦੀ ਪਹਿਲੀ ਸੀੜੀ ਵਾਂਗ
ਜਰੂਰ ਹੈ ਪਰ ਜਿੱਤ ਨਹੀ । ਸਾਡਾ ਖੁਸ਼ ਹੋਣਾ ਕਿ ਬੰਦੀ ਸਿੰਘ ਪੈਰੋਲ ਤੇ ਰਿਹਾ ਹੋ ਰਹੇ
ਹਨ ਕੁਝ ਦਿਨਾਂ ਦੀ ਹੀ ਖੁਸ਼ੀ ਹੈ । ਹੁਣ ਸਾਡੀਆਂ ਜੱਥੇਬੰਦੀਆਂ ਅਤੇ ਲੀਡਰਾਂ ਦਾ ਫਰਜ਼ ਬਣਦਾ
ਹੈ ਕਿ ਸਿੰਘਾਂ ਦੇ ਪੈਰੋਲ ਤੇ ਬਾਹਰ ਆੳਣ ਤੋ ਬਾਅਦ ਵੀ ਮੋਰਚੇ ਨੂੰ ਕਿਸੇ ਨਾ ਕਿਸੇ ਰੂਪ
ਵਿਚ ਸਿੱਘਾਂ ਦੀ ਪੱਕੇ ਤੋਰ ਤੇ ਰਿਹਾਈ ਹੋਣ ਤਕ ਜਾਰੀ ਰੱਖਿਆ ਜਾਏ। ਸਾਡਾ ਦੁਸ਼ਮਨ ਬਹੁਤ
ਹੀ ਸ਼ਾਤਰ ਹੈ ਤੇ ਸਾਡੇ ਲੀਡਰ ਅਪਣੇ ਹੁੰਦੇ ਹੋਏ ਵੀ ਅਪਣੇ ਨਹੀਂ ਹਨ। ਅਪਣੇ ਪੈਂਤੜਿਆਂ ਨੂੰ ਸਿੱਖੀ ਸਿਧਾਤਾਂ ਅਨੁਸਾਰ ਢਾਲਦੇ ਹੋਏ ਲਏ ਗਏ ਹਰ ਫੈਸਲੇ ਤੇ ਬਾਜ ਨਜ਼ਰ ਰੱਖ ਕੇ ਉਸਦੇ
ਦੁਰਅੰਗਾਮੀ ਨਤੀਜੇਆਂ ਵਲ ਵੀ ਦੇਖਦੇ ਰਹੀਏ। ਹੁਣ ਸਰਕਾਰ ਤੇ ਦਬਾਵ ਹੈ ਤੇ ਕੋਸ਼ਿਸ਼ ਕੀਤੀ
ਜਾਏ ਕਿ ਸਿੰਘਾਂ ਤੇ ਸਾਰੇ ਕੇਸ ਖਤਮ ਕਰਵਾਕੇ ਉਨ੍ਹਾਂ ਨੂੰ ਅਦਾਲਤਾਂ ਦੀ ਖਜਲਖਵਾਰੀ ਤੋਂ
ਬਚਾ ਸਕੀਏ । ਅੰਤ ਵਿਚ ਭਾਈ ਭਾਉ ਨੇ ਕਿਹਾ ਕਿ ਉਨ੍ਹਾਂ ਪਥੰਕ ਅਖਬਾਰਾਂ ਦਾ ਬਹੁਤ
ਧੰਨਵਾਦੀ ਹਾਂ ਜੋ ਜੇਲ੍ਹਾਂ ਵਿਚ ਬੰਦ ਸਿੰਘਾਂ ਬਾਰੇ ਸੰਗਤਾਂ ਨੂੰ ਸਮੇਂ ਸਮੇਂ ਤੇ
ਜਾਣਕਾਰੀ ਪਹੁੰਚਾਨ ਦੀ ਪੁਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ ।
No comments:
Post a Comment