ਬਾਬਾ ਬਲਜੀਤ ਸਿੰਘ ਦਾਦੂਸਾਹਿਬ ਮੌਕੇ ਤੇ ਪੁੱਜੇ
ਪੰਜ ਹੋਰ ਸਿੱਖ ਬੈਠੇ ਭੁੱਖ ਹੜਤਾਲ 'ਤੇ
Manwinder Singh Giaspur
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
06.12.13 ਅੱਜ ਭਾਣਾ ਵਰਤ ਗਿਆ । ਰਾਤ ਦੇ 12 ਵਜੇ ਦੇ ਕਰੀਬ 50 ਤੋਂ 60 ਪੁਲਿਸ ਵਾਲੇ ਸਮੇਤ ਬੀਬੀਆਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਜੱਥੇ ਸਮੇਤ ਅੰਬ ਸਾਹਿਬ ਪਹੁੰਦੇ ਉਸੇ ਜਗਾ ਜਿਥੇ ਭਾਈ ਸਾਹਿਬ ਮਰਨ ਵਰਤ ਤੇ ਬੈਠੇ ਸਨ । ਪਹਿਰੇ ਤੇ ਬੈਠੇ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ aਤੇ ਕਿਹਾ ਕਿ ਅਸੀਂ ਭਾਈ ਸਾਹਿਬ ਦੇ ਦਰਸਨ ਕਰਨੇ ਹਨ । ਉਸ ਜਗਾ ਮੌਜੂਦ ਸਿੰਘਾਂ ਨੇ ਕਿਹਾ ਕਿ ਭਾਈ ਸਾਹਿਬ ਆਰਾਮ ਕਰ ਰਹੇ ਹਨ ਤੁਸੀਂ ਸਵੇਰੇ ਕਰ ਲੈਣਾ । ਉਹ ਜਬਰਦਸਤੀ ਅੰਦਰ ਵੜੇ ਅਤੇ ਸੱਭ ਤੋਂ ਪਹਿਲਾਂ ਉਹਨਾਂ ਕੈਮਰੇ ਤੋੜੇ ਫਿਰ ਭਾਈ ਹਰਪਾਲ ਸਿੰਘ ਚੀਮਾਂ ਜੀ ਨਾਲ਼ ਹੱਥਾ-ਪਾਈ ਵੀ ਹੋਈ । ਭਾਈ ਸਾਹਿਬ ਨੂੰ ਦੋ ਜਣਿਆ ਲੱਤਾਂ ਤੋਂ ਫੜਿਆ ਦੋ ਜਣਿਆ ਬਾਹਾਂ ਤੋਂ ਇਸ ਤਰਾਂ ਸੁੱਟਿਆ ਜਿਵੇ ਕਣਕ ਵਾਲੀ ਬੋਰੀ ਸੁੱਟੀਦੀ ਐ । ਐਬੂਲੈਂਸ ਵਿੱਚ ਪਾਇਆਂ ਅਤੇ ਹਸਪਤਾਲ਼ ਲੈ ਗਏ ।

ਅਗਲੀ ਰਣਨੀਤੀ :-ਸਿੰਘ ਪੁੱਜਣੇ ਸ਼ੁਰੂ ਹੋ ਗਏ ਹਨ । ਵੱਧ ਤੋਂ ਵੱਧ ਗਿਣਤੀ ਵਿੱਚ ਸਿੰਘ ਪੁੱਜੋ । ਸਾਰਿਆਂ ਨਾਲ਼ ਸਲਾਹ ਕਰਕੇ ਇੱਕ ਵਿਸਾਲ ਰੋਸ ਮਾਰਚ ਸਿਵਲ ਹਸਪਤਾਲ਼ ਤੱਕ ਕੱਢਿਆ ਜਾਵੇਗਾ । ਨਾਲ਼ ਹੀ ਪੰਜਾਬ ਬੰਦ ਦਾ ਸੱਦਾ ਦੇਣ ਦਾ ਵੀ ਵਿਚਾਰ ਹੈ ਜੀ । ਸੋ ਸਾਰੇ ਜਿੰਨੀ ਜਲਦੀ ਹੋ ਸਕੇ ਅੰਬ ਸਾਹਿਬ ਪਹੁੰਚੋ।
ਧੰਨਵਾਦ:
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ : 9872099100
No comments:
Post a Comment