ਬਹਾਨਾ ਬਣਾਇਆ ਸੁਰੱਖਿਆ ਦਾ ਤੇ ਹੁਣ ਮੰਗੀ ਜਾ ਰਹੀ ਹੈ ਮਾਫ਼ੀ

ਹੋਟਲ ਦੇ ਪ੍ਰਸ਼ਾਸਨ ਨੇ ਆਸਟ੍ਰੇਲੀਅਨ ਮੀਡੀਆ ਨੂੰ ਦੱਸਿਆ ਕਿ ਹੋਟਲ ‘ਚ ਉਸ ਦੇ ਇਕ ਮੁਲਾਜ਼ਮ ਨੇ ਹੈੱਡਗੀਅਰ’ ਦੀ ਨੀਤੀ ਅਧੀਨ ਉਕਤ ਸਿੱਖ ਮਹਿਮਾਨ ਨੂੰ ਪਗਡ਼ੀ ਉਤਾਰਨ ਲਈ ਕਿਹਾ ਸੀ.ਕਾਬਿਲੇ ਜ਼ਿਕਰ ਹੈ ਕੀ ਇਸ ਸਰਦਾਰ ਵਿਅਕਤੀ ਨੇ ਬਾਰ ਬਾਰ ਹੋਟਲ ਵਾਲਿਆਂ ਨੂੰ ਸਮਝਾਇਆ ਕੀ ਇਹ ਟੋਪੀ ਨਹੀਂ ਦਸਤਾਰ ਹੈ ਅਤੇ ਸਾਡੇ ਸਿੱਖ ਧਰਮ ਦਾ ਇੱਕ ਅਹਿਮ ਨਿਸ਼ਾਨ ਵੀ ਪਰ ਹੋਟਲ ਵਾਲਿਆਂ ਨੇ ਉਸਦੀ ਇੱਕ ਨਹੀਂ ਸੀ ਸੁਣੀ. ਹੁਣ ਹੋਟਲ ਦੇ ਬੁਲਾਰੇ ਨੇ ਕਿਹਾ ਕਿ ਉਕਤ ਸਿੱਖ ਮਹਿਮਾਨ ਨੂੰ ਪਗਡ਼ੀ ਉਤਾਰਨ ਲਈ ਕਹਿਣਾ ਇਕ ਗੰਭੀਰ ਭੁੱਲ ਸੀ ਪਰ ਨਾਲ ਹੀ ਉਸ ਨੇ ਸਪਸ਼ਟੀ ਕਰਨ ਦੇਂਦਿਆਂ ਕਿਹਾ ਕਿ ਸਾਡੇ ਹੋਟਲ ਦਾ ਨਿਯਮ ਹੈ ਕਿ ਸੁਰੱਖਿਆ ਪੱਖੋਂ ਕਿਸੇ ਵੀ ਵਿਅਕਤੀ ਨੂੰ ਸਿਰ ‘ਤੇ ਪਹਿਨੀ ਹੋਈ ਟੋਪੀ ਜਾਂ ਪਗਡ਼ੀ ਉਤਾਰਨ ਲਈ ਕਿਹਾ ਜਾ ਸਕਦਾ ਹੈ. ਇਸਦੇ ਨਾਲ ਹੀ ਹੋਟਲ ਦੇ ਬੁਲਾਰੇ ਨੇ ਫੁਰਤੀ ਨਾਲ ਗੱਲ ਸੰਭਾਲਦਿਆਂ ਇਹ ਵੀ ਕਿਹਾ ਕਿ ਇਸ ਘਟਨਾ ਵਿਸ਼ੇਸ਼ ਵਿਚ ਉਕਤ ਸਿੱਖ ਮਹਿਮਾਨ ਨੂੰ ਪਗਡ਼ੀ ਉਤਾਰਨ ਲਈ ਨਹੀਂ ਕਹਿਣਾ ਚਾਹੀਦਾ ਸੀ. ਬੇਸ਼ਕ ਹੋਤ ਮੈਨੇਜਮੈਂਟ ਨੇ ਆਪਣੀ ਗਲਤੀ ਮੰਨ ਲਈ ਹੈ ਪਰ ਇਹ ਸੋਚਣਾ ਫਿਰ ਵੀ ਜਰੂਰੀ ਹੈ ਕਿ ਪਗੜੀ ਦੇ ਅਪਮਾਨ ਦੀਆਂ ਅਜਿਹੀਆਂ ਘਟਨਾਵਾਂ ਦੀ ਪੱਕੀ ਰੋਕ ਥਾਮ ਲਈ ਕੀ ਕੀਤਾ ਜਾਣਾ ਜਰੂਰੀ ਹੈ ? : ਬਿਊਰੋ ਰਿਪੋਰਟ
No comments:
Post a Comment