ਜਗ ਬਾਣੀ 'ਚ ਪ੍ਰਕਾਸ਼ਿਤ ਖਬਰ |



ਜਦ ਜਦ ਵੀ ਇਹੀ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਤਾਂ ਸਿਆਣੇ ਬਜੁਰਗ ਆਸਤਿਕ ਅਕਸਰ ਕਹਿੰਦੇ ਹਨ ਕਿ ਬਸ ਜੀ ਹੁਣ ਤਾਂ ਕਲਿਯੁਗ ਆ ਗਿਆ. ਹੁਣ ਦੁਨੀਆ ਗਰਕ ਹੋਣ ਵਾਲੀ ਹੈ. ਗਰਕ ਹੋਣ ਦੀ ਢੰਗ ਤਰੀਕਿਆਂ ਬਾਰੇ ਚਰਚਾ ਹੁੰਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਹੁਣ ਕੁਦਰਤੀ ਆਫਤਾਂ ਆਪਣਾ ਕਹਿਰ ਵਰਤਾਉਣਗੀਆਂ . ਇਹਨਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ ਪਰ ਫਿਲਹਾਲ ਇੱਕ ਖਬਰ ਭੂਚਾਲ ਦੇ ਝਟਕਿਆਂ baare. ਕਸ਼ਮੀਰ ਘਾਟੀ ‘ਚ ਅਜ 4:9 ਦੀ ਤੇਜੀ ਨਾਲ ਆਏ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਂਲਾਕਿ ਇਸ ਨਾਲ ਹੋਏ ਜਾਨਮਾਲ ਦੇ ਨੁਕਸਾਨ ਦੀ ਅਜੇ ਕੋਈ ਵੀ ਖਬਰ ਨਹੀਂ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭੂਚਾਲ ਦੇ ਝਟਕੇ ਸਵੇਰੇ ਤਿੰਨ ਵਜੇ ਤੋਂ ਨੌ ਮਿੰਟ ਤੇ ਮਹਿਸੂਸ ਕੀਤੇ ਗਏ। ਕਾਬਿਲੇ ਜ਼ਿਕਰ ਹੈ ਕਿ ਕਸ਼ਮੀਰ ਉਨ੍ਹਾਂ ਪੰਜਾਂ ਜੋਨਾਂ ਵਿਚ ਆਉਂਦਾ ਹੈ ਜਿਥੇ ਭੂਚਾਲ ਦੀ ਸੰਭਾਵਨਾ ਜਿਆਦਾ ਹੁੰਦੀ ਹੈ। ਘਾਟੀ ਚ 2005 ਨੂੰ 7:4 ਦੀ ਤੇਜੀ ਨਾਲ ਭੂਚਾਲ ਆਇਆ ਸੀ ਜਿਸ ਵਿਚ 1300 ਤੋ ਵਧ ਵਿਅਕਤੀ ਮਾਰੇ ਗਏ ਸਨ. ਹੁਣ ਦੇਖਣਾ ਇਹੀ ਹੈ ਕਿ ਕਲਿਯੁਗੀ ਜੀਵਨ ਨੂੰ ਸ ਦੇਣ ਵਾਕੇ ਇਸ ਕਹਿਰ ਦੌਰਾਨ ਕੀਤੇ ਮਾਸੂਮ ਅਤੇ ਨਿਰਦੋਸ਼ ਲੋਕ ਨਾ ਮਾਰੇ ਜਾਣ! -----ਰੈਕਟਰ ਕਥੂਰੀਆ
1 comment:
koi hairani nhi hoi Rector Kathuria ji
is vaadhe te
Post a Comment