Thursday, January 24, 2013

ਬਹਾਦਰੀ ਨੂੰ ਸਲਾਮ ਅਤੇ ਬਹਾਦਰਾਂ ਨੂੰ ਮਿਲੀ ਸ਼ਾਬਾਸ਼

ਬਹਾਦਰੀ ਦਿਖਾਉਣ ਵਾਲਿਆਂ ਦੀ ਪਿਠ ਥਾਪੜੀ ਪ੍ਰਧਾਨ ਮੰਤਰੀ ਨੇ 
ਬਹਾਦਰ ਅਖਵਾਉਣ ਦੀ ਤਮੰਨਾ ਤਾਂ ਹਰ ਦਿਲ ਵਿੱਚ ਹੁੰਦੀ ਹੈ ਪਰ ਪਤਾ ਲੱਗਦਾ ਹੈ ਵਕ਼ਤ ਆਉਣ ਤੇ। ਜਦੋਂ ਕਿਸੇ ਨ ਕਿਸੇ ਤੇ ਮੁਸੀਬਤ ਆਉਂਦੀ ਹੈ ਤਾਂ ਉਸ ਵੇਲੇ ਆਪੋ ਆਪਣੇ ਬੂਹੇ ਬਾਰੀਆਂ ਬੰਦ ਕਰਨ ਵਾਲੇ ਲੋਕ ਜਿਆਦਾ ਹੁੰਦੇ ਹਨ ਅਤੇ ਮੁਸੀਬਤ ਮਾਰੇ ਵਿਅਕਤੀ ਦੀ ਮਦਦ ਲਈ ਨਿੱਤਰਨ ਵਾਲੇ ਬਹੁਤ ਹੀ ਘੱਟ।  ਆਖਿਰ ਕੌਣ ਪਾਉਂਦਾ ਹੈ ਆਪਣੀ ਜਾਨ ਖਤਰੇ ਵਿੱਚ। ਪਰ ਜਿਹਨਾਂ ਬਹਾਦਰਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਔਖਾ ਵੇਲਾ ਆਉਣ ਤੇ ਕੋਈ ਕਮਜ਼ੋਰੀ ਨਹੀਂ ਦਿਖਾਈ। ਆਪਣੀ ਜਾਨ ਦੀ ਬਾਜ਼ੀ ਲਗਾ ਕੇ ਇਹਨਾਂ ਨੇ ਕਿਸੇ ਨ ਕਿਸੇ ਦੀ ਮਦਦ ਕੀਤੀ। ਇਹੀ ਕਾਰਣ ਹੈ ਕਿ  ਇਹਨਾਂ ਨੂੰ ਨੈਸ਼ਨਲ ਬ੍ਰੇਵਾਰੀ ਐਵਾਰਡ-2012 ਨਾਲ ਸਨਮਾਨਿਆ ਗਿਆ ਹੈ। ਇਹਨਾਂ ਬਹਾਦਰਾਂ ਨੂੰ ਸ਼ਾਬਾਸ਼ੀ ਦੇਣ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਯੂ ਪੀ ਏ ਚੇਅਰਪਰਸਨ ਸੋਨੀਆ ਗਾਂਧੀ, ਮਹਿਲਾ ਅਤੇ ਬਾਲ ਕਲਿਆਣ ਵਿਭਾਗ ਦੀ ਮੰਤਰੀ ਕ੍ਰਿਸ਼ਨਾ ਤੀਰਥ ਅਤੇ ਪ੍ਰਧਾਨ ਮੰਤਰੀ ਦੀ ਧਰਮ ਪਤਨੀ ਗੁਰਚਰਨ ਕੌਰ ਨੇ ਵੀ 24 ਜਨਵਰੀ 2013 ਨੂੰ ਉਚੇਚੇ ਤੌਰ ਤੇ ਸਮਾਂ ਕਢਿਆ।  ਇਹਨਾਂ ਯਾਦਗਾਰੀ ਪਲਾਂ ਨੂੰ ਹਮੇਸ਼ਾਂ ਲਈ ਅੱਖਾਂ ਸਾਹਮਣੇ ਰੱਖਣ ਦੇ ਨੇਕ ਮਕਸਦ ਨਾਲ ਪੱਤਰ ਸੂਚਨਾ ਦਫਤਰ ਅਰਥਾਤ ਪ੍ਰੈਸ ਇਨਫਰਮੇਸ਼ਨ ਬਿਊਰੋ ਦੇ ਕੈਮਰਾਮੈਨ ਨੇ ਝੱਟ ਪੱਟ ਆਪਣੇ ਕੈਮਰੇ ਨੂੰ ਕਲਿੱਕ ਕਰ ਲਿਆ। (ਵੇਰਵਾ-ਰੈਕਟਰ ਕਥੂਰੀਆ ਅਤੇ ਤਸਵੀਰ ਪੀਆਈਬੀ

No comments: