
ਪੰਜਾਬ ਹੀ ਨਹੀਂ ਦੁਨਿਆ ਦੇ ਬਹੁਤ ਸਾਰੇ ਹਿਸੇ ਅਜਿਹੇ ਹਨ ਜਿਥੇ ਰਹਿ ਰਹੇ ਲੋਕ ਕਿਸੇ ਨਾ ਕਿਸੇ ਕਾਰਣ ਪਰੇਸ਼ਾਨ ਹਨ. ਦੁਖੀ ਹਨ. ਸੰਕਟਾਂ ਵਿੱਚ ਹਨ ਇਹਨਾਂ ਸੰਕਟਾਂ ਦੇ ਕਾਰਣਾਂ ਦੀ ਤਹਿ ਤੱਕ ਜਾਂਦਿਆਂ ਜਦੋਂ ਕਦੇ ਲੋਕ ਜਾਂ ਵਿਰੋਧੀ ਧਿਰ ਵਾਲੀਆਂ ਪਾਰਟੀਆਂ ਸਰਕਾਰਾਂ ਵੱਲ ਉਂਗਲੀ ਕਰਦੀਆਂ ਹਨ ਤਾਂ ਸੱਤਾ ਪੱਖ ਵੱਲੋਂ ਜਵਾਬ ਆ ਜਾਂਦਾ ਹੈ ਕਿ ਅਸਲ ਵਿੱਚ ਖੁਦ ਇਹੀ ਲੋਕ ਜਿੰਮੇਵਾਰ ਨੇ. ਜਦੋਂ ਮਜਬੂਰੀਆਂ ਮਾਰੇ ਇਹਨਾਂ ਲੋਕਾਂ ਦੇ ਭਲੇ ਦੀ ਗੱਲ ਲਾਲ ਝੰਡੇ ਚੋਂ ਸੁਣਾਈ ਦੇਂਦੀ ਹੈ ਤਾਂ ਮੈਂ ਉਸ ਨਾਲ ਵੀ ਸਹਿਮਤ ਹੁੰਦਾ ਹਾਂ ਅਤੇ ਮੈਨੂੰ ਓਹ ਲੋਕ ਮਾੜੇ ਲੱਗਦੇ ਨੇ ਜਿਹੜੇ ਦੁਨੀਆ ਭਰ ਦੇ ਇਹਨਾਂ ਮਜਦੂਰਾਂ ਨੂੰ ਇੱਕ ਨਹੀਂ ਹੋਣ ਦੇਂਦੇ. ਪਛਮੀ ਬੰਗਾਲ ਦੇ ਨਤੀਜੇ ਭਾਵੇਂ ਮਮਤਾ ਬਨਰਜੀ ਦੇ ਹੱਕ ਵਿੱਚ ਗਏ ਹੋਣ ਤੇ ਭਾਵੇਂ ਕਾਂਗਰਸ ਏ ਹੱਕ ਵਿੱਚ ਹੀ ਪ੍ਰਤੀਤ ਹੁੰਦੇ ਹੋਣ ਪਰ ਇਹਨਾਂ ਨਤੀਜਿਆਂ ਨੇ ਕਾਫੀ ਕੁਝ ਸੋਚਣ ਲਈ ਮਜਬੂਰ ਕਰਨਾ ਹੈ ਖੁਦ ਉਹਨਾਂ ਲੋਕਾਂ ਨੂ ਵੀ ਜਿਹਨਾਂ ਨੇ ਲਾਲ ਝੰਡਾ ਚੁੱਕਿਆ ਹੋਇਆ ਸੀ.
ਨੰਦੀ ਗ੍ਰਾਮ ਅਤੇ
ਨਕਸਲਬਾੜੀ ਵਰਗੇ ਕਈ ਸੁਆਲ ਇਹਨਾਂ ਦੇ ਸਾਹਮਣੇ ਹੋਣਗੇ.. ਇਸੇ ਤਰਾਂ ਜਦੋਂ ਸਿੱਖ ਧਰਮ ਵਿੱਚ ਸਰਬੱਤ ਦੇ ਭਲੇ ਦੀ ਗੱਲ ਉਠਦੀ ਹੈ ਤਾਂ .ਉਹ ਵੀ ਸਦਾ ਸਕੂਨ ਦੇਂਦੀ ਹੈ ਅਤੇ ਹਰ ਉਹ ਵਿਅਕਤੀ ਮਾੜਾ ਲੱਗਦਾ ਹੈ ਜਿਹੜਾ ਸਰਬੱਤ ਦੇ ਭਲੇ ਵਾਲੇ ਰਾਹ ਵਿੱਚ ਰੁਕਾਵਟਾਂ ਪਾਉਂਦਾ ਹੋਵੇ. ਬਸਾਂ ਵਿਚੋਂ ਇੱਕੋ ਫਿਰਕੇ ਦੇ ਬੰਦਿਆਂ ਨੂੰ ਕਢ ਕੇ ਮਾਰਨ ਵਰਗੇ ਕਾਰਿਆਂ ਤੇ ਖੁਸ਼ੀਆਂ ਮਨਾਉਂਦਾ ਹੋਵੇ. ਪਿਛਲੇ ਸਮਿਆਂ ਵਿੱਚ ਜਦੋਂ ਲੋਕ ਦੁਸ਼ਮਣ ਤਾਕਤਾਂ ਦਾ ਫੁੱਟ ਪਾਓ ਅਤੇ ਰਾਜ ਕਰੋ ਵਾਲਾ ਹਥਿਆਰ ਪੁਰਾਣਾ ਅਤੇ ਖੂੰਢਾ ਹੋਣ ਲੱਗ ਪਿਆ ਤਾਂ ਇਸਦੇ ਨਾਲ ਨਾਲ ਇੱਕ ਨਵੇਂ ਹਥਿਆਰ ਦੀ ਵਰਤੋਂ ਸ਼ੁਰੂ ਹੋਈ
ਕੰਨਫਿਊਜ਼ ਐਂਡ ਰੂਲ ਦੀ. ਇਸ ਹਥਿਆਰ ਨੇ ਲੋਕਾਂ ਨੂ ਬਹੁਤ ਭੰਬਲਭੂਸੇ ਪਾਇਆ. ਇਸ ਹਥਿਆਰ ਦੇ ਮਾਰੂ ਅਸਰਾਂ ਵਿਹ੍ਚ ਸਭ ਤੋਂ ਵਧ ਮਾਰੂ ਅਸਰ ਇਹ ਸੀ ਕਿ ਜਾਂ ਤਾਂ ਬੰਦਾ ਵਿਰੋਧੀ ਵਿਹਾਰ ਵਾਲੇ ਨਾਲ ਲੜੇਗਾ, ਖਹਿਬੜੇਗਾ ਤੇ ਜਾਂ ਫਿਰ ਬਿਲਕੁਲ ਚੁੱਪ ਹੋ ਰਹੇਗਾ ਅਤੇ ਸੋਚਣਾ ਬੰਦ ਕਰ ਦੇਵੇਗਾ. ਜਦੋਂ ਕੋਈ ਤੇਜ਼ ਤਰਾਰ ਵਕੀਲ ਆਪਣੇ ਤਰਕ ਬਲ ਨਾਲ ਅਦਾਲਤ ਵਿਹ੍ਚ ਦਿਨ ਨੂੰ ਰਾਤ ਅਤੇ ਰਾਤ ਨੂੰ ਦਿਨ ਸਾਬਿਤ ਕਰਕੇ ਕਿਸੇ ਬੇਗੁਨਾਹ ਨੂੰ ਫਾਂਸੀ ਲਗਵਾ ਦੇਂਦਾ ਹੈ ਜਾਂ ਫੇਰ ਕਿਸੇ ਕਾਤਿਲ ਨੂੰ ਬਰੀ ਕਰਵਾ ਲੈਂਦਾ ਹੈ ਤਾਂ ਉਸਦੇ ਤਰਕ ਬਲ ਦਾ ਸ਼ਿਕਾਰ ਹੋਇਆ ਵਿਅਕਤੀ ਅੰਦਰੋਂ ਟੁੱਟ ਵੀ ਸਕਦਾ ਹੈ ਅਤੇ ਰੋਹ ਵਿੱਚ ਵੀ ਆ ਸਕਦਾ ਹੈ. ਉਸਦੇ ਮਨ ਮੰਦਿਰ ਵਿੱਚੋਂ ਸਿਰਫ ਇੱਕ ਵਕੀਲ ਜਾਂ ਕੁਝ ਝੂਠੇ ਗਵਾਹ ਹੀ ਨਹੀਂ ਬਲਕਿ ਪੂਰੇ ਦਾ ਪੂਰਾ ਇਨਸਾਫ਼ ਵਾਲਾ ਮੰਦਿਰ ਹੀ ਤਿੜਕ ਜਾਂਦਾ ਹੈ. ਇਸ ਵਰਤਾਰੇ ਨੂੰ ਰੋਕਣ ਲਈ ਸੋਚਣ ਸਮਝਣ ਵਾਲਾ ਸਿਹਤਮੰਦ ਰੁਝਾਨ ਸਹਾਇਕ ਸਾਬਿਤ ਹੋ ਸਕਦਾ ਹੈ. ਇਸ ਆਸ਼ੇ ਨਾਲ ਹੀ ਕਿਸੇ ਪਿਛਲੀ ਲਿਖਤ ਵਿੱਚ ਓਸ਼ੋ ਦੇ ਵਿਚਾਰ ਪ੍ਰਕਾਸ਼ਿਤ ਕੀਤੇ ਗਏ ਸਨ ਜਿਹਨਾਂ ਨੂੰ ਪੜ੍ਹਨ ਲਈ ਤੁਸੀਂ
ਇਥੇ ਕਲਿੱਕ ਕਰ ਸਕਦੇ ਹੋ. ਇਹਨਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਸਿਰਫ ਸੋਚਣ ਦੇ ਰੁਝਾਨ ਨੂੰ ਉਤਸ਼ਾਹਿਤ ਕਰਨਾ ਹੀ ਸਾਡਾ ਮਕਸਦ ਹੈ. ਇਸ ਲਿਖਤ ਬਾਰੇ ਕੁਝ ਵਿਚਾਰ ਹੇਠਾਂ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ. ਜਿਹਨਾਂ ਮਿੱਤਰਾਂ ਦੇ ਵਿਚਾਰ ਇਸੇ ਕਰਨ ਨਜ਼ਰੀਂ ਨਾਂ ਪੈ ਸਕਣ ਕਾਰਣ ਇਥੇ ਦਰਜ ਨਾ ਹੋ ਸਕੇ ਹੋਣ ਓਹ ਆਪਣੇ ਵਿਚਾਰ ਸਿਧਾ ਪੋਸਟ ਕਰ ਸਕਦੇ ਹਨ. ਸਾਡਾ ਮਕਸਦ ਸਿਰਫ ਸੋਚਣ ਸਮਝਣ ਅਤੇ ਵਿਚਾਰਣ ਦੇ ਰੁਝਾਣ ਨੂੰ ਉਤਸ਼ਾਹਿਤ ਕਰਨਾ ਹੈ ਨਾਂ ਕਿ ਅੰਨੇਵਾਹ ਕਿਸੇ ਵਿਚਾਰਧਾਰਾ ਦਾ ਪੱਖ ਜਾਂ ਵਿਰੋਧ. ਤੁਸੀਂ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਭੇਜੋ.
--ਰੈਕਟਰ ਕਥੂਰੀਆ
1 comment:
ਕਥੂਰੀਆ ਸਾਹਿਬ ਦਾ ਲੇਖ਼ ਕਾਬਿਲੇ-ਤਾਰੀਫ਼ ਹੈ ।
ਮੈਂ ਜੋ ਹੁਣ ਤੱਕ ਰਜਨੀਸ਼ ਨੂੰ ਪੜਿਆ ਸੀ ਇਹ ਉਸਤੋਂ ਕਾਫੀ ਹਟਕੇ ਹੈ, ਬਹੁੱਤ ਕੁੱਝ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਇਹ ਰਜਨੀਸ਼ ਦੇ ਵਿਚਾਰ ਨਹੀਂ ਹਨ । ਮੈਂ ਕੋਸ਼ਿਸ਼ ਕਰਾਂਗਾ ਕਿ ਪਹਿਲਾਂ ਇਸਦੀ ਪ੍ਰਮਾਣਿਤਾ ਵਾਰੇ ਜਾਣਕਾਰੀ ਲਵਾਂ ਅਤੇ ਫਿਰ ਆਪਣੇ ਵਿਚਾਰ ਦੇਵਾਂ । ਜੇਕਰ ਤੁਹਾਡੇ ਕੋਲ ਇਸਦਾ ਲਿੰਕ, ਆਡੀਓ ਜਾਂ ਵੀਡੀਓ ਦਾ ਹੈ ਤਾਂ ਜਰੂਰ ਦੇਣਾ ।
Post a Comment